1. Home
  2. ਖੇਤੀ ਬਾੜੀ

Agricultural Planning: ਜਾਣੋ ਖੇਤੀ ਵਿਉਂਤਬੰਦੀ ਦੀ ਅਹਿਮੀਅਤ ਅਤੇ ਧਿਆਨ ਰੱਖਣ ਯੋਗ ਨੁਕਤੇ, ਕਿਸਾਨ ਵੀਰੋਂ ਆਪਣੀ ਆਮਦਨ ਵਧਾਉਣ ਲਈ ਇਹ ਤਰੀਕੇ ਅਪਣਾਓ

ਖੇਤੀ ਵਿਉਂਤਬੰਦੀ ਕਰਨ ਲੱਗਿਆਂ ਘਰ ਦੀਆਂ ਲੋੜਾਂ ਜਿਵੇਂ ਕਿ ਸਬਜ਼ੀਆਂ, ਦਾਲਾਂ, ਤੇਲ, ਫ਼ਲ, ਆਦਿ ਨੁੂੰ ਵੀ ਮੱਦੇਨਜ਼ਰ ਰੱਖਣਾ ਚਾਹੀਦਾ ਹੈ। ਇਸ ਲਈ ਖੇਤੀ ਸਬੰਧੀ ਕੋਈ ਵੀ ਕੰਮਕਾਰ ਕਰਨ ਤੋਂ ਪਹਿਲਾਂ ਉਸ ਦੇ ਸਾਰੇ ਪਹਿਲੂਆਂ ਤੇ ਵਿਚਾਰ ਕਰਕੇ ਅਤੇ ਉਸਨੂੰ ਵਧੀਆ ਤਰੀਕੇ ਨਾਲ ਨੇਪਰੇ ਚੜਾਉਣਾ ਹੀ ਵਿਉਂਤਬੰਦੀ ਅਖਾਉਂਦਾ ਹੈ। ਆਓ ਜਾਣਦੇ ਹਾਂ ਕਿ ਖੇਤੀ ਵਿਉਂਤਬੰਦੀ ਦੀ ਕੀ ਅਹਿਮੀਅਤ ਅਤੇ ਇਸ ਲਈ ਧਿਆਨ ਰੱਖਣ ਯੋਗ ਨੁਕਤੇ...

Gurpreet Kaur Virk
Gurpreet Kaur Virk
ਖੇਤੀ ਵਿਉਂਤਬੰਦੀ ਦੀ ਅਹਿਮੀਅਤ ਅਤੇ ਧਿਆਨ ਰੱਖਣ ਯੋਗ ਨੁਕਤੇ

ਖੇਤੀ ਵਿਉਂਤਬੰਦੀ ਦੀ ਅਹਿਮੀਅਤ ਅਤੇ ਧਿਆਨ ਰੱਖਣ ਯੋਗ ਨੁਕਤੇ

Importance of Agricultural Planning: ਖੇਤੀ ਵਿਉਂਤਬੰਦੀ, ਖੇਤੀ ਦੀਆਂ ਗਤੀਵਿਧੀਆਂ ਸਬੰਧੀ ਕਿਸਾਨ ਦੀ ਇਕ ਅਗਾਊਂ ਸੋਚ ਹੈ, ਜਿਸ ਨਾਲ ਉਹ ਆਪਣੀ ਆਮਦਨ ਵਧਾਉਣ ਦੇ ਵਸੀਲਿਆਂ ਦੀ ਘੋਖ ਕਰਕੇ ਉਹਨਾਂ ਨੂੰ ਅਮਲੀ ਜਾਮਾ ਪਹਿਨਾ ਸਕਦਾ ਹੈ। ਖੇਤੀ ਵਿਉਂਤਬੰਦੀ ਅਜਿਹੀ ਹੋਣੀ ਚਾਹੀਦੀ ਹੈ ਜਿਸ ਨਾਲ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ, ਖੇਤੀ ਸਮੱਗਰੀ ਅਤੇ ਮਨੁੱਖੀ ਵਸੀਲਿਆਂ ਦੀ ਯੋਗ ਵਰਤੋਂ ਕਰਕੇ ਖੇਤੀ ਦੇ ਮੁਨਾਫੇ ਨੂੰ ਵਧਾਉਣਾ ਯਕੀਨੀ ਬਣਾਇਆ ਜਾ ਸਕੇ।

ਖੇਤੀ ਵਿਉਂਤਬੰਦੀ ਕਰਨ ਲੱਗਿਆਂ ਘਰ ਦੀਆਂ ਲੋੜਾਂ ਜਿਵੇਂ ਕਿ ਸਬਜ਼ੀਆਂ, ਦਾਲਾਂ, ਤੇਲ, ਫ਼ਲ, ਆਦਿ ਨੁੂੰ ਵੀ ਮੱਦੇਨਜ਼ਰ ਰੱਖਣਾ ਚਾਹੀਦਾ ਹੈ। ਇਸ ਲਈ ਖੇਤੀ ਸਬੰਧੀ ਕੋਈ ਵੀ ਕੰਮਕਾਰ ਕਰਨ ਤੋਂ ਪਹਿਲਾਂ ਉਸ ਦੇ ਸਾਰੇ ਪਹਿਲੂਆਂ ਤੇ ਵਿਚਾਰ ਕਰਕੇ ਅਤੇ ਉਸਨੂੰ ਵਧੀਆ ਤਰੀਕੇ ਨਾਲ ਨੇਪਰੇ ਚੜਾਉਣਾ ਹੀ ਵਿਉਂਤਬੰਦੀ ਅਖਾਉਂਦਾ ਹੈ। ਇਸ ਵਿੱਚ ਮੌਜੂਦਾ ਉੱਤਮ ਖੇਤੀ ਤਕਨੀਕਾਂ ਜਿਵੇਂ ਫ਼ਸਲਾਂ ਦੀ ਬਗੈਰ ਵਹਾਈ ਕਾਸ਼ਤ, ਘੱਟ ਪਾਣੀ ਦੀ ਮੰਗ ਵਾਲੀਆਂ ਫ਼ਸਲਾਂ ਦੀ ਕਾਸ਼ਤ, ਕੀੜਿਆਂ/ ਬਿਮਾਰੀਆਂ/ ਨਦੀਨਾਂ ਦੀ ਸਰਬਪੱਖੀ ਰੋਕਥਾਮ, ਫ਼ਸਲੀ ਰਹਿੰਦ ਖੂੰਹਦ ਦੀ ਸੁਚੱਜੀ ਸੰਭਾਲ, ਆਦਿ ਦੀ ਜਾਣਕਾਰੀ ਹੋਣੀ ਚਾਹੀਦੀ ਹੈ।

ਖੇਤੀ ਵਿਉਂਤਬੰਦੀ ਦੀ ਅਹਿਮੀਅਤ

• ਖੇਤੀ ਵਿੱਚ ਜ਼ਿਆਦਾ ਕੰਮ ਮੌਸਮ 'ਤੇ ਨਿਰਭਰ ਕਰਦੇ ਹਨ ਜੋ ਕਿਸੇ ਖਾਸ ਸਮੇਂ ’ਤੇ ਹੀ ਕਰਨੇ ਪੈਂਦੇ ਹਨ। ਇਸ ਲਈ ਵਿਉਂਤਬੰਦੀ ਬਹੁਤ ਅਹਿਮ ਹੋ ਜਾਂਦੀ ਹੈ।

• ਖੇਤੀ ਵਿਚ ਕਿਹੜੀ ਫ਼ਸਲ ਨਾਲ ਕਿਹੜਾ ਸਹਾਇਕ ਧੰਦਾ ਜ਼ਿਆਦਾ ਲਾਹੇਵੰਦ ਰਹੇਗਾ, ਇਹ ਗਲ਼ ਸਹੀ ਖੇਤੀ ਵਿਉਂਤਬੰਦੀ ਤੋਂ ਹੀ ਪਤਾ ਲੱਗ ਸਕਦੀ ਹੈ।

• ਉਪਲੱਬਧ ਸਾਧਨਾਂ ਦੀ ਪੜਚੋਲ ਕਰਕੇ ਲੋੜੀਂਦੇ ਸਾਧਨਾਂ ਦਾ ਪ੍ਰਬੰਧ ਪਹਿਲਾਂ ਹੀ ਕਰ ਲੈਣਾ ਚਾਹੀਦਾ ਹੈ। ਕਈ ਵਾਰ ਬਿਜਾਈ ਸਮੇਂ ਕਈ ਲੋੜੀਂਦੇ ਸਾਧਨ ਮਿਲਣ ਵਿੱਚ ਮੁਸ਼ਕਲ ਆ ਸਕਦੀ ਹੈ ਅਤੇ ਬਿਜਾਈ ਲੇਟ ਹਣ ਨਾਲ਼ ਝਾੜ ਵੀ ਘਟ ਸਕਦਾ ਹੈ।

• ਕਰਜ਼ੇ ਦੀ ਜਰੂਰਤ ਬਾਰੇ ਪਹਿਲਾਂ ਹੀ ਪਤਾ ਲਗਾ ਕੇ ਸਭ ਤੋਂ ਘੱਟ ਵਿਆਜ ਵਾਲੇ ਅਦਾਰੇ ਕੋਲੋਂ ਵੇਲੇ ਸਿਰ ਕਰਜ਼ਾ ਲਿਆ ਜਾ ਸਕਦਾ ਹੈ।

• ਕਿਸਾਨ ਦੀ ਖੇਤੀ ਅਤੇ ਸਹਾਇਕ ਧੰਦਿਆਂ ਨਾਲ ਸਬੰਧਿਤ ਗਿਆਨ ਅਤੇ ਸੋਚਣ ਸ਼ਕਤੀ ਵਿੱਚ ਵਾਧਾ ਹੰੁਦਾ ਹੈ ਜਿਸਦੇ ਨਤੀਜੇ ਵਜੋਂ ਉਹ ਹਰ ਸਾਲ ਖੇਤੀ ਵਿੱਚ ਸੁਧਾਰ ਕਰ ਸਕਦਾ ਹੈ।

ਖੇਤੀ ਵਿਉਂਤਬੰਦੀ ਦੇ ਪਹਿਲੂ

• ਕਿਹੜੀ ਫ਼ਸਲ ਦੀ ਕਾਸ਼ਤ ਕਰਨੀ ਚਾਹੀਦੀ ਹੈ ਅਤੇ ਹੋਰ ਕਿਹੜੇ-ਕਿਹੜੇ ਖੇਤੀ ਸਹਾਇਕ ਧੰਦੇ ਸ਼ੁਰੂ ਕਰਨੇ ਨ?

• ਹਰੇਕ ਫ਼ਸਲ ਹੇਠ ਕਿੰਨਾ ਰਕਬਾ ਰੱਖਣਾ ਹੈ, ਕਿਹੜੀ-ਕਿਹੜੀ ਫ਼ਸਲ ਕਿਹੜੇ-ਕਿਹੜੇ ਖੇਤ ਵਿੱਚ ਬੀਜਣੀ ਹੈ / ਸਬੰਧਿਤ ਧੰਦੇ ਦਾ ਆਕਾਰ ਕਿੰਨਾ ਰੱਖਣਾ ਹੈ?

• ਹਰ ਇੱਕ ਫ਼ਸਲ / ਸਬੰਧਿਤ ਧੰਦੇ ਲਈ ਬੀਜ, ਖਾਦਾਂ, ਨਦੀਨ ਨਾਸ਼ਕ ਤੇ ਕੀਟਨਾਸ਼ਕ ਦਵਾਈਆਂ, ਕਿਰਤ ਅਤੇ ਹੋਰ ਸਮਾਨ ਆਦਿ ਦੀ ਕਿੰਨੀ ਜ਼ਰੂਰਤ ਹੈ?

• ਖੇਤੀ ਸਮੱਗਰੀ ਦਾ ਪ੍ਰਬੰਧ ਕਿਥੋਂ, ਕਿਵੇਂ ਅਤੇ ਕਦੋਂ ਕਰਨਾ ਹੈ?

• ਕੀ ਉਪਜ ਸਟੋਰ ਕਰਨੀ ਹੈ ਜਾਂ ਤੁਰੰਤ ਵੇਚਣੀ ਹੈ?

• ਉਪਜ ਨੂੰ ਵੇਚਣ ਦਾ ਠੀਕ ਸਮਾਂ, ਮੰਡੀ ਅਤੇ ਤਰੀਕਾ ਕੀ ਹੋਣਾ ਚਾਹੀਦਾ ਹੈ?

ਇਹ ਵੀ ਪੜ੍ਹੋ : Karnal Bunt: ਅਗਲੇ ਸਾਲ ਲਈ ਕਣਕ ਦਾ ਕਰਨਾਲ ਬੰਟ ਮੁਕਤ ਬੀਜ ਚੁਣੋ, ਇੱਥੇ ਜਾਣੋ ਬਿਮਾਰੀ ਅਤੇ ਬੀਜ ਦੀ ਪਰਖ ਦਾ ਤਰੀਕਾ

ਖੇਤੀ ਵਿਉਂਤਬੰਦੀ ਵਿਚ ਧਿਆਨ ਰੱਖਣ ਯੋਗ ਨੁਕਤੇ

• ਖੇਤੀ ਵਿਉਂਤਬੰਦੀ ਲਈ ਫ਼ਸਲਾਂ ਦੀਆਂ ਸਿਫ਼ਾਰਸ਼ਾਂ ਬਾਰੇ ਗਿਆਨ ਹੋਣਾ ਜ਼ਰੂਰੀ ਹੈ ਜੋ ਕਿ ਖੇਤੀ ਸਾਹਿਤ, ਖੇਤੀ ਮਾਹਿਰਾਂ ਨਾਲ ਸੰਪਰਕ, ਟੀ.ਵੀ., ਰੇਡੀਓ, ਇੰਟਰਨੈਟ, ਕਿਸਾਨ ਸਿਖਲਾਈ ਕੈਂਪਾਂ, ਆਦਿ ਨਾਲ ਵਧਾਇਆ ਜਾ ਸਕਦਾ ਹੈ। ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਪਾਣੀ ਦੀ ਕੁਆਲਿਟੀ ਬਾਰੇ ਵੀ ਗਿਆਨ ਹੋਣਾ ਜ਼ਰੂਰੀ ਹੈ। ਕੁੱਝ ਜਿਲ੍ਹਿਆਂ ਦਾ ਪਾਣੀ ਚੰਗਾ ਅਤੇ ਕੁੱਝ ਕੁ ਦਾ ਮਾੜਾ/ ਨਾ-ਵਰਤਣਯੋਗ ਹੈ। ਇਨ੍ਹਾਂ ਹਾਲਤਾਂ ਫ਼ਸਲ ਦੀ ਚੋਣ ਉਪਲੱਬਧ ਪਾਣੀ ਦੀ ਸ਼੍ਰੇਣੀ ‘ਤੇ ਨਿਰਭਰ ਕਰਦੀ ਹੈ।

• ਫ਼ਸਲਾਂ ਤੋਂ ਨਿਰੋਲ ਆਮਦਨ ਦਾ ਅੰਦਾਜ਼ਾ ਲਗਾਉਣ ਲਈ ਉਹਨਾਂ ਦੇ ਔਸਤ ਝਾੜ ਅਤੇ ਉਤਪਾਦਕ ਖਰਚਿਆਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।

• ਜ਼ਮੀਨ, ਕਿਰਤ, ਪਸ਼ੂ, ਮਸ਼ੀਨਰੀ, ਪੂੰਜੀ, ਆਦਿ ਜਿਹੇ ਸੀਮਤ ਸਾਧਨਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਫ਼ਸਲਾਂ ਅਧੀਨ ਰਕਬਾ ਵਿਉਂਤਣਾ ਚਾਹੀਦਾ ਹੈ। ਉਧਾਰ ਜਾਂ ਕਿਰਾਏ ਤੇ ਲਏ ਜਾਣ ਵਾਲੇ ਸਾਧਨਾਂ ਨੂੰ ਵੀ ਵਿਚਾਰ ਅਧੀਨ ਰੱਖਣਾ ਚਾਹੀਦਾ ਹੈ।

• ਮੌਜੂਦਾ ਯੋਜਨਾਬੰਦੀ ਵਿੱਚ ਸੰਭਵ ਜੋਖਿਮ ਜੋ ਕਿ ਕੀਮਤਾਂ ਅਤੇ ਝਾੜ ਘਟਣ ਕਾਰਨ ਪੈਦਾ ਹੋ ਸਕਦੇ ਹਨ, ਨੂੰ ਮੱੁਖ ਰੱਖ ਕੇ ਕੁਝ ਸੰਭਾਵਿਤ ਯੋਜਨਾਵਾਂ ਤਿਆਰ ਕਰਨੀਆਂ ਚਾਹੀਦੀਆਂ ਹਨ। ਫਿਰ ਉਹ ਵਿਉਂਤਬੰਦੀ ਜਿਸ ਤੋਂ ਵਧੇਰੇ ਖਾਲਸ ਆਮਦਨ ਪ੍ਰਾਪਤ ਹੋ ਸਕੇ, ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ। ਪਰ ਮੌਸਮ ਦੀ ਖ਼ਰਾਬੀ ਕਾਰਨ ਜਾਂ ਕੀਮਤਾਂ ਦੇ ਵਾਧੇ ਘਾਟੇ ਕਾਰਨ ਲੋੜੀਂਦੀਆਂ ਤਬਦੀਲੀਆਂ ਕਰਨ ਦੀ ਗੁੰਜ਼ਾਇਸ਼ ਜ਼ਰੂਰ ਰੱਖਣੀ ਚਾਹੀਦੀ ਹੈ।

• ਯੋਜਨਾਬੰਦੀ ਲਈ ਲੋੜੀਂਦੀ ਖਾਦ, ਬੀਜ, ਦਵਾਈਆਂ, ਧਨ, ਕਿਰਤ, ਮਸ਼ੀਨਰੀ ਆਦਿ ਅਤੇ ਇਹਨਾਂ ਨੂੰ ਕਦੋਂ, ਕਿਵੇਂ, ਕਿਥੋਂ ਪ੍ਰਾਪਤ ਕਰਨ ਬਾਰੇ ਪੂਰੀ ਵਿਉਂਤ ਬਣਾ ਲੈਣੀ ਚਾਹੀਦੀ ਹੈ।

• ਖੇਤੀ ਦਾ ਪੂਰਾ ਹਿਸਾਬ-ਕਿਤਾਬ ਰੱਖਣਾ ਬਹੁਤ ਲਾਜ਼ਮੀ ਹੈ ਕਿਉਂਕਿ ਇਸ ਨਾਲ ਕਿਸਾਨ ਵੱਧ ਆਮਦਨ ਵਾਲੇ ਕੰਮਾਂ-ਕਾਰਾਂ ਨੂੂੰ ਤਰਜੀਹ ਦੇ ਕੇ ਅਤੇ ਘੱਟ ਆਮਦਨ ਵਾਲੇ ਕੰਮ ਘਟਾ ਕੇ ਮੁਨਾਫਾ ਵਧਾ ਸਕਦਾ ਹੈ।

• ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮੰਡੀਕਰਨ ਦੇ ਮਿਆਰ, ਆਯਾਤ, ਨਿਰਯਾਤ ਦੀਆਂ ਸੰਭਾਵਨਾਵਾਂ, ਆਦਿ ਨੂੰ ਵੀ ਮੱਦੇ ਨਜ਼ਰ ਰੱਖਣਾ ਚਾਹੀਦਾ ਹੈ।

ਬਾਗਬਾਨੀ ਸੰਬੰਧੀ ਵਿਉਂਤਬੰਦੀ

ਮਸ਼ੀਨੀਕਰਨ ਨਾਲ ਵਿਹਲੀ ਹੋ ਰਹੀ ਕਿਸਾਨੀ ਨੂੰ ਆਹਰੇ ਲਾਉਣ ਲਈ ਬਾਗਬਾਨੀ ਵਿੱਚ ਫ਼ਲ ਅਤੇ ਸਬਜ਼ੀਆਂ ਦੋਨੋ ਤਰਾਂ ਦੀਆਂ ਸੰਭਾਵਨਾਵਾਂ ਤਲਾਸੀਆਂ ਜਾ ਸਕਦੀਆਂ ਹਨ। ਜਿਥੇ ਸਬਜ਼ੀਆਂ ਇੱਕ ਘੱਟ ਸਮੇਂ ਦਾ ਅਤੇ ਜਿਆਦਾ ਜੋਖਮ ਵਾਲਾ ਕੰਮ ਹੈ ਉਥੇ ਬਾਗ ਇੱਕ ਲੰਮੇ ਸਮੇ ਦਾ ਘੱਟ ਜੋਖਮ ਵਾਲਾ ਅਤੇ ਲਾਹੇਵੰਦ ਧੰਦਾ ਵੀ ਹੈ। ਬਾਗਾਂ ਲਈ ਲੰਮੇ ਸਮੇਂ ਦੀ ਵਿਉਂਤਬੰਦੀ ਕੀਤੀ ਜਾਂਦੀ ਹੈ ਤਾਂ ਜੋ ਕਿਸੇ ਤਰਾਂ ਦੀ ਮੁਸ਼ਕਿਲ ਨਾ ਆਵੇ। ਬਾਗਬਾਨੀ ਲਈ ਇਲਾਕੇ ਦਾ ਸਰਵੇਖਣ ਕਰਨਾ ਬੇਹੱਦ ਜਰੂਰੀ ਹੈ ਕਿ ਕਿੰਨਾ ਕੁ ਰਕਬਾ ਇਸ ਕਿੱਤੇ ਹੇਠ ਹੈ ਅਤੇ ਕਿਹੜੀਆਂ-ਕਿਹੜੀਆਂ ਮੰਡੀਆਂ ਵਿੱਚ ਇਸ ਦੀ ਖਪਤ ਹੋ ਸਕਦੀ ਹੈ। ਸਬਜ਼ੀਆਂ ਦੀ ਕਾਸ਼ਤ ਲਈ ਚੰਗੀ ਜਮੀਨ, ਚੰਗਾ ਪਾਣੀ, ਚੰਗਾ ਬੀਜ ਅਤੇ ਲੇਬਰ ਦੇ ਪ੍ਰਬੰਧ ਬੇਹੱਦ ਜਰੂਰੀ ਹਨ। ਬਾਗਾਂ ਲਈ 6 ਫੁੱਟ ਡੂੰਘਾਈ ਤੱਕ ਦੀ ਮਿੱਟੀ ਦੀ ਕਿਸਮ, ਪਾਣੀ ਦੀ ਗੁਣਵੱਤਾ, ਬਿਮਾਰੀ ਰਹਿਤ ਨਰੋਏ ਬੂਟੇ, ਆਦਿ ਦਾ ਪ੍ਰਬੰਧ ਵਿੳਂੁਤਿਆ ਜਾਣਾ ਚਾਹੀਦਾ ਹੈ। ਫ਼ਲਾਂ/ਸਬਜ਼ੀਆਂ ਦੀ ਕੀਮਤ ਵਧਾਉਣ ਲਈ ਪ੍ਰੋਸੈਸਿੰਗ ਸੰਬੰਧੀ ਜਾਣਕਾਰੀ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਰਾਬਤਾ ਕਾਇਮ ਰੱਖਣਾ ਚਾਹੀਦਾ ਹੈ। ਸਬਜ਼ੀਆਂ/ਫ਼ਲਾਂ ਦੇ ਆਪ ਮੰਡੀਕਰਨ ਦੀਆਂ ਸੰਭਾਵਨਾਵਾਂ ਲਈ ਯੋਗ ਵਿਉਂਤਬੰਦੀ ਕੀਤੀ ਹੋਣੀ ਚਾਹੀਦੀ ਹੈ ਤਾਂ ਜੋ ਮੁਨਾਫਾ ਵਧਾਇਆ ਜਾ ਸਕੇ।

ਸਰੋਤ: ਰਾਜ ਕੁਮਾਰ, ਜੀ.ਐੱਸ. ਰੋਮਾਣਾ ਅਤੇ ਹਰਮੀਤ ਸਿੰਘ ਕਿੰਗਰਾ, ਇਕੋਨੋਮਿਕਸ ਐਂਡ ਸ਼ੋਸ਼ਿਆਲੋਜ਼ੀ ਵਿਭਾਗ

Summary in English: Know the importance of agricultural planning and the points to be kept in mind, follow these methods to increase your income from farmers.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters