1. Home
  2. ਖੇਤੀ ਬਾੜੀ

Farming Tips: ਇਹ 8 ਨਵੇਕਲੇ ਤਰੀਕੇ ਅਪਣਾਓ ਤੇ ਦੁੱਗਣਾ ਝਾੜ ਪਾਓ

ਕਿਸਾਨ ਭਰਾ ਆਪਣੀ ਫਸਲਾਂ ਦੀ ਉਪਜ ਨੂੰ ਵਧਾਉਣ ਲਈ ਇਨ੍ਹਾਂ ਢੁਕਵੇਂ ਤਰੀਕਿਆਂ ਨਾਲ ਖੇਤੀ ਕਰਨ ਤੇ ਕੁਝ ਹੀ ਮਹੀਨਿਆਂ `ਚ ਫ਼ਸਲਾਂ ਤੋਂ ਲੱਖਾਂ ਰੁਪਏ ਕਮਾਉਣ...

 Simranjeet Kaur
Simranjeet Kaur
Farming Tips

Farming Tips

ਕਿਸਾਨ ਵੀਰ ਫ਼ਸਲਾਂ ਦੀ ਪੈਦਾਵਾਰ ਵਧਾਉਣ ਲਈ ਲਗਾਤਾਰ ਕੁਝ ਵਿਸ਼ੇਸ਼ ਤਰੀਕੇ ਆਪਣਾ ਰਹੇ ਹਨ, ਤਾਂ ਜੋ ਉਨ੍ਹਾਂ ਦੇ ਆਰਥਿਕ ਪੱਧਰ `ਚ ਸੁਧਾਰ ਹੋ ਸਕੇ। ਇਨ੍ਹਾਂ ਹੀ ਨਹੀਂ ਵਿਗਿਆਨੀਆਂ ਵੱਲੋਂ ਵੀ ਕੁਝ ਖਾਸ ਤੇ ਨਵੇਂ ਤਰੀਕੇ ਸਾਂਝੇ ਕੀਤੇ ਗਏ ਹਨ, ਜਿਨ੍ਹਾਂ ਨੂੰ ਆਪਣਾ ਕੇ ਕਿਸਾਨ ਭਰਾ ਫਸਲਾਂ ਦੇ ਝਾੜ 'ਚ ਥੋੜੇ ਸਮੇਂ `ਚ ਹੀ ਵਾਧਾ ਕਰ ਸਕਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਨਵੇਕਲਿਆਂ ਤਰੀਕਿਆਂ ਬਾਰੇ... 

ਡੂੰਘੀ ਵਾਹੀ (deep plowing):

ਵਿਗਿਆਨਿਕਾਂ ਨੇ ਆਮ ਹੱਲ ਵਾਹੁਣ ਨਾਲੋਂ ਡੂੰਘੇ ਹਲ (deep plowing) ਵਾਹੁਣ ਦੇ ਵਧੇਰੇ ਫਾਇਦੇ ਦੱਸੇ ਹਨ। ਡੂੰਘੇ ਹਲ ਵਾਹੁਣ ਦਾ ਉਦੇਸ਼ ਲੰਬੇ ਸਮੇਂ ਲਈ ਮਿੱਟੀ `ਚ ਪਾਣੀ ਦੀ ਸੰਭਾਲ ਕਰਨਾ ਹੈ। ਵੱਧ ਉਤਪਾਦਨ ਲੈਣ ਲਈ ਪਹਿਲਾਂ ਖੇਤ ਨੂੰ ਵਾਹੁਣਾ ਬਹੁਤ ਜ਼ਰੂਰੀ ਹੈ। ਇਸ ਲਈ ਖੇਤ `ਚ ਟਰੈਕਟਰ, ਰੋਟਾਵੇਟਰ, ਕਲਟੀਵੇਟਰ ਆਦਿ ਉਪਕਰਣਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜਿਸ ਨਾਲ ਖੇਤ ਨੂੰ ਘੱਟ ਮਿਹਨਤ ਤੇ ਘੱਟ ਸਮੇਂ `ਚ ਤਿਆਰ ਕੀਤਾ ਜਾ ਸਕਦਾ ਹੈ।

ਸਮੇਂ `ਤੇ ਬਿਜਾਈ (Sowing on time): 

ਬਿਜਾਈ ਦਾ ਸਮਾਂ ਫ਼ਸਲਾਂ ਦੀ ਕਾਸ਼ਤ `ਚ ਇੱਕ ਪ੍ਰਮੁੱਖ ਕਾਰਕ ਹੈ। ਸਮੇਂ `ਤੇ ਬਿਜਾਈ ਅਸਿੱਧੇ ਤੌਰ 'ਤੇ ਮਿੱਟੀ ਦੇ ਤਾਪਮਾਨ ਤੇ ਮੌਸਮ ਦੀਆਂ ਸਥਿਤੀਆਂ ਨੂੰ ਨਿਰਧਾਰਤ ਕਰਦਾ ਹੈ। ਜਿਵੇਂ ਕਿ ਸਭ ਜਾਣਦੇ ਹਨ ਕਿ ਹਾੜ੍ਹੀ ਦੀਆਂ ਫ਼ਸਲਾਂ (Rabi Crops) ਦੀ ਬਿਜਾਈ ਕੁਝ ਦਿਨਾਂ ਬਾਅਦ ਸ਼ੁਰੂ ਹੋ ਜਾਵੇਗੀ। ਇਸ ਲਈ ਚੰਗਾ ਉਤਪਾਦਨ ਲੈਣ ਲਈ ਸਮੇਂ ਸਿਰ ਬਿਜਾਈ ਕਰ ਦਿਓ। ਜੇਕਰ ਬਿਜਾਈ ਸਹੀ ਸਮੇਂ 'ਤੇ ਨਾ ਕੀਤੀ ਜਾਵੇ ਤਾਂ ਇਸ ਦਾ ਨਕਾਰਾਤਮਕ ਪ੍ਰਭਾਵ ਉਤਪਾਦਨ 'ਤੇ ਪੈਂਦਾ ਹੈ।

ਬਿਜਾਈ ਤੋਂ ਪਹਿਲਾਂ ਬੀਜਾਂ ਦਾ ਇਲਾਜ (Treat the seeds before sowing):

ਜੇਕਰ ਬੀਜ `ਚ ਕਿਸੇ ਕਿਸਮ ਦੀ ਬਿਮਾਰੀ ਮੌਜ਼ੂਦ ਹੋਵੇ ਤਾਂ ਪੌਦੇ ਨੂੰ ਵਧਣ `ਚ ਬਹੁਤ ਮੁਸ਼ਕਲਾਂ ਪੇਸ਼ ਆਉਂਦੀਆਂ ਹਨ। ਇਸ ਕਰਕੇ ਬਿਜਾਈ ਤੋਂ ਪਹਿਲਾਂ ਬੀਜਾਂ ਦਾ ਇਲਾਜ ਕਰਨਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਬੀਜਾਂ ਦਾ ਇਲਾਜ 3 ਵੱਖ-ਵੱਖ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਹਿਸ `ਚ ਸੀਡ ਡਰੈਸਿੰਗ (Seed dressing), ਸੀਡ ਕੋਟਿੰਗ (seed coating) ਤੇ ਸੀਡ ਪੇਲੀਟਿੰਗ (seed pelleting) ਸ਼ਾਮਲ ਹਨ।

ਚੰਗੀ ਗੁਣਵੱਤਾ ਵਾਲੇ ਬੀਜਾਂ ਦੀ ਚੋਣ (Selection of good quality seeds):

ਬਿਜਾਈ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਫ਼ਸਲਾਂ ਦੀ ਪੈਦਾਵਾਰ ਵਧਾਉਣ ਲਈ ਚੰਗੀ ਗੁਣਵੱਤਾ ਵਾਲੇ ਬੀਜਾਂ ਦਾ ਚੋਣ ਕਰੋ। ਕਿਉਂਕਿ ਬਿਹਤਰ ਉਗਣ ਵਾਲੇ ਬੀਜਾਂ ਦੀ ਗੁਣਵੱਤਾ `ਤੇ ਹੀ ਫ਼ਸਲਾਂ ਦੀ ਉਪਜ ਨਿਰਭਰ ਕਰਦੀ ਹੈ। ਇਸ ਤੋਂ ਇਲਾਵਾ ਪ੍ਰਮਾਣਿਤ ਦੁਕਾਨਾਂ ਤੋਂ ਹੀ ਬੀਜ ਖਰੀਦੋ।

ਬੀਜਾਂ ਵਿਚਾਲੇ ਦੂਰੀ (Spacing between seeds):

ਜ਼ਿਆਦਾਤਰ ਕਿਸਾਨ ਬੀਜਾਂ ਨੂੰ ਉਚਿੱਤ ਦੂਰੀ `ਤੇ ਨਹੀਂ ਬੀਜਦੇ, ਜਿਸ ਦੇ ਨਤੀਜੇ ਵਜੋਂ ਫ਼ਸਲਾਂ `ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੇ ਕੀੜੇ ਮਕੌੜਿਆਂ ਦਾ ਅਸਰ ਵੱਧ ਜਾਂਦਾ ਹੈ। ਇਸ ਨਾਲ ਫ਼ਸਲਾਂ ਦੇ ਉਤਪਾਦਨ `ਚ ਵੀ ਕਮੀ ਆ ਜਾਂਦੀ ਹੈ। ਇਨ੍ਹਾਂ ਸਭ ਤੱਥਾਂ ਨੂੰ ਦੇਖਦੇ ਹੋਏ ਵਿਗਿਆਨਿਕਾਂ ਨੇ ਫਸਲ ਦੀ ਬਿਜਾਈ ਸਮੇਂ ਕਤਾਰਾਂ `ਚ ਉਚਿੱਤ ਦੂਰੀ ਬਣਾਏ ਰੱਖਣ ਲਈ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ : 70 ਤੋਂ 80 ਦਿਨਾਂ `ਚ ਇਹ ਫ਼ਸਲ ਦੇਵੇਗੀ ਦੁੱਗਣੀ ਆਮਦਨ, ਕਤਾਰਾਂ `ਚ ਕਰੋ ਇਨ੍ਹਾਂ ਖਾਦਾਂ ਦੀ ਵਰਤੋਂ

ਅੰਤਰ ਫਸਲ (Intercropping):

ਕਿਸਾਨ ਭਰਾਵਾਂ ਵੱਲੋਂ ਖੇਤੀ `ਚ ਵੱਧ ਉਤਪਾਦਨ ਲੈਣ ਲਈ ਕਈ ਤਰ੍ਹਾਂ ਦੀਆਂ ਤਕਨੀਕਾਂ ਅਪਣਾਈਆਂ ਜਾ ਰਹੀਆਂ ਹਨ। ਜਿਨ੍ਹਾਂ `ਚੋ ਅੰਤਰ-ਫ਼ਸਲੀ (Intercropping) ਵੀ ਇੱਕ ਢੰਗ ਹੈ। ਇਸ ਤਕਨੀਕ ਰਾਹੀ ਇੱਕੋ ਖੇਤ `ਚ ਦੋ ਜਾਂ ਦੋ ਤੋਂ ਵੱਧ ਫ਼ਸਲਾਂ ਬੀਜੀਆਂ ਜਾਂਦੀਆਂ ਹਨ। ਇਸ ਤਕਨੀਕ ਦਾ ਫਾਇਦਾ ਇਹ ਹੈ ਕਿ ਜੇਕਰ ਇੱਕ ਫ਼ਸਲ ਖਰਾਬ ਹੋ ਜਾਏ ਤਾਂ ਦੂਜੀ ਫ਼ਸਲ ਉਸ ਦੇ ਨੁਕਸਾਨ ਨੂੰ ਘਟਾ ਸਕਦੀ ਹੈ।

ਸਮੇਂ ਸਿਰ ਫ਼ਸਲਾਂ ਦੀ ਸਿੰਚਾਈ (Proper Irrigation Time):

ਫ਼ਸਲ ਨੂੰ ਸਹੀ ਸਮੇਂ 'ਤੇ ਪਾਣੀ ਮਿਲਣਾ ਵੀ ਬਹੁਤ ਜ਼ਰੂਰੀ ਹੈ। ਜੇਕਰ ਖੇਤ 'ਚ ਨਮੀ ਨਹੀਂ ਹੋਵੇਗੀ ਤਾਂ ਇਸ ਦਾ ਸਿੱਧਾ ਅਸਰ ਪੌਦਿਆਂ ਦੇ ਵਾਧੇ 'ਤੇ ਦੇਖਣ ਨੂੰ ਮਿਲੇਗਾ। ਉਦਾਹਰਨ ਵੱਜੋਂ ਕਣਕ ਦੀ ਫ਼ਸਲ `ਚ ਲੋੜੀਂਦੀ ਨਮੀ ਬਣਾਈ ਰੱਖਣ ਲਈ 4 ਤੋਂ 6 ਸਿੰਚਾਈਆਂ ਕੀਤੀਆਂ ਜਾਂਦੀਆਂ ਹਨ। ਜ਼ਿਆਦਾਤਰ ਫ਼ਸਲਾਂ ਲਈ ਤੁਪਕਾ ਸਿੰਚਾਈ (Drip irrigation) ਤੇ ਛਿੜਕਾਅ ਸਿੰਚਾਈ (sprinkler irrigation) ਵਧੇਰੀ ਫਾਇਦੇਮੰਦ ਮੰਨੀ ਜਾਂਦੀ ਹੈ।

ਲਾਭਦਾਇਕ ਕੀੜੇ (Beneficial insects):

ਖੇਤੀ ਮਾਹਿਰਾਂ ਅਨੁਸਾਰ ਖੇਤ `ਚ ਕਈ ਤਰ੍ਹਾਂ ਦੇ ਦੋਸਤਾਨਾ ਕੀੜੇ ਮੌਜੂਦ ਹੁੰਦੇ ਹਨ ਯਾਨੀ ਅਜਿਹੇ ਕੀੜੇ ਜੋ ਫ਼ਸਲ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਜਿਵੇਂ ਕਿ ਡਰੈਗਨ ਫਲਾਈ (Dragonfly), ਕਿਸ਼ੋਰੀ ਮੱਖੀ, ਝਿੰਗੂਰ (Jhingur), ਗਰਾਊਂਡ ਵੇਵਿਲ (Ground weevil), ਰੋਲ ਵੇਵਿਲ (roll weevil ), ਗ੍ਰਾਸਸ਼ਪਰ (Grasshopper), ਵਾਟਰ ਬੱਗ (water bug) ਆਦਿ ਹਨ। ਇਹ ਸਭ ਕੀੜੇ ਖੇਤੀ ਨੂੰ ਨੁਕਸਾਨ ਦੇਣ ਵਾਲੇ ਕੀੜਿਆਂ ਤੋਂ ਵੀ ਰੱਖਿਆ ਕਰਦੇ ਹਨ। 

Summary in English: Farming Tips: Follow these 8 methods and double the yield

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters