1. Home
  2. ਖੇਤੀ ਬਾੜੀ

Reality vs Claims: ਨੈਨੋ-ਨਾਈਟ੍ਰੋਜਨ ਖਾਦਾਂ ਅਸਲੀਅਤ ਬਨਾਮ ਦਾਅਵੇ

ਕਿਸਾਨਾਂ ਵੱਲੋਂ ਖੇਤੀ ਲਈ ਸਿਫ਼ਾਰਸ਼ ਤੋਂ ਵੱਧ ਦਰਾਂ ’ਤੇ ਖਾਦਾਂ ਪਾਉਣਾ ਆਮ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ, ਆਓ ਜਾਣਦੇ ਹਾਂ ਖਾਦਾਂ ਦੀ ਅਸਲੀਅਤ ਬਨਾਮ ਦਾਅਵੇ ਬਾਰੇ ਵਿਸਥਾਰ ਨਾਲ।

Gurpreet Kaur Virk
Gurpreet Kaur Virk
ਨੈਨੋ-ਨਾਈਟ੍ਰੋਜਨ ਖਾਦਾਂ ਅਸਲੀਅਤ ਬਨਾਮ ਦਾਅਵੇ

ਨੈਨੋ-ਨਾਈਟ੍ਰੋਜਨ ਖਾਦਾਂ ਅਸਲੀਅਤ ਬਨਾਮ ਦਾਅਵੇ

Nano-Nitrogen Fertilizers: ਨਵੀਆਂ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਦੀ ਕਾਸ਼ਤ ਦੌਰਾਨ ਖਾਦਾਂ ਦੀ ਵਰਤੋਂ ਕਰਨ ਵਾਲੇ ਪੋਸ਼ਟਿਕ ਤੱਤਾਂ ਦੀ ਮਾਤਰਾ ਵਿੱਚ ਹੋਏ ਪ੍ਰਤੱਖ ਵਾਧਿਆਂ ਕਾਰਨ ਵਧੇਰੇ ਝਾੜ ਦੇਣ ਵਾਲੀਆਂ ਨਵੀਆਂ ਕਿਸਮਾਂ ਦੀ ਕਾਸ਼ਤ ਦੌਰਾਨ ਪਾਈਆਂ ਗਈਆਂ ਖਾਦਾਂ ਨੂੰ ਹਾਂ ਪੱਖੀ ਹੁੰਗਾਰਾ ਹਾਸਿਲ ਹੋਇਆ। ਜਿਸ ਸਦਕਾ ਸਮੇਂ ਦੀ ਚਾਲ ਨਾਲ ਕਿਸਾਨਾਂ ਨੇ ਕਾਸ਼ਤ ਲਈ ਸਿਫ਼ਾਰਸ਼ ਕੀਤੇ ਨਾਲੋਂ ਕਾਫ਼ੀ ਜ਼ਿਆਦਾ ਦਰਾਂ ‘ਤੇ ਖਾਦਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਜੋ ਬਾਅਦ ਵਿੱਚ ਇਕ ਆਮ ਅਭਿਆਸ ਬਣ ਗਿਆ।

ਮੁਨਾਫ਼ੇ ਵਿੱਚ ਕਮੀ ਅਤੇ ਨਾਈਟ੍ਰੋਜਨ ਖਾਦਾਂ ਦੀਆਂ ਵਧੀਆਂ ਕੀਮਤਾਂ ਦੇ ਕਰਕੇ, ਕਿਸਾਨਾਂ ਨੇ ਉੱਚ ਵਰਤੋਂ ਦੀ ਕੁਸ਼ਲਤਾ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਖਾਦਾਂ ਦੇ ਵਿਕਲਪ ਲੱਭਣੇ ਸ਼ੁਰੂ ਕਰ ਦਿੱਤੇ, ਜੋ ਉਤਪਾਦਨ ਦੀ ਲਾਗਤ ਘਟਾਕੇ, ਉਤਪਾਦਕਤਾ ਵਿੱਚ ਵਾਧਾ ਕਰ ਸਕਣ। ਇਸ ਲਈ, ਖੇਤੀਬਾੜੀ ਵਿਗਿਆਨੀ ਉਹਨਾਂ ਨਵੀਆਂ ਵਿਗਿਆਨਕ ਤਕਨੀਕਾਂ ਦੀ ਖੋਜ ਵਿੱਚ ਰੁੱਝੇ ਹੋਏ ਸਨ ਜੋ ਕਿ ਫਸਲਾਂ ਦੀ ਪੈਦਾਵਾਰ ਵਿੱਚ ਸੁਧਾਰ ਕਰਨ ਦੇ ਨਾਲ-ਨਾਲ ਵਾਤਾਵਰਣ ਤੇ ਕਾਰਬਨ ਸੰਤੁਲਨ ਅਤੇ ਮੁਨਾਫ਼ੇ ਵਿੱਚ ਵਾਧਾ ਕਰਨ ਵਿੱਚ ਮਦਦ ਕਰ ਸਕਣ। ਨਾਲ ਹੀ, ਸੂਖਮ ਖੇਤੀ ਦੀ ਧਾਰਨਾ ਖੇਤੀ ਪ੍ਰਬੰਧਨ ਤਕਨੀਕਾਂ ਦੀ ਵਰਤੋਂ ਦੀ ਸਿਫ਼ਾਰਸ਼ ਕਰਦੀ ਹੈ ਅਤੇ ਜਿਸ ਵਿੱਚ ਘੱਟੋ-ਘੱਟ ਲਾਗਤਾਂ ਦੇ ਨਾਲ ਵੱਧ ਤੋਂ ਵੱਧ ਮੁਨਾਫ਼ਾ ਹਾਸਿਲ ਕਰਨ ਲਈ ਲਗਾਤਾਰ ਦੇਖਭਾਲ ਜ਼ਰੂਰੀ ਹੁੰਦੀ ਹੈ। ਇਹ ਖਾਦ ਪੌਸ਼ਟਿਕ ਤੱਤਾਂ ਨੂੰ ਵਿਕਸਤ ਕਰਦੀ ਹੈ ਜੋਂ ਘੱਟ ਜਾਂ ਬਿਨਾਂ ਮਿੱਥੇ ਪੋਸ਼ਕ ਤੱਤਾਂ ਨੂੰ ਬਰਬਾਦ ਹੋਣ ਤੋਂ ਰੋਕਦੀ ਹੈ।

ਇਸ ਸੰਖੇਪ ਵਿੱਚ, ਨੈਨੋ ਖਾਦਾਂ ਨੂੰ ਝੋਨੇ-ਕਣਕ ਦੇ ਫਸਲੀ ਚੱਕਰ ਵਿੱਚ ਵਰਤੀਆਂ ਜਾਂਦੀਆਂ ਰਵਾਇਤੀ ਨਾਈਟ੍ਰੋਜਨ ਖਾਦਾਂ ਨਾਲ ਜੁੜੀਆਂ ਸਮੱਸਿਆਵਾਂ ਦੇ ਇੱਕ ਪ੍ਰਭਾਵਸ਼ਾਲੀ ਵਿਕਲਪ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਨੈਨੋ-ਤਕਨਾਲੋਜੀ ਦੇ ਬਾਇਓਮੈਡੀਕਲ ਅਤੇ ਫਾਰਮਾਸਿਊਟੀਕਲ ਐਪਲੀਕੇਸ਼ਨਾਂ ਤੋਂ ਨੈਨੋ-ਪੈਮਾਨੇ ਦੀਆਂ ਪਦਾਰਥ ਦੀ ਪ੍ਰਕਿਰਤੀ ਅਤੇ ਵਿਸ਼ੇਸ਼ਤਾਵਾਂ ਨੂੰ ਦਰਸਾਇਆ ਹੈ ਤੇ ਮੰਨਿਆ ਜਾਂਦਾ ਹੈ ਕਿ ਇਹਨਾਂ ਪਦਾਰਥਾਂ ਦੀ ਵਰਤੋਂ ਇਨਕੈਪਸਲੇਟ ਕੀਤੇ ਕਿਰਿਆਸ਼ੀਲ ਪਦਾਰਥਾਂ ਦੀ ਹੌਲੀ, ਨਿਯੰਤਰਿਤ ਅਤੇ ਟੀਚਾ ਯੁਕਤ ਰੀਲੀਜ਼ ਨੂੰ ਯਕੀਨੀ ਬਣਾਉਣ ਲਈ ਕੀਤੀ ਜਾ ਸਕਦੀ ਹੈ। ਇਸ ਲਈ, ਖੇਤੀਬਾੜੀ ਵਿੱਚ ਇਸ ਤਕਨਾਲੋਜੀ ਦੇ ਆਉਣ ਨਾਲ ਖਾਦ ਵਜੋਂ ਵਰਤੇ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਹਾਨੀ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਦੀ ਉਮੀਦ ਜਾਗੀ। ਦੁਨੀਆਂ ਭਰ ਦੇ ਐਗਰੋ-ਨੈਨੋ ਵਿਗਿਆਨੀਆਂ ਨੇ ਪੌਸ਼ਟਿਕ ਖਾਦਾਂ ਦੇ ਨਵੇਂ ਫਾਰਮੂਲੇ ਵਿਕਸਿਤ ਕਰਨੇ ਸ਼ੁਰੂ ਕਰ ਦਿੱਤੇ ਹਨ।

ਡੇਢ ਦਹਾਕੇ ਦੇ ਅੰਦਰ, ਪ੍ਰਕਾਸ਼ਿਤ ਖੋਜ ਰਿਪੋਰਟਾਂ ਨੇ ਵੱਖ-ਵੱਖ ਪੌਦਿਆਂ ਦੇ ਪੌਸ਼ਟਿਕ ਤੱਤਾਂ ਦੇ ਨੈਨੋਫਾਰਮੂਲੇਸ਼ਨ ਦੇ ਵਿਕਾਸ ਦੇ ਅਨੁਕੂਲਤਾ ਦੇ ਪੱਖ ਵਿੱਚ ਵਿਗਿਆਨਕ ਨਤੀਜੇ ਪੇਸ਼ ਕੀਤੇ ਹਨ ਜੋ ਉਹਨਾਂ ਦੀ ਹੌਲੀ ਜਾਂ ਨਿਯੰਤਰਿਤ ਰੀਲੀਜ਼ ਦੀ ਕੁਸ਼ਲਤਾ ਵਿੱਚ ਸੁਧਾਰ ਕਰਦੇ ਹਨ। ਨਿਸ਼ਚਿਤ ਤੌਰ ‘ਤੇ, ਨੈਨੋ-ਨਾਈਟ੍ਰੋਜਨ ਫਾਰਮੂਲੇਸ਼ਨ ਦੇ ਵਿਕਾਸ ਲਈ ਖੋਜ ਜ਼ਰੂਰੀ ਸੀ। ਨਾਈਟ੍ਰੋਜਨ, ਜੌ ਕਿ ਇਕ ਮੈਕਰੋਨਿਊਟਰੀਐਟ ਹੈ, ਪੌਦਿਆਂ ਦੇ ਵਿਕਾਸ ਲਈ ਕਾਫ਼ੀ ਮਾਤਰਾ ਵਿੱਚ ਲੋੜੀਂਦਾ ਹੈ। ਰਵਾਇਤੀ ਨਾਈਟ੍ਰੋਜਨ ਖਾਦ ਫਾਰਮੂਲੇਸ਼ਨਾਂ ਵਿੱਚ ਯੂਰੀਆਂ, ਡਾਇਮੋਨੀਅਮ ਫਾਸਫੇਟ, ਅਮੋਨੀਅਮ ਨਾਈਟ੍ਰੇਟ, ਅਤੇ ਕੈਲਸ਼ੀਅਮ ਅਮੋਨੀਅਮ ਨਾਈਟ੍ਰੇਟ ਸ਼ਾਮਲ ਹਨ, ਜੋ ਕਿ ਪੌਦਿਆਂ ਨੂੰ ਐਮੋਨੀਕਲ ਜਾਂ ਨਾਈਟ੍ਰੇਟ ਰੂਪ ਵਿਚ ਨਾਈਟ੍ਰੋਜਨ ਪ੍ਰਦਾਨ ਕਰਦੇ ਹਨ।

ਇਹ ਵੀ ਪੜ੍ਹੋ: Agriculture Bulletin: ਪੰਜਾਬ ਦੇ ਕਿਸਾਨਾਂ-ਪਸ਼ੂ ਪਾਲਕਾਂ ਲਈ ਮੌਜੂਦਾ ਮੌਸਮ ਅਤੇ ਫਸਲਾਂ ਦਾ ਹਾਲ, ਠੰਡ ਅਤੇ ਕੋਰੇ ਤੋਂ ਬਚਾਉਣ ਲਈ ਲਗਾਤਾਰ ਕਰੋ ਹਲਕੀ ਸਿੰਚਾਈ

ਇਹ ਨਾਈਟ੍ਰੋਜਨ ਖਾਦਾਂ ਵਿੱਚੋਂ, ਯੂਰੀਆ ਸਭ ਤੋਂ ਵੱਧ ਪ੍ਰਚਲਿਤ ਨਾਈਟ੍ਰੋਜਨ ਖਾਦ ਹੈ। ਰਵਾਇਤੀ ਖਾਦਾਂ ਦੀ ਵਰਤੋਂ ਕੁਸ਼ਲਤਾ ਸਿਰਫ 35 ਤੋਂ 45 ਪ੍ਰਤੀਸ਼ਤ ਹੈ। ਇਸ ਲਈ, ਐਗਰੋ-ਨੈਨੋ ਵਿਗਿਆਨੀਆਂ ਨੇ ਕਈ ਤਰ੍ਹਾਂ ਦੇ ਠੋਸ, ਸੁੱਕੇ ਪਾਊਡਰ, ਪੈਲੇਟਿਡ ਅਤੇ ਤਰਲ ਫਾਰਮੂਲੇ ਪ੍ਰਾਪਤ ਕਰਨ ਲਈ ਨਾਈਟ੍ਰੋਜਨ ਨੂੰ ਇਨਕੈਪਸਲੇਟ ਕਰਨ ਦੀ ਕਲਪਨਾ ਕੀਤੀ। ਇਹਨਾਂ ਫਾਰਮੂਲਿਆਂ ਦਾ ਮੁਲਾਂਕਣ ਰਵਾਇਤੀ ਖਾਦਾਂ ਦੇ ਮੁਕਾਬਲੇ ਫਸਲਾਂ ‘ਤੇ ਉਨ੍ਹਾਂ ਦੇ ਪ੍ਰਭਾਵਾਂ ਦੀ ਜਾਂਚ ਕਰਨ ਲਈ ਨਿਯੰਤਰਿਤ, ਸਕ੍ਰੀਨ-ਹਾਊਸ ਅਤੇ ਫੀਲਡ ਪ੍ਰਯੋਗਾਂ ਦੁਆਰਾ ਕੀਤਾ ਗਿਆ ਹੈ। ਇਸ ਲਈ, ਪ੍ਰਯੋਗਾਂ ਨੂੰ ਵਿਗਿਆਨਕ ਤਰਕ ਅਤੇ ਉੱਚਿਤ ਤਰੀਕੇ ਨਾਲ ਯੋਜਨਾਬੱਧ ਤੌਰ ‘ਤੇ ਲਾਗੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਹਨਾਂ ਦੀ ਬਣਤਰ ਦੀ ਕੁਸ਼ਲਤਾ ਨੂੰ ਯਕੀਨੀ ਬਣਾਇਆ ਜਾ ਸਕੇ।

ਚਾਵਲ ਅਤੇ ਕਣਕ ਦੇ ਪੌਦੇ ਕ੍ਰਮਵਾਰ 20 ਅਤੇ 25 ਕਿਲੋ –ਪ੍ਰਤੀ ਟਨ ਅਨਾਜ ਦੀ ਪੈਦਾਵਾਰ ਦੀ ਦਰ ਨਾਲ ਮਿੱਟੀ ਤੋਂ ਨਾਈਟ੍ਰੋਜਨ ਪ੍ਰਾਪਤ ਕਰਦੇ ਹਨ। ਯੂਰੀਆ ਦੀ ਵਰਤੋਂ ਦੀ ਕੁਸ਼ਲਤਾ ਨੂੰ ਬਿਹਤਰ ਬਣਾਉਣ ਲਈ ਕਈ ਤਰ੍ਹਾਂ ਦੇ ਖੇਤੀ ਵਿਗਿਆਨਿਕ ਅਭਿਆਸਾਂ ਨੂੰ ਅਪਣਾਇਆ ਗਿਆ ਹੈ ਜਿਵੇਂ ਕਿ ਇਸਦੀ ਵਰਤੋਂ ਮੁਢਲੀ ਖੁਰਾਕ ਦੇ ਤੌਰ ‘ਤੇ ਮਿੱਟੀ ਵਿੱਚ ਦੋ ਜਾਂ ਤਿੰਨ ਸਪਲਿਟ ਵਿੱਚ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਚਾਵਲ ਅਤੇ ਕਣਕ ਦੀਆਂ ਫਸਲਾਂ ਲਈ ਕ੍ਰਮਵਾਰ 105 ਤੋਂ 120 ਜਾਂ ਇੱਥੋਂ ਤੱਕ ਕਿ 150 ਕਿਲੋਗ੍ਰਾਮ N/ha ਤੱਕ ਸਿਫ਼ਾਰਸ਼ ਕੀਤੀ ਖੁਰਾਕ ਦੇ ਨਾਲ ਸਰਗਰਮ ਟਿਲਰ ਅਤੇ ਪੈਨਿਕਲ ਦੀ ਸ਼ੁਰੂਆਤ ‘ਤੇ ਦਾਣਿਆਂ ਨੂੰ ਪ੍ਰਸਾਰਿਤ ਕੀਤਾ ਜਾਂਦਾ ਹੈ।

ਪਹਿਲੀ ਨੈਨੋ ਨਾਈਟ੍ਰੋਜਨ-ਖਾਦ ਇਫਕੋ ਇੰਡੀਆ ਦੁਆਰਾ ਜੂਨ 2021 ਵਿੱਚ ਲਾਂਚ ਕੀਤੀ ਗਈ ਸੀ । ਇਫਕੋ ਨੈਨੋ-ਯੂਰੀਆ ਇੱਕ ਚੀਟੋਸਨ ਬਾਇਓਪੌਲੀਮਰ ਅਧਾਰਤ ਐਨਕੈਪਸੂਲੇਟਿਡ ਯੂਰੀਆ ਖਾਦ ਹੈ (4% ਨੈਨੋ-ਐਨ ਘੋਲ ਜਾਂ 4 ਗ੍ਰਾਮ ਐਨ ਪ੍ਰਤੀ ਲੀਟਰ) ਜਿਸ ਨੂੰ ਦੋ ਵਾਰ ਪੱਤਿਆ ਉੱਤੇ ਸਪਰੇਅ ( 500 ਮਿ.ਲੀ. ਨੈਨੋ ਯੂਰੀਆ/125 ਲੀਟਰ ਪਾਣੀ/ਏਕੜ) ਦੇ ਤੌਰ ‘ਤੇ ਲਾਗੂ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ ਅਤੇ ਇਹ ਦਾਅਵਾ ਕੀਤਾ ਗਿਆ ਹੈ ਕਿ ਝੋਨੇ ਅਤੇ ਕਣਕ ਦੀ ਫ਼ਸਲ ਦੀ ਕਾਸ਼ਤ ਲਈ ਮਿੱਟੀ ਵਿੱਚ ਪਾਏ ਜਾਣ ਵਾਲੇ ਰਵਾਇਤੀ ਯੂਰੀਆ ਦੀ 50% ਬੱਚਤ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: Maize Crop 'ਤੇ ਫ਼ਾਲ ਆਰਮੀਵਰਮ ਦਾ ਹਮਲਾ ਸੀਮਿਤ ਕਰਨ ਲਈ ਕਿਸਾਨਾਂ ਨੂੰ ਸੁਝਾਅ

ਦਾਣੇਦਾਰ ਯੂਰੀਆ ਦੀ ਪੱਤਿਆਂ ਤੇ ਸਪਰੇਅ ਨਾਲ ਝੌਨੇ ਦੀ ਜੜ੍ਹਾਂ ਦੀ ਮਾਤਰਾ ਅਤੇ ਟਿਲਰਾਂ ਉਤੇ ਪ੍ਰਭਾਵ

ਦਾਣੇਦਾਰ ਯੂਰੀਆ ਦੀ ਪੱਤਿਆਂ ਤੇ ਸਪਰੇਅ ਨਾਲ ਝੌਨੇ ਦੀ ਜੜ੍ਹਾਂ ਦੀ ਮਾਤਰਾ ਅਤੇ ਟਿਲਰਾਂ ਉਤੇ ਪ੍ਰਭਾਵ

IFFCO ਨੈਨੋ-ਯੂਰੀਆ ਦੇ ਵਿਕਾਸ ਲਈ ਇੱਕ ਬਾਇਓਡੀਗ੍ਰੇਡੇਬਲ ਅਤੇ ਈਕੋ-ਸੁਰੱਖਿਅਤ ਪੌਲੀਮਰ ਦੀ ਵਰਤੋਂ ਯੂਰੀਆ ਦੀ ਹੌਲੀ ਰੀਲੀਜ਼ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਸੰਭਾਵਿਤ ਬਾਇਓ-ਸੁਰੱਖਿਆ ਮੁੱਦਿਆਂ ਨੂੰ ਖਤਮ ਕਰਨ ਲਈ ਇਕ ਮਹੱਤਵਪੂਰਨ ਵਿਕਲਪ ਸੀ। ਹਾਲਾਂਕਿ, ਚੀਟੋਸਨ (ਜੋ ਕਿ ਇੱਕ ਕਿਸਮ ਦੀ ਸ਼ੁਗਰ ਹੈ, ਮੁੱਖ ਤੌਰ ਤੇ ਝੀਗਾਂ ਵਰਗੇ ਕਠੋਰਕਵਚੀ ਜੰਤੂ ਦੇ ਬਾਹਰੀ ਸ਼ੈੱਲ ਤੋਂ ਪ੍ਰਾਪਤ ਕੀਤੀ ਜਾਂਦੀ ਹੈ) ਦੀ ਲਾਗਤ ਅਤੇ ਲਗਾਤਾਰ ਸਪਲਾਈ ਇੱਕ ਵਿਹਾਰਕ ਸਵਾਲ ਖੜ੍ਹੇ ਕਰਦੀ ਹੈ।

ਇਫਕੋ ਦੁਆਰਾ ਵਿੱਤੀ ਸਹਾਇਤਾ ਪ੍ਰਾਪਤ ਇਕ ਪ੍ਰੋਜੈਕਟ ਵਿੱਚ, ਭੂਮੀ ਵਿਗਿਆਨ ਵਿਭਾਗ, ਪੀਏਯੂ ਦੇ ਖੋਜ ਫਾਰਮਾਂ ਵਿੱਚ ਚੌਲਾਂ ਅਤੇ ਕਣਕ ਦੋਵਾਂ ਫਸਲਾਂ ਲਈ ਖੇਤਰੀ ਪ੍ਰਯੋਗ ਲਗਾਤਾਰ ਦੋ ਸਾਲਾਂ ਤੱਕ ਕੀਤੇ ਗਏ ਸਨ। ਇਹਨਾਂ ਪ੍ਰਯੋਗਾਂ ਵਿੱਚ, ਇਫਕੋ ਦੇ ਸਿਫਾਰਿਸ਼ ਕੀਤੇ ਪ੍ਰੋਟੋਕੋਲ ਦੇ ਅਨੁਸਾਰ ਨੈਨੋ ਨਾਈਟ੍ਰੋਜਨ ਦੀ ਪੱਤਿਆਂ ‘ਤੇ ਸਪਰੇਅ (ਮਿੱਟੀ ਵਿੱਚ 50% N ਐਪਲੀਕੇਸ਼ਨ + ਨੈਨੋ-ਯੂਰੀਆ ਦੇ 2 ਸਪਰੇਅ) ਨੇ ਝੋਨੇ ਦੇ ਝਾੜ ਅਤੇ ਦਾਣਿਆ ਦੀ ਨਾਈਟ੍ਰੋਜਨ ਮਾਤਰਾ ਵਿੱਚ ਕ੍ਰਮਵਾਰ 13 ਅਤੇ 17 % ਅਤੇ 21.6 ਅਤੇ ਕਣਕ ਦੇ ਝਾੜ ਅਤੇ ਦਾਣਿਆ ਦੀ ਨਾਈਟ੍ਰੋਜਨ ਮਾਤਰਾ ਵਿੱਚ 11.5% ਦੀ ਕਮੀ ਦਿਖਾਈ ਦਿੱਤੀ ਹੈ।

ਭਾਰਤ ਵਿੱਚ ਇਹ ਦੋ ਅਨਾਜ ਪ੍ਰੋਟੀਨ ਅਤੇ ਕਾਰਬੋਹਾਈਡਰੇਟ ਲਈ ਮੁੱਖ ਭੋਜਨ ਸਰੋਤ ਹਨ। ਅਨਾਜ ਦੀ ਨਾਈਟ੍ਰੋਜਨ -ਮਾਤਰਾ ਵਿੱਚ ਕਮੀ ਪ੍ਰੋਟੀਨ ਦੀ ਘਟੀ ਹੋਈ ਮਾਤਰਾ ਨੂੰ ਦਰਸਾਉਂਦੀ ਹੈ ਜੋ ਵਿਅਕਤੀ ਦੀਆਂ ਪ੍ਰੋਟੀਨ ਊਰਜਾ ਲੋੜਾਂ ਦੀ ਪੂਰਤੀ ਨਹੀਂ ਕਰ ਪਾਵੇਗੀ ਇਸ ਲਈ, ਇਹ ਜ਼ਰੂਰੀ ਨਹੀਂ ਜਾਪਦਾ, ਭਾਵੇਂ ਕਿ ਇਫਕੋ ਦੁਆਰਾ ਦਾਅਵਾ ਕੀਤਾ ਗਿਆ ਹੈ ਕਿ ਘੱਟ ਅਨਾਜ- ਨਾਈਟ੍ਰੋਜਨ ਸਮੱਗਰੀ ਦੀ ਕੀਮਤ ‘ਤੇ ਨੈਨੋ-ਯੂਰੀਆ ਦੀ ਵਰਤੋਂ ਕਰਕੇ ਬਰਾਬਰ ਅਨਾਜ ਦੀ ਪੈਦਾਵਾਰ ਪ੍ਰਾਪਤ ਕੀਤੀ ਜਾ ਸਕਦੀ ਹੈ। ਜੇਕਰ ਇਸ ਨੈਨੋਫਾਰਮੂਲੇਸ਼ਨ ਦੁਆਰਾ 100% ਵਰਤੋਂ ਕੁਸ਼ਲਤਾ ਪ੍ਰਾਪਤ ਕੀਤੀ ਜਾਂਦੀ ਹੈ, ਤਾਂ ਵੀ 45 ਕਿਲੋਗ੍ਰਾਮ ਰਵਾਇਤੀ ਯੂਰੀਆ ਦੁਆਰਾ ਪ੍ਰਦਾਨ ਕੀਤੀ ਨਾਈਟ੍ਰੋਜਨ ਦੇ ਮੁਕਾਬਲੇ ਫਸਲ ਨੂੰ ਲੋੜੀਂਦੇ ਨਾਈਟ੍ਰੋਜਨ ਪੌਸ਼ਟਿਕ ਤੱਤ ਪ੍ਰਦਾਨ ਨਹੀਂ ਕੀਤੇ ਜਾ ਸਕਦੇ ਹਨ।

ਇਹ ਵੀ ਪੜ੍ਹੋ: Crop Protection Tips: ਫ਼ਸਲਾਂ ਨੂੰ ਕੋਹਰੇ ਤੋਂ ਬਚਾਉਣ ਲਈ ਕਿਸਾਨਾਂ ਨੂੰ ਸਲਾਹ

ਨੈਨੋ-ਯੂਰੀਆ ਅਤੇ ਦਾਣੇਦਾਰ ਯੂਰੀਆ ਦੀ ਪੱਤਿਆਂ ਤੇ ਸਪਰੇਅ ਨਾਲ ਝੌਨੇ ਦੀ ਨਾਈਟ੍ਰੋਜਨ ਮਾਤਰਾ ਉਤੇ ਪ੍ਰਭਾਵ

ਨੈਨੋ-ਯੂਰੀਆ ਅਤੇ ਦਾਣੇਦਾਰ ਯੂਰੀਆ ਦੀ ਪੱਤਿਆਂ ਤੇ ਸਪਰੇਅ ਨਾਲ ਝੌਨੇ ਦੀ ਨਾਈਟ੍ਰੋਜਨ ਮਾਤਰਾ ਉਤੇ ਪ੍ਰਭਾਵ

ਜਿਵੇਂ ਕਿ ‘ਦ ਹਿੰਦੂ’ ਅਖਬਾਰ ਵਿੱਚ ਸ਼੍ਰੀ ਜੈਕੋ ਕੋਸ਼ੀ ਦੇ ਇੱਕ ਲੇਖ ਵਿੱਚ ਦੱਸਿਆ ਗਿਆ ਹੈ ਕਿ 2019-2020 ਵਿੱਚ ਇਫਕੋ ਨੈਨੋ- ਯੂਰੀਆ ਦਾ ਮੁਲਾਂਕਣ ਸਿਰਫ ਦੋ ਸਾਲਾ ਲਈ ਕੀਤਾ ਗਿਆ ਹੈ ਹਾਲਾਂਕਿ ਨਵੀਂ ਖਾਦ ਦੀ ਮਨਜ਼ੂਰੀ ਲਈ ਘੱਟੋ-ਘੱਟ ਤਿੰਨ ਸੀਜ਼ਨ ਦਾ ਨਿਰੀਖਣ ਜ਼ਰੂਰੀ ਹੈ। ਇਸ ਤੋਂ ਇਲਾਵਾਂ, ਲੇਖ ਵਿਚ ਡਾ. ਤ੍ਰਿਲੋਚਨ ਮਹਾਪਾਤਰਾ, ਗਠਿਤ ਡੀਜੀ (ਆਈ ਸੀ ਏ ਆਰ) ਦੇ ਬਿਆਨ ਦਾ ਵੀ ਹਵਾਲਾ ਦਿੱਤਾ ਗਿਆ ਹੈ ਕਿ “ਜ਼ਿਆਦਾਤਰ ਮਾਮਲਿਆਂ ਵਿੱਚ ਪੈਦਾਵਾਰ ਪ੍ਰਭਾਵਿਤ ਨਹੀਂ ਹੋਈ ਹੈ।
ਪੀਏਯੂ, ਲੁਧਿਆਣਾ ਵਿਖੇ ਕੀਤੇ ਗਏ ਅੰਦਰੂਨੀ ਪ੍ਰਯੋਗਾਂ ਵਿੱਚ, ਨੈਨੋ-ਯੂਰੀਆ ਅਤੇ ਦਾਣੇਦਾਰ ਯੂਰੀਆ ਦੀ ਪੱਤਿਆਂ ਤੇ ਸਪਰੇਅ ਨਾਲ ਪ੍ਰਾਪਤ ਕੀਤੇ ਅਨਾਜ ਦੀ ਪੈਦਾਵਾਰ ਬਰਾਬਰ ਪਾਈ ਗਈ। ਹਾਲਾਂਕਿ, ਨੈਨੋਫਾਰਮੂਲੇਸ਼ਨ ਦੀ ਕੀਮਤ ਦਾਣੇਦਾਰ ਯੂਰੀਆ ਨਾਲੋਂ 10 ਗੁਣਾ ਵੱਧ ਹੈ।

ਪ੍ਰਯੋਗਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਨੈਨੋ-ਯੂਰੀਆ ਖਾਦ (ਚਿੱਤਰ 1) ਦੀ ਵਰਤੋਂ ਨਾਲ ਜ਼ਮੀਨੀ ਬਾਇਓਮਾਸ ਅਤੇ ਜੜ੍ਹਾਂ ਦੀ ਮਾਤਰਾ ਘੱਟ ਸੀ। ਜੜ੍ਹ ਦੀ ਘਟੀ ਹੋਈ ਮਾਤਰਾ, ਜੜ੍ਹ ਦੇ ਘੱਟ ਸਤਹ ਖੇਤਰ ਨੂੰ ਦਰਸਾਉਂਦੀ ਹੈ ਜੋ ਕਿ ਜੜ੍ਹ ਦੁਆਰਾ, ਘਟਾਈ ਗਏ ਨਾਈਟ੍ਰੋਜਨ ਦੀ ਮਾਤਰਾ ਅਤੇ ਹੋਰ ਪੌਸ਼ਟਿਕ ਤੱਤਾਂ ਦੇ ਗ੍ਰਹਿਣ ਕਰਨ ਦੀਆਂ ਪ੍ਰਕਿਰਿਆਵਾਂ ਦੇ ਨਾਲ-ਨਾਲ ਫਸਲ ਦੀ ਵਾਢੀ ਤੋਂ ਬਾਅਦ, ਜੜ੍ਹਾਂ ਦੇ ਘੱਟ ਬਾਇਓਮਾਸ ਨੂੰ ਦਰਸਾਉਂਦੀ ਹੈ। ਇਫਕੋ ਨੈਨੋ-ਯੂਰੀਆ ਸਪਰੇਅ ਦੁਆਰਾ ਤਿਆਰ ਕੀਤੀ ਗਈ ਤੂੜੀ ਨੇ, ਮਿੱਟੀ (ਚਿੱਤਰ 2) ‘ਤੇ ਪਾਏ ਗਏ 100% ਰਵਾਇਤੀ ਖੁਰਾਕ ਤੋਂ ਪ੍ਰਾਪਤ ਤੂੜੀ ਦੇ ਮੁਕਾਬਲੇ ਘੱਟ ਨਾਈਟ੍ਰੋਜਨ ਮਾਤਰਾ ਦਿਖਾਈ।

ਮਿੱਟੀ ਵਿੱਚ ਸ਼ਾਮਲ ਹੋਣ ‘ਤੇ ਇਹ ਘੱਟ-ਨਾਈਟ੍ਰੋਜਨ ਵਾਲੀ ਤੂੜੀ ਅਜੇ ਵੀ ਉੱਚੇ C:N ਅਨੁਪਾਤ ਨੂੰ ਦਰਸਾਏਗੀ ਅਤੇ ਮਿੱਟੀ ਵਿੱਚ ਇਸਦੀ ਗਿਰਾਵਟ ਨੂੰ ਪੂਰਾ ਕਰਨਾ ਮੁਸ਼ਕਲ ਹੋਵੇਗਾ। ਅਜਿਹਾ ਲਗਦਾ ਹੈ ਕਿ ਰਵਾਇਤੀ ਯੂਰੀਆ ਦੀ ਸਿਫਾਰਸ਼ ਕੀਤੀ ਖੁਰਾਕ ਦੇ ਬਰਾਬਰ ਅਨਾਜ ਦੀ ਪੈਦਾਵਾਰ ਪ੍ਰਾਪਤ ਕਰਨ ਲਈ ਫਸਲਾਂ ਲਈ ਸਹੀ ਸਮੇਂ ਤੇ ਸਹੀ ਖੁਰਾਕ ਦੀ ਲੋੜ ਹੈ ਅਤੇ ਇਸ ਲਈ ਘੱਟੋ-ਘੱਟ 5 ਤੋਂ 7 ਸਾਲਾਂ ਲਈ ਖੇਤਰੀ ਮੁਲਾਂਕਣ ਦੀ ਲੋੜ ਹੋਵੇਗੀ। ਵਿਕਲਪਕ ਤੌਰ ਤੇ ਮੌਜੂਦਾ ਫਾਰਮੂਲੇ ਨੂੰ ਫਲ਼ੀਦਾਰ ਫ਼ਸਲਾਂ ਸਮੇਤ ਘੱਟ ਨਾਈਟ੍ਰੋਜਨ -ਲੋੜੀਂਦੀਆਂ ਫਸਲਾਂ ਲਈ ਟੈਸਟ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਹੁਣ ਤੱਕ ਹਾਸਿਲ ਹੋਈ ਜਾਣਕਾਰੀ ਅਨੁਸਾਰ ਅਨਾਜ ਦੀਆਂ ਫਸਲਾਂ ‘ਤੇ ਇਫਕੋ ਨੈਨੋਫਾਰਮੂਲੇਸ਼ਨ ਦੀ ਵਰਤੋਂ ਲਈ ਨਤੀਜੇ ਉਤਸ਼ਾਹਜਨਕ ਨਹੀਂ ਹਨ।

*ਰਾਜੀਵ ਸਿੱਕਾ ਅਤੇ ** ਅਨੂ ਕਾਲੀਆ
ਪ੍ਰਿੰਸੀਪਲ ਮਿੱਟੀ ਰਸਾਇਣ ਵਿਗਿਆਨੀ ** ਵਿਗਿਆਨੀ (ਨੈਨੋ ਤਕਨਾਲੋਜੀ)
ਭੂਮੀ ਵਿਗਿਆਨ ਵਿਭਾਗ
ਪੀਏਯੂ. ਲੁਧਿਆਣਾ 141004

Summary in English: Let's know the reality vs claims of nano-nitrogen fertilizers in detail

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters