PAU Advisory: ਪੰਜਾਬ ’ਚ ਲਗਾਤਾਰ ਵਧ ਰਹੀ ਠੰਢ ਦੇ ਮੱਦੇਨਜਰ ਇੱਕ-ਦੋ ਦਿਨਾਂ ਤੋਂ ਕੋਹਰੇ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਸੂਬੇ ਵਿੱਚ ਕਈ ਥਾਵਾਂ ’ਤੇ ਤਾਪਮਾਨ ਵਿੱਚ ਗਿਰਾਵਟ ਆਈ ਹੈ, ਜਦੋਂਕਿ ਬਠਿੰਡਾ ਅਤੇ ਫਰੀਦਕੋਟ ਵਿੱਚ ਪਾਰਾ ਸਿਫ਼ਰ ਤੋਂ ਵੀ ਹੇਠਾਂ ਡਿੱਗ ਗਿਆ ਹੈ। ਮੌਸਮ ਖੁਸ਼ਕ ਹੋਣ ਕਾਰਨ ਜ਼ਮੀਨ ਵਿੱਚ ਨਮੀ ਦੀ ਮਾਤਰਾ ਵੀ ਘਟੀ ਹੈ। ਅਜਿਹੇ 'ਚ ਪੀਏਯੂ ਦੇ ਮਾਹਿਰਾਂ ਨੇ ਹਾੜੀ ਦੀਆਂ ਫ਼ਸਲਾਂ ਲਈ ਕਿਸਾਨਾਂ ਨੂੰ ਸੁਝਾਅ ਦਿੱਤੇ ਹੈ।
ਦੇਸ਼ ਭਰ ਵਿੱਚ ਠੰਢ ਦਾ ਕਹਿਰ ਜਾਰੀ ਹੈ, ਪਹਾੜਾਂ ਵਿੱਚ ਹੋ ਰਹੀ ਬਰਫ਼ਬਾਰੀ ਦੇ ਕਾਰਨ ਮੈਦਾਨੀ ਇਲਾਕਿਆਂ ਵਿੱਚ ਠੰਢ ਵੱਧ ਰਹੀ ਹੈ। ਜਿਸਦੇ ਚਲਦਿਆਂ ਪੰਜਾਬ 'ਚ ਪਿਛਲੇ ਕੁਝ ਦਿਨਾਂ ਤੋਂ ਪਾਲਾ ਵੀ ਪੈ ਰਿਹਾ ਹੈ, ਜਿਸ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਸਵੇਰ ਵੇਲੇ ਘਾਹ ਅਤੇ ਫ਼ਸਲਾਂ ’ਤੇ ਕੋਹਰੇ ਦੀ ਚਿੱਟੀ ਚਾਦਰ ਦੇਖਣ ਨੂੰ ਮਿਲ ਰਹੀ ਹੈ।
ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਾਣੀ ਵੀ ਜਮਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਹੀ ਨਹੀਂ ਕਈ ਥਾਵਾਂ 'ਤੇ ਘੱਟੋ-ਘੱਟ ਤਾਪਮਾਨ ਮਾਈਨਸ ਤੱਕ ਪਹੁੰਚ ਗਿਆ ਹੈ। ਬੁੱਧਵਾਰ ਨੂੰ ਬਠਿੰਡਾ ਦਾ ਤਾਪਮਾਨ -0.2 ਡਿਗਰੀ ਸੈਲਸੀਅਸ ਨੂੰ ਛੂਹ ਗਿਆ, ਜਿਸ ਨਾਲ ਸ਼ਹਿਰ ਕੜਾਕੇ ਦੀ ਠੰਢ ਦੀ ਲਪੇਟ ਵਿੱਚ ਆ ਗਿਆ। ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਤੱਕ ਮੌਸਮ ਦਾ ਇਹੀ ਰੂਪ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ : ਕਣਕ ਦੀ ਫ਼ਸਲ ਲਈ ਪੰਜਾਬ ਦੇ ਕਿਸਾਨਾਂ ਨੂੰ ਸਲਾਹ, ਨਾ ਵਰਤੋਂ ਨਦੀਨਨਾਸ਼ਕਾਂ ਦੀਆਂ ਇਹ ਗਲਤ ਤਕਨੀਕਾਂ
ਫ਼ਸਲਾਂ ਦੇ ਖ਼ਰਾਬ ਹੋਣ ਦਾ ਖ਼ਦਸ਼ਾ
ਪੰਜਾਬ 'ਚ ਵੱਧ ਰਹੀ ਠੰਢ ਨੂੰ ਦੇਖਦਿਆਂ ਪੀ.ਏ.ਯੂ. ਮਾਹਿਰਾਂ ਨੇ ਇਸ ਸੰਬੰਧ ਵਿੱਚ ਖ਼ਦਸ਼ਾ ਜਤਾਇਆ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਕੋਹਰਾ ਪੈਣ ਦੀਆਂ ਘਟਨਾਵਾਂ ਮੁੜ ਵਾਪਰਦੀਆਂ ਹਨ ਤਾਂ ਖੇਤ ਫਸਲਾਂ, ਬਗੀਚਿਆਂ ਅਤੇ ਸਬਜੀਆਂ ਦੀ ਫਸਲ ਆਦਿ ’ਤੇ ਇਸਦਾ ਹਾਨੀਕਾਰਕ ਪ੍ਰਭਾਵ ਪੈ ਸਕਦਾ ਹੈ। ਹੋਰ ਤਾਂ ਹੋਰ, ਮਾਹਿਰਾਂ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਸਬਜ਼ੀਆਂ ਅਤੇ ਨਵੇਂ ਲਗਾਏ ਬਾਗਾਂ ਨੂੰ ਧੁੰਦ ਤੋਂ ਜ਼ਿਆਦਾ ਖ਼ਤਰਾ ਹੈ।
ਖੇਤੀਬਾੜੀ ਵਿਭਾਗ ਵੱਲੋਂ ਖ਼ਦਸ਼ਾ
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਸਰ੍ਹੋਂ ਦੀ ਫ਼ਸਲ ਲਈ ਠੰਢ ਹਾਨੀਕਾਰਕ ਹੈ। ਜਾਣਕਾਰੀ ਮੁਤਾਬਕ ਸਰ੍ਹੋਂ ਦੀ ਫਲੀ ਦੇ ਅੰਦਰਲੇ ਦਾਣੇ ਠੰਢ ਕਾਰਨ ਨਸ਼ਟ ਹੋ ਜਾਂਦੇ ਹਨ, ਜਿਸ ਕਾਰਨ ਫਸਲ ਦੀ ਪੈਦਾਵਾਰ ਘੱਟ ਹੁੰਦੀ ਹੈ।
ਕਿਸਾਨਾਂ ਦੀਆਂ ਵਧੀਆਂ ਮੁਸ਼ਕਲਾਂ
ਇਸ ਸਮੇਂ ਲਗਾਤਾਰ ਪੈ ਰਹੀ ਠੰਢ ਦੇ ਕਾਰਨ ਫ਼ਸਲਾਂ ਦੇ ਨੁਕਸਾਨ ਦਾ ਖ਼ਦਸ਼ਾ ਵਧ ਗਿਆ ਹੈ, ਜਿਸਦੇ ਚਲਦਿਆਂ ਕਿਸਾਨਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ।
ਇਹ ਵੀ ਪੜ੍ਹੋ : ਪੀਏਯੂ ਮਾਹਿਰਾਂ ਵੱਲੋਂ ਸਰ੍ਹੋਂ ਦੀ ਫ਼ਸਲ ਲਈ ਜ਼ਰੂਰੀ ਸਲਾਹ, ਸਰ੍ਹੋਂ ਦੇ ਮੁੜੇ ਹੋਏ ਪੱਤਿਆਂ ਦੀ ਸਮੱਸਿਆ ਬਾਰੇ ਸਿਫ਼ਾਰਿਸ਼ਾਂ
PAU ਮਾਹਿਰਾਂ ਵੱਲੋਂ ਸਲਾਹ
● PAU ਦੇ ਮਾਹਿਰਾਂ ਨੇ ਹਾੜੀ ਦੀਆਂ ਫ਼ਸਲਾਂ ਲਈ ਕਿਸਾਨਾਂ ਨੂੰ ਸੁਝਾਅ ਦਿੰਦਿਆਂ ਕਿਹਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਧੁੰਦ ਦਾ ਪ੍ਰਕੋਪ ਵਧਦਾ ਹੈ ਤਾਂ ਇਨ੍ਹਾਂ ਫਸਲਾਂ ਨੂੰ ਪਾਣੀ ਦੀ ਕਮੀ ਤੋਂ ਬਚਾਉਣ ਲਈ ਹਲਕੀ ਸਿੰਚਾਈ ਕਰਨ ਦੇ ਨਾਲ-ਨਾਲ ਕਿਸੇ ਵੀ ਪੌਸਟਿਕ ਤੱਤ ਦੀ ਕਮੀ ਨਹੀਂ ਹੋਣੀ ਚਾਹੀਦੀ।
● ਮਾਹਿਰਾਂ ਨੇ ਕਿਹਾ ਕਿ ਖਾਸ ਕਰਕੇ ਨਰਮ ਸਬਜੀਆਂ ਦੀਆਂ ਫਸਲਾਂ ਦੇ ਮਾਮਲੇ ਵਿੱਚ ਮਲਚ ਦੀ ਵਰਤੋਂ ਕੋਹਰੇ ਦੀਆਂ ਸਥਿਤੀਆਂ ਤੋਂ ਸੁਰੱਖਿਆ ਲਈ ਵੀ ਪ੍ਰਭਾਵਸਾਲੀ ਹੈ।
● ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਲਗਾਤਾਰ ਆਪਣੇ ਖੇਤਾਂ ਦਾ ਦੌਰਾ ਕਰਦੇ ਰਹਿਣ ਅਤੇ ਫਸਲਾਂ ਦੀ ਸੁਰੱਖਿਆ ਲਈ ਕੋਹਰੇ ਦੀਆਂ ਘਟਨਾਵਾਂ ਦੀ ਜਾਂਚ ਕਰਦੇ ਰਹਿਣ।
ਇਹ ਵੀ ਪੜ੍ਹੋ : ALERT! ਪੰਜਾਬੀਓਂ ਹੋ ਜਾਓ ਤਿਆਰ, ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਅਤੇ ਗੜ੍ਹੇਮਾਰੀ ਦਾ ਅਨੁਮਾਨ, ਫਸਲਾਂ ਲਈ ਨੁਕਸਾਨ
Summary in English: Crop Advisory: Recommendations issued by PAU, advice given to farmers regarding fog