ਬਿਜਲੀ-ਪਾਣੀ ਦੀ ਘਾਟ ਅਤੇ ਕੁਦਰਤੀ ਮਾਰ ਅਕਸਰ ਕਿਸਾਨਾਂ ਦੀਆਂ ਚਿੰਤਾਂਵਾਂ ਨੂੰ ਵਧਾ ਦਿੰਦਿਆਂ ਹਨ। ਅਜਿਹੇ ਵਿੱਚ ਕਿਸਾਨ ਫਸਲੀ ਚੱਕਰ ਛੱਡ ਕੇ ਨਵੇਕਲੀ ਖੇਤੀ ਵੱਲ ਰੁੱਖ ਕਰ ਰਹੇ ਹਨ। ਅੱਜ ਅੱਸੀ ਤੁਹਾਡੇ ਨਾਲ ਖੇਤੀਬਾੜੀ ਨਾਲ ਜੁੜਿਆ ਇੱਕ ਅਜਿਹਾ ਵਪਾਰਕ ਵਿਚਾਰ ਸਾਂਝਾ ਕਰਨ ਜਾ ਰਹੇ ਹਾਂ, ਜਿਸ ਨੂੰ ਆਪਣਾ ਕੇ ਤੁਸੀ ਚੰਗਾ ਮੁਨਾਫ਼ਾ ਖੱਟ ਸਕਦੇ ਹੋ।
ਅਜੋਕੇ ਸਮੇ ਵਿੱਚ ਹਰ ਕੋਈ ਪੈਸਾ ਕਮਾਉਣ ਦੇ ਵੱਧ ਤੋਂ ਵੱਧ ਰਾਹ ਖੋਜਦਾ ਹੈ, ਚਾਹੇ ਉਹ ਆਮ ਆਦਮੀ ਹੋਵੇ ਜਾਂ ਫਿਰ ਕਿਸਾਨ। ਜੀ ਹਾਂ, ਅੱਜ-ਕੱਲ ਕਿਸਾਨਾਂ ਵਿੱਚ ਵੀ ਅਜਿਹੀ ਸੋਚ ਬਣ ਗਈ ਹੈ ਕਿ ਸਿਰਫ ਇੱਕ ਫ਼ਸਲ ਦੀ ਕਾਸ਼ਤ ਕਰਕੇ ਉਨ੍ਹਾਂ ਨੂੰ ਕੋਈ ਲਾਭ ਨਹੀਂ ਹੋ ਰਿਹਾ, ਜਿਸਦੇ ਚਲਦਿਆਂ ਹੁਣ ਉਹ ਆਪਣੀ ਫਸਲ ਦੇ ਨਾਲ-ਨਾਲ ਖੇਤਾਂ 'ਚ ਰੁੱਖ ਲਗਾਉਣ ਬਾਰੇ ਸੋਚ-ਵਿਚਾਰ ਕਰ ਰਹੇ ਹਨ। ਪਰ ਮੁੱਦਾ ਇਹ ਹੈ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਉਹ ਕਿਹੜੇ ਰੁੱਖ ਲਾਉਣ, ਤਾਂ ਜੋ ਉਹ ਚੋਖਾ ਮੁਨਾਫਾ ਕਮਾ ਸਕਣ।
ਅਜਿਹੇ ਬਹੁਤ ਸਾਰੇ ਦਰੱਖਤ ਹਨ ਜਿਨ੍ਹਾਂ ਤੋਂ ਕਿਸਾਨ ਚੰਗੀ ਕਮਾਈ ਕਰ ਸਕਦੇ ਹਨ, ਜਿਵੇਂ ਕਿ ਸਫੇਦੇ ਅਤੇ ਸਾਗਵਾਨ ਦਾ ਰੁੱਖ। ਇਨ੍ਹਾਂ ਦੋਵਾਂ ਰੁੱਖਾਂ ਦੀ ਅੱਜ-ਕੱਲ ਬਾਜ਼ਾਰਾਂ ਵਿੱਚ ਬਹੁਤ ਮੰਗ ਹੈ, ਪਰ ਇਨ੍ਹਾਂ ਦੇ ਜਿਨ੍ਹੇ ਕੁ ਫਾਇਦੇ ਹਨ ਉਨ੍ਹੇ ਹੀ ਨੁਕਸਾਨ ਵੀ ਹਨ। ਦੱਸ ਦਈਏ ਕਿ ਸਾਗਵਾਨ ਨੂੰ ਵਧਣ ਲਈ 25 ਸਾਲ ਲੱਗਦੇ ਹਨ ਅਤੇ ਸਫੇਦੇ ਦੇ ਰੁੱਖ ਨੂੰ ਬਹੁਤ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ। ਜਿਸ ਕਾਰਨ ਇਹ ਖੇਤ ਦੀ ਨਮੀ ਨੂੰ ਸੋਖ ਲੈਂਦਾ ਹੈ, ਜਿਸ ਦਾ ਅਸਰ ਫਸਲਾਂ 'ਤੇ ਪੈਂਦਾ ਹੈ। ਇਸ ਲਈ ਅੱਜ ਅੱਸੀ ਤੁਹਾਨੂੰ ਮਾਲਾਬਾਰ ਨਿੰਮ ਦੇ ਰੁੱਖ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਤੁਸੀਂ ਆਪਣੀ ਫਸਲ ਦੇ ਨਾਲ ਖੇਤਾਂ ਵਿੱਚ ਬੀਜ ਕੇ ਥੋੜ੍ਹੇ ਸਮੇਂ ਵਿੱਚ ਮਾਲਾਮਾਲ ਹੋ ਸਕਦੇ ਹੋ।
ਮਾਲਾਬਾਰ ਨਿੰਮ ਦਾ ਰੁੱਖ
-ਮਾਲਾਬਾਰ ਨਿੰਮ ਦਾ ਰੁੱਖ ਆਮ ਨਿੰਮ ਦੇ ਰੁੱਖ ਨਾਲੋਂ ਥੋੜ੍ਹਾ ਵੱਖਰਾ ਹੁੰਦਾ ਹੈ। ਇਸ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਦੀ ਕਾਸ਼ਤ ਹਰ ਕਿਸਮ ਦੀ ਮਿੱਟੀ ਵਿੱਚ ਆਸਾਨੀ ਨਾਲ ਕੀਤੀ ਜਾ ਸਕਦੀ ਹੈ।
-ਇਸ ਨੂੰ ਜ਼ਿਆਦਾ ਪਾਣੀ ਦੀ ਲੋੜ ਨਹੀਂ ਹੁੰਦੀ, ਇਹ ਘੱਟ ਪਾਣੀ ਵਿੱਚ ਵੀ ਚੰਗੀ ਤਰ੍ਹਾਂ ਵਧ ਸਕਦਾ ਹੈ।
-ਇਸ ਦਾ ਬੀਜ ਮਾਰਚ ਅਤੇ ਅਪ੍ਰੈਲ ਦੇ ਮਹੀਨਿਆਂ ਦੌਰਾਨ ਬੀਜਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।
-ਇਹ ਰੁੱਖ ਬਹੁਤ ਤੇਜ਼ੀ ਨਾਲ ਵਧਦਾ ਹੈ ਅਤੇ ਘੱਟ ਸਮੇਂ ਵਿੱਚ ਵਾਧੂ ਮੁਨਾਫ਼ਾ ਦਿੰਦਾ ਹੈ।
-ਮਾਲਾਬਾਰ ਨਿੰਮ ਦੀ ਲੱਕੜ ਦੀ ਭਾਰਤੀ ਬਾਜ਼ਾਰਾਂ ਵਿੱਚ ਬਹੁਤ ਮੰਗ ਹੈ।
-ਇਸਦੀ ਲੱਕੜ ਨੂੰ ਪਲਾਈਵੁੱਡ ਉਦਯੋਗ ਲਈ ਸਭ ਤੋਂ ਵਧੀਆ ਤੇ ਪਸੰਦੀਦਾ ਕਿਸਮ ਮੰਨਿਆ ਜਾਂਦਾ ਹੈ।
ਮਾਲਾਬਾਰ ਨਿੰਮ ਦੇ ਬੀਜ ਦਾ ਇਲਾਜ
ਮਲਬਾਰ ਨਿੰਮ ਦੇ ਬੀਜ ਨੂੰ ਖੇਤ ਵਿੱਚ ਬੀਜਣ ਤੋਂ ਪਹਿਲਾਂ ਉਨ੍ਹਾਂ ਦਾ ਇਲਾਜ ਕਰਨਾ ਜ਼ਰੂਰੀ ਹੈ। ਇਸਦੇ ਲਈ ਗਾਂ ਦੇ ਗੋਹੇ ਦਾ ਘੋਲ ਬਣਾਇਆ ਜਾਂਦਾ ਹੈ ਅਤੇ ਇਸ ਵਿੱਚ ਬੀਜ ਇੱਕ ਦਿਨ ਲਈ ਰੱਖਿਆ ਜਾਂਦਾ ਹੈ। ਬੀਜ ਦਾ ਇਲਾਜ ਕਰਨ ਤੋਂ ਬਾਅਦ, ਉਨ੍ਹਾਂ ਨੂੰ ਨਰਸਰੀ ਬੈੱਡ 'ਤੇ ਬੀਜਿਆ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਉਗਣ ਲਈ 1 ਤੋਂ 2 ਮਹੀਨੇ ਦਾ ਸਮਾਂ ਲੱਗਦਾ ਹੈ ਅਤੇ ਉਗਣ ਦੀ ਅਵਸਥਾ ਨੂੰ ਪੂਰਾ ਕਰਨ ਲਈ 6 ਮਹੀਨੇ ਲੱਗਦੇ ਹਨ। ਇਸ ਦੌਰਾਨ ਪੌਦਿਆਂ ਨੂੰ ਨਿਯਮਤ ਤੌਰ 'ਤੇ ਪਾਣੀ ਦੇਣਾ ਚਾਹੀਦਾ ਹੈ।
ਮਾਲਾਬਾਰ ਪੌਦਿਆਂ ਦੀ ਸਿੰਚਾਈ
ਮਾਲਾਬਾਰ ਪੌਦਿਆਂ ਨੂੰ ਮੱਧਮ ਸਿੰਚਾਈ ਦੀ ਲੋੜ ਹੁੰਦੀ ਹੈ। ਇਸ ਦੇ ਲਈ ਪੌਦਿਆਂ ਨੂੰ 10 ਤੋਂ 15 ਦਿਨਾਂ ਦੇ ਅੰਤਰਾਲ 'ਤੇ ਪਾਣੀ ਦੇਣਾ ਚਾਹੀਦਾ ਹੈ। ਜੇਕਰ ਬਰਸਾਤ ਦਾ ਮੌਸਮ ਹੋਵੇ ਤਾਂ ਪੌਦਿਆਂ ਨੂੰ ਲੋੜ ਪੈਣ 'ਤੇ ਹੀ ਪਾਣੀ ਦਿਓ।
ਮਾਲਾਬਾਰ ਨਿੰਮ ਦੇ ਰੁੱਖ ਦੀ ਵਰਤੋਂ
ਮਾਲਾਬਾਰ ਨਿੰਮ ਦੇ ਦਰੱਖਤਾਂ ਦੀ ਵਰਤੋਂ ਕਈ ਤਰ੍ਹਾਂ ਦੀਆਂ ਚੀਜ਼ਾਂ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਦੀ ਲੱਕੜ ਦੀ ਵਰਤੋਂ ਕਈ ਤਰ੍ਹਾਂ ਦੇ ਫਰਨੀਚਰ, ਪੈਕਿੰਗ ਬਾਕਸ ਅਤੇ ਕ੍ਰਿਕਟ ਸਟੀਕ ਬਣਾਉਣ ਲਈ ਕੀਤੀ ਜਾਂਦੀ ਹੈ। ਪਲਾਈਵੁੱਡ ਉਦਯੋਗ ਵਿੱਚ ਇਸ ਲੱਕੜ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਖੇਤੀਬਾੜੀ ਦੇ ਸੰਦ, ਪੈਨ, ਪੈਨਸਿਲ ਅਤੇ ਪੈਕਿੰਗ ਬਾਕਸ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸ ਲੱਕੜ 'ਤੇ ਦੀਮਕ ਦੀ ਬਿਮਾਰੀ ਘੱਟ ਹੀ ਦਿਖਾਈ ਦਿੰਦੀ ਹੈ।
ਇਹ ਵੀ ਪੜ੍ਹੋ : Eucalyptus Farming: ਖੇਤ ਵਿੱਚ ਲਗਾਓ ਇਹ ਰੁੱਖ! 10 ਸਾਲ ਬਾਅਦ ਕਮਾਓ ਲੱਖਾਂ!
ਕਮਾਈ ਪੱਖੋਂ ਰੁੱਖ ਲਾਉਣ ਦਾ ਤਰੀਕਾ
ਮਾਲਾਬਾਰ ਨਿੰਮ ਦੇ 4 ਏਕੜ ਵਿੱਚ 5 ਹਜ਼ਾਰ ਰੁੱਖ ਲਗਾਏ ਜਾ ਸਕਦੇ ਹਨ, ਜਿਨ੍ਹਾਂ ਵਿੱਚੋਂ 2 ਹਜ਼ਾਰ ਦਰੱਖਤ ਖੇਤ ਦੇ ਬਾਹਰਲੇ ਪਾਸੇ ਅਤੇ 3 ਹਜ਼ਾਰ ਰੁੱਖ ਖੇਤ ਦੇ ਅੰਦਰ ਲਗਾਏ ਜਾ ਸਕਦੇ ਹਨ।
ਮਾਲਾਬਾਰ ਨਿੰਮ ਦੇ ਰੁੱਖਾਂ ਤੋਂ ਕਮਾਈ
-ਤੁਸੀਂ 8 ਸਾਲ ਬਾਅਦ ਮਾਲਾਬਾਰ ਨਿੰਮ ਦੇ ਰੁੱਖਾਂ ਦੀ ਲੱਕੜ ਵੇਚ ਸਕਦੇ ਹੋ।
-4 ਏਕੜ ਵਿੱਚ ਖੇਤੀ ਕਰਕੇ ਤੁਸੀਂ ਆਸਾਨੀ ਨਾਲ 50 ਲੱਖ ਰੁਪਏ ਤੱਕ ਕਮਾ ਸਕਦੇ ਹੋ।
Summary in English: Malabar neem tree cultivation will make a millionaire in 6 years! Learn how to get started!