Top Trees Farming: ਕਿਸਾਨਾਂ ਨੂੰ ਜ਼ਿਆਦਾ ਮੁਨਾਫਾ ਨਾ ਮਿਲਣ ਦਾ ਮੁੱਖ ਕਾਰਨ ਉਨ੍ਹਾਂ ਦੀ ਖੇਤੀ ਦਾ ਰਵਾਇਤੀ ਢੰਗ ਹੈ। ਪਰ ਜੇਕਰ ਕਿਸਾਨ ਫਸਲੀ ਚੱਕਰ ਛੱਡ ਕੇ ਕੋਈ ਹੋਰ ਫ਼ਸਲਾਂ ਉਗਾਉਣ ਤਾਂ ਇਹ ਉਨ੍ਹਾਂ ਲਈ ਲਾਹੇਵੰਦ ਹੋ ਸਕਦਾ ਹੈ। ਇਸੇ ਤਰ੍ਹਾਂ ਕਈ ਦਰੱਖਤ ਵੀ ਹਨ, ਜਿਨ੍ਹਾਂ ਨੂੰ ਖੇਤ ਵਿੱਚ ਲਗਾ ਕੇ ਕੁੱਝ ਹੀ ਸਾਲਾਂ ਬਾਅਦ ਪੱਕਾ ਮੁਨਾਫਾ ਕਮਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਦਰੱਖਤਾਂ ਬਾਰੇ...
Top Trees Farming: ਕਈ ਤਰ੍ਹਾਂ ਦੀਆਂ ਫਸਲਾਂ ਹੁੰਦੀਆਂ ਹਨ, ਜਿਸਦੀ ਮਦਦ ਨਾਲ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦਾ ਹੈ, ਜ਼ਰੂਰਤ ਹੈ ਸਹੀ ਫ਼ਸਲ ਦੀ ਚੋਣ ਦੀ। ਅੱਜ ਅੱਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁੱਸੀ ਕਿਸ ਫਸਲ ਦੀ ਕਾਸ਼ਤ ਕਰਕੇ ਲੱਖਾਂ ਰੁਪਏ ਕੰਮਾਂ ਸਕਦੇ ਹੋ। ਦੱਸ ਦਈਏ ਕਿ ਅੱਜ-ਕੱਲ ਕਈ ਤਰ੍ਹਾਂ ਦੇ ਰੁੱਖਾਂ ਦੀ ਡਿਮਾਂਡ ਮਾਰਕੀਟ ਵਿੱਚ ਬਹੁਤ ਜਿਆਦਾ ਹੈ ਅਤੇ ਉਸਦੀ ਲਕੜੀ ਦੀ ਵੀ ਚੰਗੀ ਰਕਮ ਮਾਰਕੀਟ ਵਿੱਚ ਮਿਲ ਜਾਂਦੀ ਹੈ। ਇਨ੍ਹਾਂ ਦਰੱਖਤਾਂ ਵਿੱਚ ਕਈ ਕਿਸਮਾਂ ਹਨ, ਜਿਨ੍ਹਾਂ ਦੀ ਕਾਸ਼ਤ ਕਰਕੇ ਸਾਡੇ ਕਿਸਾਨ ਭਰਾ ਚੰਗਾ ਮੁਨਾਫ਼ਾ ਕਮਾ ਸਕਦੇ ਹਨ।
ਆਪਣੇ ਖੇਤਾਂ ਵਿੱਚ ਕਰੋ ਇਨ੍ਹਾਂ ਰੁੱਖਾਂ ਦੀ ਕਾਸ਼ਤ
1. ਯੂਕੇਲਿਪਟਸ ਦੇ ਦਰੱਖਤ
ਯੂਕੇਲਿਪਟਸ ਇੱਕ ਅਜਿਹਾ ਦਰੱਖਤ ਹੈ, ਜਿਸ ਦੀ ਕਾਸ਼ਤ ਕਰਕੇ ਸਾਡੇ ਕਿਸਾਨ ਭਰਾ ਲੱਖਾਂ ਰੁਪਏ ਕਮਾ ਸਕਦੇ ਹਨ। ਭਾਵੇਂ ਇਹ ਆਸਟ੍ਰੇਲੀਆਈ ਮੂਲ ਦਾ ਰੁੱਖ ਹੈ, ਪਰ ਭਾਰਤ ਵਿੱਚ ਵੀ ਇਸ ਦੀ ਵੱਡੀ ਪੱਧਰ 'ਤੇ ਖੇਤੀ ਕੀਤੀ ਜਾਂਦੀ ਹੈ। ਇਸ ਦੇ ਹੋਰ ਨਾਵਾਂ ਦੀ ਗੱਲ ਕਰੀਏ ਤਾਂ ਇਸ ਨੂੰ ਗਮ, ਸਫੇਦਾ, ਨੀਲਗਿਰੀ ਆਦਿ ਵੀ ਕਿਹਾ ਜਾਂਦਾ ਹੈ। ਇਨ੍ਹਾਂ ਰੁੱਖਾਂ ਦੀ ਵਰਤੋਂ ਹਾਰਡ ਬੋਰਡ, ਮਿੱਝ, ਬਕਸੇ ਆਦਿ ਬਣਾਉਣ ਲਈ ਕੀਤੀ ਜਾਂਦੀ ਹੈ। ਭਾਰਤ ਵਿੱਚ ਕਈ ਅਜਿਹੇ ਸੂਬੇ ਹਨ, ਜਿੱਥੇ ਯੂਕੇਲਿਪਟਸ ਦੇ ਦਰੱਖਤ ਵੱਡੇ ਪੱਧਰ 'ਤੇ ਲਗਾਏ ਜਾਂਦੇ ਹਨ। ਮੱਧ ਪ੍ਰਦੇਸ਼, ਬਿਹਾਰ, ਹਰਿਆਣਾ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਪੰਜਾਬ ਆਦਿ ਸੂਬਿਆਂ ਦੇ ਕਿਸਾਨ ਸਫੇਦੇ ਦੇ ਦਰੱਖਤ ਬਹੁਤ ਜ਼ਿਆਦਾ ਲਗਾਉਂਦੇ ਹਨ। ਇਸ ਰਾਹੀਂ ਉਹ ਕੁੱਝ ਸਾਲਾਂ ਵਿੱਚ ਬੰਪਰ ਮੁਨਾਫ਼ਾ ਵੀ ਕਮਾ ਲੈਂਦੇ ਹਨ। ਇਸ ਦਰੱਖਤ ਦੀ ਕਾਸ਼ਤ ਬਾਰੇ ਪੂਰੀ ਜਾਣਕਾਰੀ ਲਈ ਲਿੰਕ 'ਤੇ ਕਲਿੱਕ ਕਰੋ।
2. ਮਾਲਾਬਾਰ ਨਿੰਮ ਦੇ ਦਰੱਖਤ
ਮਾਲਾਬਾਰ ਨਿੰਮ ਦਾ ਰੁੱਖ ਆਮ ਨਿੰਮ ਦੇ ਰੁੱਖ ਨਾਲੋਂ ਥੋੜ੍ਹਾ ਵੱਖਰਾ ਹੁੰਦਾ ਹੈ। ਇਸ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਦੀ ਕਾਸ਼ਤ ਹਰ ਕਿਸਮ ਦੀ ਮਿੱਟੀ ਵਿੱਚ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਇਸ ਨੂੰ ਜ਼ਿਆਦਾ ਪਾਣੀ ਦੀ ਲੋੜ ਨਹੀਂ ਹੁੰਦੀ, ਇਹ ਘੱਟ ਪਾਣੀ ਵਿੱਚ ਵੀ ਚੰਗੀ ਤਰ੍ਹਾਂ ਵਧ ਸਕਦਾ ਹੈ। ਇਸ ਦਾ ਬੀਜ ਮਾਰਚ ਅਤੇ ਅਪ੍ਰੈਲ ਦੇ ਮਹੀਨਿਆਂ ਦੌਰਾਨ ਬੀਜਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਹ ਰੁੱਖ ਬਹੁਤ ਤੇਜ਼ੀ ਨਾਲ ਵਧਦਾ ਹੈ ਅਤੇ ਘੱਟ ਸਮੇਂ ਵਿੱਚ ਵਾਧੂ ਮੁਨਾਫ਼ਾ ਦਿੰਦਾ ਹੈ। ਮਾਲਾਬਾਰ ਨਿੰਮ ਦੀ ਲੱਕੜ ਦੀ ਭਾਰਤੀ ਬਾਜ਼ਾਰਾਂ ਵਿੱਚ ਬਹੁਤ ਮੰਗ ਹੈ। ਇਸਦੀ ਲੱਕੜ ਨੂੰ ਪਲਾਈਵੁੱਡ ਉਦਯੋਗ ਲਈ ਸਭ ਤੋਂ ਵਧੀਆ ਤੇ ਪਸੰਦੀਦਾ ਕਿਸਮ ਮੰਨਿਆ ਜਾਂਦਾ ਹੈ। ਇਸ ਦਰੱਖਤ ਦੀ ਕਾਸ਼ਤ ਬਾਰੇ ਪੂਰੀ ਜਾਣਕਾਰੀ ਲਈ ਲਿੰਕ 'ਤੇ ਕਲਿੱਕ ਕਰੋ।
3. ਮਹੋਗਨੀ ਦੇ ਦਰੱਖਤ
ਮਹੋਗਨੀ ਨੂੰ ਸਦਾਬਹਾਰ ਰੁੱਖ ਮੰਨਿਆ ਜਾਂਦਾ ਹੈ। ਇਹ 200 ਫੁੱਟ ਦੀ ਉਚਾਈ ਤੱਕ ਵਧ ਸਕਦਾ ਹੈ। ਇਸ ਦੀ ਲੱਕੜ ਲਾਲ ਅਤੇ ਭੂਰੇ ਰੰਗ ਦੀ ਹੁੰਦੀ ਹੈ ਅਤੇ ਇਸ ਨੂੰ ਪਾਣੀ ਨਾਲ ਨੁਕਸਾਨ ਨਹੀਂ ਹੁੰਦਾ। ਇਸ ਨੂੰ ਅਜਿਹੀ ਥਾਂ 'ਤੇ ਲਾਇਆ ਜਾਂਦਾ ਹੈ, ਜਿੱਥੇ ਤੇਜ਼ ਹਵਾਵਾਂ ਦਾ ਖ਼ਤਰਾ ਘੱਟ ਹੁੰਦਾ ਹੈ। ਮਹੋਗਨੀ ਦੇ ਦਰੱਖਤ ਦੀ ਲੱਕੜ ਦੀ ਕੀਮਤ ਬਾਜ਼ਾਰ ਵਿੱਚ ਹਮੇਸ਼ਾ ਉੱਚੀ ਰਹਿੰਦੀ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਪਾਣੀ ਨਾਲ ਵੀ ਖਰਾਬ ਨਹੀਂ ਹੁੰਦੇ। ਟਿਕਾਊ ਹੋਣ ਕਾਰਨ ਇਸ ਦੀ ਵਰਤੋਂ ਜਹਾਜ਼, ਗਹਿਣੇ, ਫਰਨੀਚਰ, ਪਲਾਈਵੁੱਡ, ਸਜਾਵਟ ਅਤੇ ਮੂਰਤੀਆਂ ਬਣਾਉਣ ਵਿੱਚ ਕੀਤੀ ਜਾਂਦੀ ਹੈ। ਮਹੋਗਨੀ ਦੇ ਔਸ਼ਧੀ ਗੁਣਾਂ ਕਾਰਨ ਇਸ ਰੁੱਖ ਦੇ ਨੇੜੇ ਮੱਛਰ ਅਤੇ ਕੀੜੇ ਨਹੀਂ ਆਉਂਦੇ। ਇਸ ਦੇ ਪੱਤਿਆਂ ਅਤੇ ਬੀਜਾਂ ਦੇ ਤੇਲ ਦੀ ਵਰਤੋਂ ਮੱਛਰ ਭਜਾਉਣ ਅਤੇ ਕੀਟਨਾਸ਼ਕ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਦੇ ਨਾਲ, ਇਸਦੀ ਵਰਤੋਂ ਸਾਬਣ, ਪੇਂਟ, ਵਾਰਨਿਸ਼ ਅਤੇ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਵਿੱਚ ਕੀਤੀ ਜਾਂਦੀ ਹੈ। ਇਸ ਦਰੱਖਤ ਦੀ ਕਾਸ਼ਤ ਬਾਰੇ ਪੂਰੀ ਜਾਣਕਾਰੀ ਲਈ ਲਿੰਕ 'ਤੇ ਕਲਿੱਕ ਕਰੋ।
4. ਚੰਦਨ ਦੇ ਦਰੱਖਤ
ਅਸਲ ਵਿੱਚ ਚੰਦਨ ਇੱਕ ਅਜਿਹੀ ਲੱਕੜ ਹੈ, ਜਿਸ ਦੀ ਦੇਸ਼-ਵਿਦੇਸ਼ ਵਿੱਚ ਜ਼ਬਰਦਸਤ ਮੰਗ ਹੈ। ਚੰਦਨ ਦੀ ਕਾਸ਼ਤ ਵਿੱਚ ਜੋ ਖਰਚਾ ਆਵੇਗਾ ਉਸ ਨਾਲੋਂ ਕਮਾਈ ਦੇ ਮੌਕੇ ਕਈ ਗੁਣਾ ਬਿਹਤਰ ਹੋਣਗੇ। ਚੰਦਨ ਸੈਨਟਾਲਮ ਪ੍ਰਜਾਤੀ ਦੇ ਦਰੱਖਤਾਂ ਵਿੱਚੋ ਲੱਕੜ ਦੀ ਇਕ ਸ਼੍ਰੇਣੀ ਹੈ। ਇਹ ਕਰਨਾਟਕ ਦਾ ਰਾਜ ਦਰੱਖਤ ਹੈ। ਚੰਦਨ ਅਫਰੀਕੀ ਬਲੈਕਵੁੱਡ ਤੋਂ ਬਾਅਦ ਦੁਨੀਆ ਦੀ ਦੂਜੀ ਸਭ ਤੋਂ ਮਹਿੰਗੀ ਲੱਕੜ ਹੈ। ਉੱਚ ਗੁਣਵੱਤਾ ਵਾਲੀ ਚੰਦਨ ਦੀ ਕਿਸਮ 10,000 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਦੀ ਕੀਮਤ ਲੈ ਸਕਦੀ ਹੈ। ਚੰਦਨ ਦੀ ਵਿਕਰੀ ਅਤੇ ਪ੍ਰੋਸੈਸਿੰਗ ਪੂਰੀ ਤਰ੍ਹਾਂ ਸਰਕਾਰ ਦੇ ਕਾਬੂ ਵਿੱਚ ਹੈ। ਚੰਦਨ ਦੀ ਕਾਸ਼ਤ ਭਾਰਤ ਅਤੇ ਆਸਟਰੇਲੀਆ ਵਿਚ ਵਿਆਪਕ ਤੌਰ ਤੇ ਕੀਤੀ ਜਾਂਦੀ ਹੈ। ਇਸ ਦਰੱਖਤ ਦੀ ਕਾਸ਼ਤ ਬਾਰੇ ਪੂਰੀ ਜਾਣਕਾਰੀ ਲਈ ਲਿੰਕ 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ : ਬੀਜ ਬੀਜਣ ਦੇ ਢੁਕਵੇਂ ਤਰੀਕੇ! ਇਨ੍ਹਾਂ ਰਾਹੀਂ ਹੋਵੇਗੀ ਬੰਪਰ ਪੈਦਾਵਾਰ!
5. ਪੋਪਲਰ ਦੇ ਦਰੱਖਤ
ਪੋਪਲਰ ਦੇ ਰੁੱਖਾਂ ਦੀ ਖੇਤੀ ਨਾ ਸਿਰਫ ਭਾਰਤ ਵਿੱਚ, ਸਗੋਂ ਦੁਨੀਆ ਭਰ ਦੇ ਕਈ ਹਿੱਸੀਆਂ ਵਿੱਚ ਕੀਤੀ ਜਾਂਦੀ ਹੈ। ਏਸ਼ੀਆ, ਨੌਰਥ ਅਮਰੀਕਾ, ਯੂਰਪ, ਅਫਰੀਕਾ ਦੇ ਦੇਸ਼ਾਂ ਵਿੱਚ ਪੋਪਲਰ ਦੇ ਰੁੱਖ ਉਗਾਏ ਜਾਂਦੇ ਹਨ ਅਤੇ ਫਿਰ ਉਹਨਾਂ ਨੂੰ ਵੱਖ-ਵੱਖ ਕੰਮਾਂ ਲਈ ਵਰਤਿਆ ਜਾਂਦਾ ਹੈ। ਕਿਸੀ ਵੀ ਖੇਤੀ ਨੂੰ ਕਰਨ ਤੋਂ ਪਹਿਲਾਂ ਉਸਤੋਂ ਹੋਣ ਵਾਲੀ ਕਮਾਈ ਵੱਲ ਧਿਆਨ ਜਿਆਦਾ ਜਾਂਦਾ ਹੈ। ਜੇਕਰ ਤੁੱਸੀ ਪੋਪਲਰ ਦੀ ਖੇਤੀ ਕਰਨ ਦਾ ਮੰਨ ਬਣਾ ਰਹੇ ਹੋ ਤਾਂ ਤੁਹਾਨੂੰ ਇਸਤੋਂ ਬੰਪਰ ਕਮਾਈ ਹੋ ਸਕਦੀ ਹੈ। ਦੱਸ ਦਈਏ ਕਿ ਪੋਪਲਰ ਦੇ ਦਰੱਖਤ ਦੀ ਲੱਕੜੀ 700-800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਦੀ ਹੈ। ਜੇਕਰ ਪੋਪਲਰ ਦੇ ਰੁੱਖਾਂ ਦੀ ਸਹੀ ਸੰਭਾਲ ਕੀਤੀ ਜਾਵੇ ਤਾਂ ਇੱਕ ਹੈਕਟੇਅਰ ਵਿੱਚ 250 ਤੱਕ ਰੁੱਖ ਉਗਾਏ ਜਾ ਸਕਦੇ ਹਨ। ਦੱਸ ਦਈਏ ਕਿ ਤੁੱਸੀ ਇੱਕ ਹੈਕਟੇਅਰ ਪੋਪਲਰ ਦੀ ਖੇਤੀ ਕਰਕੇ 6 ਤੋਂ 7 ਲੱਖ ਰੁਪਏ ਆਸਾਨੀ ਨਾਲ ਕਮਾ ਸਕਦੇ ਹੋ। ਇਸ ਦਰੱਖਤ ਦੀ ਕਾਸ਼ਤ ਬਾਰੇ ਪੂਰੀ ਜਾਣਕਾਰੀ ਲਈ ਲਿੰਕ 'ਤੇ ਕਲਿੱਕ ਕਰੋ।
Summary in English: Top Trees Farming: Grow these trees in your fields, Make Millions in a Few Years