ਫ਼ਸਲ ਦੀ ਪੈਦਾਵਾਰ ਵਧਾਉਣ ਲਈ ਕਿਸਾਨ ਖੇਤਾਂ `ਚ ਰਸਾਇਣਕ ਖਾਦਾਂ ਦੀ ਵਰਤੋਂ ਕਰਦੇ ਹਨ। ਜਿਸ ਕਾਰਨ ਪੈਦਾਵਾਰ ਤਾਂ ਵੱਧਦੀ ਹੈ ਪਰ ਇਹ ਖੇਤਾਂ ਦੀ ਉਪਜਾਊ ਸ਼ਕਤੀ ਨੂੰ ਕਮਜ਼ੋਰ ਕਰ ਦਿੰਦੀ ਹੈ। ਰਸਾਇਣਕ ਖਾਦਾਂ ਨਾਲ ਪੈਦਾ ਹੋਣ ਵਾਲੇ ਅਨਾਜ, ਸਬਜ਼ੀਆਂ, ਫਲਾਂ ਆਦਿ `ਚ ਪੌਸ਼ਟਿਕ ਤੱਤ ਘੱਟ ਹੁੰਦੇ ਹਨ।
ਕਿਸਾਨ ਵੀ ਆਪਣੀ ਫ਼ਸਲ ਦੀ ਚੰਗੀ ਪੈਦਾਵਾਰ ਚਾਹੁੰਦੇ ਹਨ, ਜਿਸ ਲਈ ਉਹ ਰਸਾਇਣਕ ਖਾਦਾਂ ਦੀ ਵਰਤੋਂ ਕਰਨ ਲਈ ਮਜ਼ਬੂਰ ਹੁੰਦੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਭਾਰਤ `ਚ ਬਹੁਤ ਸਾਰੇ ਕਿਸਾਨ ਅਜਿਹੇ ਹਨ, ਜੋ ਆਰਗੈਨਿਕ ਖੇਤੀ ਰਾਹੀਂ ਵੀ ਭਾਰੀ ਕਮਾਈ ਕਰ ਰਹੇ ਹਨ। ਆਉਣ ਵਾਲੇ ਹਾੜ੍ਹੀ ਦੇ ਸੀਜ਼ਨ `ਚ ਕਿਸਾਨ ਇਨ੍ਹਾਂ 4 ਮੁੱਖ ਜੈਵਿਕ ਖਾਦਾਂ ਦੀ ਵਰਤੋਂ ਨਾਲ ਉਤਪਾਦਨ `ਚ ਵਾਧਾ ਕਰ ਸਕਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਖਾਦਾਂ ਬਾਰੇ...
ਗਾਂ ਦੇ ਗੋਬਰ ਦੀ ਜੈਵਿਕ ਖਾਦ (Organic manure of cow dung):
ਗੋਬਰ ਦੀ ਖਾਦ ਪੂਰੀ ਤਰ੍ਹਾਂ ਜੈਵਿਕ ਹੁੰਦੀ ਹੈ ਅਤੇ ਇਸ `ਚ ਕੋਈ ਹਾਨੀਕਾਰਕ ਰਸਾਇਣ ਨਹੀਂ ਹੁੰਦੇ। ਇਸ `ਚ ਸੂਖਮ ਅਤੇ ਮੈਕਰੋ ਪੌਸ਼ਟਿਕ ਤੱਤ ਹੁੰਦੇ ਹਨ, ਜੋ ਮਿੱਟੀ ਦੇ ਗੁਣਾਂ ਨੂੰ ਵਧਾਉਂਦੇ ਹਨ। ਇਹ ਪਿਆਜ਼, ਗਾਜਰ, ਮੂਲੀ, ਸ਼ਲਗਮ ਵਰਗੀਆਂ ਜੜ੍ਹਾਂ ਵਾਲੀਆਂ ਫਸਲਾਂ ਲਈ ਫਾਇਦੇਮੰਦ ਹੁੰਦੀ ਹੈ। ਖੇਤੀ ਦੇ ਨਾਲ-ਨਾਲ ਗੋਬਰ ਦੀ ਖਾਦ ਨਾਲ ਤੁਹਾਡੇ ਪਸ਼ੂਆਂ ਦੇ ਮਲ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
ਗੰਡੋਏ ਦੀ ਖਾਦ (earthworm manure):
ਸ਼ੁਰੁਆਤ ਤੋਂ ਹੀ ਕੀੜਿਆਂ ਨੂੰ ਕਿਸਾਨਾਂ ਦਾ ਮਿੱਤਰ ਮੰਨੀਆਂ ਜਾਂਦਾ ਹੈ, ਕਿਉਂਕਿ ਗੰਡੋਏ ਫਸਲਾਂ `ਚੋਂ ਸਾਰੇ ਹਾਨੀਕਾਰਕ ਕੀੜੇ ਬਾਹਰ ਕੱਢ ਦਿੰਦੇ ਹਨ। ਇਹ ਖੇਤ ਦੀ ਸਮਰੱਥਾ ਨੂੰ ਵੀ ਵਧਾਉਂਦੇ ਹਨ ਤੇ ਇਨ੍ਹਾਂ ਨੂੰ ਵਰਮੀ ਕੰਪੋਸਟ ਵੀ ਕਿਹਾ ਜਾਂਦਾ ਹੈ। ਇਹ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੀ ਵਧਾਉਂਦੇ ਹਨ।
ਇਹ ਵੀ ਪੜ੍ਹੋ : ਕਣਕ ਦੀਆਂ 1634 ਅਤੇ 1636 ਕਿਸਮਾਂ ਉੱਚ ਤਾਪਮਾਨ ਲਈ ਲਾਹੇਵੰਦ, ਪੰਜਾਬ ਸਮੇਤ ਇਨ੍ਹਾਂ ਸੂਬਿਆਂ 'ਚ ਵੀ ਨਵੀਆਂ ਕਿਸਮਾਂ ਜਾਰੀ
ਕੰਪੋਸਟ ਖਾਦ (compost manure):
ਆਉਣ ਵਾਲੇ ਹਾੜੀ ਦੇ ਸੀਜ਼ਨ ਲਈ ਕੰਪੋਸਟ ਖਾਦ ਬਹੁਤ ਲਾਹੇਵੰਦ ਸਾਬਤ ਹੋ ਸਕਦੀ ਹੈ। ਇਹ ਫਸਲਾਂ ਦੀ ਰਹਿੰਦ-ਖੂੰਹਦ, ਗੰਨੇ ਦੇ ਸੁੱਕੇ ਪੱਤੇ ਅਤੇ ਹਲਦੀ ਨੂੰ ਇਕੱਠਾ ਕਰਕੇ ਤਿਆਰ ਕੀਤਾ ਜਾਂਦਾ ਹੈ। ਖੇਤਾਂ `ਚ ਇਸ ਦੀ ਵਰਤੋਂ ਨਾਲ ਭਾਰੀ ਝਾੜ ਪ੍ਰਾਪਤ ਹੋਣ ਦੀ ਸੰਭਾਵਨਾ ਵੀ ਕਾਫੀ ਹੱਦ ਤੱਕ ਵੱਧ ਜਾਂਦੀ ਹੈ।
ਹਰੀ ਖਾਦ (green manure):
ਹਰੀ ਖਾਦ ਲਈ ਪਹਿਲਾਂ ਖੇਤ `ਚ ਕੋਈ ਹੋਰ ਫ਼ਸਲ ਉਗਾਈ ਜਾਂਦੀ ਹੈ। ਉਸਤੋਂ ਬਾਅਦ ਉਸ ਫ਼ਸਲ ਨੂੰ 10-15 ਦਿਨਾਂ ਦੇ ਅੰਤਰਾਲ `ਚ ਇੱਕ ਪਾਸੇ ਸੁੱਟ ਦਿੱਤਾ ਜਾਂਦਾ ਹੈ। ਕੁਝ ਹੀ ਦਿਨਾਂ `ਚ ਘਾਹ-ਫੂਸ ਸੜਨ ਤੋਂ ਬਾਅਦ ਤੁਹਾਡੀ ਹਰੀ ਖਾਦ ਤਿਆਰ ਹੋ ਜਾਵੇਗੀ। ਹੁਣ ਤੁਸੀਂ ਆਪਣੀ ਫ਼ਸਲ ਦੀ ਕਾਸ਼ਤ ਸ਼ੁਰੂ ਕਰ ਸਕਦੇ ਹੋ। ਹਰੀ ਖਾਦ ਵਿੱਚ ਨਾਈਟ੍ਰੋਜਨ ਭਰਪੂਰ ਮਾਤਰਾ `ਚ ਹੁੰਦੀ ਹੈ, ਜਿਸ ਨਾਲ ਫ਼ਸਲ ਦੀ ਪੈਦਾਵਾਰ ਸਮਰੱਥਾ ਵਧਦੀ ਹੈ।
Summary in English: Use these organic fertilizers for rabi crops