s
  1. ਖੇਤੀ ਬਾੜੀ

Potato Farming: ਇਸ ਤਕਨੀਕ ਰਾਹੀਂ ਹੋਵੇਗੀ ਹਵਾ ਵਿੱਚ ਆਲੂ ਦੀ ਖੇਤੀ! ਕਿਸਾਨਾਂ ਦੀ ਕਮਾਈ 'ਚ ਹੋਵੇਗਾ ਵਾਧਾ!

ਗੁਰਪ੍ਰੀਤ ਕੌਰ
ਗੁਰਪ੍ਰੀਤ ਕੌਰ
ਹੁਣ ਹਵਾ ਵਿੱਚ ਹੋਵੇਗੀ ਆਲੂ ਦੀ ਖੇਤੀ

ਹੁਣ ਹਵਾ ਵਿੱਚ ਹੋਵੇਗੀ ਆਲੂ ਦੀ ਖੇਤੀ

Aeroponic Potato: ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿੱਚ ਸਥਿਤ ਆਲੂ ਤਕਨਾਲੋਜੀ ਕੇਂਦਰ (Potato Technology Centre) ਦੁਆਰਾ ਐਰੋਪੋਨਿਕ ਆਲੂ ਫਾਰਮਿੰਗ (Aeroponic Potato Technique) ਦੀ ਖੋਜ ਕੀਤੀ ਗਈ ਹੈ। ਇਸ ਤਕਨੀਕ ਦੀ ਖਾਸ ਗੱਲ ਇਹ ਹੈ ਕਿ ਖੇਤੀ ਵਿੱਚ ਇਸ ਤਕਨੀਕ ਨਾਲ ਮਿੱਟੀ ਅਤੇ ਜ਼ਮੀਨ ਦੋਵਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ।

Aeroponic Potato Farming: ਸ਼ਾਇਦ ਹੀ ਤੁਸੀ ਕਦੇ ਹਵਾ ਵਿੱਚ ਆਲੂਆਂ ਦੀ ਖੇਤੀ ਬਾਰੇ ਦੇਖਿਆ ਜਾਂ ਸੁਣਿਆ ਹੋਵੇ, ਪਰ ਅੱਜ ਅੱਸੀ ਤੁਹਾਨੂੰ ਇੱਕ ਅਜਿਹੀ ਤਕਨੀਕ ਬਾਰੇ ਦੱਸਣ ਜਾ ਰਹੇ ਹਾਂ ਜਿਸਦੇ ਰਾਹੀਂ ਅੱਜ-ਕੱਲ ਕਿਸਾਨ ਹਵਾ ਵਿੱਚ ਆਲੂਆਂ ਦੀ ਖੇਤੀ ਕਰਕੇ ਚੰਗਾ ਕਮਾ ਰਹੇ ਹਨ। ਦਰਅਸਲ, ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿੱਚ ਸਥਿਤ ਆਲੂ ਤਕਨਾਲੋਜੀ ਕੇਂਦਰ ਵੱਲੋਂ ਐਰੋਪੋਨਿਕ ਆਲੂ ਫਾਰਮਿੰਗ (Aeroponic Potato Technique) ਦੀ ਖੋਜ ਕੀਤੀ ਗਈ ਹੈ। ਦੱਸ ਦਈਏ ਕਿ ਇਸ ਤਕਨੀਕ ਰਾਹੀਂ ਮਿੱਟੀ ਅਤੇ ਜ਼ਮੀਨ ਦੋਵਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਜਿਸਦੇ ਚਲਦਿਆਂ ਹੁਣ ਬਿਹਾਰ ਦੇ ਕਿਸਾਨ ਵੀ ਇਸ ਨਵੀਂ ਤਕਨੀਕ ਨਾਲ ਆਲੂ ਦੀ ਖੇਤੀ ਕਰਨ ਬਾਰੇ ਮਨ ਬਣਾ ਰਹੇ ਹਨ।

ਦੱਸ ਦਈਏ ਕਿ ਇਸ ਤਕਨੀਕ ਦਾ ਨਾਂ ਐਰੋਪੋਨਿਕ ਤਕਨੀਕ ਹੈ, ਜਿਸ ਰਾਹੀਂ ਆਲੂ ਦੀ ਖੇਤੀ ਜ਼ਮੀਨ ਦੀ ਬਜਾਏ ਹਵਾ ਵਿੱਚ ਕੀਤੀ ਜਾਵੇਗੀ ਅਤੇ ਇਸ ਨਾਲ ਝਾੜ ਵੀ 10 ਗੁਣਾ ਤੱਕ ਵਧੇਗਾ। ਇਹ ਕਹਿਣਾ ਹੈ ਹਰਿਆਣਾ ਦੇ ਕਰਨਾਲ ਆਲੂ ਤਕਨਾਲੋਜੀ ਕੇਂਦਰ ਤੋਂ ਆਲੂ ਦੀ ਖੇਤੀ ਦੀ ਨਵੀਂ ਤਕਨੀਕ ਦਾ ਅਧਿਐਨ ਕਰਕੇ ਵਾਪਸ ਪਰਤੇ ਸਹਰਸਾ ਦੇ ਅਗਵਾਨਪੁਰ ਖੇਤੀ ਖੋਜ ਕੇਂਦਰ ਦੇ ਵਿਗਿਆਨੀ ਪੰਕਜ ਕੁਮਾਰ ਰਾਏ ਦਾ।

ਤੁਸੀਂ ਹੈਰਾਨ ਹੋਵੋਗੇ ਕਿ ਹਵਾ ਵਿੱਚ ਆਲੂ ਦੀ ਕਾਸ਼ਤ ਕਿਵੇਂ ਸੰਭਵ ਹੈ, ਪਰ ਇਹ ਸੰਭਵ ਹੋ ਗਿਆ ਹੈ। ਅਸਲ ਵਿੱਚ, ਐਰੋਪੋਨਿਕ ਆਲੂ ਖੇਤੀ ਇੱਕ ਅਜਿਹੀ ਤਕਨੀਕ ਹੈ ਜਿਸ ਦੁਆਰਾ ਆਲੂ ਦੀ ਖੇਤੀ ਬਿਨਾਂ ਮਿੱਟੀ ਅਤੇ ਜ਼ਮੀਨ ਦੇ ਕੀਤੀ ਜਾ ਸਕਦੀ ਹੈ। ਇਸ ਤਕਨੀਕ ਨਾਲ ਮਿੱਟੀ ਅਤੇ ਜ਼ਮੀਨ ਦੋਵਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ।

ਸਰਕਾਰ ਵੱਲੋਂ ਇਸ ਤਕਨੀਕ ਨੂੰ ਮਨਜ਼ੂਰੀ

ਐਰੋਪੋਨਿਕ ਆਲੂ ਫਾਰਮਿੰਗ (Aeroponic Potato Farming) ਦੀ ਖੋਜ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿੱਚ ਸਥਿਤ ਆਲੂ ਤਕਨਾਲੋਜੀ ਕੇਂਦਰ ਦੁਆਰਾ ਕੀਤੀ ਗਈ ਹੈ। ਇਸ ਤਕਨੀਕ ਦੀ ਖਾਸ ਗੱਲ ਇਹ ਹੈ ਕਿ ਖੇਤੀ ਵਿੱਚ ਮਿੱਟੀ ਅਤੇ ਜ਼ਮੀਨ ਦੋਵਾਂ ਦੀ ਕਮੀ ਨੂੰ ਇਸ ਤਕਨੀਕ ਨਾਲ ਪੂਰਾ ਕੀਤਾ ਜਾ ਸਕਦਾ ਹੈ ਅਤੇ ਜੇਕਰ ਇਸ ਤਕਨੀਕ ਨਾਲ ਖੇਤੀ ਕੀਤੀ ਜਾਵੇ ਤਾਂ ਆਲੂ ਦਾ ਝਾੜ 10 ਗੁਣਾ ਤੱਕ ਵੱਧ ਜਾਵੇਗਾ। ਸਰਕਾਰ ਨੇ ਇਸ ਤਕਨੀਕ ਨਾਲ ਆਲੂਆਂ ਦੀ ਕਾਸ਼ਤ ਨੂੰ ਮਨਜ਼ੂਰੀ ਦੇ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਆਲੂ ਟੈਕਨਾਲੋਜੀ ਸੈਂਟਰ ਕਰਨਾਲ ਦਾ ਇੰਟਰਨੈਸ਼ਨਲ ਪੋਟੇਟੋ ਸੈਂਟਰ ਨਾਲ ਐਮ.ਓ.ਯੂ. (MOU) ਸਾਈਨ ਹੋਇਆ ਹੈ। ਐਮ.ਓ.ਯੂ. ਤੋਂ ਬਾਅਦ ਭਾਰਤ ਸਰਕਾਰ ਨੇ ਐਰੋਪੋਨਿਕ ਆਲੂ ਫਾਰਮਿੰਗ ਨਾਲ ਆਲੂਆਂ ਦੀ ਕਾਸ਼ਤ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਸ ਤਕਨੀਕ ਨਾਲ ਕਿਸਾਨਾਂ ਦੀ ਆਮਦਨ ਵਧੇਗੀ

ਐਰੋਪੋਨਿਕ ਆਲੂ ਫਾਰਮਿੰਗ ਤੋਂ ਕਿਸਾਨਾਂ ਨੂੰ ਕਾਫੀ ਫਾਇਦਾ ਹੋਵੇਗਾ ਕਿਉਂਕਿ ਇਸ ਨਾਲ ਕਿਸਾਨ ਘੱਟ ਖਰਚੇ 'ਤੇ ਵੱਧ ਤੋਂ ਵੱਧ ਆਲੂ ਦਾ ਉਤਪਾਦਨ ਕਰ ਸਕਦੇ ਹਨ ਅਤੇ ਵੱਧ ਝਾੜ ਮਿਲਣ ਨਾਲ ਉਨ੍ਹਾਂ ਦੀ ਆਮਦਨ ਵੀ ਵਧੇਗੀ। ਇਸ ਤਕਨੀਕ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਕਨੀਕ ਵਿੱਚ ਲਟਕਦੀਆਂ ਜੜ੍ਹਾਂ ਰਾਹੀਂ ਉਨ੍ਹਾਂ ਨੂੰ ਪੌਸ਼ਟਿਕ ਤੱਤ ਦਿੱਤੇ ਜਾਂਦੇ ਹਨ। ਜਿਸ ਤੋਂ ਬਾਅਦ ਇਸ ਵਿੱਚ ਮਿੱਟੀ ਅਤੇ ਜ਼ਮੀਨ ਦੀ ਕੋਈ ਲੋੜ ਨਹੀਂ ਰਹਿੰਦੀ।

ਇਹ ਵੀ ਪੜ੍ਹੋ : Bamboo Farming: ਸਰਕਾਰ ਬਾਂਸ ਦੀ ਖੇਤੀ 'ਤੇ ਦਿੰਦੀ ਹੈ ਸਬਸਿਡੀ! ਕਿਸਾਨ ਕਮਾ ਸਕਦੇ ਹਨ ਲੱਖਾਂ ਰੁਪਏ!

ਵਿਗਿਆਨੀ ਦਾ ਪੱਖ

ਹਰਿਆਣਾ ਦੇ ਕਰਨਾਲ ਸਥਿਤ ਆਲੂ ਤਕਨਾਲੋਜੀ ਕੇਂਦਰ ਤੋਂ ਆਲੂ ਦੀ ਖੇਤੀ ਦੀ ਨਵੀਂ ਤਕਨੀਕ ਦਾ ਅਧਿਐਨ ਕਰਨ ਤੋਂ ਬਾਅਦ ਵਾਪਿਸ ਆਏ ਅਗਵਾਨਪੁਰ ਖੇਤੀ ਖੋਜ ਕੇਂਦਰ ਦੇ ਵਿਗਿਆਨੀ ਡਾ: ਪੰਕਜ ਕੁਮਾਰ ਰਾਏ ਦਾ ਕਹਿਣਾ ਹੈ ਕਿ ਬਹੁਤ ਸਾਰੇ ਕਿਸਾਨ ਜੋ ਹਾਲੇ ਵੀ ਰਵਾਇਤੀ ਢੰਗ ਅਪਣਾਉਂਦੇ ਹਨ, ਉਸ ਦੇ ਮੁਕਾਬਲੇ ਇਹ ਤਕਨੀਕ ਉਨ੍ਹਾਂ ਲਈ ਕਾਫੀ ਫਾਇਦੇਮੰਦ ਹੋ ਸਕਦੀ ਹੈ। ਇਸ ਤਕਨੀਕ ਰਾਹੀਂ ਆਲੂ ਦੇ ਬੀਜਾਂ ਦੀ ਉਤਪਾਦਨ ਸਮਰੱਥਾ ਨੂੰ 3 ਤੋਂ 4 ਗੁਣਾ ਤੱਕ ਵਧਾਇਆ ਜਾ ਸਕਦਾ ਹੈ।

ਹੋਰ ਸੂਬਿਆਂ ਨੂੰ ਵੀ ਹੋਵੇਗਾ ਫਾਇਦਾ

ਹਰਿਆਣਾ ਹੀ ਨਹੀਂ ਸਗੋਂ ਹੋਰ ਸੂਬਿਆਂ ਦੇ ਕਿਸਾਨਾਂ ਨੂੰ ਵੀ ਇਸ ਤਕਨੀਕ ਦਾ ਫਾਇਦਾ ਹੋਵੇਗਾ। ਇਸ ਤਰ੍ਹਾਂ ਦੀਆਂ ਨਵੀਆਂ ਤਕਨੀਕਾਂ ਦੇ ਆਉਣ ਨਾਲ ਕਿਸਾਨਾਂ ਨੂੰ ਨਾ ਸਿਰਫ ਗਿਆਨ ਪ੍ਰਾਪਤ ਹੋ ਰਿਹਾ ਹੈ, ਸਗੋਂ ਉਨ੍ਹਾਂ ਦੀ ਆਮਦਨ ਵਿੱਚ ਵੀ ਵਾਧਾ ਹੋ ਰਿਹਾ ਹੈ। ਜੋ ਉਨ੍ਹਾਂ ਅਤੇ ਸਾਡੇ ਸੂਬਿਆਂ ਦੋਵਾਂ ਲਈ ਬਿਹਤਰ ਹੈ।

Summary in English: Potato Farming: Potato farming in the air with this technique! Farmers' income will increase!

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription