1. Home
  2. ਖੇਤੀ ਬਾੜੀ

ਆਲੂ ਦੀਆਂ ਇਹ ਕਿਸਮਾਂ ਕਰ ਦੇਣਗੀਆਂ ਕਿਸਾਨਾਂ ਨੂੰ ਮਾਲੋਮਾਲ

ਇੱਕ ਏਕੜ `ਚੋਂ 160 ਕੁਇੰਟਲ ਤੋਂ ਵੱਧ ਝਾੜ ਦੇਣ ਵਾਲੀ ਆਲੂ ਦੀਆਂ ਇਨ੍ਹਾਂ ਕਿਸਮਾਂ ਨਾਲ ਕਰੋ ਖੇਤੀ...

 Simranjeet Kaur
Simranjeet Kaur
ਆਲੂ ਦੀਆਂ ਸੁਧਰੀਆਂ ਕਿਸਮਾਂ

ਆਲੂ ਦੀਆਂ ਸੁਧਰੀਆਂ ਕਿਸਮਾਂ

ਆਲੂ ਸਾਡੇ ਦੇਸ਼ ਦੀ ਮੱਹਤਵਪੂਰਨ ਸਬਜ਼ੀਆਂ `ਚੋਂ ਇੱਕ ਹੈ। ਆਲੂ ਲਗਭਗ ਸਾਰੇ ਸੂਬਿਆਂ `ਚ ਉਗਾਏ ਜਾਂਦੇ ਹਨ। ਇਸਦੀ ਵਰਤੋਂ ਸਬਜ਼ੀ ਅਤੇ ਚਿਪਸ ਬਣਾੳਣ ਲਈ ਕੀਤੀ ਜਾਂਦੀ ਹੈ। ਪੰਜਾਬ ਵਿੱਚ ਜਲੰਧਰ, ਹੁਸ਼ਿਆਰਪੁਰ, ਲੁਧਿਆਣਾ ਅਤੇ ਪਟਿਆਲਾ ਮੁੱਖ ਆਲੂ ਪੈਦਾ ਕਰਨ ਵਾਲੇ ਖੇਤਰ ਹਨ।

ਆਲੂ ਦੀ ਫ਼ਸਲ ਇੱਕ ਸਸਤੀ ਅਤੇ ਆਰਥਿਕ ਫਾਇਦਾ ਦੇਣ ਵਾਲੀ ਫ਼ਸਲ ਹੈ। ਆਲੂ ਦੀ ਫ਼ਸਲ ਨੂੰ ਗਰੀਬ ਆਦਮੀ ਦਾ ਮਿੱਤਰ ਕਿਹਾ ਜਾਂਦਾ ਹੈ। ਇਸ ਲਈ ਅੱਜ ਅਸੀਂ ਤੁਹਾਡੇ ਨਾਲ ਆਲੂ ਦੀਆਂ ਅਡਵਾਂਸ ਕਿਸਮਾਂ ਸਾਂਝਾ ਕਰਨ ਜਾ ਰਹੇ ਹਾਂ, ਜਿਸ ਨਾਲ ਤੁਸੀਂ ਵੀ ਆਪਣੀ ਕਮਾਈ `ਚ ਵਾਧਾ ਕਰ ਸਕਦੇ ਹੋ।

ਖੇਤ ਦੀ ਤਿਆਰੀ (Field Preparation):
ਆਲੂ ਦੀ ਕਾਸ਼ਤ ਲਈ ਖੇਤ ਨੂੰ ਇੱਕ ਵਾਰ ਵਾਹ ਕੇ ਵਧੀਆ ਤਰੀਕੇ ਨਾਲ ਬੈੱਡ ਬਣਾਓ। ਵਾਹੀ ਤੋਂ ਬਾਅਦ 2 ਤੋਂ 3 ਵਾਰ ਤਵੀਆਂ ਫੇਰੋ ਤੇ ਫਿਰ 2 ਤੋਂ 3 ਵਾਰ ਸੁਹਾਗਾ ਫੇਰੋ। ਬਿਜਾਈ ਤੋਂ ਪਹਿਲਾਂ ਖੇਤ `ਚ ਨਮੀ ਦੀ ਮਾਤਰਾ ਬਣਾ ਕੇ ਰੱਖੋ।

ਬਿਜਾਈ ਦਾ ਸਮਾਂ (Sowing time):
ਵੱਧ ਝਾੜ ਲਈ ਆਲੂ ਦੀ ਬਿਜਾਈ ਸਹੀ ਸਮੇਂ ਤੇ ਕਰਨੀ ਜ਼ਰੂਰੀ ਹੈ। ਆਲੂ ਦੀ ਅਗੇਤੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰੋ।

ਬੀਜ ਦਰ (Seed rate):
ਬਿਜਾਈ ਲਈ ਛੋਟੇ ਆਕਾਰ ਦੇ ਆਲੂ 8 ਤੋਂ 10 ਕੁਇੰਟਲ, ਦਰਮਿਆਨੇ ਆਕਾਰ ਦੇ 10-12 ਕੁਇੰਟਲ ਅਤੇ ਵੱਡੇ ਆਕਾਰ ਦੇ 12-18 ਕੁਇੰਟਲ ਪ੍ਰਤੀ ਏਕੜ ਲਈ ਵਰਤੋਂ।

ਮਿੱਟੀ (Soil):
ਆਲੂ ਦੀ ਫ਼ਸਲ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਰੇਤਲੀ, ਲੂਣੀ, ਦੋਮਟ ਅਤੇ ਚੀਕਣੀ ਜ਼ਮੀਨ `ਤੇ ਉਗਾਈ ਜਾ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਵਧੀਆ ਜਲ ਨਿਕਾਸ ਵਾਲੀ, ਜੈਵਿਕ ਤੱਤਾਂ ਨਾਲ ਭਰਪੂਰ, ਰੇਤਲੀ ਤੋਂ ਦਰਮਿਆਨੀ ਜ਼ਮੀਨ `ਤੇ ਇਹ ਫ਼ਸਲ ਵੱਧ ਝਾੜ ਦਿੰਦੀ ਹੈ। ਆਲੂ ਦੀ ਫ਼ਸਲ ਲੂਣ ਵਾਲੀ ਤੇਜ਼ਾਬੀ ਜ਼ਮੀਨਾਂ `ਤੇ ਵੀ ਉਗਾਈ ਜਾ ਸਕਦੀ ਹੈ। ਇਹ ਗੱਲ ਯਾਦ ਰੱਖੋਂ ਕਿ ਬਹੁਤ ਜ਼ਿਆਦਾ ਪਾਣੀ ਖੜਨ ਵਾਲੀ ਮਿੱਟੀ ਇਸ ਫ਼ਸਲ ਲਈ ਸਹੀ ਨਹੀਂ ਹੁੰਦੀ।

ਇਹ ਵੀ ਪੜ੍ਹੋ : Barley Cultivation: ਜੌਂ ਦੀ ਉੱਨਤ ਖੇਤੀ, ਜਾਣੋ ਪੂਰੀ ਪ੍ਰਕਿਰਿਆ

ਸਿੰਚਾਈ (Irrigation):
ਖੇਤ `ਚ ਨਮੀ ਅਨੁਸਾਰ ਬਿਜਾਈ ਤੋਂ ਤੁਰੰਤ ਬਾਅਦ ਜਾਂ 2-3 ਦਿਨ ਬਾਅਦ ਸਿੰਚਾਈ ਕਰੋ। ਸਿੰਚਾਈ ਹਲਕੀ ਕਰੋ ਕਿਉਂਕਿ ਖੁੱਲੇ ਪਾਣੀ ਨਾਲ ਪੌਦੇ ਗਲਣ ਲੱਗ ਜਾਂਦੇ ਹਨ। ਦਰਮਿਆਨੀ ਤੋਂ ਭਾਰੀ ਮਿੱਟੀ `ਚ 3-4 ਸਿੰਚਾਈਆਂ ਅਤੇ ਰੇਤਲੀ ਮਿੱਟੀ `ਚ 8-12 ਸਿੰਚਾਈਆਂ ਦੀ ਲੋੜ ਹੁੰਦੀ ਹੈ। ਦੂਜੀ ਸਿੰਚਾਈ ਮਿੱਟੀ ਦੀ ਨਮੀ ਅਨੁਸਾਰ ਬਿਜਾਈ ਤੋਂ 30-35 ਦਿਨ ਬਾਅਦ ਕਰੋ।

ਪ੍ਰਸਿੱਧ ਕਿਸਮਾਂ ਅਤੇ ਝਾੜ (Popular varieties and yields):
● Kufri Alankar: ਆਲੂ ਦੀ ਇਹ ਕਿਸਮ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ `ਚ ਉਗਾਈ ਜਾਂਦੀ ਹੈ। ਇਸਦੀ ਔਸਤ ਪੈਦਾਵਾਰ 120 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
● Kufri Bahar: ਇਹ ਕਿਸਮ 90 ਤੋਂ 100 ਦਿਨਾਂ `ਚ ਪੱਕ ਜਾਂਦੀ ਹੈ। ਇਸਦੀ ਔਸਤ ਝਾੜ 100-120 ਕੁਇੰਟਲ ਪ੍ਰਤੀ ਏਕੜ ਹੈ।
● Kufri Chamatkar: ਆਲੂ ਦੀ ਇਸ ਕਿਸਮ ਦਾ ਔਸਤ ਝਾੜ ਮੈਦਾਨੀ ਇਲਾਕਿਆਂ `ਚ 100 ਕੁਇੰਟਲ ਅਤੇ ਪਹਾੜੀ ਇਲਾਕਿਆਂ `ਚ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
● Kufri Chipsona 2: ਇਸਦੀ ਔਸਤ ਪੈਦਾਵਾਰ 140 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
● Kufri Jawahar: ਇਸਦੀ ਔਸਤ ਉਪਜ 160 ਕੁਇੰਟਲ ਪ੍ਰਤੀ ਏਕੜ ਹੈ।
● Kufri Pukhraj: ਇਸਦੀ ਔਸਤ ਝਾੜ 160 ਕੁਇੰਟਲ ਪ੍ਰਤੀ ਏਕੜ ਹੈ।
● Kufri Sutlej: ਆਲੂ ਦੀ ਇਸ ਕਿਸਮ ਦਾ ਔਸਤ ਝਾੜ 160 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
● Kufri Sindhuri: ਇਸਦਾ ਔਸਤਨ ਝਾੜ 120 ਕੁਇੰਟਲ ਪ੍ਰਤੀ ਏਕੜ ਹੈ।

ਡੰਠਲਾਂ ਦੀ ਵਾਢੀ: ਆਲੂਆਂ ਨੂੰ ਵਾਇਰਸ ਤੋਂ ਬਚਾਉਣ ਲਈ ਇਹ ਪ੍ਰਕਿਰਿਆ ਬਹੁਤ ਜ਼ਰੂਰੀ ਹੈ। ਇਸ ਨਾਲ ਆਲੂਆਂ ਦਾ ਆਕਾਰ ਅਤੇ ਗਿਣਤੀ ਵੀ ਵੱਧ ਜਾਂਦੀ ਹੈ। ਇਸ ਪ੍ਰਕਿਰਿਆ `ਚ ਸਹੀ ਸਮੇਂ `ਤੇ ਪੌਦੇ ਨੂੰ ਜਮੀਨ ਕੋਲੋਂ ਵੱਢ ਦਿੱਤਾ ਜਾਂਦਾ ਹੈ। ਡੰਠਲਾਂ ਦੀ ਵਾਢੀ ਦਾ ਸਮਾਂ ਹਰ ਜਗ੍ਹਾ `ਤੇ ਵੱਖ-ਵੱਖ ਹੁੰਦਾ ਹੈ। ਉੱਤਰੀ ਭਾਰਤ ਵਿੱਚ ਇਹ ਪ੍ਰਕਿਰਿਆ ਦਸੰਬਰ ਮਹੀਨੇ `ਚ ਕੀਤੀ ਜਾਂਦੀ ਹੈ।

ਫ਼ਸਲ ਦੀ ਵਾਢੀ (Harvesting the crop):
ਪੱਤਿਆ ਦੇ ਪੀਲੇ ਹੋਣ ਅਤੇ ਜ਼ਮੀਨ ਤੇ ਡਿੱਗਣ ਤੇ ਫ਼ਸਲ ਦੀ ਵਾਢੀ ਕਰ ਦਿੱਤੀ ਜਾਣੀ ਚਾਹੀਦੀ ਹੈ। ਫ਼ਸਲ ਨੂੰ ਡੰਠਲਾਂ ਦੀ ਵਾਢੀ ਤੋਂ 15-20 ਦਿਨਾਂ ਬਾਅਦ ਜ਼ਮੀਨ ਦੀ ਨਮੀ ਸਹੀ ਹੋਣ ਤੇ ਪੁੱਟ ਲਓ। ਵਾਢੀ ਟਰੈਕਟਰ ਅਤੇ ਆਲੂ ਪੁੱਟਣ ਵਾਲੀ ਮਸ਼ੀਨ ਜਾਂ ਖੁਰਪੇ ਨਾਲ ਕੀਤੀ ਜਾ ਸਕਦੀ ਹੈ। ਵਾਢੀ ਤੋਂ ਬਾਅਦ ਆਲੂਆਂ ਨੂੰ ਸੁਕਾਉਣ ਲਈ ਜ਼ਮੀਨ ਤੇ ਵਿਛਾ ਦਿਓ ਅਤੇ 10-15 ਦਿਨਾਂ ਤੱਕ ਰੱਖੋਂ ਤਾਂ ਜੋ ਉਨ੍ਹਾਂ `ਤੇ ਛਿਲਕ ਆ ਸਕੇ। ਖਰਾਬ ਅਤੇ ਸੜੇ ਹੋਏ ਆਲੂਆਂ ਨੂੰ ਬਾਹਰ ਕੱਢ ਦਿਓ।

Summary in English: These varieties of potato will make the farmers rich

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters