ਹੁਣ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੀ ਬੰਪਰ ਪੈਦਾਵਾਰ ਲਈ ਮਹਿਜ਼ 10 ਰੁਪਏ ਖਰਚਣੇ ਪੈਣਗੇ। ਜੀ ਹਾਂ, ਸਿਰਫ 10 ਰੁਪਏ ਦੀ ਛੋਟੀ ਜਿਹੀ ਰਕਮ ਅਦਾ ਕਰਨ ਤੋਂ ਬਾਅਦ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਵਧੀਆ ਮੁਨਾਫ਼ਾ ਮਿਲੇਗਾ। ਜਾਣੋ ਕਿਵੇਂ...
ਕਦੀ ਪਾਣੀ ਦੀ ਘਾਟ, ਕਦੀ ਬਿਜਲੀ ਦੀ ਕਮੀ 'ਤੇ ਕਦੀ ਕੁਦਰਤੀ ਮਾਰ...ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਦੀਆਂ ਹਨ। ਜਿਸਦੇ ਚਲਦਿਆਂ ਕਿਸਾਨ ਹਮੇਸ਼ਾ ਚਿੰਤਾ ਵਿੱਚ ਡੁੱਬਿਆ ਰਹਿੰਦਾ ਹੈ। ਇਹੀ ਵਜ੍ਹਾ ਹੈ ਕਿ ਸਰਕਾਰ ਕਿਸਾਨਾਂ ਦੀ ਦਸ਼ਾ ਸੁਧਾਰਣ ਲਈ ਵੱਖ-ਵੱਖ ਉਪਰਾਲੇ ਕਰਦੀ ਰਹਿੰਦੀ ਹੈ। ਤਾਂ ਜੋ, ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਵੱਧ-ਤੋਂ-ਵੱਧ ਮੁਨਾਫ਼ਾ ਮਿਲ ਸਕੇ। ਫਸਲਾਂ ਦੀ ਬੰਪਰ ਪੈਦਾਵਾਰ ਲਈ ਹੁਣ ਕਿਸਾਨਾਂ ਨੂੰ ਜਿਆਦਾ ਸੋਚਣ ਅਤੇ ਜਤਨ ਕਰਨ ਦੀ ਲੋੜ ਨਹੀਂ, ਕਿਸਾਨ ਹੁਣ 10 ਰੁਪਏ ਖਰਚ ਕੇ ਆਪਣੀ ਫਸਲ ਨੂੰ ਨਾ ਸਿਰਫ ਬਚਾ ਸਕਦਾ ਹੈ, ਸਗੋਂ ਫਸਲ ਦੀ ਬੰਪਰ ਪੈਦਾਵਾਰ ਨਾਲ ਮੁਨਾਫ਼ਾ ਵੀ ਖੱਟ ਸਕਦਾ ਹੈ।
ਦਰਅਸਲ, ਹੁਣ ਤੱਕ ਕਿਸਾਨ ਆਪਣੇ ਖੇਤਾਂ ਦੀ ਮਿੱਟੀ ਦੀ ਜਾਂਚ ਮੁਫਤ ਕਰਵਾਉਂਦੇ ਸਨ, ਪਰ ਹੁਣ ਉਹ ਅਜਿਹਾ ਨਹੀਂ ਕਰ ਸਕਣਗੇ। ਦੱਸ ਦਈਏ ਕਿ ਹੁਣ ਖੇਤੀਬਾੜੀ ਵਿਭਾਗ ਨੇ ਇਸਦੀ ਫੀਸ ਤੈਅ ਕਰ ਦਿੱਤੀ ਹੈ। ਹੁਣ ਕਿਸਾਨਾਂ ਨੂੰ ਪ੍ਰਤੀ ਸੈਂਪਲ 10 ਰੁਪਏ ਖੇਤੀਬਾੜੀ ਵਿਭਾਗ ਨੂੰ ਅਦਾ ਕਰਨੇ ਪੈਣਗੇ। ਇਸ ਕੰਮ ਲਈ ਖੇਤੀਬਾੜੀ ਸਹਾਇਕ ਵੀ ਨਿਯੁਕਤ ਕੀਤੇ ਜਾਣਗੇ।
ਕਿਸਾਨਾਂ ਨੂੰ ਮਿੱਟੀ ਦੀ ਪਰਖ ਕਰਵਾਉਣੀ ਪਵੇਗੀ
-ਖੇਤੀਬਾੜੀ ਸਹਾਇਕ ਪਿੰਡ ਵਾਰ ਖੇਵਟ ਨੰਬਰ ਸਮੇਤ ਪੂਰਾ ਡੇਟਾ ਆਨਲਾਈਨ ਅਪਡੇਟ ਕਰੇਗਾ।
-ਸਾਰੇ ਕਿਸਾਨਾਂ ਨੂੰ ਮਿੱਟੀ ਦੀ ਪਰਖ ਕਰਵਾਉਣੀ ਪਵੇਗੀ, ਤਾਂ ਜੋ ਮਿੱਟੀ ਦੀ ਖਾਦ ਸਮਰੱਥਾ ਦਾ ਪਤਾ ਲਗਾਇਆ ਜਾ ਸਕੇ।
-ਇਸ ਵਾਰ ਖੇਤੀਬਾੜੀ ਵਿਭਾਗ ਵੱਲੋਂ ਹਰਿਆਣਾ ਦੇ ਸਫੀਦੋਂ, ਅਲੇਵਾ, ਨਰਵਾਣਾ, ਜੁਲਾਣਾ, ਉਚਾਨਾ ਬਲਾਕਾਂ ਦੀ ਚੋਣ ਕੀਤੀ ਗਈ ਹੈ।
-ਦੱਸ ਦਈਏ ਕਿ ਹੁਣ ਮਿੱਟੀ ਦੀ ਪਰਖ ਸਿਰਫ ਜੀਂਦ ਅਤੇ ਨਰਵਾਣਾ ਵਿੱਚ ਹੀ ਹੋਵੇਗੀ। ਇਸ ਤੋਂ ਇਲਾਵਾ ਸਫੀਦੋਂ ਵਿੱਚ ਮਿੱਟੀ ਦੀ ਪਰਖ ਲਈ ਬਣ ਰਹੀ ਲੈਬ ਤਿਆਰ ਹੋ ਗਈ।
-ਜ਼ਮੀਨ ਵਿੱਚ ਪੋਟਾਸ਼, ਜ਼ਿੰਕ, ਆਇਰਨ, ਮੈਗਨੀਸ਼ੀਅਮ, ਫਾਸਫੋਰਸ, ਸਲਫਰ, ਤਾਂਬਾ ਸਮੇਤ 17 ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ। ਇਹ ਤੱਤ ਫਸਲਾਂ ਨੂੰ ਰੋਗ ਪ੍ਰਤੀਰੋਧਕ ਸ਼ਕਤੀ ਪ੍ਰਦਾਨ ਕਰਦਾ ਹੈ।
ਖੇਤੀਬਾੜੀ ਵਿਭਾਗ ਵੱਲੋਂ ਮਿੱਟੀ ਪਰਖਣ ਦੀ ਯੋਜਨਾ
-ਨਮੂਨੇ ਲੈਣ ਲਈ ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਸਹਾਇਕ ਨਿਯੁਕਤ ਕੀਤੇ ਜਾ ਰਹੇ ਹਨ।
-ਇੱਕ ਸਹਾਇਕ ਇੱਕ ਦਿਨ ਵਿੱਚ 8 ਤੋਂ 9 ਸੈਂਪਲ ਲਏਗਾ।
-ਇਸ ਨਾਲ ਜਿੱਥੇ ਕਿਸਾਨਾਂ ਨੂੰ ਸਹੂਲਤ ਮਿਲੇਗੀ, ਉੱਥੇ ਹੀ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।
-ਹੁਣ ਕਿਸਾਨਾਂ ਨੂੰ ਮਿੱਟੀ ਦੀ ਪਰਖ ਕਰਵਾਉਣ ਲਈ 10 ਰੁਪਏ ਖਰਚ ਕਰਨੇ ਪੈਣਗੇ।
-ਇਸ ਕੰਮ ਲਈ ਪਿੰਡ ਦੇ ਹਿਸਾਬ ਨਾਲ ਸਹਾਇਕ ਨਿਯੁਕਤ ਕੀਤੇ ਜਾ ਰਹੇ ਹਨ।
-ਕਿਸਾਨ ਮਿੱਟੀ ਦੀ ਪਰਖ ਕਰਵਾ ਕੇ ਜ਼ਮੀਨ ਦੇ ਝਾੜ ਦੀ ਤਾਕਤ ਦਾ ਪਤਾ ਲਗਾ ਸਕਦੇ ਹਨ।
ਇਹ ਵੀ ਪੜ੍ਹੋ: ਮਿੱਟੀ ਦੀ ਪਰਖ ਕਰਵਾਉਣ ਤੋਂ ਕਿਸਾਨਾਂ ਨੂੰ ਮਿਲੇਗਾ ਦੁੱਗਣਾ ਲਾਹਾ! ਪੜ੍ਹੋ ਪੂਰੀ ਰਿਪੋਰਟ
ਜਦੋਂ ਮਿੱਟੀ ਵਿੱਚ ਇੱਕੋ ਫ਼ਸਲ ਨੂੰ ਵਾਰ-ਵਾਰ ਉਗਾਇਆ ਜਾਂਦਾ ਹੈ, ਤਾਂ ਖਣਿਜ ਤੱਤਾਂ ਦੀ ਘਾਟ ਹੋ ਜਾਂਦੀ ਹੈ। ਜਿਵੇਂ ਹੀ ਪੌਦਾ ਉਗਦਾ ਹੈ, ਇਹ ਪੀਲਾ ਪੈ ਜਾਂਦਾ ਹੈ ਅਤੇ ਪੌਦੇ ਦਾ ਉਤਪਾਦਨ ਬੰਦ ਹੋ ਜਾਂਦਾ ਹੈ। ਇਸ ਕਾਰਨ ਕਿਸਾਨ ਡੀਏਪੀ ਅਤੇ ਯੂਰੀਆ ਦਾ ਅੰਨ੍ਹੇਵਾਹ ਛਿੜਕਾਅ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿਸ ਕਾਰਨ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ। ਇਸ ਸਮੱਸਿਆ ਦਾ ਹੱਲ ਕੱਢਦਿਆਂ ਖੇਤੀਬਾੜੀ ਵਿਭਾਗ ਨੇ ਮਿੱਟੀ ਦੀ ਪਰਖ ਕਰਨ ਦੀ ਯੋਜਨਾ ਬਣਾਈ ਹੈ।
Summary in English: Farmers can get bumper crop production for Rs 10! Learn how