Fennel Cultivation: ਭਾਰਤ ਨੂੰ ਪ੍ਰਾਚੀਨ ਕਾਲ ਤੋਂ ਹੀ ਮਸਾਲਿਆਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ। ਮੁੱਖ ਬੀਜ ਮਸਾਲਾ ਫਸਲਾਂ ਵਿੱਚ ਜੀਰਾ, ਧਨੀਆ, ਮੇਥੀ, ਸੌਂਫ, ਕਲੌਂਜੀ ਆਦਿ ਪ੍ਰਮੁੱਖ ਹਨ। ਇਨ੍ਹਾਂ ਵਿੱਚੋਂ, ਸੌਫ ਭਾਰਤ ਦੀ ਇੱਕ ਮਹੱਤਵਪੂਰਨ ਮਸਾਲਾ ਫਸਲ ਹੈ। ਇਸ ਦੀ ਕਾਸ਼ਤ ਹਾੜੀ ਅਤੇ ਸਾਉਣੀ ਦੋਵੇਂ ਸੀਜ਼ਨਾਂ ਵਿੱਚ ਸਫਲਤਾਪੂਰਵਕ ਕੀਤੀ ਜਾ ਸਕਦੀ ਹੈ, ਪਰ ਸਾਉਣੀ ਦੇ ਸੀਜ਼ਨ ਵਿੱਚ ਜ਼ਿਆਦਾ ਬਾਰਿਸ਼ ਹੋਣ ਕਾਰਨ ਫਸਲ ਦੇ ਖਰਾਬ ਹੋਣ ਦੀ ਸੰਭਾਵਨਾ ਰਹਿੰਦੀ ਹੈ।
ਤੁਹਾਨੂੰ ਦਸ ਦੇਈਏ ਕਿ ਸੌਂਫ ਦੀ ਕਾਸ਼ਤ ਲਈ ਹਾੜੀ ਦਾ ਸੀਜ਼ਨ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ ਕਿਉਂਕਿ ਇਸ ਮੌਸਮ ਵਿੱਚ ਕੀੜਿਆਂ ਅਤੇ ਬਿਮਾਰੀਆਂ ਦਾ ਪ੍ਰਕੋਪ ਘੱਟ ਹੁੰਦਾ ਹੈ ਅਤੇ ਮੀਂਹ ਪੈਣ ਕਾਰਨ ਫ਼ਸਲ ਦੇ ਖ਼ਰਾਬ ਹੋਣ ਦਾ ਵੀ ਕੋਈ ਖਤਰਾ ਨਹੀਂ ਰਹਿੰਦਾ ਅਤੇ ਸਾਉਣੀ ਦੇ ਮੁਕਾਬਲੇ ਉਤਪਾਦਨ ਵੀ ਵੱਧ ਹੁੰਦਾ ਹੈ। ਭਾਰਤ ਵਿੱਚ ਸੌਂਫ ਦੀ ਖੇਤੀ ਮੁੱਖ ਤੌਰ 'ਤੇ ਰਾਜਸਥਾਨ, ਪੰਜਾਬ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਗੁਜਰਾਤ, ਹਰਿਆਣਾ ਅਤੇ ਕਰਨਾਟਕ ਸੂਬਿਆਂ ਵਿੱਚ ਕੀਤੀ ਜਾਂਦੀ ਹੈ। ਜੇਕਰ ਇਸ ਦੀ ਖੇਤੀ ਵਪਾਰਕ ਪੱਧਰ 'ਤੇ ਕੀਤੀ ਜਾਵੇ ਤਾਂ ਬਹੁਤ ਚੰਗਾ ਮੁਨਾਫਾ ਕਮਾਇਆ ਜਾ ਸਕਦਾ ਹੈ।
ਹੁਣ ਸਵਾਲ ਇਹ ਆਉਂਦਾ ਹੈ ਕਿ ਸੌਂਫ ਦੀਆਂ ਕਿਹੜੀਆਂ ਕਿਸਮਾਂ ਤੋਂ ਕਿਸਾਨ ਸਭ ਤੋਂ ਵੱਧ ਮੁਨਾਫ਼ਾ ਲੈ ਸਕਦੇ ਹਨ। ਅਜਿਹੇ 'ਚ ਆਓ ਜਾਣਦੇ ਹਾਂ ਸੌਂਫ ਦੀਆਂ ਮੁਨਾਫ਼ੇ ਵਾਲੀਆਂ ਕਿਸਮਾਂ ਬਾਰੇ ਪੂਰੀ ਜਾਣਕਾਰੀ, ਨਾਲ ਹੀ ਇਹ ਵੀ ਜਾਣਾਂਗੇ ਕਿ ਕਿਸਾਨ ਭਰਾਵਾਂ ਨੂੰ ਇਸ ਦੀ ਕਾਸ਼ਤ ਵਿੱਚ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਵਧੀਆ ਉਤਪਾਦਨ ਦੇ ਨਾਲ-ਨਾਲ ਵੱਧ ਮੁਨਾਫਾ ਲੈ ਸਕਣ।
ਇਸ ਦੀ ਕਾਸ਼ਤ ਲਈ ਚੰਗੇ ਜਲ-ਨਿਕਾਸ ਵਾਲੀ ਰੇਤਲੀ ਮੈਰਾ ਤੋਂ ਮੈਰਾ ਜ਼ਮੀਨ ਢੁਕਵੀਂ ਹੈ। ਸੇਜੂੰ ਹਾਲਤਾਂ ਵਿੱਚ ਬਿਜਾਈ ਲਈ ਵਧੀਆ ਸਮਾਂ ਅਕਤੂਬਰ ਦੇ ਅਖੀਰਲੇ ਹਫਤੇ ਤੋਂ ਨਵੰਬਰ ਦਾ ਪਹਿਲਾ ਹਫਤਾ ਹੈ। ਬਿਜਾਈ 3 ਤੋਂ 4 ਸੈਂਟੀਮੀਟਰ ਡੂੰਘੀ, 45 ਸੈਂਟੀਮੀਟਰ ਦੇ ਫ਼ਾਸਲੇ ਤੇ ਸਿਆੜਾਂ ਵਿੱਚ 4 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ।
20 ਕਿਲੋ ਨਾਈਟ੍ਰੋਜਨ (45 ਕਿਲੋ ਯੂਰੀਆ) ਇਕੋ ਜਿਹੀਆਂ 2-3 ਕਿਸ਼ਤਾਂ ਵਿੱਚ ਪਾਓ। ਇੱਕ ਜਾਂ ਦੋ ਗੋਡੀਆਂ ਪਹੀਏ ਵਾਲੀ ਸੁਧਰੀ ਤ੍ਰਿਫਾਲੀ ਨਾਲ ਕਰੋ ਪਰ ਇਹ ਗੱਲ ਜ਼ਿਆਦਾਤਰ ਨਦੀਨਾਂ ਦੀ ਬਹੁਤਾਤ 'ਤੇ ਨਿਰਭਰ ਕਰਦੀ ਹੈ।
ਪਹਿਲਾ ਪਾਣੀ ਬਿਜਾਈ ਤੋਂ 10-15 ਦਿਨਾਂ ਪਿਛੋਂ ਦੇਵੋ ਤਾਂ ਕਿ ਬੀਜ ਚੰਗੀ ਤਰ੍ਹਾਂ ਉੱਗ ਪੈਣ। ਪਿਛਲੇ ਪਾਣੀ ਜਦੋਂ ਲੋੜ ਪਵੇ ਉਦੋਂ ਦਿਓ। ਫ਼ਸਲ ਅਪ੍ਰੈਲ ਦੇ ਅੰਤ ਤੋਂ ਲੈ ਕੇ ਮਈ ਦੇ ਪਹਿਲੇ ਹਫਤੇ ਤੱਕ ਪੱਕ ਕੇ ਤਿਆਰ ਹੋ ਜਾਂਦੀ ਹੈ। ਖਾਣ ਦੀ ਵਰਤੋਂ ਲਈ ਫ਼ਸਲ ਨੂੰ ਅਪ੍ਰੈਲ ਦੇ ਸ਼ੁਰੂ ਵਿੱਚ ਕੱਟ ਲਓ।
ਇਹ ਵੀ ਪੜ੍ਹੋ : ਇਹ ਜੰਗਲੀ ਸਬਜ਼ੀ ਬਣਾਏਗੀ ਅਮੀਰ, 3 Months 'ਚ 9 ਤੋਂ 10 Lakh ਰੁਪਏ ਦਾ ਮੁਨਾਫ਼ਾ
ਸੌਂਫ ਦੀਆਂ ਕਿਸਮਾਂ
● Ajmer Fennel 2 (2023): ਇਸ ਕਿਸਮ ਦੀ ਬੀਜ ਦੀ ਔਸਤ ਪੈਦਾਵਾਰ 5 ਕੁਇੰਟਲ ਪ੍ਰਤੀ ਏਕੜ ਹੈ ਜੋ ਕਿ ਸਥਾਨਕ ਕਿਸਮ ਨਾਲੋਂ 17.1% ਵੱਧ ਹੈ। ਇਸ ਦੇ ਬੀਜਾਂ ਵਿੱਚ 1.6 ਤੋਂ 1.8% ਜ਼ਰੂਰੀ ਤੇਲ ਹੁੰਦਾ ਹੈ ਅਤੇ ਪੱਕਣ ਲਈ 170-175 ਦਿਨ ਲੱਗਦੇ ਹਨ।
● Local: ਇਸ ਕਿਸਮ ਦੇ ਪੌਦੇ 150 ਸੈ.ਮੀ. ਤੱਕ ਉੱਚੇ ਹੁੰਦੇ ਹਨ। ਇਹ ਫਸਲ ਬਿਜਾਈ ਤੋਂ 185-190 ਦਿਨਾਂ ਬਾਅਦ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦੇ ਦਾਣੇ ਧਾਰੀਆਂ ਵਾਲੇ ਲੰਬੇ ਅਤੇ ਹਰੇ-ਸਲੇਟੀ ਰੰਗ ਦੇ ਹੁੰਦੇ ਹਨ।
● RF 101: ਇਹ ਕਿਸਮ 155-160 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤਨ ਝਾੜ 6.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
● Gujrat Fennel 1: ਇਹ ਕਿਸਮ 255 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਸੋਕੇ ਨੂੰ ਸਹਿਣਯੋਗ ਹੈ। ਇਸਦਾ ਔਸਤਨ ਝਾੜ 6.6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
● RF 35: ਇਹ ਕਿਸਮ ਲੰਬੇ ਕੱਦ ਵਾਲੀ ਹੈ ਅਤੇ 225 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੱਤਿਆ ਦੇ ਧੱਬੇ ਅਤੇ ਸ਼ੂਗਰੀ ਰੋਗ ਦੀ ਰੋਧਕ ਹੈ। ਇਸਦਾ ਔਸਤਨ ਝਾੜ 5.2 ਕੁਇੰਟਲ ਪ੍ਰਤੀ ਏਕੜ ਹੈ।
● CO 1: ਇਹ ਕਿਸਮ ਦਰਮਿਆਨੇ ਲੰਬੇ ਕੱਦ ਦੀ ਹੈ ਅਤੇ 220 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦੀ ਖੇਤੀ ਖਾਰੀ ਅਤੇ ਪਾਣੀ ਦੀ ਖੜੋਤ ਵਾਲੀਆਂ ਜਮੀਨਾਂ ਵਿੱਚ ਵੀ ਕੀਤੀ ਜਾ ਸਕਦੀ ਹੈ। ਇਸਦਾ ਔਸਤਨ ਝਾੜ 3 ਕੁਇੰਟਲ ਪ੍ਰਤੀ ਏਕੜ ਹੈ।
● ਇਸ ਤੋਂ ਇਲਾਵਾ ਗੁਜਰਾਤ ਫੈਨਿਲ 1, ਗੁਜਰਾਤ ਫੈਨਿਲ-2, ਗੁਜਰਾਤ ਫੈਨਿਲ 11, ਆਰਐਫ 125, ਪੀਐਫ 35, ਆਰਐਫ 105, ਹਿਸਾਰ ਸਵਰੂਪ, ਐਨਆਰਸੀਐਸਐਸਏਐਫ 1, ਆਰਐਫ 101, ਆਰਐਫ 143 ਕਿਸਮਾਂ ਵੀ ਸ਼ਾਮਿਲ ਹਨ।
ਇਹ ਵੀ ਪੜ੍ਹੋ : Red-Green Chilli ਨੂੰ ਟਾਹਣੀਆਂ ਦੇ ਸੋਕੇ ਅਤੇ ਫਲਾਂ ਦੇ ਗਾਲੇ ਤੋਂ ਬਚਾਓ
ਧਿਆਨਯੋਗ ਗੱਲਾਂ:
● ਸੌਂਫ ਦੀ ਕਾਸ਼ਤ ਸਾਉਣੀ ਅਤੇ ਹਾੜੀ ਦੋਵਾਂ ਮੌਸਮਾਂ ਵਿੱਚ ਕੀਤੀ ਜਾ ਸਕਦੀ ਹੈ।
● ਹਾੜੀ ਦੇ ਸੀਜ਼ਨ ਵਿੱਚ ਸੌਂਫ ਦੀ ਕਾਸ਼ਤ ਕਰਨ ਨਾਲ ਵਧੇਰੇ ਉਤਪਾਦਨ ਮਿਲਦਾ ਹੈ।
● ਸਾਉਣੀ ਦੇ ਸੀਜ਼ਨ ਵਿੱਚ ਇਸ ਦੀ ਬਿਜਾਈ ਜੁਲਾਈ ਦੇ ਮਹੀਨੇ ਵਿੱਚ ਕੀਤੀ ਜਾ ਸਕਦੀ ਹੈ।
● ਹਾੜੀ ਦੇ ਸੀਜ਼ਨ ਵਿੱਚ ਸੌਂਫ ਦੀ ਬਿਜਾਈ ਅਕਤੂਬਰ ਦੇ ਆਖਰੀ ਹਫ਼ਤੇ ਤੋਂ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਕੀਤੀ ਜਾ ਸਕਦੀ ਹੈ।
● ਬੀਜ ਨੂੰ ਟ੍ਰੀਟ ਕਰਕੇ ਹੀ ਬੀਜਣਾ ਚਾਹੀਦਾ ਹੈ ਤਾਂ ਜੋ ਸੌਂਫ ਦੀ ਫ਼ਸਲ ਚੰਗੀ ਪੈਦਾਵਾਰ ਲੈ ਸਕੇ।
● ਕੁਸ਼ਲ ਸਿੰਚਾਈ ਲਈ, ਤੁਪਕਾ ਸਿੰਚਾਈ ਵਿਧੀ ਦੀ ਵਰਤੋਂ ਕਰਨੀ ਜ਼ਰੂਰੀ ਹੈ।
Summary in English: Fennel Cultivation, know the advanced method