1. Home
  2. ਖੇਤੀ ਬਾੜੀ

ਪੰਜਾਬ ਦੇ ਨੀਮ ਪਹਾੜੀ ਖੇਤਰ ਵਿੱਚ ਹਲਦੀ ਦੀ ਕਾਸ਼ਤ ਸੰਬੰਧਿਤ ਸੁਝਾਅ

ਭਾਰਤੀ ਸੰਸਕ੍ਰਿਤੀ ਵਿੱਚ ਹਲਦੀ ਦੀ ਇਕ ਅਲੱਗ ਪਹਿਚਾਣ ਹੈ , ਹਲਦੀ ਮਸਾਲਿਆਂ ਦੀ ਦੁਨੀਆ ਵਿੱਚ ਸੱਭ ਤੋਂ ਵੱਧ ਮਹੱਤਵ ਰੱਖਣ ਕਰਕੇ ਇਸ ਦੀ ਵਰਤੋਂ ਸਾਡੇ ਸਭ ਦੇ ਘਰਾਂ ਵਿੱਚ ਭੋਜਨ ਪੱਕੋਣ ਦੇ ਲਈ ਆਮ ਕੀਤੀ ਜਾ ਰਹੀ ਹੈ। ਹਲਦੀ ਨੂੰ ਆਯੁਰਵੈਦਿਕ ਖੇਤਰ ਵਿੱਚ ਸਿਰਮੋਰ ਦਰਜਾ ਮਿਲਿਆਂ , ਇਸ ਨੂੰ ਅਸੀਂ ਵਿਗਿਆਨਿਕ ਤੋਰ ਤੇ ਕੁਦਰਤੀ ਐਂਟੀਬਾਇਟਿਕ ਦੇ ਤੌਰ ਤੇ ਵਰਤਿਆਂ ਜਾਂਦਾ ਹੈ । ਅੱਜ ਦੇ ਫ਼ੈਸ਼ਨ ਦੌਰ ਵਿੱਚ ਇਸ ਦੀ ਵਰਤੋਂ ਕਾਸਮੈਟਿਕਸ ਕਰੀਮ , ਸਾਬਣ ਆਦਿ ਵਿੱਚ ਹੁੰਦੀ ਹੈ । ਇਹ ਮਨੁੱਖੀ ਸਰੀਰ ਦੀ ਰੋਗ ਪ੍ਰਤੀਰੱਖਿਆ ਪ੍ਰਨਾਲੀ ਨੂੰ ਮਜ਼ਬੂਤ ਕਰਦੀ ਹੈ। ਭਾਰਤ ਦਾ ਲਗਭਗ 394.6 ਮਿਲੀਅਨ ਏਕੜ ਜ਼ਮੀਨੀ ਭਾਗ ਇਸ ਦੀ ਖੇਤੀ ਦੇ ਥੱਲੇ ਅਮਰੀਕਾ ਤੋਂ ਬਾਅਦ ਦੂਜੇ ਨੰਬਰ ਤੇ ਖੇਤਰ-ਫਲ ਦੇ ਤੌਰ ਤੇ ਆਉਂਦਾ ਹੈ । ਹਲਦੀ ਦੀ ਕਾਸ਼ਤ ਪੰਜਾਬ ਦੇ ਨੀਮ ਪਹਾੜੀ ਇਲਾਕੇ ਵਿੱਚ ਚੰਗੇ ਪੱਧਰ ਤੇ ਹੁੰਦੀ ਹੈ। ਇਸ ਨੂੰ ਕਿਸਾਨ ਇੱਕ ਲਾਹੇਵੰਦ ਫਸਲ ਵੱਜੋ ਵੀ ਦੇਖਦੇ ਹਨ ਤੇ ਇਸ ਨੂੰ ਇਕ ਰਵਾਇਤੀ ਫਸਲ ਚੱਕਰ ਵਿੱਚੋਂ ਨਿਕਲਣ ਦੀ ਨਿੱਕੀ ਜਹੀ ਕੋਸ਼ਿਸ਼ ਦੇ ਰੂਪ ਵਿੱਚ ਸਿਆ ਜਾਣਾ ਚਾਹੀਦਾ ਹੈ । ਮਾਰਕਿਟ ਮੰਗ ਤੇ ਉਪਜ ਦੀ ਚੋਖੀ ਕੀਮਤ ਨੂੰ ਦੇਖ ਦੇ ਹੋਏ ਇਸ ਦੀ ਕਾਸ਼ਤ ਤੋਂ ਲੈਕੇ ਮੰਡੀਕਰਨ ਤੱਕ ਕਿਸਾਨ ਆਪ ਉੱਦਮ ਕਰਨ ਤਾਂ ਚੰਗਾ

KJ Staff
KJ Staff
Tumeric cultivation

Tumeric cultivation

ਭਾਰਤੀ ਸੰਸਕ੍ਰਿਤੀ ਵਿੱਚ ਹਲਦੀ ਦੀ ਇਕ ਅਲੱਗ ਪਹਿਚਾਣ ਹੈ, ਹਲਦੀ ਮਸਾਲਿਆਂ ਦੀ ਦੁਨੀਆ ਵਿੱਚ ਸੱਭ ਤੋਂ ਵੱਧ ਮਹੱਤਵ ਰੱਖਣ ਕਰਕੇ ਇਸ ਦੀ ਵਰਤੋਂ ਸਾਡੇ ਸਭ ਦੇ ਘਰਾਂ ਵਿੱਚ ਭੋਜਨ ਪੱਕੋਣ ਦੇ ਲਈ ਆਮ ਕੀਤੀ ਜਾ ਰਹੀ ਹੈ। ਹਲਦੀ ਨੂੰ ਆਯੁਰਵੈਦਿਕ ਖੇਤਰ ਵਿੱਚ ਸਿਰਮੋਰ ਦਰਜਾ ਮਿਲਿਆਂ , ਇਸ ਨੂੰ ਅਸੀਂ ਵਿਗਿਆਨਿਕ ਤੋਰ ਤੇ ਕੁਦਰਤੀ ਐਂਟੀਬਾਇਟਿਕ ਦੇ ਤੌਰ ਤੇ ਵਰਤਿਆਂ ਜਾਂਦਾ ਹੈ।

ਅੱਜ ਦੇ ਫ਼ੈਸ਼ਨ ਦੌਰ ਵਿੱਚ ਇਸ ਦੀ ਵਰਤੋ ਕਾਸਮੈਟਿਕਸ ਕਰੀਮ , ਸਾਬਣ ਆਦਿ ਵਿੱਚ ਹੁੰਦੀ ਹੈ। ਇਹ ਮਨੁੱਖੀ ਸਰੀਰ ਦੀ ਰੋਗ ਪ੍ਰਤੀਰੱਖਿਆ ਪ੍ਰਨਾਲੀ ਨੂੰ ਮਜ਼ਬੂਤ ਕਰਦੀ ਹੈ। ਭਾਰਤ ਦਾ ਲਗਭਗ 394.6 ਮਿਲੀਅਨ ਏਕੜ ਜ਼ਮੀਨੀ ਭਾਗ ਇਸ ਦੀ ਖੇਤੀ ਦੇ ਥੱਲੇ ਅਮਰੀਕਾ ਤੋਂ ਬਾਅਦ ਦੂਜੇ ਨੰਬਰ ਤੇ ਖੇਤਰ-ਫਲ ਦੇ ਤੌਰ ਤੇ ਆਉਂਦਾ ਹੈ। ਹਲਦੀ ਦੀ ਕਾਸ਼ਤ ਪੰਜਾਬ ਦੇ ਨੀਮ ਪਹਾੜੀ ਇਲਾਕੇ ਵਿੱਚ ਚੰਗੇ ਪੱਧਰ ਤੇ ਹੁੰਦੀ ਹੈ। ਇਸ ਨੂੰ ਕਿਸਾਨ ਇੱਕ ਲਾਹੇਵੰਦ ਫਸਲ ਵੱਜੋ ਵੀ ਦੇਖਦੇ ਹਨ ਤੇ ਇਸ ਨੂੰ ਇਕ ਰਵਾਇਤੀ ਫਸਲ ਚੱਕਰ ਵਿੱਚੋਂ ਨਿਕਲਣ ਦੀ ਨਿੱਕੀ ਜਹੀ ਕੋਸ਼ਿਸ਼ ਦੇ ਰੂਪ ਵਿੱਚ ਸਿਆ ਜਾਣਾ ਚਾਹੀਦਾ ਹੈ। ਮਾਰਕਿਟ ਮੰਗ ਤੇ ਉਪਜ ਦੀ ਚੋਖੀ ਕੀਮਤ ਨੂੰ ਦੇਖ ਦੇ ਹੋਏ ਇਸ ਦੀ ਕਾਸ਼ਤ ਤੋਂ ਲੈਕੇ ਮੰਡੀਕਰਨ ਤੱਕ ਕਿਸਾਨ ਆਪ ਉੱਦਮ ਕਰਨ ਤਾਂ ਚੰਗਾ ਮੁਨਾਫ਼ੇ ਵਾਲਾ ਸੋਦਾ ਹੈ ਮਾਰਕਿੱਟ ਦੀ ਕੀਮਤ 150-160 ਰੁਪਿਏ ਪ੍ਰਤੀ ਕਿੱਲੋ ਹੈ। ਅੱਜ ਦੇ ਦੌਰ ਵਿੱਚ ਹਰ ਗਾਹਕ ਸੁੱਧ ਚੀਜ਼ ਖਰੀਦਣ ਵਿੱਚ ਸੂਝਵਾਨ ਹੋਇਆਂ ਹੈ।

ਜੇਕਰ ਗੱਲ ਕਰੀਏ ਇਸ ਫਸਲ ਕਾਸ਼ਤ ਦੀ ਤਾਂ ਇਹ ਬਹੁਤ ਹੀ ਆਸਾਨ ਤਰੀਕੇ ਨਾਲ ਘੱਟ ਖੇਤਰ ਵਿੱਚ ਘਰੇਲੂ ਲੋੜ ਨੂੰ ਪੂਰਾ ਕਰਨ ਲਈ ਹਰ ਇਕ ਇਨਸਾਨ ਘਰੇਲੂ ਬਗ਼ੀਚੀ ਵਿੱਚ ਕਰ ਸਕਦਾ ਹੈ। ਹਲਦੀ ਨੂੰ ਅਸੀਂ ਜੈਵਿਕ ਵਿੱਧੀ ਤੇ ਰਵਾਇਤੀ ਢੰਗ ਨਾਲ ਕਰ ਕੇ ਚੰਗੀ ਵੱਧੀਆ ਗੁਣਵੱਤਾ ਵਾਲੀ ਫਸਲ ਲੈ ਸਕਦੇ ਹਾਂ , ਜਿਸ ਲਈ ਅਸੀਂ ਮੁੱਖ ਰੂਪ ਵਿੱਚ ਸਿਫ਼ਾਰਿਸ਼ ਕੀਤੀਆ ਕਿਸਮਾਂ ਜਿਵੇਂ ਕੇ ਪੰਜਾਬ ਹਲਦੀ 1, ਪੰਜਾਬ ਹਲਦੀ 2 ਦੀ ਵਰਤੋਂ ਬੀਜ ਦੇ ਰੂਪ ਵਿੱਚ ਕਰਦੇ ਹਾਂ । ਇਸ ਵਿਧੀ ਵਿੱਚ ਉੱਲੀਨਾਸ਼ਕ , ਨਦੀਨਨਾਸ਼ਕ , ਰਸਾਇਣਿਕ ਖਾਦਾ ਅਤੇ ਵਰਤੋਂ ਦੀ ਲੋੜ ਨਹੀਂ ਹੁੰਦੀ। ਮੁੱਖ ਰੂਪ ਵਿੱਚ ਇਹ ਇਕ ਅਜਿਹੀ ਫਸਲ ਹੈ ਜਿਸ ਨੂੰ ਬਿਮਾਰੀਆਂ ਅਤੇ ਕੀੜਿਆ ਦੇ ਨਾਲ ਬਹੁਤ ਹੀ ਘੱਟ ਨੁਕਸਾਨ ਹੁੰਦਾ ਹੈ ਇਸ ਵਿਧੀ ਨਾਲ ਉੱਤਮ ਝਾੜ ਲਿਆ ਜਾ ਸਕਦਾ ਹੈ। ਇਸ ਫਸਲ ਨੂੰ ਅਸੀ ਹੋਰ ਫਸਲਾ ਦੇ ਨਾਲ ਵੀ ਉਗਾਅ ਸਕਦੇ ਹਾਂ ਜਿਵੇਂ ਕੇ ਭੀਡੀਆ , ਧੰਨੀਆ ਆਦਿ।

Turmeric cultivation

Turmeric cultivation

ਬਿਜਾਈ :- ਇਸ ਦੀ ਬਿਜਾਈ ਲਈ ਵੱਧਿਆ ਬੀਜ ਦੀ ਚੁਣਾਓ ਕਰਨੀ ਚਾਹੀਦੀ ਹੈ ਸੱਭ ਤੋਂ ਪਹਿਲਾ ਬੀਜ ਵਿੱਚੋਂ ਮੁੱਖ ਗੰਢਾ (Mother Rhizomes) ਨੂੰ ਅਲੱਗ ਕਰ ਲਓ ਇਸ ਨੂੰ ਬੀਜ ਵਿੱਚ ਵਰਤੋਂ ਕਰੋ। ਬੀਜ ਸੋਧਕ ਦੀ ਲੋੜ ਨਹੀਂ ਹੁੰਦੀ ਸਾਨੂੰ 6-8 ਕੁਇੰਟਲ ਬੀਜ ਦੀ ਲੋੜ ਪੈਂਦੀ ਹੈ। ਜਿਸ ਨੂੰ ਅਸੀਂ ਇਕ ਫੁੱਟ ਕਤਾਰ ਤੋਂ ਕਤਾਰ 20 ਸੈਂਟੀਮੀਟਰ ਦੀ ਦੂਰੀ ਗੰਢੀਆ ਤੋਂ ਗੰਡੀਆ ਦੀ ਦੂਰੀ ਤੇ ਲਗਾਇਆ ਜਾਵੇ।

ਖੁਰਾਕੀ ਤੱਤ ਪ੍ਰਬੰਧਨ :- ਬੀਜਣ ਤੋਂ ਪਹਿਲਾ 6-7 ਟੱਨ ਸੁੱਕੀ ਰੂੜੀ ਦੀ ਵਰਤੋਂ 1 ਏਕੜ ਲਈ 4 ਕਿੱਲੋ ਕੰਸੋਰਸ਼ੀਅਮ ਜੀਵਾਣੂ ਦੇ ਨਾਲ ਕਰਨੀ ਹੈ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਤੇ ਨਾਲ ਪੈਦਾਵਾਰ ਵੱਧੀਆ ਮਿਲਦੀ ਹੈ।

ਲਗਾਉਣ ਦਾ ਸਮਾਂ :- ਇਸ ਵਾਰੀ ਮੋਸਮ ਨੂੰ ਮੁੱਖ ਰੱਖਦਿਆ ਅਪ੍ਰੈਲ ਦੇ ਪਹਿਲੇ ਪੰਦਰਵਾੜੇ ਤੱਕ ਬਿਜਾਈ ਕੀਤੀ ਜਾ ਸਕਦੀ ਹੈ।

ਨਦੀਨ ਰੋਕਥਾਮ :- ਹੱਥੀ ਗੁਡਾਈ ਕਰਨੀ ਲਾਹੇ ਬੰਦ ਰਹਿੰਦੀ ਹੈ ਗੁਡਾਈ ਬਿਜਾਈ ਤੋਂ ਬਾਹਦ 1,2,3 ਮਹੀਨੇ ਕਰੋ।

ਮਿੱਟੀ ਚੜਾਉਣਾ :- ਫਸਲ ਦੀਆ ਜੜ੍ਹਾਂ ਤੇ ਮਿੱਟੀ 2 ਮਹੀਨੇ ਦੇ ਵੱਕਫੇ ਨਾਲ ਤੜਾਉਂਦੇ ਰਹੋ ਇਸ ਨਾਲ ਗੰਢਾ ਵੱਧੀਆ ਬਣਦੀਆਂ ਹਨ।

ਸਿੰਚਾਈ ਪ੍ਰਬੰਧ :- ਫਸਲ ਨੂੰ ਬੀਜਣ ਤੋਂ ਬਾਅਦ ਸੋਕਾ ਨਾਂ ਲੱਗਣ ਦਿਓ , ਮਿੱਟੀ ਦੇ ਹਿਸਾਬ ਨਾਲ ਹਲਕਾ ਪਾਣੀ ਦਿੰਦੇ ਰਹੋ।

ਪੁਟਾਈ:- ਵਧੀਆ ਝਾੜ ਲੈਣ ਲਈ ਫ਼ਰਵਰੀ ਦੇ ਪਹਿਲੇ ਹਫ਼ਤਿਆਂ ਤੋਂ ਪੁੱਟਣਾ ਚਾਲੂ ਕਰ ਦਿਓ । ਹਲਦੀ 215 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ਅਤੇ ਇਸਦਾ ਝਾੜ ਪੰਜਾਬ ਵਿੱਚ 105 ਕੁਇੰਟਲ ਪ੍ਰਤੀ ਏਕੜ ਹੈ।

ਮੰਡੀਕਰਨ:- ਹਲਦੀ ਵਿੱਚੋਂ ਮੁਨਾਫ਼ਾ ਲੈਣ ਲਈ ਇਸ ਦੀ ਪ੍ਰੋਸੈਸਿੰਗ ਕਰਕੇ ਆਪ ਪੈਕਿਟ ਬਣਾ ਕੇ ਮਾਰਕਿਟਿੰਗ ਕਰੋ ਨਾਂ ਕੇ ਮੰਡੀਕਰਨ।

ਇਹ ਵੀ ਪੜ੍ਹੋ :- ਬਹਾਰ ਰੁੱਤ ਦੀਆਂ ਫ਼ਸਲਾਂ ਵਿੱਚ ਪਾਣੀ ਦੀ ਬੱਚਤ ਲਈ ਅਪਣਾਓ ਤੁਪਕਾ ਸਿੰਚਾਈ ਪ੍ਰਣਾਲੀ

Summary in English: Tips on cultivation of turmeric in the semi-hilly region of Punjab-

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters