1. Home
  2. ਖੇਤੀ ਬਾੜੀ

ਕਿਵੇਂ ਕਰਨ ਕਿਸਾਨ ਅਨਾਜ ਦੀ ਸਟੋਰੇਜ ? ਵਿਗਿਆਨੀਆਂ ਨੇ ਦਿੱਤੀ ਸਲਾਹ

ਦੇਸ਼ ਵਿਚ ਵਧੇਰੀ ਥਾਵਾਂ ਤੇ ਕਣਕ (Wheat) ਅਤੇ ਹਾੜੀ ਸੀਜਨ ਦੇ ਅਨਾਜ ਦੀ ਵਾਢੀ ਦਾ ਕੰਮ ਚਲ ਰਿਹਾ ਹੈ। ਅਜਿਹੇ ਵਿਚ ਖੇਤੀ ਵਿਗਿਆਨਿਕਾਂ ਨੇ ਇਸਨੂੰ ਰੱਖਣ ਦੀ ਸਲਾਹ ਦਿੱਤੀ ਹੈ।

Pavneet Singh
Pavneet Singh
Wheat storage

Wheat storage

ਦੇਸ਼ ਵਿਚ ਵਧੇਰੀ ਥਾਵਾਂ ਤੇ ਕਣਕ (Wheat) ਅਤੇ ਹਾੜੀ ਸੀਜਨ ਦੇ ਅਨਾਜ ਦੀ ਵਾਢੀ ਦਾ ਕੰਮ ਚਲ ਰਿਹਾ ਹੈ। ਅਜਿਹੇ ਵਿਚ ਖੇਤੀ ਵਿਗਿਆਨਿਕਾਂ ਨੇ ਇਸਨੂੰ ਰੱਖਣ ਦੀ ਸਲਾਹ ਦਿੱਤੀ ਹੈ। ਭਾਰਤੀ ਖੇਤੀ ਖੋਜ ਸੰਸਥਾਨ, ਦੇ ਵਿਗਿਆਨਿਕਾਂ ਨੇ ਕਿਹਾ ਹੈ ਕਿ ਸਟੋਰੇਜ ਕਰਨ ਤੋਂ ਪਹਿਲਾਂ ਸਟੋਰ ਹੋਮ ਦੀ ਸਫਾਈ ਕਰੋ ਅਤੇ ਅਨਾਜ ਨੂੰ ਸੁਕਾ ਲਵੋ। ਅਨਾਜ ਵਿੱਚ ਨਮੀ ਦੀ ਮਾਤਰਾ 12 ਪ੍ਰਤੀਸ਼ਤ ਤੋਂ ਵੱਧ ਨਹੀਂ ਹੋਣੀ ਚਾਹੀਦੀ। ਸਟੋਰ ਹੋਮ ਦੀ ਵਧੀਆ ਤਰੀਕੇ ਨਾਲ ਸਫਾਈ ਕਰ ਲਵੋ। ਜੇ ਛੱਤ ਜਾਂ ਕੰਧਾਂ 'ਤੇ ਤਰੇੜਾਂ ਹਨ, ਤਾਂ ਉਨ੍ਹਾਂ ਨੂੰ ਭਰੋ ਅਤੇ ਠੀਕ ਕਰੋ। ਬੋਰੀਆਂ ਨੂੰ 5% ਨੀਮ ਤੇਲ (Neem Oil) ਦੇ ਘੋਲ ਤੋਂ ਇਲਾਜ ਕਰੋ। ਬੋਰੀਆਂ ਨੂੰ ਧੁੱਪ ਵਿਚ ਸੁਕਾਉਣ ਲਈ ਰੱਖੋ | ਜਿਸ ਤੋਂ ਕੀੜਿਆਂ ਦੇ ਅੰਡੇ ਅਤੇ ਬਿਮਾਰੀਆਂ ਖ਼ਤਮ ਹੋ ਜਾਵੇ। ਕਿਸਾਨਾਂ ਦੀ ਸਲਾਹ ਹੈ ਕਿ ਵਢੀ ਹੋਈ ਫ਼ਸਲਾਂ (Crops) ਅਤੇ ਅਨਾਜ ਨੂੰ ਸੁਰੱਖਿਅਤ ਥਾਂ ਤੇ ਰੱਖੋ।

ਇਸ ਮੌਸਮ ਵਿਚ ਤਿਆਰ ਕਣਕ ਦੀ ਫ਼ਸਲ ਦੀ ਵਾਢੀ ਦੀ ਸਲਾਹ ਹੈ। ਕਿਸਾਨ ਵਢੀ ਹੋਈ ਫ਼ਸਲਾਂ ਨੂੰ ਬੰਨਕੇ ਰੱਖਣ ਅਤੇ ਤੇਜ ਹਵਾ ਜਾਂ
ਤੂਫਾਨ ਤੋਂ ਇਕ ਫ਼ਸਲ ਇਕ ਖੇਤ ਤੋਂ ਦੂੱਜੇ ਖੇਤ ਵਿਚ ਜਾ ਸਕਦੀ ਹੈ। ਇਸ ਤੋਂ ਫ਼ਸਲ ਖਰਾਬ ਹੋ ਸਕਦੀ ਹੈ। ਬੀਜਾਂ ਨੂੰ ਸਟੋਰ ਕਰਨ ਤੋਂ ਪਹਿਲਾਂ ਵਧੀਆ ਤਰੀਕੇ ਨਾਲ ਸੁਕਾ ਲਵੋ। ਹਾੜੀ ਦੀ ਫ਼ਸਲ ਦੀ ਵਾਢੀ ਦੇ ਬਾਅਦ ਖਾਲੀ ਖੇਤਾਂ ਦੀ ਡੂੰਗੀ ਖੇਤੀ ਕਰਕੇ ਜਮੀਨ ਨੂੰ ਛੱਡ ਦੋ ਤਾਂਕਿ ਤੇਜ ਧੁੱਪ ਤੋਂ ਗਰਮ ਹੋਣ ਦੇ ਕਾਰਨ ਇਸ ਵਿਚ ਛਿੱਪੇ ਕੀੜਿਆਂ ਦੇ ਅੰਡੇ ਘਾਹ ਦੇ ਵਿਚਕਾਰ ਖਤਮ ਹੋ ਜਾਣਗੇ।

ਮੂੰਗ ਦੀ ਬਿਜਾਈ ਕਰਨ ਦਾ ਸਹੀ ਸਮੇਂ

ਇਸ ਸਮੇਂ ਮੂੰਗ ਦੇ ਸੁਧਰੇ ਹੋਏ ਬੀਜ (ਪੂਸਾ ਵਿਸ਼ਾਲ ,ਪੂਸਾ 9351 , ਪੰਜਾਬ 668 ) ਦੀ ਬਿਜਾਈ ਕਰੇ ਬਿਜਾਈ ਦੇ ਸਮੇਂ ਖੇਤ ਵਿਚ ਨਮੀ ਦਾ ਹੋਣਾ ਜਰੂਰੀ ਹੈ। ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਫ਼ਸਲ ਵਿਸ਼ੇਸ਼ ਰਾਈਜੋਬੀਅਮ ਅਤੇ ਸੋਲੂਬਲਾਈਜਿੰਗ ਬੈਕਟੀਰੀਆ ਨਾਲ ਜਰੂਰ ਇਲੋਅਜ ਕਰੋ।

ਮੌਜੂਦਾ ਤਾਪਮਾਨ ਵਿਚ ਫ੍ਰੈਂਚ ਬੀਨਜ਼ ,ਲੋਬੀਆ ,ਚੌਲਈ, ਭਿੰਡੀ, ਲੌਕੀ, ਖੀਰਾ,ਤੋਰੀ ਆਦਿ ਦੀ ਬਿਜਾਈ ਇਸ ਮੌਸਮ ਵਿਚ ਅਨੁਕੁਲ ਹੈ। ਕਿਓਂਕਿ ਬੀਜਾਂ ਦੇ ਉਗਣ ਲਈ ਇਹ ਤਾਪਮਾਨ ਬਹੁਤ ਵਧੀਆ ਹੈ। ਬਿਜਾਈ ਦੇ ਸਮੇਂ ਖੇਤ ਵਿਚ ਨਮੀ ਦਾ ਹੋਣਾ ਬਹੁਤ ਜਰੂਰੀ ਹੈ ਵਧੀਆ ਕਿਸਮ ਦੇ ਬੀਜਾਂ ਨੂੰ ਕਿਸੀ ਪ੍ਰਮਾਣਿਤ ਸਰੋਤ ਤੋਂ ਲੈਕੇ ਬਿਜਾਈ ਕਰੋ।

ਮੌਸਮ ਸਾਫ ਹੋਣ ਤੇ ਹੀ ਛਿੜਕਾਵ ਕਰੋ

ਜੇਕਰ ਫ਼ਸਲਾਂ ਤੇ ਕੀੜਿਆਂ ਦਾ ਲੱਛਣ ਵੱਧ ਵਖਾਈ ਦਵੇ ਤਾਂ ਕਾਰਬੋਂਡੀਜਮ 1 ਗ੍ਰਾਮ /ਲੀਟਰ ਪਾਣੀ ਦੇ ਦਰ ਤੋਂ ਮੌਸਮ ਸਾਫ ਹੋਣ ਤੇ ਛਿੜਕਾਵ ਕਰੋ। ਇਸ ਮੌਸਮ ਵਿਚ ਭਿੰਡੀ ਦੀ ਫ਼ਸਲ ਵਿਚ ਕੀੜਿਆਂ ਦੀ ਨਿਗਰਾਨੀ ਕਰਦੇ ਰਹੋ। ਵੱਧ ਕੀੜੇ ਪਾਏ ਜਾਣ ਤੇ ਇਥੇਯਾਨ 1.5 -2 ਮਿਲਿ /ਲੀਟਰ ਪਾਣੀ ਦੇ ਦਰ ਤੋਂ ਛਿੜਕਾਵ ਮੌਸਮ ਦੇ ਸਾਫ ਹੋਣ ਤੇ ਕਰੋ।

ਇਹ ਵੀ ਪੜ੍ਹੋ:  ਕਣਕ ਦੀ ਇਸ ਖਾਸ ਕਿਸਮ ਨਾਲ ਕਿਸਾਨਾਂ ਨੂੰ ਮਿਲੇਗਾ ਭਾਰੀ ਮੁਨਾਫ਼ਾ! ਜਾਣੋ ਇਸ ਕਿਸਮ ਬਾਰੇ

ਪਿਆਜ ਦੀ ਫ਼ਸਲ ਨੂੰ ਲੈਕੇ ਦਿੱਤੀ ਸਲਾਹ

ਵਿਗਿਆਨਿਕਾਂ ਨੇ ਕਿਹਾ ਹੈ ਕਿ ਫ਼ਸਲ ਵਿਚ ਇਸ ਸਮੇਂ ਖਾਦ ਨਾ ਦਵੋ ਬਨਸਪਤੀ ਭਾਗ ਦੀ ਪੈਦਾਵਾਰ ਹੋਵੇਗੀ ਅਤੇ ਪਿਆਜ ਦੀਆਂ ਗੁੰਜਲਾਂ ਦੀ ਘਟ ਪੈਦਾਵਾਰ ਹੋਵੇਗੀ। ਫ਼ਸਲਾਂ ਤੇ ਕੀੜਿਆਂ ਦੇ ਬਚਾਵ ਲਈ ਸਪਿਨੋਸਾਈਡ 48 ਇਸੀ 1 ਮਿੱਲੀ/4 ਲੀਟਰ ਪਾਣੀ ਦੇ ਦਰ ਤੋਂ ਛਿੜਕਾਵ ਮੌਸਮ ਹੋਣ ਤੇ ਕਰੋ।

Summary in English: How do farmers store grain? The advice given by scientists

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters