1. Home
  2. ਖੇਤੀ ਬਾੜੀ

Crop Advisory: ਮੱਕੀ ਦੀ ਖੇਤੀ ਲਈ ਕਿਸਾਨਾਂ ਨੂੰ ਸਲਾਹ! ਪੜ੍ਹੋ ਕੀ ਹੈ ਖਾਸ!

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਤੋਂ ਲਾਹਾ ਲੈ ਕੇ ਕਿਸਾਨ ਗਰਮੀ ਅਤੇ ਬਰਸਾਤ ਦੇ ਮੌਸਮ 'ਚ ਆਪਣੀਆਂ ਫਸਲਾਂ ਬਚਾ ਸਕਦੇ ਹਨ।

Gurpreet Kaur Virk
Gurpreet Kaur Virk
ਮੱਕੀ ਦੀ ਖੇਤੀ ਲਈ ਐਡਵਾਈਜ਼ਰੀ

ਮੱਕੀ ਦੀ ਖੇਤੀ ਲਈ ਐਡਵਾਈਜ਼ਰੀ

Advisory for Maize Crop : ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਿਸਾਨਾਂ ਲਈ ਐਗਰੀਕਲਚਰ ਐਡਵਾਈਜ਼ਰੀ ਲਿਸਟ ਜਾਰੀ ਕੀਤੀ ਗਈ ਹੈ, ਜਿਸ ਵਿੱਚ ਕਿਸਾਨਾਂ ਦੀਆਂ ਫ਼ਸਲਾਂ ਦੀ ਰਾਖੀ ਕਰਨ ਬਾਰੇ ਦੱਸਿਆ ਗਿਆ ਹੈ। ਆਓ ਇਸ ਲੇਖ ਰਾਹੀਂ ਜਾਣੀਏ ਮੱਕੀ ਦੀ ਫਸਲ ਦੀ ਅਹਿਮ ਜਾਣਕਾਰੀਆਂ, ਜਿਸ ਦਾ ਕਿਸਾਨਾਂ ਨੂੰ ਪਾਲਣ ਕਰਨਾ ਚਾਹੀਦਾ ਹੈ। ਦੱਸ ਦਈਏ ਕਿ ਇਹ ਸਾਲਾਹ ਸਿਰਫ 31 ਮਈ 2022 ਤੱਕ ਹੀ ਵੈਧ ਹੈ।

Maize Crop : ਕਿਸਾਨ ਇਸ ਵੇਲੇ ਸਾਉਣੀ ਦੀਆਂ ਫਸਲਾਂ ਵੱਲ ਧਿਆਨ ਦੇ ਰਹੇ ਹਨ, ਅਜਿਹੇ ਵਿੱਚ ਮੱਕੀ ਦੀ ਫਸਲ ਬਾਰੇ ਗੱਲ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਮੱਕੀ ਦੂਜੇ ਦਰਜੇ ਦੀ ਫਸਲ ਹੈ, ਜੋ ਅਨਾਜ ਅਤੇ ਚਾਰਾ ਦੋਨਾਂ ਲਈ ਵਰਤੀ ਜਾਂਦੀ ਹੈ। ਇਸ ਕਰਕੇ ਮੱਕੀ ਨੂੰ ਅਨਾਜ ਦੀ ਰਾਣੀ ਵੀ ਕਿਹਾ ਜਾਂਦਾ ਹੈ, ਕਿਉਂਕਿ ਬਾਕੀ ਫਸਲਾਂ ਦੇ ਮੁਕਾਬਲੇ ਇਸ ਦੀ ਪੈਦਾਵਾਰ ਸਭ ਤੋਂ ਵੱਧ ਹੈ। ਦੱਸ ਦਈਏ ਕਿ ਮੱਕੀ ਦੀ ਫਸਲ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ, ਕਿਉਂਕਿ ਇਸਨੂੰ ਜ਼ਿਆਦਾ ਉਪਜਾਊਪਨ ਅਤੇ ਰਸਾਇਣਾਂ ਦੀ ਲੋੜ ਨਹੀਂ ਹੁੰਦੀ। ਇਸ ਤੋਂ ਇਲਾਵਾ ਇਹ ਪੱਕਣ ਲਈ 3 ਮਹੀਨੇ ਦਾ ਸਮਾਂ ਲੈਂਦੀ ਹੈ ,ਜੋ ਕਿ ਝੋਨੇ ਦੀ ਫਸਲ ਦੇ ਮੁਕਾਬਲੇ ਬਹੁਤ ਘੱਟ ਹੈ, ਕਿਉਂਕਿ ਝੋਨੇ ਦੀ ਫਸਲ ਨੂੰ ਪੱਕਣ ਲਈ 145 ਦਿਨ ਦਾ ਸਮਾਂ ਜ਼ਰੂਰੀ ਹੁੰਦਾ ਹੈ।

Maize Farming : ਮੱਕੀ ਦੀ ਫਸਲ ਉਗਾਉਣ ਨਾਲ ਕਿਸਾਨ ਆਪਣੀ ਖਰਾਬ ਮਿੱਟੀ ਵਾਲੀ ਜ਼ਮੀਨ ਨੂੰ ਵੀ ਬਚਾ ਸਕਦੇ ਹਨ, ਕਿਉਂਕਿ ਇਹ ਝੋਨੇ ਦੇ ਮੁਕਾਬਲੇ 90% ਪਾਣੀ ਅਤੇ 70% ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਦੀ ਹੈ। ਇਹ ਕਣਕ ਅਤੇ ਝੋਨੇ ਦੇ ਮੁਕਾਬਲੇ ਜ਼ਿਆਦਾ ਫਾਇਦੇ ਵਾਲੀ ਫਸਲ ਹੈ। ਇਸ ਫਸਲ ਨੂੰ ਕੱਚੇ ਮਾਲ ਦੇ ਤੌਰ 'ਤੇ ਉਦਯੋਗਿਕ ਉਤਪਾਦਾਂ ਜਿਵੇਂ ਕਿ ਤੇਲ, ਸਟਾਰਚ, ਸ਼ਰਾਬ ਆਦਿ ਵਿੱਚ ਵਰਤਿਆ ਜਾਂਦਾ ਹੈ। ਮੱਕੀ ਦੀ ਫਸਲ ਉਗਾਉਣ ਵਾਲੇ ਮੁੱਖ ਸੂਬੇ ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਹਨ। ਦੱਖਣ ਵਿੱਚ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਮੁੱਖ ਮੱਕੀ ਦੀ ਫ਼ਸਲ ਉਦਪਾਦਕ ਹਨ।

ਮੱਕੀ ਦੀ ਕਾਸ਼ਤ ਦਾ ਢੁਕਵਾਂ ਤਰੀਕਾ (Appropriate method of cultivation of maize)

1. ਮਿੱਟੀ (Soil) : ਮੱਕੀ ਰੇਤਲੀਆਂ ਤੋਂ ਲੈ ਕੇ ਭਾਰੀਆਂ ਹਰ ਤਰ੍ਹਾਂ ਦੀਆਂ ਜ਼ਮੀਨਾਂ ਵਿੱਚ ਉਗਾਈ ਜਾ ਸਕਦੀ ਹੈ। ਪੱਧਰੀਆਂ ਜ਼ਮੀਨਾਂ ਮੱਕੀ ਲਈ ਬਹੁਤ ਅਨੁਕੂਲ ਹਨ, ਪਰ ਕਈ ਪਹਾੜੀ ਇਲਾਕਿਆਂ ਵਿੱਚ ਵੀ ਇਸ ਦੀ ਫਸਲ ਉਗਾਈ ਜਾਂਦੀ ਹੈ। ਵੱਧ ਪੈਦਾਵਾਰ ਲੈਣ ਲਈ ਮਿੱਟੀ ਵਿੱਚ ਜੈਵਿਕ ਤੱਤਾਂ ਦੀ ਵੱਧ ਮਾਤਰਾ, pH 5.5-7.5 ਅਤੇ ਵੱਧ ਪਾਣੀ ਰੋਕਣ ਦੀ ਸਮਰੱਥਾ ਹੋਣੀ ਚਾਹੀਦੀ ਹੈ। ਬਹੁਤ ਜਿਆਦਾ ਭਾਰੀਆਂ ਜਮੀਨਾਂ ਵੀ ਮੱਕੀ ਦੀ ਫਸਲ ਲਈ ਵਧੀਆ ਨਹੀ ਮੰਨੀਆਂ ਜਾਂਦੀਆਂ ਹਨ। ਖੁਰਾਕੀ ਤੱਤਾਂ ਦੀ ਘਾਟ ਪਤਾ ਕਰਨ ਲਈ ਮਿੱਟੀ ਦੀ ਜਾਂਚ ਕਰਵਾਉਣੀ ਜਰੂਰੀ ਹੈ।

2. ਪ੍ਰਸਿੱਧ ਕਿਸਮਾਂ (Popular varieties) : ਪੀ 1844, ਪੀਐੱਮਐੱਚ 10, ਡੀਕੇਸੀ 9108, ਪੀਐੱਮਐੱਚ 8, ਪੀਐੱਮਐੱਚ 7 ਤੇ ਪੀਐੱਮਐੱਚ 1 ਕਿਸਮਾਂ ਦਾ ਬੀਜ ਭਰੋਸੇਯੋਗ ਸੋਮਿਆਂ ਤੋਂ ਹੀ ਖ਼ਰੀਦੋ ਤੇ ਗ਼ੈਰ ਪ੍ਰਮਾਣਿਤ (ਪੀ 31 ਵਾਈ 45) ਕਿਸਮਾਂ ਦੀ ਖੇਤੀ ਤੋਂ ਪਰਹੇਜ਼ ਕਰੋ।

3. ਖੇਤ ਦੀ ਤਿਆਰੀ (Field preparation) : ਫਸਲ ਲਈ ਵਰਤਿਆ ਜਾਣ ਵਾਲਾ ਖੇਤ ਨਦੀਨਾਂ ਅਤੇ ਪਿਛਲੀ ਫਸਲ ਤੋਂ ਮੁਕਤ ਹੋਣਾ ਚਾਹੀਦਾ ਹੈ। ਮਿੱਟੀ ਨੂੰ ਨਰਮ ਕਰਨ ਲਈ 6 ਤੋਂ 7 ਵਾਰ ਵਾਹੋ। ਖੇਤ ਵਿੰਚ 4-6 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਅਤੇ 10 ਪੈਕਟ ਐਜ਼ੋਸਪੀਰੀਲਮ ਦੇ ਪਾਉ। ਖੇਤ ਵਿੱਚ 45-50 ਸੈਂਟੀਮੀਟਰ ਦੇ ਫਾਸਲੇ ਤੇ ਖਾਲ ਅਤੇ ਵੱਟਾਂ ਬਣਾਉ।

4. ਬਿਜਾਈ ਦਾ ਸਮਾਂ (Sowing time) : ਸਾਉਣੀ ਦੀ ਰੁੱਤ ਵਿੱਚ ਇਹ ਫਸਲ ਮਈ ਦੇ ਅਖੀਰ ਤੋਂ ਜੂਨ ਵਿੱਚ ਮਾਨਸੂਨ ਆਉਣ ਤੇ ਬੀਜੀ ਜਾਂਦੀ ਹੈ। ਬਸੰਤ ਰੁੱਤ ਦੀ ਫਸਲ ਫਰਵਰੀ ਦੇ ਅੰਤ ਤੋਂ ਅੰਤ ਮਾਰਚ ਤੱਕ ਬੀਜੀ ਜਾਂਦੀ ਹੈ। ਬੇਬੀ ਕੋਰਨ ਦਸੰਬਰ-ਜਨਵਰੀ ਨੂੰ ਛੱਡ ਕੇ ਬਾਕੀ ਸਾਰਾ ਸਾਲ ਬੀਜੀ ਜਾ ਸਕਦੀ ਹੈ। ਹਾੜੀ ਅਤੇ ਸਾਉਣੀ ਦੀ ਰੁੱਤ ਸਵੀਟ ਕੌਰਨ ਲਈ ਸਭ ਤੋਂ ਵਧੀਆ ਹੁੰਦੀ ਹੈ।

5. ਫਾਸਲਾ (Distance) : ਵੱਧ ਝਾੜ ਲੈਣ ਲਈ ਸਰੋਤਾਂ ਦੀ ਸਹੀ ਵਰਤੋਂ ਅਤੇ ਪੌਦਿਆਂ ਵਿੱਚ ਸਹੀ ਫਾਸਲਾ ਹੋਣਾ ਜਰੂਰੀ ਹੈ।
-ਸਾਉਣੀ ਦੀ ਮੱਕੀ ਲਈ:- 60x20 ਸੈਂ.ਮੀ.
-ਸਵੀਟ ਕੌਰਨ:- 60x20 ਸੈਂ.ਮੀ.
-ਬੇਬੀ ਕੋਰਨ :- 60x20 ਸੈਂ.ਮੀ. ਜਾਂ 60x15 ਸੈਂ.ਮੀ.
-ਪੋਪ ਕੌਰਨ:- 50x15 ਸੈਂ.ਮੀ.
-ਚਾਰਾ:- 30x10 ਸੈਂ.ਮੀ.

6. ਬੀਜ ਦੀ ਡੂੰਘਾਈ (Seed depth) : ਬੀਜਾਂ ਨੂੰ 3-4 ਸੈ.ਮੀ. ਡੂੰਘਾਈ ਵਿੱਚ ਬੀਜੋ। ਸਵੀਟ ਕੌਰਨ ਦੀ ਬਿਜਾਈ 2.5 ਸੈ.ਮੀ. ਡੂੰਘਾਈ ਵਿੱਚ ਕਰੋ।

ਇਹ ਵੀ ਪੜ੍ਹੋ : Rain Water : ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਲਈ ਇਹ ਤਰੀਕੇ ਅਪਣਾਓ!

7. ਬਿਜਾਈ ਦਾ ਤਰੀਕਾ (Method of sowing) : ਬਿਜਾਈ ਹੱਥੀਂ ਟੋਆ ਪੁੱਟ ਕੇ ਜਾਂ ਆਧੁਨਿਕ ਤਰੀਕੇ ਨਾਲ ਟ੍ਰੈਕਟਰ ਅਤੇ ਸੀਡ ਡਰਿੱਲ ਦੀ ਮਦਦ ਨਾਲ ਵੱਟਾਂ ਬਣਾ ਕੇ ਕੀਤੀ ਜਾ ਸਕਦੀ ਹੈ।

8. ਬੀਜ ਦੀ ਮਾਤਰਾ (Amount of seeds) : ਪ੍ਰਤੀ ਏਕੜ 10 ਕਿੱਲੋ ਬੀਜ ਪਾਓ ਤੇ ਗਾਚੋ (ਇਮੀਡਾਕਲੋਪਰਿਡ) 600 ਐੱਫਐੱਸ ਦਵਾਈ 6 ਮਿਲੀਲੀਟਰ ਪ੍ਰਤੀ ਕਿੱਲੋ ਨਾਲ ਬੀਜ ਸੋਧ ਲਓ।

9. ਬੀਜ ਦੀ ਸੋਧ (Seed treatment) : ਫਸਲ ਨੂੰ ਮਿੱਟੀ ਦੀਆਂ ਬਿਮਾਰੀਆਂ ਅਤੇ ਕੀੜਿਆਂ ਤੋਂ ਬਚਾਉਣ ਲਈ ਬੀਜ ਨੂੰ ਸੋਧੋ। ਸਫੇਦ ਜੰਗ ਤੋਂ ਬੀਜਾਂ ਨੂੰ ਬਚਾਉਣ ਲਈ ਕਾਰਬਨਡੇਜ਼ਿਮ ਜਾਂ ਥੀਰਮ 2 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧ ਕਰੋ। ਰਸਾਇਣਿਕ ਸੋਧ ਤੋਂ ਬਾਅਦ ਬੀਜ ਨੂੰ ਅਜ਼ੋਸਪੀਰੀਲਮ 600 ਗ੍ਰਾਮ + ਚੌਲਾਂ ਦੇ ਚੂਰੇ ਨਾਲ ਸੋਧੋ। ਉਪਚਾਰ ਤੋਂ ਬਾਅਦ ਬੀਜ ਨੂੰ 15-20 ਮਿੰਟਾਂ ਲਈ ਛਾਵੇਂ ਸੁਕਾਓ। ਅਜ਼ੋਸਪੀਰੀਲਮ ਮਿੱਟੀ ਵਿੱਚ ਨਾਇਟ੍ਰੋਜਨ ਨੂੰ ਬੰਨ੍ਹ ਕੇ ਰੱਖਣ ਵਿੱਚ ਮਦਦ ਕਰਦਾ ਹੈ।

ਅਗਰੋਮੇਟ ਵੱਲੋਂ ਸਲਾਹ (Advice from Agromet)

ਮੌਸਮ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ 'ਚ ਮੱਕੀ ਦੇ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਕੁਝ ਦਿਨਾਂ 'ਚ ਮੱਕੀ ਦੀ ਜੜ੍ਹਾਂ 'ਤੇ ਕੀੜੇ-ਮਕੌੜਿਆਂ ਦਾ ਹਮਲਾ ਹੋ ਸਕਦਾ ਹੈ, ਇਸ ਲਈ ਰੁੱਖ ਨੂੰ ਬਚਾਉਣ ਲਈ ਇਸ ਦੀਆਂ ਜੜ੍ਹਾਂ ਦਾ ਖਾਸ ਧਿਆਨ ਰੱਖਿਆ ਜਾਵੇ।

Summary in English: Crop Advisory: Advice to Farmers for Maize Farming! Read What's Special!

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters