1. Home
  2. ਖੇਤੀ ਬਾੜੀ

ਜਾਣੋ Baby Corn ਦੀ ਸਫ਼ਲ ਕਾਸ਼ਤ ਲਈ ਵਧੀਆ ਕਿਸਮਾਂ ਅਤੇ ਖਾਦਾਂ

ਮੱਕੀ ਦੀ ਅਜਿਹੀ ਛੱਲੀ, ਜਿਸ ਨੇ ਅਜੇ ਸੂਤ ਕੱਤਣ ਸ਼ੁਰੂ ਕੀਤਾ ਹੋਵੇ, ਪਰੰਤੂ ਅਜੇ ਦਾਣੇ ਬਨਣ ਦੀ ਪ੍ਰਕਿਰਿਆ ਸ਼ੁਰੂ ਨਾ ਹੋਈ ਹੋਵੇ, ਅਜਿਹੀ ਛੱਲੀ ਨੂੰ ਤੋੜ ਕੇ ਬੇਬੀ ਕੌਰਨ ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਹੈ।

Gurpreet Kaur Virk
Gurpreet Kaur Virk
ਬੇਬੀ ਕੌਰਨ ਦੀ ਸਫ਼ਲ ਕਾਸ਼ਤ ਲਈ ਅਪਣਾਓ ਇਹ ਤਰੀਕਾ

ਬੇਬੀ ਕੌਰਨ ਦੀ ਸਫ਼ਲ ਕਾਸ਼ਤ ਲਈ ਅਪਣਾਓ ਇਹ ਤਰੀਕਾ

Cultivation of Baby Corn: ਬੇਬੀ ਕੌਰਨ ਨੂੰ ਸਬਜ਼ੀ, ਅਚਾਰ, ਪਕੌੜੇ ਅਤੇ ਸੂਪ ਅਦਿ ਤਿਆਰ ਕਰਨ ਵਾਸਤੇ ਵਰਤਿਆ ਜਾਂਦਾ ਹੈ।ਇਸਦੀ ਵਰਤੋਂ ਵਿਭਿੰਨ ਪਕਵਾਨਾਂ ਨੂੰ ਤਿਆਰ ਕਰਨ ਵਿੱਚ ਕੀਤੀ ਜਾਂਦੀ ਹੈ, ਜਿਵੇਂ ਕਿ ਹਲਵਾ, ਖੀਰ, ਬਰਫੀ, ਜੈਮ, ਚਟਨੀ, ਅਚਾਰ, ਕੈਂਡੀ, ਮੁਰੱਬਾ, ਸੂਪ, ਮੰਚੂਰਿਅਨ, ਚਾਉਮੀਨ ਅਤੇ ਰਵਾਇਤੀ ਉਤਪਾਦ ਜਿਵੇਂ ਕਿ ਪਕੌੜੇ, ਸਲਾਦ, ਸੁੱਕੀਆਂ ਸਬਜ਼ੀਆਂ, ਕੋਫਤਾ, ਮਿਸ਼ਰਤ ਸਬਜ਼ੀ, ਰਾਇਤਾ ਆਦਿ। ਬੇਬੀ ਕੌਰਨ ਦੀ ਫ਼ਸਲ ਤਕਰੀਬਨ 60-65 ਦਿਨਾਂ ਵਿੱਚ ਖ਼ਤਮ ਹੋ ਜਾਂਦੀ ਹੈ।ਬੇਬੀ ਕੌਰਨ ਤੋੜਨ ਤੋਂ ਬਾਅਦ ਬਚੇ ਹੋਏ ਟਾਂਡਿਆਂ ਨੂੰ ਪਸ਼ੂਆਂ ਦੇ ਹਰੇ ਚਾਰੇ ਵਜੋਂ ਵਰਤਿਆ ਜਾ ਸਕਦਾ ਹੈ।

ਬੇਬੀ ਕੋਰਨ ਦੀ ਕਾਸ਼ਤ ਲਈ ਢੁਕਵੀਂ ਕਿਸਮ:

ਬੇਬੀ ਕੋਰਨ ਦੀ ਕਾਸ਼ਤ ਲਈ ਜਲਦੀ ਪੱਕਣ ਵਾਲੀ ਇੱਕ ਦੋਗਲੀ ਕਿਸਮ ਪੰਜਾਬ ਬੇਬੀ ਕੌਰਨ 1 ਦੀ ਸਿਫਾਰਸ਼ ਕੀਤੀ ਗਈ ਹੈ। ਪੀ.ਏ.ਯੂ. ਵੱਲੋਂ ਪਹਿਲਾਂ ਸਿਫਾਰਸ਼ ਕੀਤੀ ਗਈ ਕਿਸਮਾਂ ਵਿੱਚੋਂ ਕਿਸਾਨਾਂ ਨੂੰ ਵਪਾਰਕ ਵਰਤੋਂ ਲਈ ਚੰਗੀ ਕੁਆਲਿਟੀ ਦੇ ਬੇਬੀ ਕੌਰਨ ਪ੍ਰਾਪਤ ਕਰਨ ਲਈ ਬਾਬੂ ਝੰਡੇ ਕੱਢਣੇ ਪੈਂਦੇ ਹਨ। ਇਸ ਰੁਕਾਵਟ ਨੂੰ ਸਿਫਾਰਸ਼ ਕੀਤੀ ਕਿਸਮ ਵਿੱਚ ਸਫਲਤਾਪੂਰਵਕ ਦੂਰ ਕੀਤਾ ਗਿਆ ਹੈ।

ਪੰਜਾਬ ਬੇਬੀ ਕੌਰਨ 1 ਕਿਸਮ ਸਾਈਟੋਪਲਾਜ਼ਮਿਕ ਮੇਲ ਸਟਰਲਿਟੀ ਤੇ ਆਧਾਰਿਤ ਹੈ, ਜਿਸਦਾ ਮਤਲਬ ਇਹ ਹੈ ਕਿ ਇਸ ਕਿਸਮ ਵਿੱਚ ਪਰਾਗ ਕਣ ਨਹੀਂ ਹੁੰਦੇ। ਇਸ ਲਈ, ਕਿਸਾਨਾਂ ਨੂੰ ਚੰਗੀ ਗੁਣਵੱਤਾ ਵਾਲੇ ਬੇਬੀ ਕੌਰਨ ਪ੍ਰਾਪਤ ਕਰਨ ਲਈ ਬਾਬੂ ਝੰਡਿਆਂ ਨੂੰ ਕੱਢਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਪਰਾਗਣ ਨਾਲ ਬੀਜ ਬਣ ਜਾਂਦਾ ਹੈ ਅਤੇ ਜੋ ਕਿ ਇਸਨੂੰ ਬੇਬੀ ਕੌਰਨ ਦੇ ਤੌਰ ਤੇ ਅਸਵੀਕਾਰਯੋਗ ਬਣਾ ਦਿੰਦਾ ਹੈ।

ਇਹ ਵੀ ਪੜ੍ਹੋ : ਕਿਸਾਨ ਵੀਰੋ ਝੋਨੇ ਦੀ ਕਾਸ਼ਤ ਦੌਰਾਨ ਪਾਣੀ ਦੀ ਸੁਚੱਜੀ ਵਰਤੋਂ ਲਈ ਅਪਣਾਓ ਇਹ 5 ਤਰੀਕੇ

ਇਸ ਨਾਲ ਬਾਬੂ ਝੰਡਿਆਂ ਨੂੰ ਕੱੱਢਣ ਲਈ ਹੋਣ ਵਾਲੇ ਸਮੇਂ, ਮਿਹਨਤ ਅਤੇ ਖਰਚੇ ਦੀ ਬੱੱਚਤ ਹੁੰਦੀ ਹੈ।ਇਹ ਕਿਸਮ ਲੱੱਗਭਗ ਬਿਜਾਈ ਤੋਂ 52 ਦਿਨਾਂ ਬਾਅਦ ਬੇਬੀ ਕੌਰਨ ਦੀ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੀ ਹੈ ਅਤੇ ਕਿਸਾਨ 10-12 ਦਿਨਾਂ ਦੇ ਵਕਫੇ ਵਿੱਚ 2 ਤੋਂ 3 ਤੁੜਾਈਆਂ ਲੈ ਸਕਦੇ ਹਨ।

ਇਸ ਕਿਸਮ ਦੇ ਬੇਬੀਕੋਰਨ ਦਾ ਔਸਤਨ ਝਾੜ 21 ਕੁਇੰਟਲ ਪ੍ਰਤੀ ਹੈਕਟੇਅਰ ਹੈ।ਬੇਬੀ ਕੋਰਨ ਦੀ ਤੁੜਾਈ ਤੋਂ ਬਾਅਦ, ਕਿਸਾਨ ਮੱਕੀ ਦੇ ਟਾਂਡਿਆਂ ਨੂੰ ਹਰੇ ਚਾਰੇ ਵਜੋਂ ਵਰਤ ਸਕਦੇ ਹਨ।ਇਹ ਕਿਸਮ ਬੇਬੀ ਕੋਰਨ ਦੀ ਤੁੜਾਈ ਪੂਰੀ ਹੋਣ ਤੋਂ ਬਾਅਦ 128 ਕੁਇੰਟਲ ਪ੍ਰਤੀ ਏਕੜ ਚਾਰੇ ਦਾ ਝਾੜ ਦਿੰਦੀ ਹੈ।

ਬਿਜਾਈ ਦਾ ਸਮਾਂ ਤੇ ਢੰਗ:

ਬੇਬੀ ਕੌਰਨ ਦੀ ਕਾਸ਼ਤ ਅਪ੍ਰੈਲ ਤੋਂ ਅਗਸਤ ਦੇ ਪਹਿਲੇ ਹਫ਼ਤੇ ਤੱਕ ਕੀਤੀ ਜਾ ਸਕਦੀ ਹੈ।ਇੱਕ ਏਕੜ ਬਿਜਾਈ ਲਈ 20 ਕਿਲੋ ਬੀਜ ਦੀ ਵਰਤੋਂ ਕਰਨੀ ਚਾਹੀਦੀ ਹੈ।ਬਿਜਾਈ ਸਿੱਧੀਆਂ ਕਤਾਰਾਂ ਵਿੱਚ ਕਰੋ।ਕਤਾਰ ਤੋਂ ਕਤਾਰ 30 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 20 ਸੈਂਟੀਮੀਟਰ ਰੱਖਣਾ ਚਾਹੀਦਾ ਹੈ।

ਸਾਰਾ ਖੇਤ ਇੱਕੋ ਵਾਰ ਨਹੀਂ ਬੀਜਣਾ ਚਾਹੀਦਾ ਖੇਤ ਨੂੰ ਦੋ ਜਾਂ ਤਿੰਨ ਹਿੱਸਿਆਂ ਵਿੱਚ ਵੰਡ ਲਵੋ ਅਤੇ ਥੋੜੇ-ਥੋੜੇ ਵਕਫ਼ੇ ਮਗਰੋਂ ਬਿਜਾਈ ਕਰੋ ਤਾਂ ਜੋ ਸਮੇਂ ਸਮੇਂ ਸਿਰ ਮਾਰਕੀਟ ਦੀ ਮੰਗ ਅਨੁਸਾਰ ਸਪਲਾਈ ਕੀਤੀ ਜਾ ਸਕੇ।

ਇਹ ਵੀ ਪੜ੍ਹੋ : ਜੂਨ ਮਹੀਨੇ ਦੇ ਖੇਤੀਬਾੜੀ ਕਾਰਜ ਕਿਸਾਨਾਂ ਨੂੰ ਕਰ ਦੇਣਗੇ ਮਾਲੋਮਾਲ

ਸੰਭਾਵੀ ਫ਼ਸਲ ਚੱਕਰ:

ਕਿਉਂ ਕਿ ਬੇਬੀ ਕੌਰਨ ਦੀ ਫ਼ਸਲ ਸਿਰਫ਼ 60-65 ਦਿਨਾਂ ਦੀ ਹੈ ਸੋ ਅਪ੍ਰੈਲ ਤੋਂ ਸਤੰਬਰ ਤੱਕ ਦੋ ਜਾਂ ਤਿੰਨ ਫ਼ਸਲਾਂ ਲਗਾਤਾਰ ਇਕੋ ਹੀ ਖੇਤ ਵਿੱੱਚੋਂ ਲਈਆਂ ਜਾ ਸਕਦੀਆਂ ਹਨ। ਅਪ੍ਰੈਲ ਵਿੱੱਚ ਬੀਜੀ ਬੇਬੀ ਕੌਰਨ ਤੋਂ ਬਾਅਦ ਜੂਨ-ਜੁਲਾਈ ਵਿੱਚ ਝੋਨਾ ਜਾਂ ਬਾਸਮਤੀ ਦੀ ਵੀ ਕਾਸ਼ਤ ਕੀਤੀ ਜਾ ਸਕਦੀ ਹੈ।

ਬੇਬੀ ਕੌਰਨ ਦੀਆਂ ਲਗਾਤਾਰ ਦੋ ਫ਼ਸਲਾਂ ਲੈਣ ਤੋਂ ਬਾਅਦ ਸਤੰਬਰ ਵਿੱਚ ਅਗੇਤੇ ਮਟਰ ਜਾਂ ਅਕਤੂਬਰ ਵਿੱੱਚ ਆਲੂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਬੇਬੀ ਕੌਰਨ ਖੇਤੀ ਆਮਦਨ ਵਧਾਉਣ ਅਤੇ ਖੇਤੀ ਵੰਨ-ਸਵੰਨਤਾ ਵਿੱੱਚ ਅਹਿਮ ਯੋਗਦਾਨ ਪਾ ਸਕਦੀ ਹੈ।

ਖਾਦਾਂ ਦੀ ਵਰਤੋਂ:

ਖੁਰਾਕੀ ਤੱਤਾਂ ਦੀ ਵਰਤੋਂ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਫ਼ਸਲੀ ਚੱਕਰ ਅਨੁਸਾਰ ਕਰੋ। ਚੰਗਾ ਝਾੜ ਲੈਣ ਲਈ 52 ਕਿਲੋ ਯੂਰੀਆ, 75 ਕਿਲੋ ਸੁਪਰਫਾਸਫੇਟ ਜਾਂ 27 ਕਿਲੋ ਡੀ ਏ ਪੀ ਅਤੇ 15 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੀ ਵਰਤੋਂ ਕਰੋ।ਜੇਕਰ ਖੇਤ ਵਿੱਚ ਜ਼ਿੰਕ ਦੀ ਘਾਟ ਹੋਵੇ ਤਾਂ 10 ਕਿਲੋ ਜ਼ਿੰਕ ਸਲਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ।

ਜੇਕਰ ਡੀ ਏ ਪੀ 27 ਕਿਲੋ ਪਾਈ ਹੋਵੇ ਤਾਂ ਯੂਰੀਆ 10 ਕਿਲੋ ਘਟਾ ਦਿਉ। ਖਾਦਾਂ ਦੀ ਸਮੇਂ ਸਿਰ ਵਰਤੋਂ ਫ਼ਸਲ ਦਾ ਝਾੜ ਵਧਾਉਂਦੀ ਹੈ। ਸਾਰੀ ਫਾਸਫੋਰਸ, ਪੌਟਾਸ਼ ਅਤੇ ਅੱਧਾ ਹਿੱਸਾ ਯੂਰੀਆ ਖਾਦ ਬਿਜਾਈ ਸਮੇਂ ਪਾਉ। ਬਾਕੀ ਦੀ ਰਹਿੰਦੀ ਯੂਰੀਆ ਖਾਦ ਜਦ ਫ਼ਸਲ ਗੋਡੇ-ਗੋਡੇ ਹੋ ਜਾਵੇ ਉਸ ਵੇਲੇ ਪਾਓ।

ਇਹ ਵੀ ਪੜ੍ਹੋ : Vegetable Farming: ਇਨ੍ਹਾਂ ਸਬਜ਼ੀਆਂ ਦੀ ਕਾਸ਼ਤ ਤੋਂ ਕਮਾਓ ਡੇਢ ਤੋਂ 2 ਲੱਖ ਰੁਪਏ

ਬੇਬੀ ਕੌਰਨ ਦੀ ਸਫ਼ਲ ਕਾਸ਼ਤ ਲਈ ਅਪਣਾਓ ਇਹ ਤਰੀਕਾ

ਬੇਬੀ ਕੌਰਨ ਦੀ ਸਫ਼ਲ ਕਾਸ਼ਤ ਲਈ ਅਪਣਾਓ ਇਹ ਤਰੀਕਾ

ਬੇਬੀ ਕੌਰਨ ਵਿੱਚ ਖੁਰਾਕੀ ਤੱਤ:

ਬੇਬੀ ਕੌਰਨ ਵਿੱਚ ਉਹ ਸਾਰੇ ਜ਼ਰੂਰੀ ਖੁਰਾਕੀ ਤੱਤ ਹੁੰਦੇ ਹਨ ਜੋ ਦੂਸਰੀਆਂ ਸਬਜ਼ੀਆਂ ਵਿੱਚ ਹੁੰਦੇ ਹਨ।ਬੇਬੀ ਕੌਰਨ ਵਿੱਚ ਪ੍ਰੋਟੀਨ, ਵਿਟਾਮਿਨ, ਕੈਲਸ਼ੀਅਮ, ਆਇਰਨ ਆਦਿ ਹੁੰਦਾ ਹੈ (ਸਾਰਣੀ 1)। ਇਸ ਤੋਂ ਇਲਾਵਾ ਇਸ ਵਿੱਚ ਫਾਸਫੋਰਸ ਵੀ ਕਾਫੀ ਮਾਤਰਾ ਵਿੱਚ ਹੁੰਦਾ ਹੈ।ਸਬਜ਼ੀ ਦੇ ਤੌਰ ਤੇ ਬੇਬੀ ਕੌਰਨ ਇਸ ਕਰਕੇ ਵੀ ਬਹੁਤ ਮਹੱਤਵ ਰੱਖਦੀ ਹੈ ਕਿਉਂਕਿ ਇਹ ਪੱਤਿਆਂ ਵਿੱਚ ਲਪੇਟਿਆ ਹੋਣ ਕਾਰਨ ਕੀਟਨਾਸ਼ਕ ਜ਼ਹਿਰਾਂ ਦੇ ਮਾਰੂ ਅਸਰ ਤੋਂ ਮੁਕਤ ਹੁੰਦੀ ਹੈ।

ਬੇਬੀ ਕੌਰਨ ਦੀ ਤੁੜਾਈ:

ਸੂਤ ਨਿਕਲਣ ਸਾਰ ਨਰਮ ਕੱਚੀਆਂ ਛੱਲੀਆਂ ਨੂੰ ਤੋੜ ਲੈਣਾ ਚਾਹੀਦਾ ਹੈ।ਤੁੜਾਈ ਲੇਟ ਹੋਣ ਨਾਲ ਇਹ ਛੱਲੀਆਂ ਸਖ਼ਤ ਅਤੇ ਮੋਟੀਆਂ ਹੋ ਜਾਂਦੀਆਂ ਹਨ। ਇਸ ਨਾਲ ਬੇਬੀ ਕੌਰਨ ਦੀ ਗੁਣਵੱਤਾ ਘੱਟ ਜਾਂਦੀ ਹੈ ਅਤੇ ਮੰਡੀ ਵਿੱਚ ਘੱਟ ਭਾਅ ਮਿਲਦਾ ਹੈ।ਇਕ ਬੂਟੇ ਤੋਂ ਦੋ ਜਾਂ ਤਿੰਨ ਵਾਰ ਛੱਲੀਆਂ ਤੋੜਨੀਆਂ ਚਾਹੀਦੀਆਂ ਹਨ। ਇਸ ਤੋਂ ਵੱੱਧ ਲੱਗਣ ਵਾਲੀਆਂ ਛੱਲੀਆਂ ਦੀ ਕੁਆਲਟੀ ਚੰਗੀ ਨਹੀਂ ਹੰੁਦੀ ।ਤੁੜਾਈ ਵੇਲੇ ਬੇਬੀ ਕੌਰਨ ਉਪਰ ਪਰਦੇ ਦੀ ਇਕ ਤਹਿ ਰਹਿਣ ਦੇਣੀ ਚਾਹੀਦੀ ਹੈ ਤਾਂ ਜੋ ਮੰਡੀ ਵਿੱੱਚ ਵੇਚਣ ਵੇਲੇ ਇਸ ਦੀ ਦਿਖ ਪ੍ਰਭਾਵਸ਼ਾਲੀ ਰਹੇ ਅਤੇ ਕੁਆਲਟੀ ਤੇ ਮਾੜਾ ਅਸਰ ਨਾ ਪਵੇ।

ਮੰਡੀਕਰਨ:

ਬੇਬੀ ਕੌਰਨ ਦੀ ਹੋਟਲਾਂ, ਹਵਾਈ ਅਤੇ ਜਹਾਜ਼ਾਂ ਦੀਆਂ ਕੰਪਨੀਆਂ ਵਿੱਚ ਬਹੁਤ ਮੰਗ ਹੈ। ਪ੍ਰਇਵੇਟ ਕੰਪਨੀਆਂ ਇਸ ਨੂੰ ਪੱਛਮੀ ਦੇਸ਼ਾਂ ਨੂੰ ਨਿਰਯਾਤ ਕਰਦੀਆਂ ਹਨ, ਕਿਉਂਕਿ ਬੇਬੀ ਕੌਰਨ ਇੱਕ ਜਲਦ ਖਰਾਬ ਹੋਣ ਵਾਲੀ ਵਸਤੂ ਹੈ, ਇਸ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਉਪਜ ਦੇ ਮੰਡੀਕਰਨ ਲਈ ਪਹਿਲਾਂ ਤੋਂ ਲਿੰਕ ਸਥਾਪਤ ਕਰਨ।

ਸ਼ਹਿਰੀ ਅਤੇ ਕਸਬਿਆਂ ਦੇ ਆਸ-ਪਾਸ ਦੇ ਕਿਸਾਨਾਂ ਕੋਲ ਬੇਬੀ ਕੌਰਨ ਦੀ ਕਾਸ਼ਤ ਕਰਕੇ ਵਧੇਰੇ ਆਮਦਨ ਲੈਣ ਦੇ ਬਿਹਤਰ ਮੌਕੇ ਹਨ। ਪੰਜਾਬ ਦੇ ਕਿਸਾਨਾਂ ਨੂੰ PAU ਵੱਲੋਂ ਵਿਕਸਤ ਕੀਤੀਆਂ ਨਵੀਂਆਂ ਕਿਸਮਾਂ ਅਤੇ ਤਕਨੀਕਾਂ ਦੀਆਂ ਸੰਭਾਵਨਾਵਾਂ ਦਾ ਲਾਹਾ ਲੈਣਾ ਚਾਹੀਦਾ ਹੈ।

ਤੋਸ਼ ਗਰਗ, ਮਹੇਸ਼ ਕੁਮਾਰ ਅਤੇ ਐਸ ਕੇ ਸੰਧੂ
ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ (ਮੱਕੀ ਸੈਕਸ਼ਨ)

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

Summary in English: Know the best varieties and fertilizers for successful cultivation of Baby Corn

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters