1. Home
  2. ਖਬਰਾਂ

ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਨਿੱਤੀ ਜਾਰੀ !

ਪੰਜਾਬ ਸਰਕਾਰ ਨੇ ਅੱਜ, ਸਾਲ 2022-23 ਲਈ ਕਣਕ ਦੀ ਖਰੀਦ ਨਿੱਤੀ ਜਾਰੀ ਕਰ ਦਿੱਤੀ ਹੈ, ਜਿਸ ਦੇ ਅਨੁਸਾਰ ਭਾਰਤੀ ਖੁਰਾਕ ਨਿਗਮ ਪੰਜਾਬ ਵਿਚੋਂ 12.60% ਕਣਕ ਖਰੀਦੇਗਾ।

Pavneet Singh
Pavneet Singh
Wheat procurement policy

Wheat procurement policy

ਪੰਜਾਬ ਸਰਕਾਰ ਨੇ ਅੱਜ, ਸਾਲ 2022-23 ਲਈ ਕਣਕ ਦੀ ਖਰੀਦ ਨਿੱਤੀ ਜਾਰੀ ਕਰ ਦਿੱਤੀ ਹੈ, ਜਿਸ ਦੇ ਅਨੁਸਾਰ ਭਾਰਤੀ ਖੁਰਾਕ ਨਿਗਮ ਪੰਜਾਬ ਵਿਚੋਂ 12.60% ਕਣਕ ਖਰੀਦੇਗਾ। ਪਿਛਲੇ ਸਾਲਾਂ ਵਿਚ ਭਾਰਤੀ ਖੁਰਾਕ ਨਿਗਮ ਵੱਲੋਂ ਨਾਮਾਤਾਰ ਖਰੀਦ ਕਿੱਤੀ ਜਾਂਦੀ ਰਹੀ ਹੈ। ਕੌਮਾਂਤਰੀ ਬਜ਼ਾਰ ਵਿਚ ਕਣਕ ਦੀ ਵੱਡੀ ਮੰਗ ਦੇ ਮੱਦੇਨਜ਼ਰ ਭਾਰਤੀ ਖੁਰਾਕ ਨਿਗਮ ਨੇ ਖਰੀਦ ਟੀਚਾ ਵਧਾ ਦਿੱਤਾ ਹੈ ਤਾਂ ਜੋ ਦੂੱਜੇ ਰਾਜਾਂ ਦੀਆਂ ਅਨਾਜ ਜਰੂਰਤਾਂ ਦੀ ਪੂਰਤੀ ਵੀ ਹੋ ਸਕੇ। ਪੰਜਾਬ ਸਰਕਾਰ ਨੇ ਇਹ ਪਾਲਿਸੀ ਤਹਿਤ 132 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਦਾ ਟੀਚਾ ਤੈਅ ਕਿੱਤਾ ਹੈ।

ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਅੱਜ ਜਾਰੀ ਪਾਲਿਸੀ ਅਨੁਸਾਰ ਸੂਬਾਈ ਖਰੀਦ ਏਜੰਸੀਆਂ ਵਿਚੋਂ ਸਭਤੋਂ ਵੱਧ ਪਨਗਰੇਨ 25.50 ਫੀਸਦੀ ਕਣਕ ਦੀ ਖਰੀਦ ਕਰੇਗੀ ਜਦੋਂ ਕਿ ਮਾਰਕਫੈਡ ਨੇ 24 ਫੀਸਦੀ ਕਣਕ ਦੀ ਖਰੀਦ ਕਰਨੀ ਹੈ।ਇਸ ਤਰ੍ਹਾਂ ਪਨਸਪ 23.50 ਫੀਸਦੀ ਅਤੇ ਵੇਅਰਹਾਊਸ 14.40 ਫੀਸਦੀ ਕਣਕ ਦੀ ਖਰੀਦ ਕਰੇਗਾ। ਪਹਿਲੀ ਅਪ੍ਰੈਲ ਤੋਂ ਖਰੀਦ ਕੇਂਦਰਾਂ ਵਿਚ ਸਰਕਾਰੀ ਖਰੀਦ ਸ਼ੁਰੂ ਹੋ ਜਾਵੇਗੀ।

ਅਜਿਹਾ ਪਹਿਲੀ ਵਾਰ ਹੋਵੇਗਾ ਕਿ ਕਾਰਪੋਰੇਟ ਅਤੇ ਵਪਾਰੀ ਤਬਕਾ ਕਿਸਾਨਾਂ ਨਾਲ ਕਣਕ ਦੇ ਅਗਾਉ ਸੌਦੇ ਕਰ ਰਿਹਾ ਹੈ। ਇਸ ਵਾਰ ਵਪਾਰੀ ਕਣਕ ਦੀ ਖਰੀਦ , ਭੰਡਾਰਨ ਅਤੇ ਅਦਾਇਗੀ ਬਾਰੇ ਹਦਾਇਤਾਂ ਲਾਗੂ ਕਿੱਤੀ ਗਈਆਂ ਹਨ। ਪਾਲਿਸੀ ਅਨੁਸਾਰ ਕਣਕ ਦੀ ਸਰਕਾਰੀ ਖਰੀਦ ਅਪਹਿਲੀ ਅਪ੍ਰੈਲ ਤੋਂ ਸ਼ੁਰੂ ਹੋਕੇ 31 ਮਈ ਤਕ ਚਲੇਗੀ। ਪੰਜਾਬ ਭਰ ਵਿਚ 1862 ਖਰੀਦ ਕੇਂਦਰ ਬਣਾਏ ਗਏ ਹਨ। ਖਰੀਦ ਏਜੰਸੀਆਂ ਨੂੰ ਖਰੀਦ ਕੇਂਦਰ ਦੀ ਅਲਾਟਮੈਂਟ ਕਰ ਦਿੱਤੀ ਗਈ ਹੈ।

ਕਣਕ ਦੀ ਖਰੀਦ ਐਤਵਾਰ ਅਤੇ ਬਾਕੀਆਂ ਛੁੱਟੀਆਂ ਵਾਲੇ ਦਿਨ ਵੀ ਹੋਵੇਗੀ। ਖਰੀਦ ਨਾਲ ਜੁੜਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਸਭ ਛੁੱਟੀਆਂ ਖਰੀਦ ਦੇ ਸੀਜਨ ਦੌਰਾਨ ਰੱਦ ਕਰ ਦਿੱਤੀਆਂ ਗਈਆਂ ਹਨ। ਪਾਲਿਸੀ ਅਨੁਸਾਰ ਕਣਕ ਦੀ ਖਰੀਦ ਲਈ ਕਿਸਾਨਾਂ ਦੀ ਜਮੀਨ ਦਾ ਵੇਰਵਾ ਅਤੇ ਮੌਜੂਦਾ ਫ਼ਸਲ ਦੀ ਗਿਰਦਾਵਰੀ ਦੇ ਵੇਰਵੇ ਸਰਕਾਰੀ ਪੋਰਟਲ ਤੇ ਅਪਲੋਡ ਹੋਣੇ ਯਕੀਨੀ ਬਣਾਉਣਗੇ। ਕਿਸਾਨਾਂ ਵਲੋਂ ਲਿਆਂਦੀ ਫ਼ਸਲ, ਦਰਜ ਕਿੱਤੀ ਜਮੀਨ ਅਤੇ ਗਿਰਦਾਵਰੀ ਦੇ ਅਨੁਪਾਤ ਵਿਚ ਵੀ ਹੋਣੀ ਜਰੂਰੀ ਹੈ।

ਖਰੀਦ ਏਜੰਸੀਆਂ ਵੱਲੋਂ 30 ਅਪ੍ਰੈਲ ਤੱਕ ਮੰਡੀਆਂ ਵਿਚ ਸਟਾਫ਼ ਦੀ ਨਿਯੁਕਤੀ ਦਾ ਕੰਮ ਮੁਕੰਮਲ ਕਿੱਤਾ ਜਾਵੇਗਾ। ਫ਼ਸਲ ਦੀ ਰੋਜ਼ਾਨਾ ਬੋਲੀ ਦਾ ਸਮਾਂ 10 ਵੱਜੇ ਤੋਂ ਸ਼ਾਮ ਦੇ 6 ਵੱਜੇ ਤਕ ਤੈਅ ਕਿੱਤਾ ਗਿਆ ਹੈ। ਜੇ ਕਿੱਸੇ ਢੇਰੀ ਦੀ ਬੋਲੀ ਨਹੀਂ ਲਗਾਈ ਜਾਣ ਦਾ ਕਾਰਨ ਵੀ ਪੀਜੀ-1 ਰਜਿਸਟਰ ਵਿਚ ਦੇਣਾ ਜ਼ਰੂਰੀ ਹੋਵੇਗਾ। ਇਸ ਤਰ੍ਹਾਂ ਬਾਰਦਾਨਾ ਕਾਮਲ ਪੂਲ ਵਿਚ ਰੱਖਿਆ ਜਾਣਾ ਹੈ ਅਤੇ ਕਿੱਸੇ ਵੀ ਮੰਡੀ ਨੂੰ ਇਕ ਦਿਨ ਤੋਂ ਵੱਧ ਦਾ ਬਾਰਦਾਨਾ ਨਹੀਂ ਦਿੱਤਾ ਜਾਵੇਗਾ। ਖਰੀਦ ਕੇਂਦਰ ਵਿਚੋਂ ਫ਼ਸਲ ਦੀ ਚੁਕਾਈ 72 ਘੰਟੇ ਵਿਚ ਹੋਵੇਗੀ ਅਤੇ ਕਿਸਾਨਾਂ ਨੂੰ ਵੇਚੀ ਫ਼ਸਲ ਦੀ ਅਦਾਇਗੀ ਆਨਲਾਈਨ ਹੋਵੇਗੀ। ਖਰੀਦੀ ਗਈ ਕਣਕ ਨੂੰ ਭੰਡਾਰ ਕਰਨ ਬਾਰੇ ਵੀ ਦਿਸ਼ਾ-ਨਿਰਦੇਸ਼ ਜਾਰੀ ਕਿੱਤੇ ਗਏ ਹਨ। ਜਾਣਕਾਰੀ ਅਨੁਸਾਰ ਭਾਰਤੀ ਖੁਰਾਕ ਨਿਗਮ ਨੇ ਇਸ ਵਾਰ ਯੋਜਨਾ ਬਣਾਈ ਹੈ ਕਿ ਖਰੀਦ ਕੇਂਦਰ ਤੋਂ ਸਿੱਧਾ ਅਨਾਜ ਰੇਲਵੇ ਰੈਕ ਵਿਚ ਲੋਡ ਕਰ ਦਿੱਤਾ ਜਾਵੇ।

ਪੰਜਾਬ ਵਿਚ ਕਣਕ ਭੰਡਾਰਨ ਦੀ ਕਈ ਸਮੱਸਿਆ ਨਹੀਂ ਹੈ ਕਿਓਂਕਿ ਅਨਾਜ ਦੀ ਮੰਗ ਵਧਣ ਕਰਕੇ ਰਾਜ ਭਰ ਦੇ ਗੁਦਾਮ ਖਾਲੀ ਹੋ ਗਏ ਹਨ। ਪਾਲਿਸੀ ਦੀ ਪਾਲਣਾ ਦੀ ਹਦਾਇਤ ਕੀਤੀ ਗਈ ਹੈ ਕਾਟੇ ਅਣਗਹਿਲੀ ਵਰਤਣ ਵਾਲ਼ੇ ਖਿਲਾਫ ਕਾਰਵਾਈ ਕਰਨ ਦੀ ਗੱਲ ਵੀ ਆਖੀ ਗਈ ਹੈ। ਆਮ ਆਦਮੀ ਪਾਰਟੀ ਵਲੂੰ ਪਹਿਲੀ ਵਾਰ ਕਣਕ ਦੀ ਖਰੀਦ ਕਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਭਾਰਤ, ਇੰਡੇਨ, ਐਚਪੀ ਦਾ ਨਵਾਂ ਗੈਸ ਕੁਨੈਕਸ਼ਨ ਕਿਵੇਂ ਮਿਲੇਗਾ! ਜਾਣੋ ਪੂਰੀ ਪ੍ਰਕਿਰਿਆ

Summary in English: Punjab Govt releases wheat procurement policy

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters