Pink Garlic: ਹੁਣ ਤੱਕ ਅਸੀਂ ਸਾਰਿਆਂ ਨੇ ਚਿੱਟੇ ਲਸਣ ਦਾ ਸੇਵਨ ਕੀਤਾ ਹੋਣਾ ਹੈ, ਪਰ ਅੱਜ ਅਸੀਂ ਤੁਹਾਡੇ ਨਾਲ ਅਜਿਹੇ ਲਸਣ ਦੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ, ਜਿਨ੍ਹਾਂ ਦੀ ਮੰਗ ਆਪਣੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਸਭ ਤੋਂ ਵੱਧ ਹੈ। ਜੇਕਰ ਕੀਮਤ ਦੀ ਗੱਲ ਕਰੀਏ ਤਾਂ ਇਹ ਬਾਜ਼ਾਰ ਵਿੱਚ ਚੰਗੇ ਭਾਅ 'ਚ ਮਿਲਦਾ ਹੈ। ਅਜਿਹੇ 'ਚ ਜੇਕਰ ਤੁਸੀਂ ਘੱਟ ਸਮੇਂ ਵਿੱਚ ਜ਼ਿਆਦਾ ਕਮਾਈ ਕਰਨਾ ਚਾਹੁੰਦੇ ਹੋ, ਤਾਂ ਲਸਣ ਦੀ ਇਸ ਉੱਨਤ ਅਤੇ ਵਧੀਆ ਕਿਸਮ ਦੀ ਬਿਜਾਈ ਕਰ ਸਕਦੇ ਹੋ।
ਅੱਜ ਅਸੀਂ ਗੱਲ ਕਰ ਰਹੇ ਹਾਂ ਗੁਲਾਬੀ ਲਸਣ ਦੀ, ਜੋ ਅੱਜ-ਕੱਲ ਕਾਫੀ ਡਿਮਾਂਡ ਵਿੱਚ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਲਾਬੀ ਲਸਣ ਵਿੱਚ ਕਈ ਤਰ੍ਹਾਂ ਦੇ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਵਿੱਚ ਫਾਸਫੋਰਸ, ਮੈਂਗਨੀਜ਼, ਜ਼ਿੰਕ, ਕੈਲਸ਼ੀਅਮ, ਵਿਟਾਮਿਨ ਸੀ, ਵਿਟਾਮਿਨ ਬੀ-6 ਆਦਿ ਮੌਜੂਦ ਹੁੰਦੇ ਹਨ।
ਇਹ ਵੀ ਪੜ੍ਹੋ : ਰਵਾਇਤੀ ਫ਼ਸਲੀ ਚੱਕਰ `ਚੋਂ ਨਿਕਲੋ ਬਾਹਰ, ਅਦਰਕ ਦੀ ਕਾਸ਼ਤ ਨਾਲ ਕਰੋ ਲੱਖਾਂ `ਚ ਕਮਾਈ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਕੁਦਰਤੀ ਨਹੀਂ ਹੈ। ਇਹ ਗੁਲਾਬੀ ਲਸਣ ਬਿਹਾਰ ਐਗਰੀਕਲਚਰਲ ਯੂਨੀਵਰਸਿਟੀ, ਸਬੌਰ ਵੱਲੋਂ ਤਿਆਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਚਿੱਟੇ ਲਸਣ ਨਾਲੋਂ ਵੱਧ ਝਾੜ ਦਿੰਦਾ ਹੈ। ਇਸ ਤੋਂ ਇਲਾਵਾ, ਇਸ ਗੁਲਾਬੀ ਲਸਣ ਦੇ ਚਿਕਿਤਸਕ ਗੁਣ ਰਵਾਇਤੀ ਲਸਣ ਨਾਲੋਂ ਬਹੁਤ ਜ਼ਿਆਦਾ ਹਨ।
ਇਸ ਗੁਲਾਬੀ ਲਸਣ 'ਚ ਰੋਗ ਪ੍ਰਤੀਰੋਧਕ ਸ਼ਮਤਾ ਦੂਜੇ ਲਸਣ ਨਾਲੋਂ ਵੱਧ ਹੁੰਦੀ ਹੈ। ਮੰਨਿਆ ਜਾਂਦਾ ਹੈ ਕਿ ਲਸਣ ਦੇ ਗੁਲਾਬੀ ਪੌਦਿਆਂ ਵਿੱਚ ਬਿਮਾਰੀ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਸਲਫਰ ਅਤੇ ਫਾਸਫੋਰਸ ਨੂੰ ਵਿਗਿਆਨੀਆਂ ਨੇ ਇਸਦੀ ਨਵੀਂ ਕਿਸਮ ਸਬੌਰ ਲਸਣ ਵਿੱਚ ਪਰਖਿਆ ਹੈ, ਜੋ ਕਿ ਮਨੁੱਖੀ ਸਰੀਰ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਕਿਸਾਨ ਵੀਰੋ ਝੋਨੇ ਦੀ ਕਾਸ਼ਤ ਦੌਰਾਨ ਪਾਣੀ ਦੀ ਸੁਚੱਜੀ ਵਰਤੋਂ ਲਈ ਅਪਣਾਓ ਇਹ 5 ਤਰੀਕੇ
ਕਿਸਾਨਾਂ ਨੂੰ ਮਿਲੇਗਾ ਚੰਗਾ ਲਾਭ
ਪ੍ਰਾਪਤ ਜਾਣਕਾਰੀ ਅਨੁਸਾਰ ਗੁਲਾਬੀ ਲਸਣ ਚਿੱਟੇ ਲਸਣ ਨਾਲੋਂ ਮੋਟਾ ਹੁੰਦਾ ਹੈ। ਇਸ ਨੂੰ ਆਸਾਨੀ ਨਾਲ ਕਈ ਦਿਨਾਂ ਤੱਕ ਸਟੋਰ ਕੀਤਾ ਜਾ ਸਕਦਾ ਹੈ ਅਤੇ ਇਹ ਜਲਦੀ ਖਰਾਬ ਨਹੀਂ ਹੁੰਦਾ। ਇਸ ਕਾਰਨ ਵਿਦੇਸ਼ੀ ਬਾਜ਼ਾਰਾਂ 'ਚ ਇਸ ਦੀ ਮੰਗ ਬਹੁਤ ਜ਼ਿਆਦਾ ਹੈ। ਅਜਿਹੇ 'ਚ ਜੇਕਰ ਕਿਸਾਨ ਇਸ ਦੀ ਕਾਸ਼ਤ ਕਰਦੇ ਹਨ ਤਾਂ ਉਹ ਕੁਝ ਹੀ ਦਿਨਾਂ 'ਚ ਇਸ ਲਸਣ ਤੋਂ ਲੱਖਾਂ ਰੁਪਏ ਕਮਾ ਸਕਦੇ ਹਨ।
Summary in English: Garlic will double the income of the farmers, know its features and benefits