1. Home
  2. ਖੇਤੀ ਬਾੜੀ

Seed Production: ਵਧੀਆ ਕੁਆਲਿਟੀ ਦਾ ਬੀਜ ਪੈਦਾ ਕਰਨ ਲਈ ਸੁਧਰੀਆਂ ਕਾਸ਼ਤਕਾਰੀ ਤਕਨੀਕਾਂ ਅਤੇ ਕਿਸਮਾਂ ਦੀ ਚੋਣ ਜਰੂਰੀ, ਇੱਥੇ ਜਾਣੋ ਜੜ੍ਹਾਂ ਵਾਲੀਆਂ ਸਬਜੀਆਂ ਦੇ ਬੀਜ ਉਤਪਾਦਨ ਦੇ ਨੁਕਤੇ

ਚੰਗੀ ਗੁਣਵੱਤਾ ਵਾਲੇ ਬੀਜ ਪੈਦਾ ਕਰਨ ਲਈ ਉੱਨਤ ਖੇਤੀ ਤਕਨੀਕਾਂ ਅਤੇ ਕਿਸਮਾਂ ਦੀ ਚੋਣ ਜ਼ਰੂਰੀ ਹੈ। ਨਾਲ ਹੀ, ਕਿਸਾਨਾਂ ਨੂੰ ਜੜ੍ਹਾਂ ਵਾਲੀਆਂ ਸਬਜ਼ੀਆਂ ਦੇ ਬੀਜ ਉਤਪਾਦਨ ਦੇ ਢੰਗ, ਖੇਤ ਦੀ ਚੋਣ, ਹੋਰ ਕਿਸਮਾਂ ਤੋਂ ਦੂਰੀ, ਡੱਕ ਤਿਆਰ ਕਰਨ ਲਈ ਪੁਟਾਈ ਦਾ ਸਮਾਂ, ਡੱਕਾਂ ਦੀ ਚੋਣ, ਖੇਤ ਦਾ ਨਿਰੀਖਣ, ਬੀਜ ਦੀ ਤੁੜਾਈ ਸਮੇਤ ਬਾਰੇ ਪੂਰੀ ਜਾਣਕਾਰੀ ਹੋਣੀ ਜ਼ਰੂਰੀ ਹੈ। ਇਸ ਲੇਖ ਵਿੱਚ ਅਸੀਂ ਜੜ੍ਹਾਂ ਵਾਲੀਆਂ ਸਬਜੀਆਂ ਦੇ ਬੀਜ ਉਤਪਾਦਨ ਦੇ ਨੁਕਤੇ ਸਾਂਝੇ ਕਰ ਰਹੇ ਹਾਂ।

Gurpreet Kaur Virk
Gurpreet Kaur Virk
ਵਧੀਆ ਕੁਆਲਿਟੀ ਦਾ ਬੀਜ ਪੈਦਾ ਕਰਨ ਲਈ ਸੁਧਰੀਆਂ ਕਾਸ਼ਤਕਾਰੀ ਤਕਨੀਕਾਂ ਅਤੇ ਕਿਸਮਾਂ ਦੀ ਚੋਣ ਜਰੂਰੀ

ਵਧੀਆ ਕੁਆਲਿਟੀ ਦਾ ਬੀਜ ਪੈਦਾ ਕਰਨ ਲਈ ਸੁਧਰੀਆਂ ਕਾਸ਼ਤਕਾਰੀ ਤਕਨੀਕਾਂ ਅਤੇ ਕਿਸਮਾਂ ਦੀ ਚੋਣ ਜਰੂਰੀ

Seed Production of Root Vegetables: ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲ਼ੁਧਿਆਣਾ ਵੱਲੋਂ ਸਿਫਾਰਿਸ ਕੀਤੀਆਂ ਜੜ੍ਹਾਂ ਵਾਲੀਆਂ ਸਬਜੀਆਂ ਦੀਆਂ ਦੇਸੀ ਕਿਸਮਾਂ ਦਾ ਬੀਜ ਕਿਸਾਨ ਵੀਰ ਪੰਜਾਬ ਦੇ ਮੌਸਮ ਵਿੱਚ ਪੈਦਾ ਕਰ ਸਕਦੇ ਹਨ।

ਵਧੀਆ ਕੁਆਲਿਟੀ ਦਾ ਬੀਜ ਪੈਦਾ ਕਰਨ ਲਈ ਸੁਧਰੀਆਂ ਕਾਸ਼ਤਕਾਰੀ ਤਕਨੀਕਾਂ ਅਤੇ ਕਿਸਮਾਂ ਦੀ ਚੋਣ ਕਰਨੀ ਜਰੂਰੀ ਹੈ। ਇਸ ਲੇਖ ਵਿੱਚ ਅਸੀਂ ਜੜ੍ਹਾਂ ਵਾਲੀਆਂ ਸਬਜੀਆਂ ਦੇ ਬੀਜ ਉਤਪਾਦਨ ਦੇ ਨੁਕਤੇ ਸਾਂਝੇ ਕਰ ਰਹੇ ਹਾਂ। 

ਜੜ੍ਹਾਂ ਵਾਲੀਆਂ ਸਬਜੀਆਂ ਦੇ ਬੀਜ ਉਤਪਾਦਨ ਦਾ ਢੰਗ

ਜੜ੍ਹਾਂ ਵਾਲੀਆਂ ਸਬਜੀਆਂ ਦਾ ਬੀਜ ਡੱਕਾਂ ਤੋਂ ਤਿਆਰ ਕਰੋ ਤਾਂ ਕਿ ਵਧੀਆਂ ਜੜ੍ਹਾਂ ਦੀ ਚੋਣ, ਸਹੀ ਫਾਸਲੇ ਤੇ ਬੀਜਾਈ ਹੋ ਸਕੇ। ਜਿਸ ਨਾਲ ਵਧੀਆ ਕੁਆਲਿਟੀ ਦਾ ਬੀਜ ਮਿਲ ਸਕਦਾ ਹੈ।

ਖੇਤ ਦੀ ਚੋਣ ਅਤੇ ਦੂਸਰੀਆਂ ਕਿਸਮਾਂ ਤੋਂ ਦੂਰੀ

ਜੜ੍ਹਾਂ ਵਾਲੀਆਂ ਸਬਜੀਆਂ ਦਾ ਬੀਜ਼ ਤਿਆਰ ਕਰਨ ਲਈ ਜੋ ਖੇਤ ਵਰਤਣਾ ਹੋਵੇ ਉਸ ਖੇਤ ਵਿਚ ਅਣਚਾਹੇ ਪੌਦੇ ਨਹੀਂ ਹੋਣੇ ਚਾਹੀਦੇ। ਇਸ ਬੀਜ ਦੇ ਖੇਤ ਦੂਜੀਆਂ ਕਿਸਮਾਂ ਦੇ ਖੇਤਾਂ ਨਾਲੋ ਜਾਂ ਕਿਸੇ ਹੋਰ ਕਿਸਮ ਜੋ ਸ਼ੁਧਤਾ ਦੀ ਕਸੌਟੀ ਤੇ ਖਰੀ ਨਾ ਉਤਰਦੀ ਹੋਵੇ ਤੇ ਮੂਲੀ ਅਤੇ ਸ਼ਲਗਮ ਲਈ 1600 ਮੀਟਰ (ਫਾਉਂਡੇਸ਼ਨ) 1000 ਮੀਟਰ (ਸਰਟੀਫਾਈਡ) ਅਤੇ ਗਾਜਰ ਲਈ 1000 ਮੀਟਰ (ਫਾਉਂਡੇਸ਼ਨ) ਅਤੇ 800 (ਸਰਟੀਫਾਈਡ) ਮੀਟਰ ਦੀ ਦੂਰੀ ਤੇ ਹੋਣਾ ਚਾਹੀਦਾ ਹੈ। ਸ਼ਲਗਮ ਦਾ ਬੀਜ ਪੈਦਾ ਕਰਨ ਵਾਲਾ ਖੇਤ ਦੂਜੀਆਂ ਕਿਸਮਾਂ ਦੇ ਨਾਲ-2 ਚੀਨੀ ਸਰੋਂ, ਪੀਲੀ ਸਰਸੋਂ, ਰਾਇਆ ਦੇ ਬੀਜ ਵਾਲੇ ਖੇਤ ਤੋਂ ਵੀ ਨਿਵੇਕਲਾ ਹੋਣਾ ਚਾਹੀਦਾ ਹੈ।

ਡੱਕ ਤਿਆਰ ਕਰਨ ਲਈ ਪੁਟਾਈ ਦਾ ਸਮਾਂ

ਡੱਕ ਬਣਾਉਣ ਲਈ ਮੂਲੀ ਅਤੇ ਸ਼ਲਗਮ ਨੂੰ ਬਿਜਾਈ ਤੋਂ ਲਗਭਗ 55-60 ਦਿਨਾਂ ਬਾਅਦ ਅਤੇ ਗਾਜਰ ਨੂੰ 90 ਦਿਨ ਪੁੱਟਣਾ ਚਾਹੀਦਾ ਹੈ। ਪੁਟਾਈ ਲੇਟ ਕਰਨ ਨਾਲ ਜੜ੍ਹ ਪੱਕ ਜਾਂਦੀ ਹੈ ਅਤੇ ਚੰਗਾ ਝਾੜ ਨਹੀ ਮਿਲਦਾ।

ਡੱਕਾਂ ਦੀ ਚੋਣ

ਜਦੋਂ ਜੜ੍ਹਾਂ ਪੂਰੀ ਤਰ੍ਹਾਂ ਬਣ ਜਾਣ, ਵਧੀਆ ਕਿਸਮ ਦੀਆਂ ਜੜਾਂ ਦਾ ਰੰਗ, ਆਕਾਰ, ਬਣਤਰ, ਅੰਦਰਲੀ ਕੋਰ ਦਾ ਆਕਾਰ ਅਤੇ ਰੰਗ ਆਦਿ ਦਾ ਧਿਆਨ ਰੱਖੋ)। ਛੋਟੀਆਂ, ਬੇਢੰਗੀਆਂ, ਬਿਮਾਰ, ਜਿਆਦਾ ਵਾਲਾਂ ਵਾਲੀਆਂ ਤੇ ਦੁਸਾਂਗੜਾਂ ਵਾਲੀਆਂ ਜੜ੍ਹਾਂ ਦੀ ਚੋਣ ਬੀਜ ਉਤਪਾਦਨ ਲਈ ਨਾ ਕਰੋ। ਇੱਕ ਏਕੜ ਵਿੱਚ ਉਗਾਈਆਂ ਜੜ੍ਹਾਂ ਵਾਲੀਆਂ ਸਬਜੀਆਂ 4 ਏਕੜ ਬੀਜ ਵਾਲੀ ਫਸਲ ਲਈ ਕਾਫੀ ਹੈ।

ਇਹ ਵੀ ਪੜ੍ਹੋ : Profitable Crop: 90 ਦਿਨਾਂ ਵਿੱਚ ਕਮਾਈ ਦਾ ਵਧੀਆ ਮੌਕਾ, ਇਸ ਫਸਲ ਦੀ ਕਾਸ਼ਤ ਤੋਂ ਕਿਸਾਨਾਂ ਨੂੰ ਹੋਵੇਗਾ Bumper Profit

ਡੱਕ ਬਣਾਉਣ ਅਤੇ ਲਗਾਉਣ ਦਾ ਤਰੀਕਾ

ਡੱਕ ਵਾਸਤੇ ਮੂਲੀ ਤੇ ਗਾਜਰ ਦੀਆਂ ਜੜ੍ਹਾਂ ਦੀ ਤਿੰਨ ਚੌਥਾਈ ਲੰਬਾਈ ਤੇ ਕੱਟੋ ਅਤੇ ਇੱਕ ਤਿਹਾਈ ਪੱਤਿਆਂ ਨੂੰ ਕੱਟੋ ਤਾਂ ਕਿ ਬੀਜ ਫਸਲ ਦਾ ਵਾਧਾ ਜਲਦੀ ਹੋਵੇ ਤੇ ਬੀਜ ਵਾਲੀਆਂ ਸ਼ਾਖਾਂ ਜਲਦੀ ਨਿਕਲਣ। ਸ਼ਲਗਮਾਂ ਲਈ 5 ਸੈ.ਮੀ. ਵਿਆਸ ਤੋਂ ਵੱਧ ਵਾਲੇ ਸ਼ਲਗਮ ਲਾਉ। ਮੂਲੀ, ਗਾਜਰ, ਅਤੇ ਸ਼ਲਗਮਾਂ ਦੀਆਂ ਡੱਕਾਂ ਨੂੰ 60x20 ਸੈਂਟੀਮੀਟਰ, 45x30 ਸੈਂਟੀਮੀਟਰ, ਅਤੇ 45x15 ਸੈਂਟੀਮੀਟਰ ਕ੍ਰਮਵਾਰ ਦੀ ਦੂਰੀ ਤੇ ਖੇਤ ਵਿੱਚ ਬੀਜ ਦੀ ਪੈਦਾਵਾਰ ਵਾਸਤੇ ਲਾ ਦਿਉ। 30 ਕਿਲੋ ਨਾਈਟ੍ਰੋਜਨ (65 ਕਿਲੋ ਯੂਰੀਆ), 12 ਕਿਲੋ ਫਾਸਫੋਰਸ (50 ਕਿਲੋ ਸਿੰਗਲ ਸੁਪਰ ਫਾਸਫੇਟ) ਪ੍ਰਤੀ ਏਕੜ ਪਾਉ। ਸਾਰੀ ਫਾਸਫੋਰਸ ਅਤੇ ਅੱਧੀ ਨਾਈਟ੍ਰੋਜਨ ਡੱਕ ਲਗਾਉਣ ਦੇ ਸਮੇਂ ਅਤੇ ਬਾਕੀ ਨਾਈਟ੍ਰੋਜਨ ਡੱਕ ਲਗਾਉਣ ਤੋਂ 30 ਦਿਨ ਬਾਅਦ ਪਾ ਦਿਉ।

ਖੇਤ ਦਾ ਨਿਰੀਖਣ

ਸ਼ੁੱਧ ਬੀਜ ਦੀ ਪੈਦਾਵਾਰ ਵਾਸਤੇ ਘੱਟੋ-ਘੱਟ ਚਾਰ ਵਾਰ ਬੂਟਿਆਂ ਦੀ ਨਿਰੀਖਣ ਕਰੋ। ਪਹਿਲਾ ਨਿਰੀਖਣ ਬਿਜਾਈ ਤੋਂ 25-30 ਦਿਨਾਂ ਬਾਅਦ ਕਰੋ ਅਤੇ ਪੱਤਿਆਂ ਦੀ ਬਣਤਰ ਦੀ ਭਿੰਨਤਾਵਾਂ ਤੇ ਅਨੁਸਾਰ ਅਣਚਾਹੇ ਬੂਟੇ ਕੱਢ ਦਿਉ। ਦੂਸਰਾ ਨਿਰੀਖਣ ਡੱਕ ਬਣਾਉਣ ਸਮੇਂ ਕਰੋ ਅਤੇ ਜਿਹੜੀਆਂ ਜੜ੍ਹਾਂ ਰੰਗ, ਆਕਾਰ, ਬਣਤਰ, ਅੰਦਰਲੀ ਕੋਰ ਦਾ ਆਕਾਰ ਅਤੇ ਰੰਗ ਆਦਿ ਵਿੱਚ ਭਿੰਨਤਾਵਾਂ ਦਿਖਾਉਦੀਆਂ ਹੋਣ ਤਾਂ ਉਹਨਾਂ ਨੂੰ ਪੁੱਟ ਦਿਉ ਤਾਂ ਕਿ ਸ਼ੁੱਧ ਬੀਜ਼ ਤਿਆਰ ਕੀਤਾ ਜਾ ਸਕੇ। ਛੋਟੀਆਂ, ਬੇਢੰਗੀਆਂ, ਬਿਮਾਰ, ਜਿਆਦਾ ਵਾਲਾਂ ਵਾਲੀਆਂ ਤੇ ਦੁਸਾਂਗੜਾਂ ਵਾਲੀਆਂ ਜੜਾਂ ਦੀ ਚੋਣ ਬੀਜ ਬੀਜਣ ਲਈ ਨਾ ਕਰੋ। ਤੀਸਰਾ ਨਿਰੀਖਣ ਫੁੱਲ ਲੱਗਣ ਤੇ ਹੋਣਾ ਚਾਹੀਦਾ ਹੈ ਅਗੇਤੇ ਅਤੇ ਪਛੇਤੇ ਨਿਸਰਣ ਵਾਲੇ ਜਾਂ ਕੋਈ ਵਾਧੂ ਬੂਟਾ ਖੇਤ ਵਿੱਚੋਂ ਪੁੱਟ ਦਿਉ। ਚੌਥਾ ਨਿਰੀਖਣ ਬੀਜ ਬਣਨ ਵੇਲੇ ਕਰਨਾ ਚਾਹੀਦਾ ਹੈ ਤਾਂ ਕਿ ਫਲੀ ਦਾ ਆਕਾਰ, ਬਣਤਰ, ਰੰਗ ਆਦਿ ਮੁੱਖ ਕਿਸਮ ਨਾਲ ਮੇਲ ਕਰਦੇ ਹੋਣ।

ਬੀਜ ਦੀ ਤੁੜਾਈ

ਮੂਲੀ ਅਤੇ ਸ਼ਲਗਮ ਦੇ ਬੀਜ ਦੀ ਕਟਾਈ ਉਦੋਂ ਕਰੋ ਫਲੀ ਦੀ ਰੰਗ ਲਾਲ-ਭੂਰਾ ਹੋ ਜਾਵੇ। ਗਾਜਰ ਦਾ ਬੀਜ ਇਕਸਾਰ ਨਹੀਂ ਪੱਕਦਾ। ਇਸ ਲਈ ਜਦ ਮੁੱਖ ਤੇ ਪਹਿਲੀ ਲੜੀ ਦੇ ਬੀਜ ਪੱਕ ਜਾਣ ਤਾਂ ਕਟਾਈ ਕਰ ਲੈਣੀ ਚਾਹੀਦੀ ਹੈ। ਕਟਾਈ ਕਰਨ ਤੋਂ ਬਾਅਦ ਬੂਟਿਆਂ ਨੂੰ ਕੁਝ ਦਿਨਾਂ ਲਈ ਛਾਂ ਹੇਠਾਂ ਸੁਕਾ ਕੇ ਬੀਜ ਕੱਢ ਲਉ। ਪੈਕਿੰਗ ਕਰਨ ਤੋਂ ਪਹਿਲਾਂ ਬੀਜ ਨੂੰ ਚੰਗੀ ਤਰ੍ਹਾਂ ਸਾਫ ਤੇ ਸੁਕਾ ਲੈਣਾ ਚਾਹੀਦਾ ਹੈ।

ਇਨ੍ਹਾਂ ਨੁਕਤਿਆਂ ਨੂੰ ਧਿਆਨ ਵਿੱਚ ਰੱਖ ਕੇ ਕਿਸਾਨ ਵੀਰ ਆਸਾਨੀ ਨਾਲ ਸ਼ੁੱਧ ਅਤੇ ਉੱਚ-ਗੁਣਵਤਾ ਵਾਲਾ ਬੀਜ ਆਪਣੇ ਖੇਤ ਵਿੱਚ ਤਿਆਰ ਕਰ ਸਕਦੇ ਹਨ।

ਸਰਟੀਫਾਈਡ ਬੀਜ ਦੇ ਮਾਪਦੰਡ

ਗੁਣ/ਤੱਤ

ਮੂਲੀ

ਗਾਜਰ

ਸ਼ਲਗਮ

ਸ਼ੁੱਧ ਬੀਜ (ਘੱਟ ਤੋਂ ਘੱਟ)

ਫੁਸ ਅਤੇ ਮਿੱਟੀ ਘੱਟਾ (ਵੱਧ ਤੋ ਵੱਧ)

ਕਿਸੇ ਹੋਰ ਕਿਸਮ ਦੇ ਬੀਜ(ਵੱਧ ਤੋਂ ਵੱਧ)

ਨਦੀਨਾਂ ਦੇ ਬੀਜ (ਵੱਧ ਤੋਂ ਵੱਧ)

ਉੱਗਣ ਸ਼ਕਤੀ (ਘੱਟ ਤੋਂ ਘੱਟ)

ਬੀਜ ਵਿੱਚ ਨਮੀ (ਵੱਧ ਤੋਂ ਵੱਧ)

ਬੰਦ ਡੱਬਿਆਂ ਵਾਸਤੇ ਬੀਜ ਵਿਚ ਨਮੀ (ਵੱਧ ਤੋਂ ਵੱਧ)

98.0

2.0

10/ਕਿਲੋਗ੍ਰਾਮ

20/ਕਿਲੋਗ੍ਰਾਮ

70%

6%

5%

95.0

5.0

10/ਕਿਲੋਗ੍ਰਾਮ

20/ਕਿਲੋਗ੍ਰਾਮ

60%

8%

6%

98.0

2.0

10/ਕਿਲੋਗ੍ਰਾਮ

10/ਕਿਲੋਗ੍ਰਾਮ

70%

6%

5%

Summary in English: Seed Production: Improved Cultivation Techniques and Varietal Selection are essential to produce good quality seed, here are the tips for seed production of root vegetables.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters