1. Home
  2. ਖੇਤੀ ਬਾੜੀ

GADVASU: ਕਿਸਾਨਾਂ ਨੂੰ ਢੀਂਗਰੀ ਅਤੇ ਬਟਨ ਖੁੰਭ ਉਤਪਾਦਨ ਸੰਬੰਧੀ ਬੈਗ ਅਤੇ ਕਿੱਟਾਂ ਮੁਹੱਈਆ

ਉਨ੍ਹਾਂ ਕਿਸਾਨਾਂ ਲਈ ਇਹ ਜਾਣਕਾਰੀ ਬਹੁਤ ਲਾਹੇਵੰਦ ਹੈ ਜੋ ਖੁੰਭ ਉਤਪਾਦਨ ਨੂੰ ਬਤੌਰ ਕਿੱਤਾ ਆਪਣਾ ਕੇ ਵਧੀਆ ਮੁਨਾਫ਼ਾ ਕਮਾਉਣਾ ਚਾਹੁੰਦੇ ਹਨ।

Gurpreet Kaur Virk
Gurpreet Kaur Virk
ਖੁੰਭ ਉਤਪਾਦਨ ਬਤੌਰ ਕਿੱਤਾ ਅਪਣਾਓ, ਵਧੇਰੇ ਮੁਨਾਫ਼ਾ ਕਮਾਓ

ਖੁੰਭ ਉਤਪਾਦਨ ਬਤੌਰ ਕਿੱਤਾ ਅਪਣਾਓ, ਵਧੇਰੇ ਮੁਨਾਫ਼ਾ ਕਮਾਓ

Mushroom Production: ਪੰਜਾਬ ਦੇ ਇਨ੍ਹਾਂ ਕਿਸਾਨਾਂ ਨੂੰ ਨਾ ਸਿਰਫ ਖੁੰਭ ਉਤਪਾਦਨ ਲਈ ਬੈਗ ਅਤੇ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ, ਸਗੋਂ ਢੀਂਗਰੀ ਅਤੇ ਬਟਨ ਖੁੰਭ ਉਤਪਾਦਨ ਸੰਬੰਧੀ ਜਾਣਕਾਰੀ ਵੀ ਦਿੱਤੀ ਗਈ। ਉਨ੍ਹਾਂ ਕਿਸਾਨਾਂ ਲਈ ਇਹ ਜਾਣਕਾਰੀ ਬਹੁਤ ਲਾਹੇਵੰਦ ਹੈ ਜੋ ਖੁੰਭ ਉਤਪਾਦਨ ਨੂੰ ਬਤੌਰ ਕਿੱਤਾ ਆਪਣਾ ਕੇ ਵਧੀਆ ਮੁਨਾਫ਼ਾ ਕਮਾਉਣਾ ਚਾਹੁੰਦੇ ਹਨ।

ਖੁੰਭ ਉਤਪਾਦਨ ਬਤੌਰ ਕਿੱਤਾ ਅਪਣਾਓ, ਵਧੇਰੇ ਮੁਨਾਫ਼ਾ ਕਮਾਓ

ਖੁੰਭ ਉਤਪਾਦਨ ਬਤੌਰ ਕਿੱਤਾ ਅਪਣਾਓ, ਵਧੇਰੇ ਮੁਨਾਫ਼ਾ ਕਮਾਓ

ਜੇਕਰ ਤੁਸੀਂ ਵੀ ਖੁੰਭ ਉਤਪਾਦਨ ਨੂੰ ਬਤੌਰ ਕਿੱਤੇ ਵੱਜੋਂ ਅਪਣਾਉਂਦੇ ਹੋ ਤਾਂ ਤੁਸੀਂ ਆਪਣੇ ਲਈ ਵਧੇਰੇ ਆਮਦਨ ਦੇ ਸਰੋਤ ਤਿਆਰ ਕਰ ਸਕਦੇ ਹੋ। ਦੱਸ ਦੇਈਏ ਕਿ ਪੰਜਾਬ 'ਚ ਅੱਜ-ਕੱਲ੍ਹ ਖੁੰਭ ਉਤਪਾਦਨ ਵੱਲ ਲੋਕਾਂ ਦਾ ਰੁਝਾਨ ਵੱਧ ਰਿਹਾ ਹੈ। ਇਹੀ ਕਾਰਨ ਹੈ ਕਿ ਲੁਧਿਆਣਾ ਦੇ ਗੜਵਾਸੂ (GADVASU) ਵੱਲੋਂ ਵੀ ਇਸ ਕਿੱਤੇ ਨੂੰ ਪ੍ਰਫੁੱਲਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਲੋਂ ਭਾਰਤੀ ਖੇਤੀ ਖੋਜ ਪਰਿਸ਼ਦ ਰਾਹੀਂ ਵਿਤੀ ਸਹਾਇਤਾ ਪ੍ਰਾਪਤ ‘ਫਾਰਮਰ ਫਸਟ’ ਪ੍ਰਾਜੈਕਟ ਦੇ ਤਹਿਤ ਅਪਣਾਏ ਹੋਏ ਪਿੰਡਾਂ ਵਿੱਚ ਖੁੰਭ ਦੀ ਕਾਸ਼ਤ ਸੰਬੰਧੀ ਦੋ ਵੱਖ-ਵੱਖ ਸਿਖਲਾਈ ਕੈਂਪ ਲਗਾਏ ਗਏ। ਇਹ ਕੈਂਪ ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਪ੍ਰਾਜੈਕਟ ਦੇ ਸਿਰਮੌਰ ਅਧਿਕਾਰੀ ਦੀ ਅਗਵਾਈ ਅਧੀਨ ਕਰਵਾਏ ਗਏ।

ਇਹ ਵੀ ਪੜ੍ਹੋ : GADVASU ਵੱਲੋਂ ਪਸ਼ੂ ਪਾਲਕਾਂ ਲਈ 'ਯੋਧਾ' ਮੋਬਾਈਲ ਐਪ ਲਾਂਚ

ਖੁੰਭ ਉਤਪਾਦਨ ਬਤੌਰ ਕਿੱਤਾ ਅਪਣਾਓ, ਵਧੇਰੇ ਮੁਨਾਫ਼ਾ ਕਮਾਓ

ਖੁੰਭ ਉਤਪਾਦਨ ਬਤੌਰ ਕਿੱਤਾ ਅਪਣਾਓ, ਵਧੇਰੇ ਮੁਨਾਫ਼ਾ ਕਮਾਓ

ਸਿਖਲਾਈ ਕੈਂਪਾਂ ਦਾ ਆਯੋਜਨ ਡਾ. ਦਿਲਪ੍ਰੀਤ ਤਲਵਾੜ, ਡਾ, ਅਮਨਦੀਪ ਸਿੰਘ ਸਹਿ-ਮੁੱਖ ਨਿਰੀਖਕ ਅਤੇ ਡਾ. ਨਵਕਿਰਨ ਕੌਰ ਨੇ ਕੀਤਾ। ਇਨ੍ਹਾਂ ਕੈਂਪਾਂ ਵਿੱਚ ਮਹਿਲ ਕਲਾਂ, ਮੂਮ, ਕਲਾਲਾ, ਚੰਨਣਵਾਲ, ਧਨੇਰ ਅਤੇ ਹਮੀਦੀ ਪਿੰਡ ਦੇ 50 ਲਾਭਪਾਤਰ ਕਿਸਾਨਾਂ ਨੇ ਹਿੱਸਾ ਲਿਆ।

ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਕਿਸਾਨਾਂ ਨੂੰ ਪੂਰਨ ਤੌਰ ’ਤੇ ਖੁੰਭਾਂ ਦੀ ਕਾਸ਼ਤ ਲਈ ਸਿੱਖਿਅਤ ਕੀਤਾ ਗਿਆ। ਡਾ. ਦਿਲਪ੍ਰੀਤ ਤਲਵਾੜ ਨੇ ਖੁੰਭਾਂ ਦੀਆਂ ਕਾਸ਼ਤ ਵਿਧੀਆਂ ਅਤੇ ਢੀਂਗਰੀ ਤੇ ਬਟਨ ਖੁੰਭ ਦੇ ਸਹੀ ਪ੍ਰਬੰਧਨ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਪੌਸ਼ਟਿਕ ਤੱਤਾਂ ਨਾਲ ਭਰਪੂਰ ਖੁੰਭ ਦੇ ਬਹੁਤ ਫਾਇਦੇ ਹਨ ਅਤੇ ਸਾਨੂੰ ਇਸ ਨੂੰ ਆਪਣੀ ਖੁਰਾਕ ਦਾ ਹਿੱਸਾ ਬਨਾਉਣਾ ਵੀ ਲੋੜੀਂਦਾ ਹੈ।

ਇਹ ਵੀ ਪੜ੍ਹੋ : ਗਡਵਾਸੂ ਵੱਲੋਂ ਸ਼ਿਲਾਘਯੋਗ ਉਪਰਾਲਾ, ਕਿਸਾਨਾਂ ਦੀ ਆਮਦਨ ਵਧਾਉਣ 'ਚ ਕਾਰਜਸ਼ੀਲ ਤੱਥਾਂ ਬਾਰੇ ਜਾਣਕਾਰੀ

ਡਾ. ਅਮਨਦੀਪ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੁੰਭ ਉਤਪਾਦਨ ਨੂੰ ਬਤੌਰ ਕਿੱਤਾ ਅਪਣਾ ਕੇ ਕਿਸਾਨ ਵੀਰ ਆਪਣੀ ਵੱਖਰੀ ਤੇ ਵਧੇਰੇ ਆਮਦਨ ਦਾ ਸਰੋਤ ਤਿਆਰ ਕਰ ਸਕਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਮੰਡੀਕਾਰੀ ਯੋਜਨਾ ਬਾਰੇ ਵੀ ਦੱਸਿਆ ਅਤੇ ਕਿਹਾ ਕਿ ਵਾਧੂ ਆਮਦਨ ਉਨ੍ਹਾਂ ਦਾ ਸਮਾਜਿਕ, ਆਰਥਿਕ ਪੱਧਰ ਬਿਹਤਰ ਕਰਨ ਵਿਚ ਸਹਾਈ ਹੋਵੇਗੀ।

ਖੁੰਭ ਉਤਪਾਦਨ ਸੰਬੰਧੀ ਬੈਗ ਅਤੇ ਕਿੱਟਾਂ ਮੁਹੱਈਆ

ਇਨ੍ਹਾਂ ਕਿਸਾਨਾਂ ਨੂੰ ਢੀਂਗਰੀ ਅਤੇ ਬਟਨ ਖੁੰਭ ਉਤਪਾਦਨ ਸੰਬੰਧੀ ਪ੍ਰਦਰਸ਼ਨੀ ਬੈਗ ਅਤੇ ਕਿੱਟਾਂ ਮੁਹੱਈਆ ਕੀਤੀਆਂ ਗਈਆਂ, ਤਾਂ ਜੋ ਉਹ ਆਪਣੇ ਤੌਰ ’ਤੇ ਇਨ੍ਹਾਂ ਦੀ ਕਾਸ਼ਤ ਸੰਬੰਧੀ ਉਤਸਾਹਿਤ ਹੋ ਸਕਣ।

Summary in English: GADVASU: Providing bags and kits related to Dhingri and button mushroom production to farmers

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters