1. Home
  2. ਖੇਤੀ ਬਾੜੀ

ਖੇਤ ਦੇ ਆਲੇ-ਦੁਆਲੇ ਬਾਂਸ ਦੀ ਖੇਤੀ ਕਰੋ ਤੇ ਲੱਖਪਤੀ ਬਣੋ!

ਜੇਕਰ ਤੁਸੀਂ ਵੀ ਖੇਤੀ ਕਰਕੇ ਚੰਗਾ ਮੁਨਾਫ਼ਾ ਕਮਾਉਣਾ ਚਾਹੁੰਦੇ ਹੋ ਤਾਂ ਇਸ ਫ਼ਸਲ ਦੀ ਖੇਤੀ ਕਰੋ ਤੇ 40 ਲੱਖ ਰੁਪਏ ਤੱਕ ਕਮਾਓ।

Priya Shukla
Priya Shukla
ਬਾਂਸ ਦੀ ਖੇਤੀ, ਚੰਗਾ ਮੁਨਾਫ਼ਾ

ਬਾਂਸ ਦੀ ਖੇਤੀ, ਚੰਗਾ ਮੁਨਾਫ਼ਾ

ਸਾਡੇ ਦੇਸ਼ `ਚ ਕਿਸਾਨਾਂ ਦੀ ਹਾਲਤ ਚੰਗੀ ਨਹੀਂ ਹੈ। ਕਿਸਾਨ ਖੇਤੀ ਕਰਕੇ ਮਸਾਂ ਆਪਣਾ ਘਰ ਚਲਾਉਂਦੇ ਹਨ। ਕਿਉਂਕਿ ਉਨ੍ਹਾਂ ਨੂੰ ਖੇਤੀ ਤੋਂ ਚੰਗਾ ਮੁਨਾਫ਼ਾ ਨਹੀਂ ਹੁੰਦਾ। ਚੰਗਾ ਮੁਨਾਫ਼ਾ ਨਾ ਹੋਣ ਦਾ ਮੁੱਖ ਕਾਰਨ ਚੰਗੀ ਫ਼ਸਲ ਦੀ ਚੋਣ ਨਾ ਕਰਨਾ ਹੈ। ਇਸ ਕਰਕੇ ਕਿਸਾਨਾਂ ਨੂੰ ਚੰਗੀ ਤਰ੍ਹਾਂ ਫ਼ਸਲ ਦੀ ਚੋਣ ਕਰਨੀ ਚਾਹੀਦੀ ਹੈ, ਕਿ ਕਿਹੜੀ ਫ਼ਸਲ ਉਨ੍ਹਾਂ ਲਈ ਲਾਹੇਵੰਦ ਹੋਵੇਗੀ।

ਬਾਂਸ ਇੱਕ ਅਜਿਹੀ ਫਸਲ ਹੈ ਜਿਸ ਨੂੰ ਇੱਕ ਵਾਰ ਲਾਉਣ ਤੇ ਲੰਬੇ ਸਮੇਂ ਤੱਕ ਉਸ ਤੋਂ ਲਾਭ ਲਿੱਤਾ ਜਾ ਸਕਦਾ ਹੈ। ਬਾਂਸ ਦੀ ਖੇਤੀ ਕਰਨ ਲਈ ਸਰਕਾਰ ਕਿਸਾਨਾਂ ਨੂੰ ਮਦਦ ਪ੍ਰਦਾਨ ਕਰਦੀ ਹੈ। ਜਿਸ ਕਰਕੇ ਸਰਕਾਰ ਨੇ ਇੱਕ ਮਿਸ਼ਨ ਵੀ ਸ਼ੁਰੂ ਕੀਤਾ ਸੀ।

ਬਾਂਸ ਦੀ ਖੇਤੀ ਕਿਵੇਂ ਕਰਨੀ ਹੈ?

ਬਾਂਸ ਦੀ ਕਾਸ਼ਤ ਖੇਤ ਦੇ ਆਲੇ ਦੁਆਲੇ ਕੀਤੀ ਜਾ ਸਕਦੀ ਹੈ ਤੇ ਵਿਚਕਾਰ ਇੱਕ ਹੋਰ ਫਸਲ ਉਗਾਈ ਜਾ ਸਕਦੀ ਹੈ। ਇਸ ਨਾਲ ਕਿਸਾਨਾਂ ਨੂੰ ਦੁਗਣਾ ਲਾਭ ਮਿਲ ਸਕਦਾ ਹੈ। ਬਾਂਸ ਦਾ ਬੂਟਾ ਨਰਸਰੀ ਤੋਂ ਲਿਆ ਕੇ ਖੇਤ `ਚ ਲਾਇਆ ਜਾ ਸਕਦਾ ਹੈ। ਬਾਂਸ ਦਾ ਬੂਟਾ ਤਿੰਨ ਮਹੀਨਿਆਂ `ਚ ਵਿਕਸਿਤ ਹੋਣਾ ਸ਼ੁਰੂ ਹੋ ਜਾਂਦਾ ਹੈ। ਪੌਦੇ ਦੀ ਸਮੇਂ-ਸਮੇਂ 'ਤੇ ਛਾਂਟਣ ਕਰਨੀ ਜ਼ਰੂਰੀ ਹੈ। ਬਾਂਸ ਦੀ ਫ਼ਸਲ ਤਿੰਨ-ਚਾਰ ਸਾਲਾਂ `ਚ ਤਿਆਰ ਹੋ ਜਾਂਦੀ ਹੈ। ਬਾਂਸ ਦੇ ਪੌਦਿਆਂ ਦੀ ਕਟਾਈ ਅਕਤੂਬਰ ਤੋਂ ਦਸੰਬਰ ਤੱਕ ਕੀਤੀ ਜਾਂਦੀ ਹੈ।

ਬਾਂਸ ਦੇ ਨਾਲ ਇਨ੍ਹਾਂ ਫ਼ਸਲਾਂ ਦੀ ਕਰੋ ਕਾਸ਼ਤ: 

ਬਾਂਸ ਦੀ ਕਾਸ਼ਤ ਖੇਤ ਦੇ ਆਲੇ ਦੁਆਲੇ ਕੀਤੀ ਜਾ ਸਕਦੀ ਹੈ ਤੇ ਵਿਚਕਾਰ ਇੱਕ ਹੋਰ ਫਸਲ ਉਗਾਈ ਜਾ ਸਕਦੀ ਹੈ। ਖੇਤ ਦੇ ਵਿਚਕਾਰ ਅਸੀਂ ਅਜਿਹੀਆਂ ਫ਼ਸਲਾਂ ਦੀ ਖੇਤੀ ਕਰਾਂਗੇ, ਜਿਹੜੀਆਂ ਛਾਵੇਂ ਚੰਗੀ ਤਰ੍ਹਾਂ ਉਗ ਸਕਦੀਆਂ ਹੋਨ। ਜਿਵੇਂ ਕਿ:

-ਅਦਰਕ 

-ਮਿਰਚ 

-ਹਲਦੀ

ਜਦੋਂ ਤੱਕ ਬਾਂਸ ਕਟਾਈ ਲਈ ਤਿਆਰ ਹੁੰਦਾ ਹੈ ਉਦੋਂ ਤੱਕ ਕਿਸਾਨ ਇਨ੍ਹਾਂ (ਅਦਰਕ, ਮਿਰਚ ਤੇ ਹਲਦੀ) ਫ਼ਸਲਾਂ ਦੀ ਖੇਤੀ ਕਰਕੇ ਚੰਗੀ ਆਮਦਨ ਕਮਾ ਸਕਦੇ ਹਨ। 

ਇਹ ਵੀ ਪੜੋ: Farming Tips For Farmer: ਫਸਲਾਂ ਨੂੰ ਕੁਦਰਤੀ ਆਫਤਾਂ ਤੋਂ ਬਚਾਉਣ ਲਈ ਸੁਝਾਅ

ਬਾਂਸ ਦੀ ਕਾਸ਼ਤ ਦੀ ਲਾਗਤ:

ਬਾਂਸ ਦੇ ਇੱਕ ਏਕੜ ਦੇ ਬੂਟੀਆਂ ਦੀ ਕੁੱਲ ਲਾਗਤ 12000 ਤੋਂ 15000 ਰੁਪਏ ਲੱਗ ਸਕਦੀ ਹੈ। ਇਸ ਦੀ ਵਾਢੀ ਹੋਣ ਵਿੱਚ ਤਿੰਨ ਸਾਲ ਲੱਗ ਜਾਂਦੇ ਹਨ। ਵਾਢੀ ਦੇ ਪਹਿਲੇ ਸਾਲ 'ਚ ਇਹ ਫ਼ਸਲ ਕੁੱਲ ਲਾਗਤ ਦਾ ਪੰਜ ਗੁਣਾ ਵਾਪਸੀ ਦੇਵੇਗੀ।

ਬਾਂਸ ਦੀ ਖੇਤੀ 'ਤੇ ਸਰਕਾਰੀ ਸਬਸਿਡੀ:

ਬਾਂਸ ਦੀ ਖੇਤੀ ਨੂੰ ਪ੍ਰੋਤਸਾਹਨ ਦੇਣ ਲਈ ਸਾਲ 2006-2007 'ਚ ਭਾਰਤ ਸਰਕਾਰ ਨੇ ਰਾਸ਼ਟਰੀ ਬਾਂਸ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਜਿਸ ਵਿੱਚ ਕਿਸਾਨਾਂ ਨੂੰ ਬਾਂਸ ਦੀ ਖੇਤੀ ਕਰਨ `ਚ ਮਦਦ ਪ੍ਰਦਾਨ ਕੀਤੀ ਜਾਂਦੀ ਹੈ। ਇਸ ਯੋਜਨਾ ਦੇ ਤਹਿਤ, ਸਰਕਾਰ ਕਿਸਾਨਾਂ ਨੂੰ 1 ਬਾਂਸ ਦਾ ਪੌਦਾ ਲਗਾਉਣ `ਤੇ 120 ਰੁਪਏ ਦੀ ਗ੍ਰਾਂਟ ਪ੍ਰਦਾਨ ਕਰੇਗੀ। ਇਸ ਸਕੀਮ ਦਾ ਮੁੱਖ ਉਦੇਸ਼ ਪਲਾਸਟਿਕ (Plastic) ਦੀ ਵਰਤੋਂ ਨੂੰ ਘਟਾਉਣਾ ਜਾਂ ਸਿੰਗਲ-ਯੂਜ਼ ਪਲਾਸਟਿਕ (Single-Use Plastics) ਨੂੰ ਪੂਰੀ ਤਰ੍ਹਾਂ ਬੰਦ ਕਰਨਾ ਹੈ।

Summary in English: Grow bamboo around the farm and become a millionaire!

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters