ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਨ ਨਾਲ ਖੇਤੀ ਦੀ ਉਤਪਾਦਕਤਾ `ਚ ਕਮੀ ਆਉਂਦੀ ਹੈ ਤੇ ਨਾਲ ਹੀ ਕਿਸਾਨਾਂ ਅਤੇ ਆਮ ਲੋਕਾਂ ਦੀ ਸਿਹਤ 'ਤੇ ਵੀ ਮਾੜਾ ਅਸਰ ਪੈਂਦਾ ਹੈ। ਰਸਾਇਣਕ ਖਾਦਾਂ ਦੀ ਬਹੁਤ ਜ਼ਿਆਦਾ ਵਰਤੋਂ ਨਾਲ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਜਿਵੇਂ ਕਿ ਮਿੱਟੀ ਦੀ ਗੰਭੀਰ ਗਿਰਾਵਟ, ਨਾਈਟ੍ਰੋਜਨ ਲੀਚਿੰਗ, ਮਿੱਟੀ ਦਾ ਸੰਕੁਚਿਤ ਹੋਣਾ, ਮਿੱਟੀ ਦੇ ਜੈਵਿਕ ਪਦਾਰਥਾਂ ਦੀ ਕਮੀ ਅਤੇ ਮਿੱਟੀ ਦੇ ਕਾਰਬਨ ਦਾ ਨੁਕਸਾਨ ਹੋਣਾ।
ਰਸਾਇਣਕ ਖਾਦ ਦੇ ਮਾੜੇ ਪ੍ਰਭਾਵਾਂ ਦਾ ਹੱਲ ਜੈਵਿਕ ਖਾਦ ਦੀ ਵਰਤੋਂ ਕਰਨ `ਚ ਹੈ। ਜੈਵਿਕ ਖਾਦ ਦਾ ਫ਼ਸਲ `ਤੇ ਕੋਈ ਮਾੜਾ ਅਸਰ ਨਹੀਂ ਪੈਂਦਾ। ਇਸਦੀ ਵਰਤੋਂ ਨਾਲ ਅਸੀਂ ਆਪਣੇ ਖੇਤ ਦੀ ਪੈਦਾਵਾਰ ਨੂੰ ਵੀ ਵਧਾ ਸਕਦੇ ਹਾਂ। ਆਓ ਜਾਣਦੇ ਹਾਂ ਕਿਸ ਤਰਾਂ ਇਨ੍ਹਾਂ ਮਹਿਲਾ ਕਿਸਾਨਾਂ ਨੇ ਇਹ ਘਰੇਲੂ ਖਾਦ ਬਣਾਈ ਤੇ ਇਸਦੀ ਵਰਤੋਂ ਕੀਤੀ।
ਰਸਾਇਣਕ ਖਾਦ ਦਾ ਕਿਸਾਨਾਂ `ਤੇ ਮਾੜੇ ਪ੍ਰਭਾਵ:
ਰਸਾਇਣਕ ਖਾਦਾਂ `ਚ ਕੈਮੀਕਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸਦੀ ਵਰਤੋਂ ਖੇਤ `ਚ ਕਰਨ ਨਾਲ ਪਿੰਡ ਦੀਆਂ ਔਰਤਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਜਿਵੇ ਕਿ ਸਾਹ ਦੀ ਤਕਲੀਫ, ਸਿਰ ਦਰਦ, ਜ਼ੁਕਾਮ, ਦਮਾ ਅਤੇ ਹੋਰ ਕਈ ਤਰ੍ਹਾਂ ਦੀਆਂ ਖਤਰਨਾਕ ਬਿਮਾਰੀਆਂ ਦਾ ਸ਼ਿਕਾਰ ਬਣੇ। ਇਹ ਬਿਮਾਰੀਆਂ ਸਿਰਫ਼ ਔਰਤਾਂ `ਚ ਹੀ ਨਹੀਂ ਸਗੋਂ ਮਰਦਾਂ `ਚ ਵੀ ਦੇਖਣ ਨੂੰ ਮਿਲ ਰਹੀਆਂ ਸਨ। ਇਸ ਕਰਕੇ ਔਰਤਾਂ ਨੇ ਇਸ ਸਮੱਸਿਆ ਦਾ ਹੱਲ ਖੋਜਿਆ ਤੇ ਖੁਦ ਆਪਣੀ ਫਸਲ ਲਈ ਖਾਦ ਤਿਆਰ ਕਰਨੀ ਸ਼ੁਰੂ ਕਰ ਦਿੱਤੀ। ਇਹ ਖਾਦ ਪੂਰੀ ਤਰ੍ਹਾਂ ਘਰੇਲੂ ਹੈ। ਖੇਤ ਵਿੱਚ ਇਸਦੀ ਵਰਤੋਂ ਕਰਨ ਨਾਲ ਕੋਈ ਵੀ ਸਮੱਸਿਆਵਾਂ ਪੈਦਾ ਨਹੀਂ ਹੁੰਦੀਆਂ।
ਇਹ ਵੀ ਪੜ੍ਹੋ : ਬਰਸਾਤ ਰੁੱਤ ਦੇ ਟਮਾਟਰਾਂ ਦੀ ਸਫਲ ਕਾਸ਼ਤ ਲਈ ਅਪਣਾਓ ਇਹ ਕਿਸਮਾਂ, ਹੋਵੇਗਾ ਵਾਧੂ ਮੁਨਾਫ਼ਾ
ਕਿਵੇਂ ਤਿਆਰ ਕੀਤੀ ਘਰੇਲੂ ਖਾਦ:
ਇਹ ਖਾਦ ਔਰਤਾਂ ਨੇ ਪੂਰੇ ਤਰੀਕੇ ਨਾਲ ਘਰ `ਚ ਹੀ ਤਿਆਰ ਕੀਤੀ ਹੈ ਤੇ ਨਾਲ ਹੀ ਇਹ 100% ਜੈਵਿਕ ਹੈ। ਇਸਨੂੰ ਬਣਾਉਣ `ਚ ਕਿਸੇ ਵੀ ਤਰ੍ਹਾਂ ਦਾ ਕੈਮੀਕਲ ਨਹੀਂ ਮਿਲਾਇਆ ਗਿਆ ਹੈ। ਇਸ ਘੋਲ `ਚ ਗਾਂ ਦਾ ਗੋਬਰ, ਗਊ ਮੂਤਰ, ਗੁੜ ਤੇ ਮਿੱਟੀ ਦੀ ਵਰਤੋਂ ਕੀਤੀ ਗਈ ਹੈ। ਬਨਣ ਤੋਂ ਬਾਅਦ ਇਸ ਨੂੰ ਖੇਤ `ਚ ਪਾ ਦਿੱਤਾ ਜਾਂਦਾ ਹੈ।
ਘਰੇਲੂ ਖਾਦ ਦੇ ਫਾਇਦੇ:
-ਇਸ ਦੀ ਵਰਤੋਂ ਨਾਲ ਖੇਤ ਦੀ ਫ਼ਸਲ ਨੂੰ ਪੌਸ਼ਟਿਕ ਤੱਤ ਮਿਲਦੇ ਹਨ।
-ਇਸ ਨਾਲ ਰਸਾਇਣਕ ਖਾਦ ਖਰੀਦਣ ਦੇ ਪੈਸਿਆਂ ਦੀ ਬਚਤ ਹੁੰਦੀ ਹੈ।
-ਇਸ ਖਾਦ ਦਾ ਕਿਸਾਨਾਂ ਅਤੇ ਆਮ ਲੋਕਾਂ ਤੇ ਕੋਈ ਮਾੜਾ ਅਸਰ ਨਹੀਂ ਪੈਂਦਾ ਹੈ।
-ਜੈਵਿਕ ਖਾਦ ਦੀ ਵਰਤੋਂ ਨਾਲ ਅਸੀਂ ਆਪਣੇ ਖੇਤ ਦੀ ਪੈਦਾਵਾਰ ਨੂੰ ਵੀ ਵਧਾ ਸਕਦੇ ਹਾਂ।
Summary in English: Farmer women have done a great job With zero budget farming, prepared homemade fertilizer!