1. Home
  2. ਖੇਤੀ ਬਾੜੀ

ਮੱਕੀ ਦੀ ਕਾਸ਼ਤ ਲਈ ਪ੍ਰਸਿੱਧ ਕਿਸਮਾਂ, ਖੇਤੀ ਤਕਨੀਕਾਂ ਦੇ ਨਾਲ ਕੀਟ ਨਿਯੰਤਰਣ ਬਾਰੇ ਜਾਣੋ

ਪੌਦ ਸੁਰੱਖਿਆ ਲਈ ਇਨ੍ਹਾਂ ਕਦਮਾਂ ਦੀ ਪਾਲਣਾ ਕਰੋ ਤੇ ਮੱਕੀ ਦੀ ਖੇਤੀ ਨੂੰ ਆਸਾਨ ਬਣਾਓ...

Priya Shukla
Priya Shukla
ਮੱਕੀ ਦੀ ਕਾਸ਼ਤ ਕੀੜੇ ਮਕੌੜੇ ਤੇ ਰੋਕਥਾਮ

ਮੱਕੀ ਦੀ ਕਾਸ਼ਤ ਕੀੜੇ ਮਕੌੜੇ ਤੇ ਰੋਕਥਾਮ

ਮੱਕੀ ਇੱਕ ਅਜਿਹੀ ਫਸਲ ਹੈ ਜੋ ਅਨਾਜ ਤੇ ਚਾਰਾ ਦੋਨਾਂ ਲਈ ਵਰਤੀ ਜਾਂਦੀ ਹੈ। ਹੋਰਾਂ ਫਸਲਾਂ ਦੇ ਮੁਕਾਬਲੇ ਮੱਕੀ ਦਾ ਝਾੜ ਸਭ ਤੋਂ ਵੱਧ ਹੁੰਦਾ ਹੈ, ਇਸ ਕਰਕੇ ਇਸਨੂੰ ਅਨਾਜ ਦੀ ਰਾਣੀ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਇਹ ਪੱਕਣ ਲਈ ਸਿਰਫ 3 ਮਹੀਨੇ ਦਾ ਸਮਾਂ ਹੀ ਲੈਂਦੀ ਹੈ।

ਮੱਕੀ ਦੀ ਫਸਲ ਉਗਾਉਣ ਨਾਲ ਕਿਸਾਨ ਆਪਣੀ ਖਰਾਬ ਮਿੱਟੀ ਵਾਲੀ ਜ਼ਮੀਨ ਨੂੰ ਬਚਾ ਵੀ ਸਕਦੇ ਹਨ ਤੇ ਹੋਰਾਂ ਫਸਲਾਂ ਦੇ ਮੁਕਾਬਲੇ ਘੱਟ ਸਮੇਂ `ਚ ਚੰਗਾ ਮੁਨਾਫ਼ਾ ਵੀ ਕਮਾ ਸਕਦੇ ਹਨ। ਇਸ ਫਸਲ ਨੂੰ ਕੱਚੇ ਮਾਲ ਦੇ ਤੌਰ 'ਤੇ ਉਦਯੋਗਿਕ ਉਤਪਾਦਾਂ ਜਿਵੇਂ ਕਿ ਤੇਲ, ਸਟਾਰਚ, ਸ਼ਰਾਬ ਆਦਿ `ਚ ਵੀ ਵਰਤਿਆ ਜਾਂਦਾ ਹੈ।

ਮਿੱਟੀ:

ਮੱਕੀ ਦੀ ਫਸਲ ਹਰ ਤਰ੍ਹਾਂ ਦੀ ਮਿੱਟੀ `ਚ ਉਗਾਈ ਜਾ ਸਕਦੀ ਹੈ, ਕਿਉਂਕਿ ਇਸਨੂੰ ਜ਼ਿਆਦਾ ਉਪਜਾਊਪਨ ਦੀ ਜ਼ਰੂਰਤ ਨਹੀਂ ਹੁੰਦੀ। ਇਸ ਲਈ ਵਧੀਆ ਜਲ ਨਿਕਾਸ ਵਾਲੀ, ਮੈਰਾ ਤੇ ਲਾਲ ਮਿੱਟੀ ਜਿਸ `ਚ ਨਾਈਟ੍ਰੋਜਨ ਦੀ ਉਚਿੱਤ ਮਾਤਰਾ ਹੋਵੇ, ਜ਼ਰੂਰੀ ਹੁੰਦੀ ਹੈ। ਮੱਕੀ ਰੇਤਲੀਆਂ ਤੇ ਭਾਰੀਆਂ ਜ਼ਮੀਨਾਂ `ਚ ਉਗਾਈ ਜਾ ਸਕਦੀ ਹੈ ਪਰ ਪੱਧਰੀਆਂ ਜ਼ਮੀਨਾਂ ਮੱਕੀ ਲਈ ਅਨੁਕੂਲ ਹਨ। ਵੱਧ ਝਾੜ ਲੈਣ ਲਈ ਮਿੱਟੀ ਦਾ ਪੀ.ਐੱਚ 5.5-7.5 ਹੋਣਾ ਚਾਹੀਦਾ ਹੈ।

ਪ੍ਰਸਿੱਧ ਕਿਸਮਾਂ:

● ਪੀ.ਐੱਮ.ਐੱਚ 1
● ਪੀ.ਐੱਮ.ਐੱਚ 2
● ਪੀ.ਐੱਮ.ਐੱਚ 10
● ਪੀ.ਐੱਮ.ਐੱਚ 7
● ਪੀ.ਐੱਮ.ਐੱਚ 8

ਖਾਦਾਂ ਦੀ ਵਰਤੋਂ:

ਯੂਰੀਆ: 155 ਕਿਲੋ ਪ੍ਰਤੀ ਏਕੜ
ਡੀ.ਏ.ਪੀ: 55 ਕਿਲੋ ਪ੍ਰਤੀ ਏਕੜ ਜਾਂ ਐਸ.ਐਸ.ਪੀ: 150 ਕਿਲੋ ਪ੍ਰਤੀ ਏਕੜ
ਪੋਟਾਸ਼ ਦਾ ਮਿਊਰੀਏਟ: 20 ਕਿਲੋ ਪ੍ਰਤੀ ਏਕੜ
ਜ਼ਿੰਕ: 8 ਕਿਲੋ ਪ੍ਰਤੀ ਏਕੜ

ਨਦੀਨਾਂ ਦੀ ਰੋਕਥਾਮ:

● ਮੱਕੀ ਦੀਆਂ ਘੱਟ ਤੋਂ ਘੱਟ ਦੋ ਗੋਡੀਆਂ ਕਰੋ। ਪਹਿਲੀ ਗੋਡੀ ਬਿਜਾਈ ਤੋਂ 20-25 ਦਿਨਾਂ ਬਾਅਦ ਤੇ ਦੂਜੀ ਗੋਡੀ 40-45 ਦਿਨਾਂ ਬਾਅਦ।
ਜਿਆਦਾ ਨਦੀਨ ਹੋਣ ਦੀ ਸੂਰਤ `ਚ ਐਟਰਾਜੀਨ 500 ਗ੍ਰਾਮ 200 ਲੀਟਰ ਪਾਣੀ ਨਾਲ ਸਪਰੇਅ ਕਰੋ।
● ਗੋਡੀ ਕਰਨ ਤੋਂ ਬਾਅਦ ਮਿੱਟੀ ਉੱਪਰ ਖਾਦ ਦੀ ਪਤਲੀ ਪਰਤ ਵਿਛਾ ਦਿਓ ਤੇ ਜੜਾਂ ਨਾਲ ਮਿੱਟੀ ਲਾਓ।

ਇਹ ਵੀ ਪੜ੍ਹੋ : ਪੁਰਾਤਨ ਫ਼ਸਲਾਂ ਬਣਿਆ ਵਧੀਆ ਮੁਨਾਫ਼ੇ ਦਾ ਜ਼ਰੀਆ

ਕੀੜੇ ਮਕੌੜੇ ਤੇ ਰੋਕਥਾਮ:

ਤਣੇ ਦਾ ਗੜੂੰਆਂ:
● ਟਰਾਈਕੋਗਰਾਮਾ ਨਾਲ ਪਰਜੀਵੀ ਕਿਰਿਆ ਕਰਕੇ 1,00,000 ਅੰਡੇ ਪ੍ਰਤੀ ਏਕੜ ਇੱਕ ਹਫਤੇ ਦੇ ਫਾਸਲੇ ਤੇ ਤਿੰਨ ਵਾਰ ਛੱਡਣ ਨਾਲ ਇਸ ਕੀੜੇ ਨੂੰ ਰੋਕਿਆ ਜਾ ਸਕਦਾ ਹੈ।
● ਫੋਰੇਟ 10% ਸੀ.ਜੀ 5 ਕਿਲੋ ਪ੍ਰਤੀ ਏਕੜ ਜਾਂ ਕਾਰਬਰਿਲ 4% ਸੀ.ਜੀ 1 ਕਿੱਲੋ ਪ੍ਰਤੀ ਏਕੜ ਨੂੰ ਰੇਤ `ਚ ਮਿਲਾ ਕੇ ਬਿਜਾਈ ਤੋਂ 20 ਦਿਨਾਂ ਬਾਅਦ ਪਾਉ।
● ਕਲੋਪਾਇਰੀਫੋਸ 1-1.5 ਮਿ.ਲੀ. ਪ੍ਰਤੀ ਲੀਟਰ ਪਾਣੀ ਦੇ ਨਾਲ ਪੌਦੇ ਉਗਣ ਤੋਂ 10-12 ਦਿਨਾਂ ਬਾਅਦ ਸਪਰੇਅ ਕਰਨ ਨਾਲ ਵੀ ਕੀੜੇ ਨੂੰ ਰੋਕਿਆ ਜਾ ਸਕਦਾ ਹੈ।

ਗੁਲਾਬੀ ਗੜੂੰਆਂ:
● ਇਸ ਨੂੰ ਰੋਕਣ ਲਈ ਕਾਰਬੋਫਿਊਰਨ(40 ਐੱਫ) 5% ਡਬਲਿਊ 2.5 ਗ੍ਰਾਮ ਪ੍ਰਤੀ ਕਿਲੋ ਨਾਲ ਬੀਜ ਨੂੰ ਸੋਧੋ।
● ਇਸ ਤੋਂ ਇਲਾਵਾ 3-5 ਟਰਾਈਕੋਕਾਰਡ (ਟ੍ਰਾਈਕੋਗਰਾਮਾ ਕਿਲੋਨਿਸ) ਪ੍ਰਤੀ ਏਕੜ ਪੁੰਗਰਨ ਤੋਂ 10 ਦਿਨਾਂ ਬਾਅਦ ਪਾਉਣ ਨਾਲ ਵੀ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।
● ਰੋਸ਼ਨੀ ਤੇ ਫੀਰੋਮੋਨ ਕਾਰਡ ਵੀ ਪਤੰਗੇ ਨੂੰ ਫੜਨ ਲਈ ਵਰਤੇ ਜਾ ਸਕਦੇ ਹਨ।

ਸ਼ਾਖ ਦੀ ਮੱਖੀ:
● ਇਸਨੂੰ ਰੋਕਣ ਲਈ ਵਾਢੀ ਤੋਂ ਬਾਅਦ ਖੇਤ ਨੂੰ ਵਾਹੋ ਤੇ ਪਿਛਲੀ ਫਸਲ ਦੀ ਰਹਿੰਦ ਖੂਹੰਦ ਨੂੰ ਸਾਫ ਕਰੋ।
● ਬੀਜ ਨੂੰ ਅਮੀਡਾਕਲੋਪਰਿਡ 6 ਮਿਲੀਲੀਟਰ ਪ੍ਰਤੀ ਕਿਲੋ ਬੀਜ ਨਾਲ ਸੋਧੋ। ਇਸ ਨਾਲ ਮੱਖੀ `ਤੇ ਅਸਾਨੀ ਨਾਲ ਕਾਬੂ ਪਾਇਆ ਜਾ ਸਕਦਾ ਹੈ।
● ਬਿਜਾਈ ਸਮੇਂ ਮਿੱਟੀ `ਚ ਫੋਰੇਟ 10% ਸੀ.ਜੀ 4 ਕਿੱਲੋ ਪ੍ਰਤੀ ਏਕੜ ਪਾਉ।
● ਇਸ ਤੋਂ ਇਲਾਵਾ ਡਾਈਮੈਥੋਏਟ 30% ਈ.ਸੀ 300 ਮਿ.ਲੀ ਪ੍ਰਤੀ ਏਕੜ ਜਾਂ ਮਿਥਾਈਲ ਡੈਮੀਟੋਨ 25% ਈ.ਸੀ 400 ਮਿਲੀਲੀਟਰ ਪ੍ਰਤੀ ਏਕੜ ਨਾਲ ਸਪਰੇਅ ਕਰੋ।

Summary in English: Know popular varieties for maize cultivation, pest control with farming techniques

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters