1. Home
  2. ਖੇਤੀ ਬਾੜੀ

ਫਸਲਾਂ ਦੀ ਰਹਿੰਦ ਖੂੰਹਦ ਦੀ ਵਾਤਾਵਰਨ ਪੱਖੀ ਸੰਭਾਲ ਕਰਨ ਵਾਲੇ ਕਿਸਾਨਾਂ ਦਾ ਸੰਗਠਨ : ਕਰਮਾ

ਪੀ.ਏ.ਯੂ. ਲੁਧਿਆਣਾ ਵੱਲੋਂ ਫਸਲਾਂ ਦੀ ਰਹਿੰਦ ਖੂੰਹਦ ਦਾ ਸੁਚੱਜਾ ਪ੍ਰਬੰਧ ਕਰਨ ਲਈ ਚਲਾਈ ਮੁਹਿੰਮ ਦੇ ਪ੍ਰਭਾਵਵੱਸ ਕਿਸਾਨਾਂ ਵਲੋਂ 2018-19 ਵਿਚ ਫਸਲੀ ਰਹਿੰਦ-ਖੂੰਹਦ ਸੰਭਾਲਣ ਵਾਲੇ ਕਿਸਾਨਾਂ ਦਾ ਇਕ ਸੰਗਠਨ ਕਰਮਾ ਹੋਂਦ ਵਿਚ ਆਇਆ। ਇਸ ਸੰਗਠਨ ਦੇ ਅੱਜ 1266 ਮੈਂਬਰ ਹਨ ਜੋ ਪੰਜਾਬ ਦੇ ਲਗਭਗ ਸਾਰੇ ਜਿਲ੍ਹਿਆਂ ਦੀ ਪ੍ਰਤੀਨਿਧਤਾ ਕਰਦੇ ਹਨ। ਸਾਰੇ 22 ਮੈਨੇਜਰਜ਼ ਦਾ ਮੁੱਖ ਮੰਤਵ ਕਿਸਾਨਾਂ ਵਿੱਚ ਇਸ ਐਸੋਸੀਏਸ਼ਨ ਦੇ ਮੁੱਖ ਉਦੇਸ਼ਾਂ ਨੂੰ ਪਹੁੰਚਾਉਣਾ ਹੈ ਜਿਸ ਲਈ ਵੱਖ ਵੱਖ ਤਕਨੀਕਾਂ ਨੂੰ ਵਰਤਕੇ ਫਸਲਾਂ ਦੀ ਰਹਿੰਦ ਖੂੰਹਦ ਦਾ ਸੁਚੱਜਾ ਪ੍ਰਬੰਧ ਕਰਨ ਲਈ ਮਾਹੌਲ ਸਿਰਜਣਾ ਹੈ। ਇਸ ਸਮੂਹ ਨੂੰ ਬਣਾਉਣ ਦਾ ਮੁੱਖ ਮੰਤਵ ਸਮੂਹ ਦੇ ਮੈਂਬਰਾਂ ਵੱਖ ਵੱਖ ਮਾਹਿਰਾਂ, ਕਿਸਾਨਾਂ ਅਤੇ ਆਪਸੀ ਗੱਲਬਾਤ, ਸਿਖਲਾਈ ਅਤੇ ਵਿਦਿਅਕ ਦੌਰਿਆਂ ਰਾਹੀਂ ਫਸਲਾਂ ਦੀ ਰਹਿੰਦ ਖੂੰਹਦ ਦਾ ਤਕਨੀਕੀ ਗਿਆਨ ਵਿਚਾਰਨਾ ਹੈ। ਇਸ ਤਰਾਂ ਨਾਲ ਐਸੋਸੀਏਸ਼ਨ ਦੇ ਮੈਂਬਰ ਅਤੇ ਕਿਸਾਨ ਇਹਨਾਂ ਤਕਨੀਕਾਂ ਨੂੰ ਵਰਤ ਕੇ ਫਸਲਾਂ ਦੀ ਰਹਿੰਦ ਖੂੰਹਦ ਦੀ ਵਾਤਾਵਰਨ ਪੱਖੀ ਸੰਭਾਲ ਦਾ ਹੋਕਾ ਪਿੰਡ ਪਿੰਡ ਤਕ ਪਹੁੰਚਾ ਰਹੇ ਹਨ। ਇਹਨਾਂ ਕੰਮਾਂ ਨੂੰ ਕਰਦੇ ਹੋਏ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਨਿਯਮਾਂ ਅਤੇ ਮਾਪਦੰਡਾਂ ਬਾਰੇ ਵੀ ਜਾਣਕਾਰੀ ਹਾਸਿਲ ਕਰਨਾ ਅਤੇ ਹੋਰ ਕਿਸਾਨਾਂ ਨੂੰ ਦੱਸਣਾ ਵੀ ਇਸ ਸੰਗਠਨ ਦਾ ਮੂਲ ਕਾਰਜ ਹੈ।

KJ Staff

ਪੰਜਾਬ ਦੀ ਕਿਸਾਨੀ ਨੂੰ ਚੜਦੀਕਲਾ ਵਲ ਲਿਜਾਣ ਅਤੇ ਵਿਗਿਆਨਕ ਖੇਤੀ ਦੀ ਜੋਤ ਦੂਰ ਦੁਰਾਡੇ ਪਹੁੰਚਾਉਣ ਦੇ ਪੀ ਏ ਯੂ ਦੇ ਮੰਤਵ ਨੂੰ ਪੂਰਾ ਕਰਨ ਲਈ ਅਗਾਂਹਵਧੂ ਕਿਸਾਨਾਂ ਦਾ ਇਹ ਸਮੂਹ ਯਤਨਸ਼ੀਲ ਹੈ। ਆਸ ਹੈ ਇਨ੍ਹਾਂ ਦੇ ਉੱਦਮ ਨਾਲ ਪੰਜਾਬ ਵਿਚ ਕੁਦਰਤੀ ਸਰੋਤਾਂ ਦੀ ਸੰਭਾਲ ਪ੍ਰਤੀ ਜਾਗਰੂਕਤਾ ਖੇਤੀਬਾੜੀ ਦਾ ਅਹਿਮ ਹਿੱਸਾ ਬਣ ਸਕੇਗੀ।

ਲਵਲੀਸ਼ ਗਰਗ : 95010-04172

ਲਵਲੀਸ਼ ਗਰਗ ਅਤੇ ਤੇਜਿੰਦਰ ਸਿੰਘ ਰਿਆੜ

Summary in English: Organization of Farmers for Environmental Care of Crop Residues: Karma

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters