1. Home
  2. ਖੇਤੀ ਬਾੜੀ

Bitter Gourd: ਕਰੇਲੇ ਦੀਆਂ ਸੁਧਰੀਆਂ ਕਿਸਮਾਂ, ਝਾੜ 13 ਤੋਂ 14 ਟਨ ਪ੍ਰਤੀ ਏਕੜ

ਕਰੇਲੇ ਦੀ ਕਾਸ਼ਤ ਲਈ Advanced varieties ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਇਸ ਲੇਖ ਵਿੱਚ ਕਰੋਲੇ ਦੀਆਂ varieties ਬਾਰੇ ਪੜ੍ਹੋ ਜੋ ਬੰਪਰ ਉਤਪਾਦਨ ਦਿੰਦੀਆਂ ਹਨ।

Gurpreet Kaur Virk
Gurpreet Kaur Virk
120-130 ਦਿਨਾਂ ਵਿੱਚ ਝਾੜ 13 ਤੋਂ 14 ਟਨ ਪ੍ਰਤੀ ਏਕੜ

120-130 ਦਿਨਾਂ ਵਿੱਚ ਝਾੜ 13 ਤੋਂ 14 ਟਨ ਪ੍ਰਤੀ ਏਕੜ

Bitter Gourd Varieties: ਕਰੇਲਾ ਸਵਾਦ ਵਿਚ ਭਾਵੇਂ ਕੌੜਾ ਹੋਵੇ, ਪਰ ਇਹ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਹੁਣ ਕਰੇਲੇ ਦੀ ਬਿਜਾਈ ਦਾ ਸਮਾਂ ਦੂਰ ਨਹੀਂ ਹੈ। ਅਜਿਹੇ ਵਿੱਚ ਕਿਸਾਨਾਂ ਨੂੰ ਕਰੇਲੇ ਦੀਆਂ ਉੱਨਤ ਕਿਸਮਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ, ਤਾਂ ਜੋ ਉਹ ਚੰਗਾ ਉਤਪਾਦਨ ਕਰਕੇ ਬੰਪਰ ਮੁਨਾਫ਼ਾ ਕਮਾ ਸਕਣ।

ਕਰੇਲੇ ਦਾ ਬੋਟੇਨੀਕਲ ਨਾਮ ਮੇਮੋਰਡਿਕਾ ਕਰੇਂਟੀਆ ਹੈ ਅਤੇ ਇਹ ਕੁਕੁਰਬਿਟੇਸ਼ਿਆਏ ਪ੍ਰਜਾਤੀ ਨਾਲ ਸੰਬੰਧਿਤ ਹੈ। ਇਸ ਨੂੰ ਇਸ ਦੇ ਚਕਿਤਸਿਕ, ਪੌਸ਼ਟਿਕ ਅਤੇ ਹੋਰ ਸਿਹਤ ਸੰਬੰਧੀ ਲਾਭ ਦੇ ਕਾਰਨ ਜਾਣਿਆ ਜਾਂਦਾ ਹੈ। ਇਸ ਦੀ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਮੰਗ ਹੋਣ ਕਾਰਨ ਕਰੇਲੇ ਦੀ ਖੇਤੀ ਕਾਫੀ ਸਫਲ ਹੈ। ਕਰੇਲੇ ਨੂੰ ਮੁੱਖ ਤੌਰ ਤੇ ਜੂਸ ਬਣਾਉਣ ਲਈ ਅਤੇ ਖਾਣਾ ਬਣਾਉਣ ਦੇ ਉਦੇਸ਼ ਲਈ ਪ੍ਰਯੋਗ ਕੀਤਾ ਜਾਂਦਾ ਹੈ।

ਇਹ ਵਿਟਾਮਿਨ ਬੀ1, ਬੀ2 ਅਤੇ ਬੀ3, ਬਿਟਾ ਕੇਰੋਟੀਨ, ਜ਼ਿੰਕ, ਆਇਰਨ, ਫਾਸਫੋਰਸ, ਪੋਟਾਸ਼ੀਅਮ, ਮੈਗਨੀਜ਼, ਫੋਲੇਟ ਅਤੇ ਕੈਲਸ਼ੀਅਮ ਦਾ ਉੱਚ ਸ੍ਰੋਤ ਹੈ। ਇਸ ਦੇ ਸਿਹਤ ਲਈ ਕਾਫੀ ਲਾਭ ਹਨ ਜਿਵੇਂ ਇਹ ਖੂਨ ਦੀ ਅਨਿਯਮਿਤਤਾ ਨੂੰ ਰੋਕਣ, ਖੂਨ ਅਤੇ ਲੀਵਰ ਨੂੰ ਜ਼ਹਿਰ-ਮੁਕਤ ਕਰਨ, ਇਮਿਊਨ ਪ੍ਰਣਾਲੀ ਨੂੰ ਵਧਾਉਣ ਅਤੇ ਵਜ਼ਨ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।

ਕਰੇਲੇ ਦੀਆਂ ਪ੍ਰਸਿੱਧ ਕਿਸਮਾਂ ਅਤੇ ਝਾੜ:

● Punjab Karela-15: ਇਸ ਕਿਸਮ ਦੇ ਪੱਤੇ ਨਰਮ, ਦੰਦੇਦਾਰ ਅਤੇ ਹਰੇ ਹੁੰਦੇ ਹਨ। ਇਸ ਦਾ ਤਣਾ ਹਰਾ ਅਤੇ ਛੋਟੇ-ਛੋਟੇ ਵਾਲਾਂ ਨਾਲ ਢੱਕਿਆ ਹੁੰਦਾ ਹੈ, ਇਸ ਦਾ ਤਣਾ ਹਰਾ ਹੁੰਦਾ ਹੈ। ਇਸ ਦੀਆਂ ਵੇਲਾਂ ਨਰਮ, ਦੰਦੇਦਾਰ ਅਤੇ ਗੂੜੇ ਹਰੇ ਰੰਗ ਦੇ ਪੱਤਿਆਂ ਵਾਲੀਆਂ ਹੁੰਦੀਆਂ ਹਨ। ਇਸ ਕਿਸਮ ਦੇ ਫਲ ਮੈਟ ਅਤੇ ਗਹਿਰੇ ਹਰੇ ਰੰਗ ਦੇ ਦਿਖਾਈ ਦਿੰਦੇ ਹਨ। ਇਹ ਕਿਸਮ ਦਰਮਿਆਨੀ ਪੱਧਰ ਤੇ ਕਰੇਲਾ ਪੀਲਾ ਚਿਤਕਬਰਾ ਰੋਗ ਦੀ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 51 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

● Punjab Kareli-1 (2009): ਇਸ ਕਿਸਮ ਦੀਆਂ ਵੇਲਾਂ ਲੰਬੀਆਂ, ਹਰੇ ਰੰਗ ਦੀਆਂ, ਨਰਮ ਅਤੇ ਦੰਦੇਦਾਰ ਪੱਤਿਆਂ ਵਾਲੀਆਂ ਹੁੰਦੀਆਂ ਹੈ। ਇਸ ਦੇ ਫਲ ਤਿੱਖੇ, ਲੰਬੇ ਅਤੇ ਹਰੇ ਰੰਗ ਦੇ ਹੁੰਦੇ ਹਨ। ਇਹ ਕਿਸਮ 66 ਦਿਨਾਂ ਵਿੱਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੀ ਹਨ। ਇਸ ਦੇ ਫਲ ਦਾ ਔਸਤਨ ਭਾਰ 50 ਗ੍ਰਾਮ ਹੁੰਦਾ ਹੈ ਅਤੇ ਇਸ ਦੀ ਔਸਤਨ ਪੈਦਾਵਾਰ 70 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

● Punjab Jhaar Karela-1 (2017): ਇਸ ਕਿਸਮ ਦੀ ਦਰਮਿਆਨੀ ਲੰਬਾਈ ਦੀਆਂ ਵੇਲਾਂ ਤੇ ਹਰੇ ਪੱਤੇ ਹੁੰਦੇ ਹਨ ਜੋ ਦੰਦੇਦਾਰ ਹੁੰਦੇ ਹਨ। ਇਸ ਦੇ ਫਲ ਦੇਖਣ ਵਿੱਚ ਹਰੇ, ਨਰਮ, ਤਿੱਖੇ ਅਤੇ ਖਾਣਾ ਬਣਾਉਣ ਸਮੇਂ ਕੱਟਣ ਲਈ ਵਧੀਆ ਹੁੰਦੇ ਹਨ। ਇਹ ਕਿਸਮ ਵਾਇਰਸ ਅਤੇ ਨਿਮਾਟੋਡ ਦੀ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 35 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

ਇਹ ਵੀ ਪੜ੍ਹੋ : ਫਰਵਰੀ ਵਿੱਚ ਉਗਾਈਆਂ ਜਾਣ ਵਾਲਿਆਂ ਪ੍ਰਮੁੱਖ 5 ਫਸਲਾਂ

ਕਰੇਲੇ ਦੀਆਂ ਪੁਰਾਣੀਆਂ ਕਿਸਮਾਂ ਅਤੇ ਝਾੜ:

● Punjab-14 (1985): ਇਸ ਕਿਸਮ ਦੀਆਂ ਵੇਲਾਂ ਛੋਟੀਆਂ ਹੁੰਦੀਆਂ ਹਨ। ਇਸ ਦੇ ਫਲ ਹਲਕੇ ਹਰੇ ਰੰਗ ਦੇ ਹੁੰਦੇ ਹਨ, ਜਿਨ੍ਹਾਂ ਦਾ ਔਸਤਨ ਭਾਰ 35 ਗ੍ਰਾਮ ਹੁੰਦਾ ਹੈ। ਇਹ ਕਿਸਮ ਮੀਂਹ ਜਾਂ ਬਸੰਤ ਦੇ ਮੌਸਮ ਵਿੱਚ ਬਿਜਾਈ ਦੇ ਲਈ ਅਨੁਕੂਲ ਹੈ। ਇਸ ਕਿਸਮ ਦੀ ਔਸਤਨ ਪੈਦਾਵਾਰ 50 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

ਹੋਰ ਕਿਸਮਾਂ

● Arka Harit: ਇਸ ਕਿਸਮ ਦੇ ਫਲ ਨਰਮ, ਛੋਟੇ, ਤਿੱਖਾ ਆਕਾਰ, ਹਰੇ ਰੰਗ ਅਤੇ ਹਲਕੀ ਕੜਵਾਹਟ ਵਾਲੇ ਹੁੰਦੇ ਹਨ। ਇਸ ਕਿਸਮ ਦੀ ਔਸਤਨ ਪੈਦਾਵਾਰ 48 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਇਹ ਕਿਸਮ IIHR ਬੰਗਲੌਰ ਦੁਆਰਾ ਜਾਰੀ ਕੀਤੀ ਗਈ ਹੈ।

● Pusa Vishesh: ਇਹ ਕਿਸਮ IARI, ਨਵੀਂ ਦਿੱਲੀ ਦੁਆਰਾ ਜਾਰੀ ਕੀਤੀ ਗਈ ਹੈ ਅਤੇ ਇਹ ਕਿਸਮ ਗਰਮੀ ਦੇ ਮੌਸਮ ਦੇ ਫਲ ਵਜੋਂ ਅਨੁਕੂਲ ਮੰਨੀ ਗਈ ਹੈ। ਇਸ ਦੀਆਂ ਵੇਲਾਂ ਛੋਟੇ ਕੱਦ ਅਤੇ ਝਾੜੀਦਾਰ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਪ੍ਰਬੰਧ ਕਰਨਾ ਵੀ ਆਸਾਨ ਹੁੰਦਾ ਹੈ। ਇਸ ਦੇ ਫਲ ਆਕਰਸ਼ਕ ਹਰੇ, ਫਿਉਜੀਫੋਰਮ ਆਕਾਰ ਦੇ ਹੁੰਦੇ ਹਨ ਜਿਨ੍ਹਾਂ ਤੇ ਚਮਕਦਾਰ ਤੇ ਨਰਮ ਲਕੀਰਾਂ ਹੁੰਦੀਆਂ ਹਨ। ਇਹ ਦਰਮਿਆਨੇ ਲੰਬੇ ਅਤੇ ਮੋਟੇ ਹੁੰਦੇ ਹਨ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਅਤੇ ਬਿਜਾਈ ਦੇ ਬਾਅਦ ਤੁੜਾਈ ਵਿੱਚ ਲਗਭਗ 55 ਦਿਨਾਂ ਦਾ ਲੈਂਦੀ ਹੈ।

ਹੋਰ ਸੂਬਿਆਂ ਦੀਆਂ ਕਿਸਮਾਂ:

● CO 1: ਇਸ ਕਿਸਮ ਦੇ ਫਲ਼ ਦਰਮਿਆਨੇ ਆਕਾਰ ਦੇ ਹੁੰਦੇ ਹਨ ਜੋ ਕਿ ਲੰਬੇ ਅਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ। ਇਸ ਕਿਸਮ ਦੇ ਫਲਾਂ ਦਾ ਔਸਤਨ ਭਾਰ 100-120 ਗ੍ਰਾਮ ਹੁੰਦਾ ਹੈ। ਇਸ ਕਿਸਮ ਦੀ ਔਸਤਨ ਪੈਦਾਵਾਰ 5.8 ਟਨ ਪ੍ਰਤੀ ਏਕੜ ਹੈ ਅਤੇ ਇਹ ਕਿਸਮ 115 ਦਿਨਾਂ ਵਿੱਚ ਪੱਕ ਜਾਂਦੀ ਹੈ।

● COBgoH 1: ਇਹ ਕਿਸਮ 115-120 ਦਿਨਾਂ ਵਿੱਚ ਪੱਕਦੀ ਹੈ ਅਤੇ ਇਸ ਦੀ ਔਸਤਨ ਪੈਦਾਵਾਰ 20-21 ਟਨ ਪ੍ਰਤੀ ਏਕੜ ਹੈ।

● MDU 1: ਇਸ ਕਿਸਮ ਦੇ ਫਲ਼ ਦੀ ਲੰਬਾਈ 30-40 ਸੈ.ਮੀ. ਹੁੰਦੀ ਹੈ ਅਤੇ ਇਹ ਕਿਸਮ 120-130 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸ ਦੀ ਔਸਤਨ ਪੈਦਾਵਾਰ 13-14 ਟਨ ਪ੍ਰਤੀ ਏਕੜ ਹੁੰਦੀ ਹੈ।

● Preethi ਅਤੇ Priya ਹੋਰ ਮੁੱਖ ਉਗਾਈਆ ਜਾਣ ਵਾਲੀਆਂ ਕਿਸਮਾਂ ਹਨ।

Summary in English: Improved varieties of bitter gourd, Yield 13 to 14 tons per acre

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters