1. Home
  2. ਸਫਲਤਾ ਦੀਆ ਕਹਾਣੀਆਂ

ਫਸਲੀ ਵਿਭਿੰਤਾ ਅਪਣਾਉਣ ਵਾਲਾ ਸਫਲ ਕਿਸਾਨ ਬਣਿਆ ਹੋਰਨਾਂ ਲਈ ਮਿਸਾਲ!

ਪਟਿਆਲਾ ਦੇ ਪਿੰਡ ਸੰਗਤਪੁਰਾ ਦੇ ਰਹਿਣ ਵਾਲੇ ਗੁਰਦਰਸ਼ਨ ਸਿੰਘ ਇੱਕ ਸਫਲ ਕਿਸਾਨ ਵੱਜੋਂ ਉਭਰਕੇ ਸਾਹਮਣੇ ਆਏ ਹਨ।

Gurpreet Kaur Virk
Gurpreet Kaur Virk
ਸਫਲ ਕਿਸਾਨ

ਸਫਲ ਕਿਸਾਨ

ਜੋ ਇਨਸਾਨ ਮਿਹਨਤ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ, ਉਹਨਾਂ ਨੂੰ ਅੱਗੇ ਵਧਣ ਤੋਂ ਕੋਈ ਵੀ ਤਾਕਤ ਨਹੀਂ ਰੋਕ ਸਕਦੀ। ਕੁੱਝ ਅਜਿਹਾ ਹੀ ਕਰ ਦਿਖਾਇਆ ਹੈ ਪਟਿਆਲਾ ਦੇ ਰਹਿਣ ਵਾਲੇ ਕਿਸਾਨ ਗੁਰਦਰਸ਼ਨ ਸਿੰਘ ਨੇ।

ਪੰਜਾਬੀ ‘ਚ ਇੱਕ ਕਹਾਵਤ ਹੈ, ਜਿੱਥੇ ਚਾਹ, ਉੱਥੇ ਰਾਹ, ਉਸ ਤਰ੍ਹਾਂ ਹੀ ਜ਼ਿੰਦਗੀ ਵਿੱਚ ਜੇਕਰ ਕੁੱਝ ਕਰਨ ਦਾ ਸੋਚ ਲਿਆ ਹੈ, ਤਾਂ ਉਸਨੂੰ ਪੂਰਾ ਕਰਕੇ ਹੀ ਸਾਹ ਲਓ। ਖੇਤੀ ਦੇ ਖੇਤਰ ਵਿੱਚ ਵੀ ਕੁੱਝ ਇਨਸਾਨ ਅਜਿਹੇ ਹੁੰਦੇ ਹਨ ਜੋ ਕਿ ਰਵਾਇਤੀ ਖੇਤੀ ਨੂੰ ਨਾ ਅਪਣਾ ਕੇ ਕੁੱਝ ਵੱਖਰਾ ਕਰਦੇ ਹਨ ਅਤੇ ਬਾਕੀ ਲੋਕਾਂ ਦੇ ਲਈ ਇੱਕ ਮਿਸਾਲ ਬਣ ਕੇ ਸਾਹਮਣੇ ਆਉਂਦੇ ਹਨ। ਕੁੱਝ ਅਜਿਹੀ ਹੀ ਕਹਾਣੀ ਹੈ ਗੁਰਦਰਸ਼ਨ ਸਿੰਘ ਦੀ।

ਦਰਅਸਲ, ਪਟਿਆਲਾ ਦੇ ਪਿੰਡ ਸੰਗਤਪੁਰਾ ਦੇ ਰਹਿਣ ਵਾਲੇ ਗੁਰਦਰਸ਼ਨ ਸਿੰਘ ਇੱਕ ਸਫਲ ਕਿਸਾਨ ਵੱਜੋਂ ਉਭਰਕੇ ਸਾਹਮਣੇ ਆਏ ਹਨ। ਕਿਸਾਨ ਨੇ ਸਿਰਫ ਕਣਕ-ਝੋਨੇ ਤੇ ਨਿਰਭੱਰ ਨਾ ਰਿਹੰਦਿਆਂ ਸੰਗਿਠਤ ਖੇਤੀ ਪ੍ਰਣਾਲੀ ਅਪਣਾ ਕੇ ਇਕ ਮਿਸਾਲ ਕਾਇਮ ਕੀਤੀ ਹੈ। ਇਹ ਕਿਸਾਨ ਪਸ਼ੂ ਪਾਲਣ ਦੇ ਨਾਲ, ਫਸਲੀ ਵਿਭਿੰਤਾ ਨੂੰ ਤਰਜੀਹ ਦਿੰਦਾ ਹੋਇਆ ਕਣਕ, ਬਾਸਮਤੀ, ਸਬਜੀਆਂ ਦੀ ਕਾਸ਼ਤ ਕਰਦਾ ਹੈ। ਦਸ ਦਈਏ ਕਿ ਇਹ ਕਿਸਾਨ ਪੰਜਾਬ ਐਗਰੀਕਲਚਰਲ ਯੂਨੀਵਰਿਸਟੀ, ਲੁਧਿਆਣਾ ਦੇ ਸਕੂਲ ਆਫ ਆਰਗੈਨਿਕ ਫਾਰਮਿੰਗ ਨਾਲ ਜੁੜਿਆ ਹੋਇਆ ਹੈ ਅਤੇ ਸਮੇਂ- ਸਮੇਂ ਤੇ ਖੇਤੀ ਸੰਬੰਧਿਤ ਟ੍ਰੇਨਿੰਗਾਂ ਵਿੱਚ ਸ਼ਿਰਕਤ ਕਰਦਾ ਰਿਹੰਦਾ ਹੈ।

ਗੁਰਦਰਸ਼ਨ ਸਿੰਘ ਦਾ ਸਫਰ

ਇਸ ਕਿਸਾਨ ਨੇ ਸਬਜੀਆਂ ਦੀ ਕਾਸ਼ਤ ਸੰਨ 2018 ਤੋਂ ਛੋਟੇ ਪੱਧਰ ਤੇ 3 ਬਿਘੇ ਵਿੱਚ ਧਨੀਆ, ਸ਼ਲਗਮ ਅਤੇ ਮੂਲੀ ਦੀ ਕਾਸ਼ਤ ਤੋਂ ਸ਼ੁਰੂ ਕੀਤੀ ਸੀ। ਦੱਸ ਦਈਏ ਕਿ ਇਸ ਕਿਸਾਨ ਕੋਲ ਕੁੱਲ 4 ਕਿੱਲੇ ਹਨ ਅਤੇ ਹੁਣ ਉਹ ਸਬਜੀਆਂ ਦੀ ਕਾਸ਼ਤ 2 ਏਕੜ ਦੇ ਰਕਬੇ ਵਿੱਚ ਕਰਦਾ ਹੈ। ਆਪਣੀ ਉਪਜ ਦਾ ਮੰਡੀਕਰਨ ਵੀ ਉਹ ਆਪ ਨੇੜਲੀ ਨਾਭਾ ਮੰਡੀ ਵਿੱਚ ਕਰਦਾ ਹੈ। ਸਾੳਣੀ ਵਿੱਚ ਟਿੰਡੇ, ਕੱਦੂ ਅਤੇ ਹਾੜੀ ਵਿੱਚ ਸ਼ਲਗਮ, ਅਗੇਤਾ ਧਨੀਆ, ਚੁਕੰਦਰ, ਮੂਲੀ ਇਹ ਕਿਸਾਨ ਵਲੋਂ ਬੀਜੀਆਂ ਜਾਣ ਵਾਲੀਆਂ ਮੁੱਖ ਸਬਜੀਆਂ ਹਨ। ਘਰੇਲੂ ਲੋੜਾਂ ਦੀ ਪੂਰਤੀ ਲਈ ਇਹ ਕਿਸਾਨ ਹਲਦੀ, ਗੰਨਾ, ਚਾਰਾ ਵੀ ਬੀਜਦਾ ਹੈ। ਫਸਲੀ ਵਿਭਿੰਤਾ ਦੇ ਨਾਲ ਇਸ ਕਿਸਾਨ ਨੇ ਖੇਤ ਵਿੱਚ ਸਫੈਦਾ, ਨਿੰਮ ਆਦਿ ਦੇ ਬੂਟੇ ਵੀ ਲਗਾਏ ਹੋਏ ਨੇ, ਜੋ ਕਿ ਵਾਤਾਵਰਣ ਦੀ ਸਾਂਭ-ਸੰਭਾਲ ਦੇ ਨਾਲ ਆਮਦਨ ਵਿੱਚ ਵੀ ਵਾਧਾ ਕਰਦੇ ਹਨ।

ਹੇਠਾਂ ਦਿੱਤੀ ਸਾਰਣੀ ਵਿੱਚ ਇਸ ਕਿਸਾਨ ਦੀ ਫਸਲਾਂ ਤੋਂ ਮਿਲਣ ਵਾਲੀ ਆਮਦਨ ਦਾ ਵੇਰਵਾ ਦਿੱਤਾ ਗਿਆ ਹੈ:

ਫਸਲੀ ਚੱਕਰ

 

                                   ਆਮਦਨ (ਰੁਪਏ)

 

 ਮੂੰਗੀ-ਬਾਸਮਤੀ-ਆਲੂ-ਕਣਕ

 

 

  18000+60,000+40,000+29,000 = 1,47,000

 

 

 

ਟਿੰਡੇ+ਕੱਦੂ-ਬਾਸਮਤੀ-ਸ਼ਲਗਮ, ਅਗੇਤਾ ਧਨੀਆ, ਚੁਕੰਦਰ, ਮੂਲੀ

 

 

 

30,000+40,000+60,000+40,000+39,000+38000+33000=2,80,000

 

    ਕੁੱਲ

 

                                               4,27,000

 

ਫਸਲੀ ਵਿਭਿੰਤਾ ਨਾਲ ਕਮਾਈ 'ਚ ਵਾਧਾ

ਕਿਸਾਨ ਗੁਰਦਰਸ਼ਨ ਸਿੰਘ ਨੇ 3 ਗਾਵਾਂ ਅਤੇ 4 ਮੱਝਾਂ ਵੀ ਰੱਖੀਆ ਹਨ ਅਤੇ ਉਹ ਉਹਨਾਂ ਦਾ ਦੁੱਧ ਵੇਚਦਾ ਹੈ। ਗਾਵਾਂ ਦਾ ਦੁੱਧ ਚੋਣ ਅਤੇ ਹੋਰ ਕੰਮਕਾਰ ਇਸ ਕਿਸਾਨ ਦਾ ਸਾਰਾ ਪਰਿਵਾਰ ਰੱਲ ਮਿੱਲ ਕੇ ਹੀ ਕਰਦਾ ਹੈ। ਪਸ਼ੂਆਂ ਲਈ ਚਾਰੇ ਵਾਸਤੇ ਇਹ ਕਿਸਾਨ ਆਚਾਰ ਵੀ ਬਣਾਉਦਾ ਹੈ। ਉਸ ਨੇ ਘਰੇਲੂ ਲੋੜਾਂ ਦੀ ਪੂਰਤੀ ਲਈ ਸਬਜੀਆਂ ਅਤੇ ਫਲਾਂ ਦੀ ਘਰੇਲ਼ੂ ਬਗੀਚੀ ਵੀ ਬਣਾਈ ਹੋਈ ਹੈ, ਜਿਸ ਵਿੱਚ 15 ਫਲਦਾਰ ਬੂਟੇ ਲਗੇ ਹਨ। ਨਾਲ ਹੀ ਇਹ ਕਿਸਾਨ ਖੇਤੀ ਜਹਿਰਾਂ ਘੱਟ ਤੋਂ ਘੱਟ ਵਰਤੀਆਂ ਜਾਣ, ਇਸ ਸੋਚ ਨੂੰ ਮੁੱਖ ਰੱਖਦਿਆਂ ਨਦੀਨ ਨਾਸ਼ਕ ਦੀ ਜਗ੍ਹਾ ਹਲੀ ਨਾਲ ਗੁਡਾਈ ਕਰਦਾ ਹੈ। ਇਹ ਕਿਸਾਨ ਆਪਣੇ ਖੇਤੀਬਾੜੀ ਸਬੰਧੀ ਗਿਆਨ ਅਤੇ ਨਵੀਆਂ ਤਕਨੀਕਾਂ ਦੂਸਰੇ ਕਿਸਾਨਾਂ ਨਾਲ ਸਾਂਝੀਆਂ ਕਰਦਾ ਹੈ।

ਇਹ ਵੀ ਪੜ੍ਹੋ ਪਟਿਆਲਾ ਦੇ ਕਿਸਾਨ ਗੁਰਮੁੱਖ ਸਿੰਘ ਬਣੇ ਹੋਰਨਾਂ ਲਈ ਮਿਸਾਲ! ਪੜੋ ਪੂਰੀ ਖ਼ਬਰ

ਫਸਲੀ ਵਿਭਿੰਤਾ ਲਈ ਸਿਖਲਾਈ

ਦੱਸ ਦਈਏ ਕਿ ਇਹ ਕਿਸਾਨ ਨਵੀਨਤਮ ਖੇਤੀਬਾੜੀ ਜਾਣਕਾਰੀ ਪ੍ਰਾਪਤ ਕਰਨ ਲਈ ਨਿਯਮਤ ਰੂਪ ਨਾਲ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਪਟਿਆਲਾ, ਪੰਜਾਬ ਐਗਰੀਕਲਚਰਲ ਯੂਨੀਵਰਿਸਟੀ, ਲੁਧਿਆਣਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਦੇ ਮੇਲਿਆਂ ਅਤੇ ਖੇਤੀ ਸਾਹਿਤ ਨਾਲ ਜੁੜਿਆ ਹੋਇਆ ਹੈ ਅਤੇ ਸਮੇਂ- ਸਮੇਂ ਤੇ ਖੇਤੀ ਸੰਬੰਧਿਤ ਟ੍ਰੇਨਿੰਗਾਂ ਵਿੱਚ ਸ਼ਿਰਕਤ ਕਰਦਾ ਰਿਹੰਦਾ ਹੈ।

Summary in English: Successful farmer who adopts crop diversification becomes an example for others!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters