ਤੇਲ ਬੀਜ ਫ਼ਸਲਾਂ ਭਾਰਤੀ ਖੁਰਾਕ `ਚ ਮਹੱਤਵਪੂਰਨ ਭੂਮਿਕਾ ਨਿਭਾਉਂਦਿਆਂ ਹਨ। ਤੇਲ ਬੀਜ ਦੀਆਂ ਫ਼ਸਲਾਂ ਤੋਂ ਸਿਰਫ਼ ਤੇਲ ਹੀ ਨਹੀਂ, ਸਗੋਂ ਹੋਰ ਕਈ ਉਤਪਾਦ ਵੀ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਤੇਲ ਬੀਜਾਂ `ਚ ਮੁਖ ਤੌਰ `ਤੇ ਸਰ੍ਹੋਂ ਦੀ ਕਾਸ਼ਤ ਕੀਤੀ ਜਾਂਦੀ ਹੈ।
ਸਰ੍ਹੋਂ ਦੀ ਕਾਸ਼ਤ ਰਾਹੀਂ ਕਿਸਾਨ ਘੱਟ ਲਾਗਤ `ਚ ਵੱਧ ਮੁਨਾਫ਼ਾ ਕਮਾ ਸਕਦੇ ਹਨ। ਅੱਜ ਇਸ ਲੇਖ ਰਾਹੀਂ ਅਸੀਂ ਸਰ੍ਹੋਂ ਦੀ ਕਾਸ਼ਤ ਦਾ ਪੂਰਾ ਵੇਰਵਾ ਦੱਸਣ ਜਾ ਰਹੇ ਹਾਂ, ਜਿਸਨੂੰ ਆਪਣਾ ਕੇ ਕਿਸਾਨ ਭਰਾ ਆਸਾਨੀ ਨਾਲ ਸਰ੍ਹੋਂ ਦੀ ਕਾਸ਼ਤ ਕਰ ਸਕਣਗੇ।
ਸਰ੍ਹੋਂ ਦੀ ਕਾਸ਼ਤ:
ਖੇਤ ਦੀ ਤਿਆਰੀ:
● ਸਰ੍ਹੋਂ ਦੀ ਚੰਗੀ ਫ਼ਸਲ ਲਈ ਸਭ ਤੋਂ ਪਹਿਲਾਂ ਖੇਤ `ਚ ਵਧੀਆ ਸੀਡ ਬੈੱਡ ਤਿਆਰ ਕਰੋ। ਇਸਦੇ ਲਈ ਦੋ ਤੋਂ ਤਿੰਨ ਵਾਰ ਹਲ ਨਾਲ ਮਿੱਟੀ ਦੀ ਵਾਹੀ ਕਰੋ।
ਬੀਜ ਦਰ:
ਸਰ੍ਹੋਂ ਦੀ ਕਾਸ਼ਤ ਲਈ 1.5 ਕਿਲੋਗ੍ਰਾਮ ਪ੍ਰਤੀ ਏਕੜ ਬੀਜ ਦਰ ਦੀ ਵਰਤੋਂ ਕਰੋ। ਇਸ ਨਾਲ ਤੁਹਾਨੂੰ ਵੱਧ ਝਾੜ ਪ੍ਰਾਪਤ ਹੋਵੇਗਾ।
ਸਰ੍ਹੋਂ ਦੀ ਖੇਤੀ ਲਈ ਮਿੱਟੀ:
ਸਰ੍ਹੋਂ ਦੀ ਕਾਸ਼ਤ ਲਈ ਹਲਕੀ ਤੋਂ ਭਾਰੀ ਮਿੱਟੀ ਚੰਗੀ ਹੁੰਦੀ ਹੈ ਤੇ ਤਾਰਾਮੀਰਾ ਦੀ ਕਾਸ਼ਤ ਲਈ ਰੇਤਲੀ ਦੋਮਟ ਮਿੱਟੀ (sandy loam soil) ਸਭ ਤੋਂ ਢੁਕਵੀਂ ਹੁੰਦੀ ਹੈ ਕਿਉਂਕਿ ਇਸ `ਚ ਭਰਪੂਰ ਜੈਵਿਕ ਵਰਮੀ ਕੰਪੋਸਟ ਦੀ ਵਰਤੋਂ ਕੀਤੀ ਜਾਂਦੀ ਹੈ। ਇਸਦੇ ਲਈ ਚੰਗੀ ਨਿਕਾਸੀ ਸਮਰੱਥਾ (well drainage capacity) ਵਾਲੀ ਕਿਸੇ ਵੀ ਕਿਸਮ ਦੀ ਮਿੱਟੀ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਖਾਦਾਂ ਦੀ ਵਰਤੋਂ:
ਤੋਰੀਆ ਦੇ ਵਧੀਆ ਝਾੜ ਲਈ ਨਾਈਟ੍ਰੋਜਨ (Nitrogen) 25, ਫਾਸਫੋਰਸ (Phosphorus) 8 ਤੇ ਯੂਰੀਆ (Urea) 55 ਕਿਲੋਗ੍ਰਾਮ ਪ੍ਰਤੀ ਏਕੜ `ਚ ਵਰਤਣਾ ਵਧੇਰੇ ਫਾਇਦੇਮੰਦ ਹੈ।
ਸਿੰਚਾਈ:
ਕਿਸਾਨ ਭਰਾ ਸਰ੍ਹੋਂ ਦੇ ਚੰਗੇ ਉਤਪਾਦਨ ਲਈ ਬਿਜਾਈ ਤੋਂ ਪਹਿਲਾਂ ਸਿੰਚਾਈ ਕਰਨ। ਜਦੋਂ ਬਿਜਾਈ ਦੀ ਪ੍ਰਕਿਰਿਆ ਹੋ ਜਾਏ ਤਾਂ ਉਸ ਤੋਂ ਤਿੰਨ ਹਫ਼ਤਿਆਂ ਦੇ ਅੰਦਰ ਤਿੰਨ ਸਿੰਚਾਈ ਦੀਆਂ ਸੁਵਿਧਾ ਦਵੋ। ਮਿੱਟੀ ਵਿੱਚ ਚੰਗੀ ਮਾਤਰਾ `ਚ ਜੈਵਿਕ ਖਾਦ ਪਾਓ ਜੋ ਮਿੱਟੀ `ਚ ਨਮੀ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰੇ।
ਇਹ ਵੀ ਪੜ੍ਹੋ : ਤੇਲ ਬੀਜ ਫ਼ਸਲਾਂ ਦੀਆਂ ਨਵੀਆਂ ਕਿਸਮਾਂ ਤੋਂ ਚੰਗੀ ਕਮਾਈ, MSP ਤੋਂ ਵੱਧ ਰਹੇਗੀ ਸਰ੍ਹੋਂ ਦੀ ਕੀਮਤ!
ਸਰ੍ਹੋਂ ਦੀਆਂ ਮੁੱਖ ਕਿਸਮਾਂ:
ਕਿਸਾਨ ਭਰਾਵੋਂ ਜੇ ਤੁਸੀਂ ਵੀ ਆਪਣੇ ਖੇਤ `ਚ ਸਰ੍ਹੋਂ ਦੀ ਪੈਦਾਵਾਰ ਵਧਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਕਿਸਮਾਂ ਦੀ ਵਰਤੋਂ ਕਰੋ:
● ਪੂਸਾ ਅਗਰਾਨੀ (Pusa Agrani)
● ਪੂਸਾ ਸਰ੍ਹੋਂ 24 (Pusa Mustard 24)
● PBT 37
● TL 15
● Hyola PAC 401
● RH 0749
ਕੀੜੇ ਅਤੇ ਰੋਗ ਪ੍ਰਬੰਧਨ:
ਕਿਸਾਨਾਂ ਨੂੰ ਸਰ੍ਹੋਂ ਦੀ ਫ਼ਸਲ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ ਕਿਉਂਕਿ ਇਸ `ਚ ਕੀੜੇ ਮਕੌੜਿਆਂ ਦਾ ਹਮਲਾ ਵੱਧ ਹੁੰਦਾ ਹੈ। ਖ਼ਾਸ ਤੌਰ `ਤੇ ਐਫੀਡਸ (aphids) ਇਸ ਫ਼ਸਲ ਨੂੰ ਬਹੁਤ ਖਰਾਬ ਕਰ ਦਿੰਦਾ ਹੈ। ਜਿਸ ਨੂੰ ਰੋਕਣ ਲਈ ਫ਼ਸਲ ਦੀ ਬਿਜਾਈ ਸਮੇਂ ਸਿਰ ਕਰੋ ਤੇ ਨਾਈਟ੍ਰੋਜਨ ਖਾਦ ਦੀ ਜ਼ਿਆਦਾ ਵਰਤੋਂ ਨਾ ਕਰੋ। ਇਸ ਤੋਂ ਇਲਾਵਾ ਥਾਈਮੇਥੋਕਸਮ @ 80 ਗ੍ਰਾਮ ਜਾਂ ਕਲੋਰਪਾਈਰੀਫੋਸ @ 200 ਮਿ.ਲੀ 100-125 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ।
ਵਾਢੀ:
ਇਸ ਫ਼ਸਲ ਦੀ ਪਹਿਲੀ ਵਾਢੀ ਬਿਜਾਈ ਤੋਂ 110-140 ਦਿਨਾਂ ਬਾਅਦ ਕੀਤੀ ਜਾਂਦੀ ਹੈ। ਜਦੋਂ ਫਲੀਆਂ ਪੀਲੀਆਂ ਹੋ ਜਾਣ ਤੇ ਬੀਜ ਸਖ਼ਤ ਹੋ ਜਾਣ ਤਾਂ ਸਮਝ ਜਾਓ ਕਿ ਫ਼ਸਲ ਵਾਢੀ ਲਈ ਤਿਆਰ ਹੋ ਗਈ ਹੈ। ਇਸ ਦੀ ਵਾਢੀ ਲਈ ਦਾਤਰੀ ਦੀ ਵਰਤੋਂ ਕਰੋ। ਚੰਗੀ ਤਰ੍ਹਾਂ ਫ਼ਸਲ ਨੂੰ ਸੁਕਾਉਣ ਤੋਂ ਬਾਅਦ ਪਿੜਾਈ ਦਾ ਕੰਮ ਪੂਰਾ ਕਰੋ।
Summary in English: Farmers earn double yield from these types of mustard