Teosinte Crop: ਚਾਰੇ ਦੀਆਂ ਫ਼ਸਲਾਂ ਵਿੱਚ ਮੁੱਖ ਤੌਰ 'ਤੇ ਉਹ ਫ਼ਸਲਾਂ ਸ਼ਾਮਲ ਹੁੰਦੀਆਂ ਹਨ ਜੋ ਪਸ਼ੂਆਂ ਲਈ ਚਾਰੇ ਵਜੋਂ ਵਰਤੀਆਂ ਜਾਂਦੀਆਂ ਹਨ। ਡੇਅਰੀ ਪਸ਼ੂਆਂ ਨੂੰ ਪ੍ਰੋਟੀਨ ਅਤੇ ਪੌਸ਼ਟਿਕ ਚਾਰੇ ਵਾਲੀਆਂ ਫਸਲਾਂ ਦੀ ਜ਼ਿਆਦਾ ਮਾਤਰਾ ਦੀ ਲੋੜ ਹੁੰਦੀ ਹੈ। ਇਸ ਲਈ ਅੱਜ ਅਸੀਂ ਰਸੀਲੇ ਚਾਰੇ ਦੀ ਫਸਲ "ਮੱਕਚਰੀ" ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਇਸ ਫ਼ਸਲ ਦਾ ਮੂਲ ਸਥਾਨ ਮੈਕਸਿਕੋ ਅਤੇ ਕੇਂਦਰੀ ਅਮਰੀਕਾ ਹੈ, ਪਰ ਭਾਰਤ ਵਿੱਚ ਪੰਜਾਬ ਸਭ ਤੋਂ ਵੱਧ ਮੱਕਚਰੀ ਉਗਾਉਣ ਵਾਲਾ ਪ੍ਰਾਂਤ ਹੈ।
ਮੱਕਚਰੀ ਨੂੰ ਬੋਟੈਨੀਕਲ ਨਾਮ ਯੁਕਲਿਆਨਾ ਮੈਕਸੀਕਾਨਾ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਇਹ ਇੱਕ ਰਸੀਲੇ ਚਾਰੇ ਦੀ ਫਸਲ ਹੈ ਜਿਸਦੀ ਔਸਤ ਉਚਾਈ 6-10 ਫੁੱਟ ਹੁੰਦੀ ਹੈ। ਇਸ ਦੇ ਪੱਤੇ ਲੰਬੇ ਅਤੇ ਚੌੜੇ ਹੁੰਦੇ ਹਨ। ਪੂਰੇ ਪੌਦੇ ਵਿੱਚ ਸ਼ਾਖਾਵਾਂ ਬਹੁਤ ਲੰਬੀਆਂ ਹੁੰਦੀਆਂ ਹਨ। ਜਦੋਂ ਮਾਦਾ ਪੌਦੇ ਪੂਰੀ ਤਰ੍ਹਾਂ ਵਿਕਸਤ ਹੋ ਜਾਂਦੇ ਹਨ ਅਤੇ ਫੁੱਲ ਅਤੇ ਟਾਹਣੀਆਂ ਬਣ ਜਾਂਦੀਆਂ ਹਨ, ਤਾਂ ਮੁੱਖ ਭਾਗ, ਜਿਸ ਨੂੰ ਸਿੱਟੇ ਕਿਹਾ ਕਿਹਾ ਜਾਂਦਾ ਹੈ, ਇਸ ਵਿੱਚ 5-12 ਬੀਜ ਹੁੰਦੇ ਹਨ। ਇਹ ਮੁੱਖ ਤੌਰ 'ਤੇ ਨਵੰਬਰ ਮਹੀਨੇ ਵਿੱਚ ਬੀਜੀ ਜਾਣ ਵਾਲੀ ਚਾਰੇ ਦੀ ਫ਼ਸਲ ਹੈ ਅਤੇ ਲੰਬੇ ਸਮੇਂ ਤੱਕ ਹਰੀ ਰਹਿੰਦੀ ਹੈ।
ਇਹ ਵੀ ਪੜ੍ਹੋ : Millet as Fodder Crop: ਪੰਜਾਬ ਵਿੱਚ ਚਾਰੇ ਦੀ ਫ਼ਸਲ ਲਈ ਬਾਜਰੇ ਦੀ ਖੇਤੀ
ਇਹ ਫਸਲ ਦੋਮਟ ਤੋਂ ਰੇਤਲੀ ਦੋਮਟ ਮਿੱਟੀ ਵਿੱਚ ਉਗਾਈ ਜਾਂਦੀ ਹੈ। ਭਾਰੀ ਜ਼ਮੀਨ ਵਿੱਚ ਇਸ ਦਾ ਝਾੜ ਚੰਗਾ ਹੁੰਦਾ ਹੈ। ਇਸ ਦੀ ਕਾਸ਼ਤ ਹਲਕੀ ਰੇਤਲੀ ਮਿੱਟੀ ਵਿੱਚ ਨਾ ਕਰੋ ਕਿਉਂਕਿ ਇਹ ਫ਼ਸਲ ਦੇ ਵਾਧੇ 'ਤੇ ਮਾੜਾ ਅਸਰ ਪਾਉਂਦੀ ਹੈ। ਵਧੀਆ ਵਿਕਾਸ ਲਈ ਮਿੱਟੀ ਦੀ pH 5.8-7.0 ਦੀ ਲੋੜ ਹੁੰਦੀ ਹੈ।
ਪ੍ਰਸਿੱਧ ਕਿਸਮਾਂ ਅਤੇ ਝਾੜ:
ਟੀਐਲ 1: ਇਹ ਕਿਸਮ ਸਾਲ 1993 ਵਿੱਚ ਤਿਆਰ ਕੀਤੀ ਗਈ ਸੀ। ਇਸ ਕਿਸਮ ਦਾ ਪੌਦਾ ਦਾਣਿਆਂ ਦੇ ਸੁਰੰਗੀ ਕੀੜੇ ਦਾ ਰੋਧਕ ਹੁੰਦਾ ਹੈ। ਇਸਦੇ ਪੱਤੇ ਪੱਕਣ ਤੱਕ ਹਰੇ ਰਹਿੰਦੇ ਹਨ। ਇਸ ਦੇ ਬੀਜਾਂ ਦੀ ਪਰਤ ਸਖਤ ਹੁੰਦੀ ਹੈ ਅਤੇ ਸਲੇਟੀ-ਭੂਰੇ ਰੰਗ ਦੇ ਹੁੰਦੇ ਹਨ।
ਸਿਰਸਾ ਇਮਪ੍ਰੂਵਡ (Sirsa Improved) ਅਤੇ ਰਹੂੜੀ (Rhuri) ਨਾਮ ਦੀਆਂ ਕਿਸਮਾਂ ਵੀ ਤਿਆਰ ਕੀਤੀਆਂ ਗਈਆਂ ਹਨ। ਇਹ ਹੋਰ ਸੂਬਿਆਂ ਦੀਆਂ ਮੁੱਖ ਕਿਸਮਾਂ ਹਨ।
ਖੇਤ ਦੀ ਤਿਆਰੀ
ਬਿਜਾਈ ਲਈ, ਜ਼ਮੀਨ ਚੰਗੀ ਤਰ੍ਹਾਂ ਤਿਆਰ ਕਰੋ। ਜ਼ਮੀਨ ਨੂੰ ਵਧੀਆ ਤਰੀਕੇ ਨਾਲ ਪੱਧਰਾ ਕਰਨ ਲਈ ਇੱਕ ਵਾਰ ਹੈਰੋ ਨਾਲ ਵਾਹੋ ਅਤੇ ਫਿਰ ਦੋ ਵਾਰ ਸੁਹਾਗਾ ਫੇਰੋ। ਫਸਲ ਦੀ ਬਿਜਾਈ ਤਿਆਰ ਕੀਤੇ ਬੈੱਡਾਂ 'ਤੇ ਕੀਤੀ ਜਾਂਦੀ ਹੈ।
ਬਿਜਾਈ ਦਾ ਸਮਾਂ
● ਮਈ-ਜੂਨ ਦੇ ਮਹੀਨੇ ਵਿੱਚ ਨਰਸਰੀ ਤਿਆਰ ਕਰੋ।
● ਜੂਨ-ਜੁਲਾਈ ਦੇ ਮਹੀਨੇ ਵਿੱਚ ਬੀਜਾਂ ਦੀ ਬਿਜਾਈ ਕਰੋ।
● ਅਗਸਤ ਮਹੀਨੇ ਵਿੱਚ ਬਿਜਾਈ ਨਾ ਕਰੋ, ਕਿਉਂਕਿ ਇਸ ਨਾਲ ਝਾੜ ਘੱਟ ਜਾਂਦਾ ਹੈ।
ਇਹ ਵੀ ਪੜ੍ਹੋ : ਅਨਾਜ ਅਤੇ ਚਾਰੇ ਲਈ ਵਧੀਆ ਬਾਜਰੇ ਦੀ ਕਾਸ਼ਤ, ਘੱਟ ਲਾਗਤ 'ਚ ਪ੍ਰਾਪਤ ਕਰੋ ਚੰਗਾ ਝਾੜ
ਫਾਸਲਾ
30x40 ਸੈਂਟੀਮੀਟਰ ਦੀ ਦੂਰੀ 'ਤੇ ਪੌਦੇ ਦੇ ਵਾਧੇ ਅਨੁਸਾਰ ਬੀਜ ਬੀਜੋ।
ਬੀਜ ਦੀ ਡੂੰਘਾਈ
ਬੀਜ 3-4 ਸੈਂਟੀਮੀਟਰ ਦੀ ਡੂੰਘਾਈ 'ਤੇ ਬੀਜੋ।
ਬਿਜਾਈ ਦਾ ਢੰਗ
ਬਿਜਾਈ ਕੇਰਾ ਵਿਧੀ ਨਾਲ ਜਾਂ ਬਿਜਾਈ ਮਸ਼ੀਨ ਦੀ ਮਦਦ ਨਾਲ ਕੀਤੀ ਜਾ ਸਕਦੀ ਹੈ।
ਖਾਦਾਂ
● ਖੇਤ ਤਿਆਰ ਕਰਨ ਵੇਲੇ 8 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਖਾਦ ਪਾਓ। ਨਾਈਟ੍ਰੋਜਨ 20 ਕਿਲੋ (44 ਕਿਲੋ ਯੂਰੀਆ) ਪ੍ਰਤੀ ਏਕੜ ਪਾਓ।
● ਨਾਈਟ੍ਰੋਜਨ 20 ਕਿਲੋ (44 ਕਿਲੋ ਯੂਰੀਆ) ਬਿਜਾਈ ਤੋਂ ਇੱਕ ਮਹੀਨੇ ਬਾਅਦ ਪਾਓ।
● ਮਿੱਟੀ ਵਿੱਚ ਫਾਸਫੋਰਸ ਅਤੇ ਪੋਟਾਸ਼ੀਅਮ ਤਾਂ ਹੀ ਪਾਓ ਜੇਕਰ ਮਿੱਟੀ ਦੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਦੀ ਘਾਟ ਹੈ।
ਨਦੀਨਾਂ ਦੀ ਰੋਕਥਾਮ
● ਪ੍ਰਭਾਵਸ਼ਾਲੀ ਨਦੀਨਾਂ ਦੇ ਨਿਯੰਤਰਣ ਲਈ, ਵਾਰ-ਵਾਰ ਨਦੀਨਾਂ ਦੀ ਕਟਾਈ ਕਰੋ।
● ਜੇਕਰ ਨਦੀਨਾਂ ਦੀ ਰੋਕਥਾਮ ਨਾ ਕੀਤੀ ਜਾਵੇ ਤਾਂ ਝਾੜ ਬਹੁਤ ਘੱਟ ਜਾਵੇਗਾ।
● ਪ੍ਰਭਾਵੀ ਨਿਯੰਤਰਣ ਲਈ ਬਿਜਾਈ ਤੋਂ 2-3 ਦਿਨਾਂ ਬਾਅਦ ਐਟਰਾਟਾਫ 50 ਡਬਲਯੂਪੀ @ 400 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।
● ਮਲਚਿੰਗ ਮਿੱਟੀ ਦੇ ਤਾਪਮਾਨ ਅਤੇ ਨਦੀਨਾਂ ਨੂੰ ਘਟਾਉਣ ਵਿੱਚ ਵੀ ਪ੍ਰਭਾਵਸ਼ਾਲੀ ਹੋ ਸਕਦੀ ਹੈ।
ਸਿੰਚਾਈ
ਜਲਵਾਯੂ ਅਤੇ ਮਿੱਟੀ 'ਤੇ ਨਿਰਭਰ ਕਰਦਿਆਂ, 8-10 ਦਿਨਾਂ ਦੇ ਅੰਤਰਾਲ 'ਤੇ ਸਿੰਚਾਈ ਕਰੋ।
ਫਸਲ ਦੀ ਕਟਾਈ
ਕਟਾਈ ਆਮ ਤੌਰ 'ਤੇ ਬਿਜਾਈ ਤੋਂ 80-100 ਦਿਨਾਂ ਬਾਅਦ ਕੀਤੀ ਜਾਂਦੀ ਹੈ। ਜਦੋਂ ਗੁੱਛੇ ਨਿਕਲਦੇ ਹਨ ਤਾਂ ਫਸਲ ਦੀ ਕਟਾਈ ਕੀਤੀ ਜਾਂਦੀ ਹੈ। ਇਸ ਸਮੇਂ ਚਾਰਾ ਜ਼ਿਆਦਾ ਦੇਰ ਤੱਕ ਹਰਾ ਰਹਿੰਦਾ ਹੈ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਧੁੱਪ ਵਿਚ ਸੁੱਕੀ ਫ਼ਸਲ ਦੀ ਕਟਾਈ ਕੀਤੀ ਜਾਂਦੀ ਹੈ।
ਕਟਾਈ ਤੋਂ ਬਾਅਦ
ਵਾਢੀ ਤੋਂ ਬਾਅਦ ਫਸਲ ਦੀ ਥਰੈਸਿੰਗ ਕੀਤੀ ਜਾਂਦੀ ਹੈ। ਫਸਲ ਦੀ ਥਰੈਸਿੰਗ ਹੱਥਾਂ ਨਾਲ ਜਾਂ ਟਰੈਕਟਰ ਦੁਆਰਾ ਫਸਲ ਦੇ ਉੱਪਰੋਂ ਲੰਘ ਕੇ ਕੀਤੀ ਜਾਂਦੀ ਹੈ। ਸਟੋਰ ਕਰਨ ਤੋਂ ਪਹਿਲਾਂ ਚਿੱਟੇ ਬੀਜਾਂ ਨੂੰ ਵੱਖ ਕਰੋ। ਇਸ ਤੋਂ ਬਾਅਦ ਚਾਰੇ ਨੂੰ ਬੋਰੀਆਂ ਜਾਂ ਬੰਦ ਥਾਂ 'ਤੇ ਰੱਖਿਆ ਜਾਂਦਾ ਹੈ। ਮੱਕਚਰੀ ਦਾਣੇ ਦਾ ਔਸਤ ਝਾੜ ਲਗਭਗ 5 ਕੁਇੰਟਲ ਪ੍ਰਤੀ ਏਕੜ ਹੈ।
Summary in English: Fodder Crop "Teosinte", prepare nursery in the month of May-June