1. Home
  2. ਖੇਤੀ ਬਾੜੀ

Wheat Sowing ਤੋਂ ਪਹਿਲਾਂ ਪਰਾਲੀ ਦੀ ਸੰਭਾਲ

ਰਲ-ਮਿਲ ਕੇ ਹੰਭਲਾ ਮਾਰਾਂਗੇ, ਲੱਭਾਂਗੇ ਹੱਲ ਪਰਾਲੀ ਦਾ, ਤਦ ਹੀ ਹੱਕ ਨਾਲ ਮਨਾਵਾਂਗੇ, ਅਸੀਂ ਤਿਉਹਾਰ ਦਿਵਾਲੀ ਦਾ।

Gurpreet Kaur Virk
Gurpreet Kaur Virk
ਕਣਕ ਦੀ ਬਿਜਾਈ ਤੋਂ ਪਹਿਲਾਂ ਪਰਾਲੀ ਦੀ ਸੰਭਾਲ

ਕਣਕ ਦੀ ਬਿਜਾਈ ਤੋਂ ਪਹਿਲਾਂ ਪਰਾਲੀ ਦੀ ਸੰਭਾਲ

Paddy Straw: ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਜਦੋਂ-ਜਦੋਂ ਵੀ ਦੇਸ਼ ਤੇ ਭੀੜ ਪਈ ਹੈ ਤਾਂ ਪੰਜਾਬ ਦੇ ਕਿਰਤੀ ਅਤੇ ਮਿਹਨਤੀ ਯੋਧਿਆਂ ਨੇ ਮੋਢੇ ਨਾਲ ਮੋਢੇ ਲਾ ਕੇ ਹਰ ਮੁਸੀਬਤ ਨੂੰ ਬਹਾਦਰੀ ਨਾਲ ਨਜਿਠਿਆ ਹੈ। ਦੇਸ਼ ਵਿੱਚ ਆਏ ਭਿਅੰਕਰ ਖ਼ੁਰਾਕੀ ਕਾਲ ਦੀ ਪੂਰਤੀ ਦਾ ਸਿਹਰਾ ਵੀ ਪੰਜਾਬ ਦੇ ਮਿਹਨਤੀ ਕਿਸਾਨਾਂ ਦੇ ਮੱਥੇ ਸੱਜਿਆ ਹੈ। ਕਿਸਾਨ ਵੀਰੋ ਹੁਣ ਸਮਾਂ ਆ ਗਿਆ ਹੈ ਕਿ ਆਪਾਂ ਸਾਰੇ ਰਲ ਮਿਲ ਦੇ ਹੰਭਲਾ ਮਾਰੀਏ ਤੇ ਵੱਧ ਝਾੜ ਲੈਣ ਦੇ ਨਾਲ-ਨਾਲ ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਵੀ ਕੋਈ ਢੁੱਕਵਾਂ ਹੱਲ ਲੱਭੀਏ।

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਖੇਤੀ ਨੂੰ ਇੱਕ ਲਾਹੇਵੰਦ ਧੰਦਾ ਬਣਾਉਣ ਲਈ ਸਾਨੂੰ ਵੱਧ ਝਾੜ ਦੇਣ ਵਾਲੀਆਂ ਤੇ ਅਗੇਤੀਆਂ ਪੱਕਣ ਵਾਲੀਆਂ ਕਿਸਮਾਂ ਦੀ ਲੋੜ ਹੈ। ਕਣਕ ਅਤੇ ਝੋਨਾ ਪੰਜਾਬ ਦੀਆਂ ਦੋ ਪ੍ਰਮੁੱਖ ਫ਼ਸਲਾਂ ਹਨ ਅਤੇ ਇਹਨਾਂ ਦੋਹਾਂ ਫ਼ਸਲਾਂ ਦੀ ਕਟਾਈ ਕੰਬਾਈਨਾਂ ਰਾਹੀਂ ਕੀਤੀ ਜਾਂਦੀ ਹੈ, ਜਿਸ ਨਾਲ ਹਰ ਸਾਲ ਕ੍ਰਮਵਾਰ ਤਕਰੀਬਨ 14 ਅਤੇ 20 ਮਿਲੀਅਨ ਟਨ ਫ਼ਸਲੀ ਰਹਿੰਦ-ਖੂੰਹਦ ਪੈਦਾ ਹੁੰਦੀ ਹੈ। ਕਣਕ ਦੇ ਨਾੜ ਦੀ (80-90 ਫ਼ੀਸਦੀ) ਸੰਭਾਲ ਥਰੈਸ਼ਰਾਂ ਅਤੇ ਸਟਰਾਅ ਰੀਪਰਾਂ ਦੀ ਮੱਦਦ ਨਾਲ ਤੂੜੀ ਬਣਾ ਕੇ ਕਰ ਲਈ ਜਾਂਦੀ ਹੈ ਪਰ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਅਜੇ ਵੀ ਸਾਡੇ ਲਈ ਇੱਕ ਵੱਡੀ ਚੁਨੌਤੀ ਬਣੀ ਹੋਈ ਹੈ।

ਪਰਾਲੀ ਨੂੰ ਸਾੜਣ ਦੇ ਨੁਕਸਾਨ:

ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਵਿੱਚ ਘੱਟ ਸਮਂਾ ਹੋਣ ਕਾਰਨ ਬਹੁਤੇ ਸਾਰੇ ਕਿਸਾਨ ਇਸ ਨੂੰ ਅੱਗ ਲਾ ਦਿੰਦੇ ਹਨ। ਜਿਸ ਕਾਰਨ ਅਸੀਂ ਜਾਣੇ-ਅਣਜਾਣੇ ਵਿੱਚ ਬਹੁਤ ਸਾਰੀਆਂ ਗੈਰ-ਮਨੁੱਖੀ ਅਤੇ ਵਾਤਾਵਰਣ ਵਿਰੋਧੀ ਤਬਦੀਲ਼ੀਆਂ ਨੂੰ ਸੱਦਾ ਦੇ ਦਿੰਦੇ ਹਾਂ। ਪਰਾਲੀ ਨੂੰ ਸਾੜਣ ਕਰਕੇ ਕਈ ਬਹੁਮੁੱਲੇ ਖੁਰਾਕੀ ਤੱਤਾਂ ਦਾ ਨੁਕਸਾਨ ਹੁੰਦਾ ਹੈ। ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

10 ਕੁਇੰਟਲ ਪਰਾਲੀ ਸਾੜਣ ਨਾਲ ਨੁਕਸਾਨੇ ਤੱਤ:

1. 400 ਕਿੱਲੋ ਜੈਵਿਕ ਕਾਰਬਨ
2. 5.5 ਕਿੱਲੋ ਨਾਈਟ੍ਰੋਜਨ – ਯੁਰੀਆ
3. 2.3 ਕਿੱਲੋ ਫਾਸਫੋਰਸ – ਡੀ.ਏ.ਪੀ.
4. 25 ਕਿੱਲੋ ਪੋਟਾਸ਼ੀਅਮ – ਐੱਮ.ਓ.ਪੀ
5. 1.2 ਕਿੱਲੋ ਗੰਧਕ – ਸਲਫ਼ਰ

ਕਿਸਾਨ ਵੀਰੋ ਇਹਨਾਂ ਖੁਰਾਕੀ ਤੱਤਾਂ ਦੇ ਨੁਕਸਾਨ ਕਾਰਣ ਖੇਤਾਂ ਦੀ ਉਪਜਾਊ ਸ਼ਕਤੀ ਨੂੰ ਬਹੁਤ ਧੱਕਾ ਲਗਦਾ ਹੈ। ਖ਼ਾਸ ਕਰਕੇ ਜੈਵਿਕ ਕਾਰਬਨ (ਜਿਸ ਦਾ ਧਰਤੀ ਦੀ ਸਿਹਤ ਨਾਲ ਸਿੱਧਾ-ਸਿੱਧਾ ਸੰਬੰਧ ਹੈ) ਦਾ ਖਤਮ ਹੋਣਾ ਧਰਤੀ ਨੂੰ ਬੰਜ਼ਰ ਬਣਾ ਸਕਦਾ ਹੈ। ਜੈਵਿਕ ਮਾਦੇ ਦੇ ਸੜਨ ਨਾਲ ਬਹੁਤ ਸਾਰੇ ਸੂਖ਼ਮ ਜੀਵ, ਜਿਹਨਾਂ ਦੀ ਧਰਤੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਹੁੰਦੀ ਹੈ, ਉਹ ਵੀ ਸੜ ਕੇ ਸੁਆਹ ਹੋ ਜਾਂਦੇ ਹਨ।

ਪਰਾਲੀ ਦੀ ਸਾਂਭ-ਸੰਭਾਲ:

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ 50 ਤੋਂ 70 ਕੁਇੰਟਲ ਪ੍ਰਤੀ ਏਕੜ ਪਰਾਲੀ ਨੂੰ ਸੰਭਾਲਣਾ ਕੋਈ ਆਸਾਨ ਕੰਮ ਨਹੀਂ ਪਰ ਜੇਕਰ ਅਸੀਂ ਪ੍ਰਣ ਕਰ ਲਈਏ ਤਾਂ ਕੋਈ ਵੀ ਸਮੱਸਿਆ ਅਜਿਹੀ ਨਹੀਂ ਜਿਸਦਾ ਹੱਲ ਪੰਜਾਬੀ ਕਿਸਾਨ ਨਹੀਂ ਕਰ ਸਕਦੇ। ਬੱਸ ਲੋੜ ਹੈ ਤਾਂ ਥੋੜ੍ਹੀ ਜਿਹੀ ਹਿੰਮਤ ਅਤੇ ਹੌਂਸਲੇ ਦੀ ਅਤੇ ਥੋੜ੍ਹਾ ਜਿਹਾ ਜਾਗਰੂਕ ਹੋਣ ਦੀ। “ਉੱਦਮ ਅੱਗੇ ਲੱਛਮੀ ਜਿਉਂ ਪੱਖੇ ਅੱਗੇ ਪੌਣ” ਦੇ ਅਰਥ ਤੋਂ ਅਸੀਂ ਸਾਰੇ ਹੀ ਵਾਕਿਫ਼ ਹਾਂ। ਕਿਸਾਨ ਵੀਰੋ ਪਰਾਲੀ ਨੂੰ ਸੰਭਾਲਣ ਦੇ ਵੀ ਕਈ ਵੱਖਰੇ-ਵੱਖਰੇ ਢੰਗ ਹਨ। ਜਿਹੜਾ ਵੀ ਉਪਰਾਲਾ ਤੁਹਾਡੇ ਸਰੋਤਾਂ ਦੇ ਹਿਸਾਬ ਅਨੁਸਾਰ ਫਿੱਟ ਬੈਠਦਾ ਹੈ, ਤੁਸੀਂ ਉਹ ਅਪਣਾਅ ਸਕਦੇ ਹੋ।

ਇਹ ਵੀ ਪੜ੍ਹੋ : ਕਿਸਾਨਾਂ ਦੀ ਆਮਦਨ ਦੁੱਗਣੀ ਕਰੇਗਾ ਇਹ ਲਸਣ, ਜਾਣੋ ਇਸ ਦੀ ਖ਼ਾਸੀਅਤ ਅਤੇ ਫਾਇਦੇ

ਪਰਾਲੀ ਦੀ ਖੇਤ ਵਿੱਚ ਹੀ ਸੰਭਾਲ ਕਰਨਾ:

ਆਧੁਨਿਕ ਯੁੱਗ ਵਿੱਚ ਵੱਡੇ-ਵੱਡੇ ਕੰਮ ਵੀ ਮਸ਼ੀਨਾਂ ਰਾਹੀਂ ਸੁਖਾਲੇ ਅਤੇ ਘੱਟ ਸਮੇਂ ਵਿੱਚ ਕੀਤੇ ਜਾ ਸਕਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਗਈਆਂ ਮਸ਼ੀਨਾਂ ਰਾਹੀਂ ਪਰਾਲੀ ਨੂੰ ਖੇਤਾਂ ਦੇ ਵਿੱਚ ਹੀ ਸੰਭਾਲਣ ਵਿੱਚ ਮੱਦਦ ਮਿਲਦੀ ਹੈ। ਲਗਾਤਾਰ ਚਾਰ-ਪੰਜ ਸਾਲਾਂ ਤੱਕ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਦੇ ਅੰਦਰ ਹੀ ਖਪਤ ਕਰਨ ਨਾਲ ਮਿੱਟੀ ਦੀ ਭੌਤਿਕ, ਰਸਾਇਣਿਕ ਅਤੇ ਜੈਵਿਕ ਸਿਹਤ ਵਿੱਚ ਚੋਖਾ ਸੁਧਾਰ ਵੇਖਿਆ ਗਿਆ ਹੈ।

ਹੈਪੀ ਸੀਡਰ ਜਾਂ ਸੁਪਰ ਸੀਡਰ ਜਾਂ ਪੀ.ਏ.ਯੂ. ਸਮਾਰਟ ਸੀਡਰ ਨਾਲ ਬਿਨਾਂ ਵਹਾਈ ਕਣਕ ਦੀ ਬਿਜਾਈ: ਕਿਸਾਨ ਵੀਰੋ ਝੋਨੇ ਦੀ ਐੱਸ.ਐੱਮ.ਐੱਸ. ਵਾਲੀ ਕੰਬਾਈਨ ਨਾਲ ਕਟਾਈ ਕਰਨ ਉਪਰੰਤ ਸਮੇਂ ਦੀ ਬੱਚਤ ਕਰਦੇ ਹੋਏ ਤੁਸੀਂ ਉਸੇ ਸਮੇਂ ਕਣਕ ਦੀ ਬਿਜਾਈ, ਉਸੇ ਵੱਤਰ ਵਿੱਚ ਇਹਨਾਂ ਮਸ਼ੀਨਾਂ ਰਾਹੀਂ ਕਰ ਸਕਦੇ ਹੋ। ਇਸ ਤਰ੍ਹਾਂ ਬੀਜੀ ਕਣਕ ਵਿੱਚ ਨਦੀਨ ਵੀ ਘੱਟ ਉੱਗਦੇ ਹਨ ਅਤੇ ਰੌਣੀ ਲਈ ਵਰਤੇ ਜਾਣ ਵਾਲੇ ਪਾਣੀ ਦੀ ਵੀ ਬੱਚਤ ਹੁੰਦੀ ਹੈ। ਧਰਤੀ ਉੱਪਰ ਪਈ ਪਰਾਲੀ ਸਿੱਲ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਦੀ ਹੈ ਅਤੇ ਦਾਣੇ ਨੂੰ ਉੱਗਣ ਲਈ ਢੁੱਕਵਾਂ ਮਹੌਲ ਦਿੰਦੀ ਹੈ। ਹੈਪੀ ਸੀਡਰ ਨਾਲ ਬਿਜਾਈ ਕਰਨ ਲਈ ਹੇਠ ਲਿਖੀਆਂ ਗੱਲਾਂ ਵੱਲ ਵਿਸ਼ੇਸ ਧਿਆਨ ਦਿਓ:

1. ਝੋਨੇ ਦੀ ਲੁਆਈ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਕਰਾਹੇ ਨਾਲ ਲੈਵਲ ਕਰਾ ਲਉ ਤਾਂ ਜੋ ਪੂਰੇ ਖੇਤ ਨੂੰ ਪਾਣੀ ਇੱਕ ਸਾਰ ਲੱਗ ਸਕੇ।

2. ਝੋਨੇ ਦੀਆਂ ਥੋੜੇ ਸਮੇਂ ਵਿੱਚ ਪੱਕਣ ਵਾਲੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਨੂੰ ਹੀ ਤਰਜ਼ੀਹ ਦਿਓ।

3. ਸਤੰਬਰ-ਅਕਤੂਬਰ ਮਹੀਨੇ ਵਿੱਚ ਝੋਨੇ ਦੇ ਖੇਤਾਂ ਦਾ ਨਿਰੀਖਣ ਕਰਦੇ ਰਹੋ ਤਾਂ ਕਿ ਝੋਨੇ ਵਿੱਚ ਮੁੰਜਰਾਂ ਕੱਟਣ ਵਾਲੀ ਸੁੰਡੀ (ਕਣਕ ਦੀ ਸੈਨਿਕ ਸੁੰਡੀ) ਜਾਂ ਤਣੇ ਦੀ ਗੁਲਾਬੀ ਸੁੰਡੀ ਦੇ ਹਮਲੇ ਦਾ ਵੇਲੇ ਸਿਰ ਰੋਕਥਾਮ ਕੀਤੀ ਜਾ ਸਕੇ ਤਾਂ ਜੋ ਇਹ ਕੀੜੇ ਪਰਾਲੀ ਰਾਹੀਂ ਕਣਕ ਦੀ ਫ਼ਸਲ ਤੇ ਹਮਲਾ ਨਾ ਕਰਨ।

4. ਖੇਤ ਵਿੱਚ ਸਿੱਲ (ਵੱਤਰ) ਆਮ ਤਰੀਕੇ ਨਾਲ ਬੀਜੀ ਜਾਣ ਵਾਲੀ ਕਣਕ ਦੇ ਮੁਕਾਬਲੇ ਵੱਧ ਹੋਣੀ ਚਾਹੀਦੀ ਹੈ।

5. ਪਰਾਲੀ ਨੂੰ ਸਾਂਭਣ ਵਾਲੀਆਂ ਮਸ਼ੀਨਾਂ (ਜਿਵੇਂ ਕਿ ਹੈਪੀ ਸੀਡਰ, ਸਮਾਰਟ ਸੀਡਰ, ਸੁਪਰ ਸੀਡਰ, ਚੌਪਰ, ਮਲਚਰ, ਉਲਟਾਵਾਂ ਹਲ੍ਹ ਆਦਿ ਦਾ ਚਾਲਕ ਪੂਰੀ ਤਰ੍ਹਾਂ ਨਿਪੁੰਨ ਹੋਣਾ ਚਾਹੀਦਾ ਹੈ।

6. ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਕਣਕ ਦੀ ਬਿਜਾਈ ਲਈ ਪਰਾਲੀ ਸਾਂਭਣ ਵਾਲੀਆਂ ਸਾਰੀਆਂ ਤਕਨੀਕਾਂ ਵਰਤੀਆਂ ਜਾ ਸਕਦੀਆਂ ਹਨ, ਪਰ ਹਲਕੀਆਂ ਜ਼ਮੀਨਾਂ ਵਿੱਚ ਪਰਾਲੀ ਨੂੰ ਮਿੱਟੀ ਵਿੱਚ ਮਿਲਾਉਣ ਨੂੰ ਤਰਜ਼ੀਹ ਦਿਓ।

7. ਹੈਪੀ ਸੀਡਰ/ਸਮਾਰਟ ਸੀਡਰ ਨਾਲ ਕਣਕ ਦੀ ਬਿਜਾਈ ਦੀ ਡੂੰਘਾਈ 1.5 ਤੋਂ 2.0 ਇੰਚ ਰੱਖੋ।

8. ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਲਈ ਪੀ.ਬੀ.ਡਬਲਯੂ. 869 ਤੋਂ ਇਲਾਵਾ ਬਾਕੀ ਕਿਸਮਾਂ ਲਈ ਬੀਜ ਦੀ ਮਾਤਰਾ ਆਮ ਵਹਾਈ ਲਈ ਸਿਫ਼ਾਰਸ਼ ਕੀਤੀ ਮਾਤਰਾ ਤੋਂ 5 ਕਿੱਲੋ ਪ੍ਰਤੀ ਏਕੜ ਵੱਧ ਰੱਖੋ।

9. ਸਿਉਂਕ ਦੇ ਹਮਲੇ ਨੂੰ ਰੋਕਣ ਲਈ ਬੀਜ ਸੋਧ ਜ਼ਰੂਰ ਕਰੋ।

10. ਨਵੰਬਰ ਅਤੇ ਦਸੰਬਰ ਦੇ ਮਹੀਨੇ ਪਰਾਲੀ ਵਾਲੇ ਕਣਕ ਦੇ ਖੇਤਾਂ ਵਿੱਚ ਕਿਸੇ ਤਰ੍ਹਾਂ ਦੇ ਕੀੜੇ-ਮਕੌੜੇ, ਬਿਮਾਰੀ ਅਤੇ ਚੂਹਿਆਂ ਦੇ ਹਮਲੇ ਨੂੰ ਜਾਨਣ ਲਈ ਲਗਾਤਾਰ ਨਿਰੀਖਣ ਕਰਦੇ ਰਹੋ ਅਤੇ ਰੋਕਥਾਮ ਦੇ ਢੁਕਵੇਂ ਪ੍ਰਬੰਧ ਰੱਖੋ।

ਇਹ ਵੀ ਪੜ੍ਹੋ : ਹਰੇ ਚਾਰੇ ਤੋਂ ਕਿਸਾਨਾਂ ਨੂੰ ਚੌਖਾ ਮੁਨਾਫ਼ਾ, ਜਾਣੋ ਸੰਭਾਲ ਦੇ ਇਹ 2 ਵਧੀਆ ਤਰੀਕੇ

ਕਣਕ ਦੀ ਬਿਜਾਈ ਤੋਂ ਪਹਿਲਾਂ ਪਰਾਲੀ ਦੀ ਸੰਭਾਲ

ਕਣਕ ਦੀ ਬਿਜਾਈ ਤੋਂ ਪਹਿਲਾਂ ਪਰਾਲੀ ਦੀ ਸੰਭਾਲ

ਝੋਨੇ ਜਾਂ ਬਾਸਮਤੀ ਦੀ ਖੜ੍ਹੀ ਫ਼ਸਲ ਵਿੱਚ ਕਣਕ ਦੀ ਬਿਜਾਈ:

ਖਾਸ ਹਾਲਤਾਂ ਵਿੱਚ ਜਿਵੇਂਕਿ ਖ਼ਾਰੀਆਂ ਜ਼ਮੀਨਾਂ, ਘੱਟ ਪਾਣੀ ਜ਼ੀਰਣ ਦੀ ਸਮਰੱਥਾ ਕਰਕੇ ਝੋਨੇ/ਬਾਸਮਤੀ ਦੀ ਕਟਾਈ ਅਤੇ ਕਣਕ ਦੀ ਬਿਜਾਈ ਪਿਛੇਤੀ ਹੋ ਸਕਦੀ ਹੈ। ਸੋ ਅਜਿਹੇ ਹਾਲਾਤਾਂ ਵਿੱਚ ਝੋਨੇ/ਬਾਸਮਤੀ ਦੀ ਖੜ੍ਹੀ ਫ਼ਸਲ ਵਿੱਚ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਕਟਾਈ ਤੋਂ ਤਕਰੀਬਨ ਦੋ ਹਫ਼ਤੇ ਪਹਿਲਾਂ (10-25 ਅਕਤੂਬਰ ਦਰਮਿਆਨ) ਝੋਨੇ/ਬਾਸਮਤੀ ਦੀ ਖੜ੍ਹੀ ਫ਼ਸਲ ਵਿੱਚ ਅਖੀਰਲੇ ਪਾਣੀ ਤੋਂ ਬਾਅਦ ਕਣਕ ਦੇ 55-60 ਕਿੱਲੋ ਬੀਜ ਪ੍ਰਤੀ ਏਕੜ ਦਾ ਇੱਕਸਾਰ ਛਿੱਟਾ ਦੇ ਦਿਓ। ਉਪਰੰਤ ਝੋਨੇ/ਬਾਸਮਤੀ ਦੀ ਕਟਾਈ ਹੱਥੀਂ ਜਾਂ ਐੱਸ. ਐੱਮ. ਐੱਸ. ਵਾਲੀ ਕੰਬਾਈਨ ਨਾਲ ਕੀਤੀ ਜਾ ਸਕਦੀ ਹੈ।

ਸਰਫੇਸ ਸੀਡਿੰਗ-ਕਮ-ਮਲਚਿੰਗ:

ਇਹ ਇਕ ਸੌਖੀ ਤੇ ਸਸਤੀ ਤਕਨੀਕ ਹੈ ਜਿਸ ਰਾਹੀਂ ਕਣਕ ਦੀ ਬਿਜਾਈ ਵੀ ਸਮੇਂ ਸਿਰ ਹੋ ਜਾਂਦੀ ਹੈ ਅਤੇ ਪਰਾਲੀ ਵੀ ਖੇਤ ਵਿੱਚ ਹੀ ਸਾੰਭੀ ਜਾਂਦੀ ਹੈ। ਇਸ ਤਕਨੀਕ ਵਿੱਚ ਝੋਨਾ ਵੱਢਣ ਤੋਂ ਬਾਅਦ ਕਣਕ ਦੇ ਬੀਜ ਅਤੇ ਮੁੱਢਲੀ ਖਾਦ ਦੇ ਛੱਟਾ ਦੇ ਦਿੱਤਾ ਜਾਂਦਾ ਹੈ ਅਤੇ ਖੜ੍ਹੁੇ ਮੁੱਢਾਂ ਨੂੰ ਕੱਟਣ ਲਈ ਇੱਕ ਵਾਰ 4-5 ਇੰਚ ਉੱਚਾ ਰੱਖ ਕੇ ਕਟਰ-ਕਮ-ਸਪਰੈਡਰ ਚਲਾ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਖੇਤ ਨੂੰ ਪਾਣੀ ਲਾ ਦਿੱਤਾ ਜਾਂਦਾ ਹੈ। ਬਿਜਾਈ ਲਈ 45 ਕਿੱਲੋ ਬੀਜ ਅਤੇ 65 ਕਿੱਲੋ ਡੀ.ਏ.ਪੀ. ਖਾਦ ਪ੍ਰਤੀ ਏਕੜ ਵਰਤੀ ਜਾਂਦੀ ਹੈ। ਬਿਜਾਈ ਲਈ ਪੀ.ਏ.ਯੂ. ਸਰਫੇਸ ਸੀਡਰ ਦੀ ਵਰਤੋਂ ਕਰੋ।

ਚੌਪਰ/ਮਲਚਰ ਨਾਲ ਪਰਾਲੀ ਦਾ ਕੁਤਰਾ ਕਰਕੇ ਖੇਤ ਵਿੱਚ ਮਿਲਾਉਣਾ:

ਝੋਨੇ ਦੀ ਪਰਾਲੀ ਨੂੰ ਕੁਤਰਨ ਅਤੇ ਖਿਲਾਰਨ ਲਈ ਪਰਾਲੀ ਵਾਲਾ ਚੌਪਰ/ਮਲਚਰ ਵੀ ਵਰਤਿਆ ਜਾ ਸਕਦਾ ਹੈ। ਕੁਤਰੀ ਹੋਈ ਪਰਾਲੀ ਨੂੰ ਦੋ ਢੰਗਾਂ ਰਾਹੀਂ ਖੇਤਾਂ ਵਿੱਚ ਮਿਲਾਇਆ ਜਾ ਸਕਦਾ ਹੈ।

ਪਾਣੀ ਲਾ ਕੇ ਪਰਾਲੀ ਨੂੰ ਮਿੱਟੀ ਵਿੱਚ ਮਿਲਾਉਣਾ:

ਚੌਪਰ ਚਲਾਉਣ ਤੋਂ ਬਾਅਦ ਕੁਤਰੀ ਹੋਈ ਪਰਾਲੀ ਵਾਲੇ ਖੇਤ ਨੂੰ ਹਲਕਾ ਪਾਣੀ ਲਾ ਕੇ ਰੋਟਰੀ ਪਡਲਰ (ਰੋਟਾਵੇਟਰ) ਦੀ ਮੱਦਦ ਨਾਲ ਇਸ ਪਰਾਲੀ ਨੂੰ ਬੜੀ ਆਸਾਨੀ ਨਾਲ ਜ਼ਮੀਨ ਵਿੱਚ ਮਿਲਾਇਆ ਜਾ ਸਕਦਾ ਹੈ। ਜਦੋਂ ਕੁਤਰੀ ਹੋਈ ਪਰਾਲੀ ਪਾਣੀ ਅਤੇ ਮਿੱਟੀ ਦੇ ਸੰਪਰਕ ਵਿੱਚ ਆਉਂਦੀ ਹੈ ਤਾਂ ਇਸ ਦੇ ਗਲਣ ਦੀ ਪ੍ਰਕਿਰਿਆ ਹੋਰ ਤੇਜ਼ ਹੋ ਜਾਂਦੀ ਹੈ।

ਉਲਟਾਵੇਂ ਹੱਲਾਂ ਨਾਲ ਮਿੱਟੀ ਵਿੱਚ ਮਿਲਾਉਣਾ:

ਕੁਤਰੀ ਹੋਈ ਪਰਾਲੀ ਨੂੰ ਉਲਟਾਂਵੇ ਹੱਲਾਂ ਨਾਲ ਮਿੱਟੀ ਵਿੱਚ ਵੀ ਮਿਲਾਇਆ ਜਾ ਸਕਦਾ ਹੈ। ਇਸ ਤਰ੍ਹਾਂ ਪਰਾਲੀ ਤਕਰੀਬਨ 15-30 ਸੈਂਟੀਮੀਟਰ ਡੂੰਘਾਈ ਤੱਕ ਚਲੀ ਜਾਂਦੀ ਹੈ। ਉਪਰੰਤ ਤਵੀਆਂ ਨਾਲ ਖੇਤ ਤਿਆਰ ਕਰ ਲਿਆ ਜਾਂਦਾ ਹੈ। ਇਹ ਤਕਨੀਕ ਆਲੂ ਅਤੇ ਸਬਜ਼ੀ ਕਾਸ਼ਤਕਾਰਾਂ ਲਈ ਬਹੁਤ ਲਾਹੇਵੰਦ ਹੈ। ਜ਼ਮੀਨ ਅੰਦਰੋਂ ਪੋਲੀ ਰਹਿੰਦੀ ਹੈ ਅਤੇ ਆਲੂਆਂ ਦੇ ਝਾੜ ਵਿੱਚ ਰਵਾਇਤੀ ਢੰਗ ਨਾਲੋਂ ਵਾਧਾ ਵੀ ਦੇਖਿਆ ਗਿਆ ਹੈ।

ਇਹ ਵੀ ਪੜ੍ਹੋ : BL44, BL43 ਅਤੇ BL42 ਬਰਸੀਮ ਦੀਆਂ ਸੁਧਰੀਆਂ ਕਿਸਮਾਂ, ਜਾਣੋ ਬੀਜ ਉਤਪਾਦਨ ਸੰਬਧੀ ਜਰੂਰੀ ਨੁਕਤੇ

ਕਣਕ ਦੀ ਬਿਜਾਈ ਤੋਂ ਪਹਿਲਾਂ ਪਰਾਲੀ ਦੀ ਸੰਭਾਲ

ਕਣਕ ਦੀ ਬਿਜਾਈ ਤੋਂ ਪਹਿਲਾਂ ਪਰਾਲੀ ਦੀ ਸੰਭਾਲ

ਪਰਾਲੀ ਨੂੰ ਖੇਤ ਵਿੱਚੋਂ ਬਾਹਰ ਕੱਢਕੇ ਵਰਤੋਂ:

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਰਾਲੀ ਨੂੰ ਖੇਤਾਂ ਦੇ ਅੰਦਰ ਖਪਤ ਕਰਨਾ ਹੀ ਇਸਦਾ ਢੁੱਕਵਾਂ ਪ੍ਰਬੰਧਨ ਹੈ ਪ੍ਰੰਤੂ ਜੇਕਰ ਪਰਾਲ ਜ਼ਿਆਦਾ ਹੈ ਤਾਂ ਇਸਦਾ ਕੁੱਝ ਹਿੱਸਾ ਬਾਹਰ ਕੱਢ ਕੇ ਹੋਰ ਕੰਮਾਂ ਲਈ ਵੀ ਵਰਤਿਆ ਜਾ ਸਕਦਾ ਹੈ ਜਿਵੇਂ ਕਿ:

• ਬਿਜਲੀ ਪੈਦਾ ਕਰਨ ਲਈ
• ਗੱਤਾ ਬਣਾਉਣ ਲਈ
• ਖੁੰਭਾਂ ਦੀ ਕਾਸ਼ਤ ਲਈ
• ਫਲ, ਸਬਜੀਆਂ ਆਦਿ ਦੀ ਪੈਕਿੰਗ ਲਈ
• ਡੰਗਰਾਂ ਲਈ ਸੁੱਕ ਪਾਉਣ ਲਈ
• ਕੰਪੋਸਟ ਬਣਾਉਣ ਲਈ
• ਪਸ਼ੂਆਂ ਲਈ ਚਾਰੇ ਵਜੋਂ
• ਫ਼ਸਲਾਂ ਵਿੱਚ ਮਲਚ (ਛੌਰੇ) ਦੇ ਤੌਰ ਤੇ ਵਰਤਣ ਲਈ
• ਪਰਾਲੀ ਵਾਲੇ ਗੀਜ਼ਰ ਵਿੱਚ ਵਰਤੋਂ ਲਈ
• ਪਰਾਲੀ ਤੋਂ ਬਾਇਉ ਗੈਸ ਤਿਆਰ ਕਰਨ ਲਈ।

ਝੋਨੇ ਜਾਂ ਬਾਸਮਤੀ ਦੀ ਖੜ੍ਹੀ ਫ਼ਸਲ ਵਿੱਚ ਕਣਕ ਦੀ ਬਿਜਾਈ:

ਖਾਸ ਹਾਲਤਾਂ ਵਿੱਚ ਜਿਵੇਂਕਿ ਖ਼ਾਰੀਆਂ ਜ਼ਮੀਨਾਂ, ਘੱਟ ਪਾਣੀ ਜ਼ੀਰਣ ਦੀ ਸਮਰੱਥਾ ਕਰਕੇ ਝੋਨੇ/ਬਾਸਮਤੀ ਦੀ ਕਟਾਈ ਅਤੇ ਕਣਕ ਦੀ ਬਿਜਾਈ ਪਿਛੇਤੀ ਹੋ ਸਕਦੀ ਹੈ। ਸੋ ਅਜਿਹੇ ਹਾਲਾਤਾਂ ਵਿੱਚ ਝੋਨੇ/ਬਾਸਮਤੀ ਦੀ ਖੜ੍ਹੀ ਫ਼ਸਲ ਵਿੱਚ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਕਟਾਈ ਤੋਂ ਤਕਰੀਬਨ ਦੋ ਹਫ਼ਤੇ ਪਹਿਲਾਂ (10-25 ਅਕਤੂਬਰ ਦਰਮਿਆਨ) ਝੋਨੇ/ਬਾਸਮਤੀ ਦੀ ਖੜ੍ਹੀ ਫ਼ਸਲ ਵਿੱਚ ਅਖੀਰਲੇ ਪਾਣੀ ਤੋਂ ਬਾਅਦ ਕਣਕ ਦੇ 55-60 ਕਿੱਲੋ ਬੀਜ ਪ੍ਰਤੀ ਏਕੜ ਦਾ ਇੱਕਸਾਰ ਛਿੱਟਾ ਦੇ ਦਿਓ। ਉਪਰੰਤ ਝੋਨੇ/ਬਾਸਮਤੀ ਦੀ ਕਟਾਈ ਹੱਥੀਂ ਜਾਂ ਐੱਸ. ਐੱਮ. ਐੱਸ. ਵਾਲੀ ਕੰਬਾਈਨ ਨਾਲ ਕੀਤੀ ਜਾ ਸਕਦੀ ਹੈ।

ਸਰਫੇਸ ਸੀਡਿੰਗ-ਕਮ-ਮਲਚਿੰਗ:

ਇਹ ਇਕ ਸੌਖੀ ਤੇ ਸਸਤੀ ਤਕਨੀਕ ਹੈ ਜਿਸ ਰਾਹੀਂ ਕਣਕ ਦੀ ਬਿਜਾਈ ਵੀ ਸਮੇਂ ਸਿਰ ਹੋ ਜਾਂਦੀ ਹੈ ਅਤੇ ਪਰਾਲੀ ਵੀ ਖੇਤ ਵਿੱਚ ਹੀ ਸਾੰਭੀ ਜਾਂਦੀ ਹੈ। ਇਸ ਤਕਨੀਕ ਵਿੱਚ ਝੋਨਾ ਵੱਢਣ ਤੋਂ ਬਾਅਦ ਕਣਕ ਦੇ ਬੀਜ ਅਤੇ ਮੁੱਢਲੀ ਖਾਦ ਦੇ ਛੱਟਾ ਦੇ ਦਿੱਤਾ ਜਾਂਦਾ ਹੈ ਅਤੇ ਖੜ੍ਹੇ ਮੁੱਢਾਂ ਨੂੰ ਕੱਟਣ ਲਈ ਇੱਕ ਵਾਰ 4-5 ਇੰਚ ਉੱਚਾ ਰੱਖ ਕੇ ਕਟਰ-ਕਮ-ਸਪਰੈਡਰ ਚਲਾ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਖੇਤ ਨੂੰ ਪਾਣੀ ਲਾ ਦਿੱਤਾ ਜਾਂਦਾ ਹੈ। ਬਿਜਾਈ ਲਈ 45 ਕਿੱਲੋ ਬੀਜ ਅਤੇ 65 ਕਿੱਲੋ ਡੀ.ਏ.ਪੀ. ਖਾਦ ਪ੍ਰਤੀ ਏਕੜ ਵਰਤੀ ਜਾਂਦੀ ਹੈ। ਬਿਜਾਈ ਲਈ ਪੀ.ਏ.ਯੂ. ਸਰਫੇਸ ਸੀਡਰ ਦੀ ਵਰਤੋਂ ਕਰੋ।

ਇਹ ਵੀ ਪੜ੍ਹੋ : ਕਿਸਾਨ ਵੀਰ Fennel Cultivation ਤੋਂ ਕਮਾ ਸਕਦੇ ਹਨ ਚੰਗਾ ਮੁਨਾਫਾ, ਜਾਣੋ Advanced Method

ਚੌਪਰ/ਮਲਚਰ ਨਾਲ ਪਰਾਲੀ ਦਾ ਕੁਤਰਾ ਕਰਕੇ ਖੇਤ ਵਿੱਚ ਮਿਲਾਉਣਾ:

ਝੋਨੇ ਦੀ ਪਰਾਲੀ ਨੂੰ ਕੁਤਰਨ ਅਤੇ ਖਿਲਾਰਨ ਲਈ ਪਰਾਲੀ ਵਾਲਾ ਚੌਪਰ/ਮਲਚਰ ਵੀ ਵਰਤਿਆ ਜਾ ਸਕਦਾ ਹੈ। ਕੁਤਰੀ ਹੋਈ ਪਰਾਲੀ ਨੂੰ ਦੋ ਢੰਗਾਂ ਰਾਹੀਂ ਖੇਤਾਂ ਵਿੱਚ ਮਿਲਾਇਆ ਜਾ ਸਕਦਾ ਹੈ।

ਪਾਣੀ ਲਾ ਕੇ ਪਰਾਲੀ ਨੂੰ ਮਿੱਟੀ ਵਿੱਚ ਮਿਲਾਉਣਾ:

ਚੌਪਰ ਚਲਾਉਣ ਤੋਂ ਬਾਅਦ ਕੁਤਰੀ ਹੋਈ ਪਰਾਲੀ ਵਾਲੇ ਖੇਤ ਨੂੰ ਹਲਕਾ ਪਾਣੀ ਲਾ ਕੇ ਰੋਟਰੀ ਪਡਲਰ (ਰੋਟਾਵੇਟਰ) ਦੀ ਮੱਦਦ ਨਾਲ ਇਸ ਪਰਾਲੀ ਨੂੰ ਬੜੀ ਆਸਾਨੀ ਨਾਲ ਜ਼ਮੀਨ ਵਿੱਚ ਮਿਲਾਇਆ ਜਾ ਸਕਦਾ ਹੈ। ਜਦੋਂ ਕੁਤਰੀ ਹੋਈ ਪਰਾਲੀ ਪਾਣੀ ਅਤੇ ਮਿੱਟੀ ਦੇ ਸੰਪਰਕ ਵਿੱਚ ਆਉਂਦੀ ਹੈ ਤਾਂ ਇਸ ਦੇ ਗਲਣ ਦੀ ਪ੍ਰਕਿਰਿਆ ਹੋਰ ਤੇਜ਼ ਹੋ ਜਾਂਦੀ ਹੈ।

ਉਲਟਾਵੇਂ ਹੱਲਾਂ ਨਾਲ ਮਿੱਟੀ ਵਿੱਚ ਮਿਲਾਉਣਾ:

ਕੁਤਰੀ ਹੋਈ ਪਰਾਲੀ ਨੂੰ ਉਲਟਾਂਵੇ ਹੱਲਾਂ ਨਾਲ ਮਿੱਟੀ ਵਿੱਚ ਵੀ ਮਿਲਾਇਆ ਜਾ ਸਕਦਾ ਹੈ। ਇਸ ਤਰ੍ਹਾਂ ਪਰਾਲੀ ਤਕਰੀਬਨ 15-30 ਸੈਂਟੀਮੀਟਰ ਡੂੰਘਾਈ ਤੱਕ ਚਲੀ ਜਾਂਦੀ ਹੈ। ਉਪਰੰਤ ਤਵੀਆਂ ਨਾਲ ਖੇਤ ਤਿਆਰ ਕਰ ਲਿਆ ਜਾਂਦਾ ਹੈ। ਇਹ ਤਕਨੀਕ ਆਲੂ ਅਤੇ ਸਬਜ਼ੀ ਕਾਸ਼ਤਕਾਰਾਂ ਲਈ ਬਹੁਤ ਲਾਹੇਵੰਦ ਹੈ। ਜ਼ਮੀਨ ਅੰਦਰੋਂ ਪੋਲੀ ਰਹਿੰਦੀ ਹੈ ਅਤੇ ਆਲੂਆਂ ਦੇ ਝਾੜ ਵਿੱਚ ਰਵਾਇਤੀ ਢੰਗ ਨਾਲੋਂ ਵਾਧਾ ਵੀ ਦੇਖਿਆ ਗਿਆ ਹੈ।

ਪਰਾਲੀ ਨੂੰ ਖੇਤ ਵਿੱਚੋਂ ਬਾਹਰ ਕੱਢਕੇ ਵਰਤੋਂ:

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਰਾਲੀ ਨੂੰ ਖੇਤਾਂ ਦੇ ਅੰਦਰ ਖਪਤ ਕਰਨਾ ਹੀ ਇਸਦਾ ਢੁੱਕਵਾਂ ਪ੍ਰਬੰਧਨ ਹੈ ਪ੍ਰੰਤੂ ਜੇਕਰ ਪਰਾਲ ਜ਼ਿਆਦਾ ਹੈ ਤਾਂ ਇਸਦਾ ਕੁੱਝ ਹਿੱਸਾ ਬਾਹਰ ਕੱਢ ਕੇ ਹੋਰ ਕੰਮਾਂ ਲਈ ਵੀ ਵਰਤਿਆ ਜਾ ਸਕਦਾ ਹੈ ਜਿਵੇਂ ਕਿ:

• ਬਿਜਲੀ ਪੈਦਾ ਕਰਨ ਲਈ
• ਗੱਤਾ ਬਣਾਉਣ ਲਈ
• ਖੁੰਭਾਂ ਦੀ ਕਾਸ਼ਤ ਲਈ
• ਫਲ, ਸਬਜੀਆਂ ਆਦਿ ਦੀ ਪੈਕਿੰਗ ਲਈ
• ਡੰਗਰਾਂ ਲਈ ਸੁੱਕ ਪਾਉਣ ਲਈ
• ਕੰਪੋਸਟ ਬਣਾਉਣ ਲਈ
• ਪਸ਼ੂਆਂ ਲਈ ਚਾਰੇ ਵਜੋਂ
• ਫ਼ਸਲਾਂ ਵਿੱਚ ਮਲਚ (ਛੌਰੇ) ਦੇ ਤੌਰ ਤੇ ਵਰਤਣ ਲਈ
• ਪਰਾਲੀ ਵਾਲੇ ਗੀਜ਼ਰ ਵਿੱਚ ਵਰਤੋਂ ਲਈ
• ਪਰਾਲੀ ਤੋਂ ਬਾਇਉ ਗੈਸ ਤਿਆਰ ਕਰਨ ਲਈ।

ਅਮਨਪ੍ਰੀਤ ਕੌਰ, ਜਯੇਸ਼ ਸਿੰਘ ਅਤੇ ਵਰਿੰਦਰਪਾਲ ਸਿੰਘ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: How to save the stubble before wheat sowing?

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters