1. Home
  2. ਖੇਤੀ ਬਾੜੀ

Low Cost Farming: ਘੱਟ ਪੈਸਿਆਂ 'ਚ ਕਰੋ ਵੱਧ ਖੇਤੀ, ਸੌਖਾ ਢੰਗ ਆਪਣਾ ਕੇ ਹੋ ਜਾਓ ਮਾਲਾਮਾਲ!

ਜੇਕਰ ਤੁਸੀ ਵੀ ਘੱਟ ਲਾਗਤ 'ਚ ਵਾਧੂ ਮੁਨਾਫ਼ਾ ਕਮਾਉਣ ਬਾਰੇ ਸੋਚ ਵਿਚਾਰ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ।

KJ Staff
KJ Staff
ਘੱਟ ਲਾਗਤ ਦੀ ਖੇਤੀ ਦੀ ਖ਼ਾਸੀਅਤ

ਘੱਟ ਲਾਗਤ ਦੀ ਖੇਤੀ ਦੀ ਖ਼ਾਸੀਅਤ

ਕਿਸਾਨ ਭਰਾਵੋ ਕਿ ਤੁਸੀ ਵੀ ਘੱਟ ਖਰਚੇ ਵਿੱਚ ਵੱਧ ਮੁਨਾਫ਼ਾ ਕਮਾਉਣਾ ਚਾਉਂਦੇ ਹੋ, ਜੇਕਰ ਹਾਂ ਤਾਂ ਅਸੀਂ ਅੱਜ ਤੁਹਾਡੇ ਨਾਲ ਕੁਝ  ਵਾਪਾਰਿਕ ਵਿਚਾਰ ਸਾਂਝੇ ਕਰਨ ਜਾ ਰਹੇ ਹਾਂ। ਆਓ ਜਾਣੀਏ ਕਿਵੇਂ ਸੌਖੇ ਢੰਗ ਆਪਣਾ ਕੇ ਤੁਸੀ ਕੁਝ ਹੀ ਦਿਨਾਂ 'ਚ ਮਾਲਾਮਾਲ ਹੋ ਜਾਓਗੇ। 

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਖੇਤੀਬਾੜੀ ਇਕ ਬਹੁਤ ਦਿਲਚਸਪ ਅਤੇ ਗੁੰਝਲਦਾਰ ਕਿੱਤਾ ਹੈ, ਜਿਸ ਵਿੱਚ ਕਿਸਾਨਾਂ ਨੂੰ ਫ਼ਸਲਾਂ ਉਗਾਉਣ ਤੋਂ ਲੈ ਕੇ ਮੰਡੀ ਵਿਚ ਵੇਚਣ ਤਕ ਵੱਡੀ ਰਕਮ ਦੀ ਵਰਤੋਂ ਕਰਨੀ ਪੈਂਦੀ ਹੈ। ਜੋ ਕਿ ਹਰ ਸੀਮਾਂਤ ਕਿਸਾਨ ਬਰਦਾਸ਼ਤ ਨਹੀਂ ਕਰ ਸਕਦਾ। ਇਸ ਸਮੱਸਿਆ ਦੇ ਹੱਲ ਲਈ ਇਕ ਨਵੇਕਲੇ ਤਰੀਕੇ ਦੀ ਕਾਢ ਕੱਢੀ ਗਈ ਹੈ। 

ਆਓ ਜਾਣੀਏ ਇਸ ਦੀ ਖ਼ਾਸੀਅਤ ਬਾਰੇ  

ਘੱਟ ਲਾਗਤ ਦੀ ਖੇਤੀ ਇਕ ਅਜਿਹਾ ਤਰੀਕਾ ਹੈ ਜਿਸ ਦੀ ਵਰਤੋਂ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਇਸ ਦੇ ਫਾਇਦੇ ਕਿਸਾਨਾਂ ਲਈ ਬਹੁਤ ਲਾਭਦਾਇਕ ਸਿੱਧ ਹੋ ਰਹੇ ਹਨ। ਦੱਸ ਦੇਈਏ ਕਿ ਇਸ ਵਿੱਚ ਘੱਟ ਤੋਂ ਘੱਟ ਰਸਾਇਣਿਕ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਵਿਚ ਜੈਵਿਕ ਤਰੀਕੇ ਆਪਣਾ ਕੇ ਕੁਦਰਤੀ ਸਰੋਤਾਂ ਦੇ ਪ੍ਰਯੋਗ ਨਾਲ ਫ਼ਸਲਾਂ ਨੂੰ ਉਗਾਇਆ ਜਾਂਦਾ ਹੈ। ਜਿਸ ਨਾਲ ਫ਼ਸਲਾਂ ਦੀ ਪੈਦਾਵਾਰ ਵਿੱਚ ਵਾਧਾ ਵੀ ਹੁੰਦਾ ਹੈ ਅਤੇ ਕਿਸਾਨਾਂ ਨੂੰ ਘੱਟ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਘੱਟ ਲਾਗਤ ਦੀ ਖੇਤੀ ਕਰਨ ਦਾ ਢੁਕਵਾਂ ਢੰਗ 

ਤੁਹਾਨੂੰ ਦੱਸ ਦੇਈਏ ਕਿ ਇਸ ਤਰ੍ਹਾਂ ਦੀ ਖੇਤੀ ਕਰਨ ਲਈ ਕਿਸਾਨ ਭਰਾਵਾਂ ਨੂੰ ਬਾਰੋ ਕਿਸੇ ਖਾਸ ਤਰੀਕੇ ਦੀ ਰਸਾਇਣਿਕ ਖਾਦ ਦੀ ਵਰਤੋਂ ਨਹੀਂ ਕਰਨੀ ਪੈਂਦੀ, ਜਿਸ ਦਾ ਮਾੜਾ ਅਸਰ ਸਾਡੀ ਫ਼ਸਲ, ਮਿੱਟੀ ਜਾਂ ਪੈਦਾਵਾਰ 'ਤੇ ਪਵੇ। ਲੋੜ ਹੈ ਮੌਜੂਦਾ ਸਰੋਤਾਂ ਅਤੇ ਖਾਦਾਂ ਜਿਵੇਂ ਕਿ ਕੀੜਾ ਕਾਸਟਿੰਗ, ਪੀਟ, ਖਾਦ, ਵਰਮੀ ਕੰਪੋਸਟ, ਜੀਵਨਮ੍ਰਿਤ, ਬੀਜਾਮ੍ਰਿਤਾ ਦੀ ਵਰਤੋਂ ਦੀ ਸਹੀ ਜਾਣਕਾਰੀ ਹੋਣਾ, ਤਾਂ ਜੋ ਸਾਡੀ ਮਿੱਟੀ ਦੀ ਉਪਜਾਊ ਸ਼ਕਤੀ ਬਣੀ ਰਹੇ। ਖਾਸ ਗੱਲ ਇਹ ਹੈ ਕਿ ਪਰਿਵਾਰਕ ਮਜ਼ਦੂਰੀ ਦੀ ਵਰਤੋਂ ਨਾਲ ਕਿਸਾਨ ਆਪਣਾ ਵੱਧ ਤੋਂ ਵੱਧ ਮੁਨਾਫ਼ਾ ਵੀ ਕਮਾ ਸਕਦਾ ਹੈ। 

ਸਰਕਾਰ ਵਲੋਂ ਮੱਦਦ:

ਜੈਵਿਕ ਖੇਤੀ ਜਾਂ ਘੱਟ ਲਾਗਤ ਦੀ ਖੇਤੀ ਲਈ ਸਰਕਾਰ ਵਲੋਂ ਪਰੰਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ (2015 -2016) ਅਤੇ ਰਾਸ਼ਟਰੀ ਵਿਕਾਸ ਯੋਜਨਾ ਵਰਗੀਆਂ ਯੋਜਨਾਵਾਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਹਨ।

ਕੁਝ ਮੁੱਖ ਲਾਭ:

- ਆਮਦਨ ਵਿੱਚ ਵਾਧਾ ਕਰਦਾ ਹੈ।
- ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦਾ ਹੈ।
- ਘੱਟ ਤੋਂ ਘੱਟ ਲਾਗਤ (ਰਾਸ਼ੀ) ਦੀ ਵਰਤੋਂ ਕੀਤੀ ਜਾਂਦੀ ਹੈ।
- ਸੀਮਾਂਤ ਕਿਸਾਨ ਲਈ ਇਹ ਬਹੁਤ ਫਾਇਦੇਮੰਦ ਤਰੀਕਾ ਹੈ।
- ਖੇਤੀਬਾੜੀ ਉਪਕਰਣ ਦੀ ਵਰਤੋਂ ਵੀ ਘੱਟ ਕੀਤੀ ਜਾਂਦੀ ਹੈ।
- ਬਾਹਰੀ ਮਜ਼ਦੂਰੀ ਦੀ ਵਰਤੋਂ ਨੂੰ ਘਟਾਉਂਦਾ ਹੈ। 
- ਇਹ ਕਾਸ਼ਤ ਦਾ ਆਸਾਨ ਤਰੀਕਾ ਹੈ।

Summary in English: Do more farming in less money, get rich by owning an easy method!

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters