Horn Manure: ਗਾਂ ਦੇ ਸਿੰਗ ਤੋਂ ਖਾਦ ਬਣਾਈ ਜਾ ਸਕਦੀ ਹੈ। ਤੁਸੀਂ ਇਹ ਸੁਣ ਕੇ ਥੋੜ੍ਹਾ ਹੈਰਾਨ ਜ਼ਰੂਰ ਹੋਵੋਗੇ, ਪਰ ਅਜਿਹਾ ਸੰਭਵ ਹੈ। ਇੰਨਾ ਹੀ ਨਹੀਂ ਇਨ੍ਹਾਂ ਸਿੰਗਾਂ ਤੋਂ ਬਣੀ ਖਾਦ ਮਿੱਟੀ ਨੂੰ ਬਹੁਤ ਉਪਜਾਊ ਬਣਾਉਂਦੀ ਹੈ ਅਤੇ ਕਿਸਾਨਾਂ ਨੂੰ ਵਧੀਆ ਲਾਭ ਵੀ ਦਿੰਦੀ ਹੈ। ਆਓ ਜਾਣਦੇ ਹਾਂ ਗਾਂ ਦੇ ਸਿੰਗਾਂ ਤੋਂ ਖਾਦ ਕਿਵੇਂ ਬਣਦੀ ਹੈ?
ਖੇਤੀ ਤੋਂ ਇਲਾਵਾ ਖੇਤੀ ਖੇਤਰ ਨਾਲ ਜੁੜੇ ਲੋਕ ਪਸ਼ੂ ਪਾਲਣ ਦਾ ਕੰਮ ਵੀ ਬੜੀ ਰੀਝ ਨਾਲ ਕਰਦੇ ਹਨ, ਜਿਸ ਨਾਲ ਉਨ੍ਹਾਂ ਦੀ ਆਮਦਨ ਸਿੱਧੀ ਦੁੱਗਣੀ ਹੋ ਜਾਂਦੀ ਹੈ। ਅੱਜ ਦੇ ਸਮੇਂ ਵਿੱਚ ਪਿੰਡ ਦੇ ਲਗਭਗ ਸਾਰੇ ਘਰਾਂ ਵਿੱਚ ਗਾਂ ਆਸਾਨੀ ਨਾਲ ਨਜ਼ਰ ਆ ਜਾਵੇਗੀ। ਕਿਸਾਨ ਹਰ ਰੋਜ਼ ਇਸ ਦਾ ਦੁੱਧ ਵੇਚ ਕੇ ਚੰਗੀ ਆਮਦਨ ਕਮਾ ਰਹੇ ਹਨ।
ਪਰ ਕੀ ਤੁਸੀਂ ਜਾਣਦੇ ਹੋ ਕਿ ਦੁੱਧ ਦੇ ਨਾਲ-ਨਾਲ ਗਾਂ ਖੇਤੀ ਲਈ ਵੀ ਬਹੁਤ ਮਦਦਗਾਰ ਸਾਬਿਤ ਹੋ ਸਕਦੀ ਹੈ। ਦਰਅਸਲ, ਗਾਂ ਦੇ ਸਿੰਗ ਖੇਤੀ ਲਈ ਵਰਦਾਨ ਮੰਨੇ ਜਾਂਦੇ ਹਨ, ਕਿਉਂਕਿ ਇਹ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਿੱਚ ਸਹਾਈ ਹੁੰਦੇ ਹਨ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਗਾਂ ਦੇ ਸਿੰਗਾਂ ਤੋਂ ਇਹ ਖਾਦ ਕਿਵੇਂ ਬਣਾਉਣੀ ਹੈ ਅਤੇ ਕਿਵੇਂ ਇਸਦੀ ਵਰਤੋਂ ਕਰਨੀ ਹੈ।
ਇਹ ਵੀ ਪੜ੍ਹੋ : ਘੱਟ ਖ਼ਰਚ ਵਿੱਚ ਸ਼ਾਨਦਾਰ ਕਮਾਈ, ਖੇਤੀਬਾੜੀ ਦੇ ਨਾਲ-ਨਾਲ ਪਸ਼ੂ-ਪਾਲਣ ਨੂੰ ਵੀ ਫਾਇਦਾ
ਇਸ ਤਰ੍ਹਾਂ ਬਣਾਓ ਇਹ ਖਾਦ
● ਪਹਿਲਾਂ ਮਰੀ ਹੋਈ ਗਾਂ ਦੇ ਪਿੰਜਰ ਤੋਂ ਸਿੰਗ ਕੱਢਿਆ ਜਾਂਦਾ ਹੈ,
● ਫਿਰ ਸਿੰਗ ਦੇ ਅੰਦਰਲੇ ਪਦਾਰਥ ਨੂੰ ਬਾਹਰ ਕੱਢਿਆ ਜਾਂਦਾ ਹੈ,
● ਇਸ ਤੋਂ ਬਾਅਦ ਸਾਫ਼ ਪਾਣੀ ਨਾਲ ਧੋ ਕੇ ਧੁੱਪ ਵਿੱਚ ਸੁਕਾ ਦਿੱਤਾ ਜਾਂਦਾ ਹੈ।
● ਅਜਿਹਾ ਕਰਨ ਨਾਲ ਇਸ ਵਿਚੋਂ ਬਦਬੂ ਖਤਮ ਹੋ ਜਾਂਦੀ ਹੈ।
● ਹੁਣ ਦੁੱਧ ਦੇਣ ਵਾਲੀ ਗਾਂ ਦੇ ਗੋਹੇ ਨੂੰ ਸਿੰਗ ਵਿਚ ਚੰਗੀ ਤਰ੍ਹਾਂ ਦਬਾ ਕੇ ਰੱਖੋ ਤਾਂ ਜੋਨ ਉਸ 'ਚ ਕੋਈ ਖਾਲੀ ਥਾਂ ਨਾ ਰਹਿ ਜਾਵੇ।
● ਇਸ ਤੋਂ ਬਾਅਦ ਸਿੰਗ ਨੂੰ ਉਪਜਾਊ ਜ਼ਮੀਨ ਵਿੱਚ ਖੁੱਲ੍ਹੀ ਜਗ੍ਹਾ ਵਿੱਚ ਦੱਬ ਦਿੱਤਾ ਜਾਂਦਾ ਹੈ
● ਸਿੰਗ ਨੂੰ ਦਬਾਉਣ ਲਈ 40 ਸੈਂਟੀਮੀਟਰ ਡੂੰਘਾ ਟੋਆ ਪੁੱਟੋ, ਚੇਤੇ ਰੱਖੋ ਕਿ ਟੋਏ ਦੀ ਲੰਬਾਈ ਅਤੇ ਚੌੜਾਈ ਲੋੜ ਅਨੁਸਾਰ ਲਈ ਜਾ ਸਕਦੀ ਹੈ।
● ਇਸ ਤੋਂ ਬਾਅਦ ਉਸ ਟੋਏ ਨੂੰ ਮਿੱਟੀ ਅਤੇ ਸੜੇ ਹੋਏ ਗੋਬਰ ਨਾਲ 25:1 ਦੇ ਅਨੁਪਾਤ ਵਿੱਚ ਭਰ ਦਿਓ ਅਤੇ ਸਮੇਂ-ਸਮੇਂ 'ਤੇ ਪਾਣੀ ਦਾ ਛਿੜਕਾਅ ਕਰਕੇ ਜਗ੍ਹਾ ਨੂੰ ਗਿੱਲਾ ਕਰਦੇ ਰਹੋ।
ਸਿੰਗ ਖਾਦ ਤਿਆਰ ਹੋਣ ਦਾ ਸਮਾਂ
ਇਹ ਸਿੰਗ ਨਵਰਾਤਰਿਆਂ (ਅਕਤੂਬਰ-ਨਵੰਬਰ) ਦੌਰਾਨ ਦਬਾਏ ਜਾਂਦੇ ਹਨ। ਇਨ੍ਹਾਂ ਸਿੰਗਾਂ ਨੂੰ 6 ਮਹੀਨਿਆਂ ਲਈ ਟੋਏ ਵਿੱਚ ਰੱਖਿਆ ਜਾਂਦਾ ਹੈ। ਮਾਰਚ ਤੋਂ ਅਪ੍ਰੈਲ ਸਿੰਗ ਕੱਢਣ ਦਾ ਸਹੀ ਸਮਾਂ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : Green Manuring with Sunnhemp: ਜ਼ਮੀਨ ਦੀ ਸਿਹਤ ਅਤੇ ਫ਼ਸਲੀ ਪੈਦਾਵਾਰ ਲਈ ਵਰਦਾਨ
ਸਿੰਗ ਖਾਦ ਨੂੰ ਸਟੋਰ ਕਰਨ ਦਾ ਤਰੀਕਾ
ਢੁਕਵੇਂ ਸਮੇਂ 'ਤੇ, ਸਿੰਗ ਨੂੰ ਟੋਏ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਅਤੇ ਉਸ ਵਿੱਚੋਂ ਖਾਦ ਕੱਢੀ ਜਾਂਦੀ ਹੈ, ਜੋ ਕਿ ਗੰਧ ਰਹਿਤ ਹੋਣੀ ਚਾਹੀਦੀ ਹੈ। ਇਸ ਖਾਦ ਨੂੰ ਮਿੱਟੀ ਦੇ ਭਾਂਡੇ ਵਿੱਚ ਕੱਢ ਕੇ ਕਿਸੇ ਠੰਡੀ ਅਤੇ ਨਮੀ ਵਾਲੀ ਥਾਂ 'ਤੇ ਰੱਖੋ, ਜੇਕਰ ਤਾਪਮਾਨ ਜ਼ਿਆਦਾ ਹੋਵੇ ਤਾਂ ਮਿੱਟੀ ਦੇ ਭਾਂਡੇ ਨੂੰ ਦੋ ਤਿਹਾਈ ਮਿੱਟੀ ਵਿੱਚ ਦੱਬ ਦਿਓ ਅਤੇ ਪਾਣੀ ਛਿੜਕ ਕੇ ਆਲੇ-ਦੁਆਲੇ ਦੀ ਮਿੱਟੀ ਨੂੰ ਠੰਡਾ ਰੱਖੋ।
ਸਿੰਗ ਤੋਂ ਖਾਦ ਬਣਾਉਂਦੇ ਸਮੇਂ ਸਾਵਧਾਨੀਆਂ
● ਸਿੰਗਾਂ ਦੀ ਖਾਦ ਤਿਆਰ ਕਰਦੇ ਸਮੇਂ ਗਾਂ ਦੇ ਸਿੰਗਾਂ 'ਤੇ ਕੋਈ ਰੰਗ ਨਹੀਂ ਆਉਣਾ ਚਾਹੀਦਾ, ਜੇਕਰ ਅਜਿਹਾ ਹੈ ਤਾਂ ਮਿੱਟੀ ਦੇ ਤੇਲ (ਕੈਰੋਸੀਨ) ਨਾਲ ਸਾਫ਼ ਕਰੋ।
● ਖਾਦ ਸਟੋਰੇਜ ਦੌਰਾਨ ਹਲਕੀ ਨਮੀ ਹੋਣੀ ਜ਼ਰੂਰੀ ਹੈ।
● ਸਿੰਗ ਖਾਦ ਦੀ ਵਰਤੋਂ ਦੋ ਵਾਰ ਕੀਤੀ ਜਾ ਸਕਦੀ ਹੈ - ਪਹਿਲੀ ਵਾਰ ਬਿਜਾਈ ਤੋਂ 1 ਦਿਨ ਪਹਿਲਾਂ ਅਤੇ ਦੂਜੀ ਵਾਰ ਜਦੋਂ ਫਸਲ 20 ਤੋਂ 30 ਦਿਨ ਦੀ ਹੋ ਜਾਂਦੀ ਹੈ।
● ਖਾਦ ਦੇ ਚੰਗੇ ਨਤੀਜਿਆਂ ਲਈ ਇਸ ਦੀ ਵਰਤੋਂ ਪੂਰਨਮਾਸ਼ੀ ਵਾਲੇ ਦਿਨ ਕਰਨੀ ਚਾਹੀਦੀ ਹੈ। ਜੇਕਰ ਅਮਾਵਸਿਆ ਜਾਂ ਇਸ ਦੇ ਆਲੇ-ਦੁਆਲੇ ਦੇ ਦਿਨਾਂ ਵਿੱਚ ਖਾਦਾਂ ਦੀ ਵਰਤੋਂ ਕੀਤੀ ਜਾਵੇ ਤਾਂ ਉਸ ਦਾ ਪ੍ਰਭਾਵ ਪੂਰਾ ਨਹੀਂ ਹੁੰਦਾ।
● ਸਿੰਗ ਨੂੰ ਟੋਏ ਵਿੱਚ ਦੱਬਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਦਾ ਨੁਕੀਲਾ ਸਿਰਾ ਉੱਪਰ ਵੱਲ ਅਤੇ ਸਿੰਗ ਦਾ ਚੌੜਾ ਹਿੱਸਾ ਹੇਠਾਂ ਵੱਲ ਹੋਣਾ ਚਾਹੀਦਾ ਹੈ।
ਸਿੰਗ ਖਾਦ ਦੀ ਵਰਤੋਂ ਕਿਵੇਂ ਕਰੀਏ?
75 ਗ੍ਰਾਮ ਸਿੰਗਾਂ ਦੀ ਖਾਦ 40 ਲੀਟਰ ਸਾਫ਼ ਪਾਣੀ ਵਿੱਚ ਮਿਲਾ ਕੇ 1 ਹੈਕਟੇਅਰ ਰਕਬੇ ਵਿੱਚ ਵਰਤਣੀ ਚਾਹੀਦੀ ਹੈ। ਸਿੰਗ ਖਾਦ ਦੀ ਵਰਤੋਂ ਕਰਦੇ ਸਮੇਂ, ਇਸ ਨੂੰ ਲੱਕੜ ਦੀ ਸੋਟੀ ਨਾਲ ਦੋਵੇਂ ਪਾਸੇ (ਉਲਟ ਅਤੇ ਸਿੱਧੀ ਦਿਸ਼ਾ ਵਿੱਚ) ਹਿਲਾਓ। ਇਸ ਨੂੰ ਬਣਾਉਣ ਤੋਂ ਬਾਅਦ 1 ਘੰਟੇ ਦੇ ਅੰਦਰ ਘੋਲ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦਾ ਛਿੜਕਾਅ ਸੂਰਜ ਡੁੱਬਣ ਦੇ ਸਮੇਂ ਕਰਨਾ ਚਾਹੀਦਾ ਹੈ।
Summary in English: Fertilizer can also be made from cow horns! Know this simple method