
12ਵੇਂ ਯੁਵਕ ਮੇਲੇ ਦੇ ਸਮਾਪਨ ਸਮਾਰੋਹ 'ਚ ਪਹੁੰਚੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਚੱਲ ਰਿਹਾ ਅੰਤਰ-ਕਾਲਜ ਯੁਵਕ ਮੇਲਾ ਖੇੜੇ ਤੇ ਹੁਲਾਸ ਦੇ ਮਾਹੌਲ ਵਿੱਚ ਸੰਪੂਰਨ ਹੋ ਗਿਆ। ਇਕ ਹਫਤਾ ਚਲੇ ਇਸ ਮੇਲੇ ਦੇ ਸਮਾਪਨ ਸਮਾਰੋਹ ਵਿੱਚ ਸ. ਹਰਪਾਲ ਸਿੰਘ ਚੀਮਾ, ਵਿਤ ਮੰਤਰੀ, ਪੰਜਾਬ ਮੁੱਖ ਮਹਿਮਾਨ ਦੇ ਤੌਰ ’ਤੇ ਪਧਾਰੇ। ਉਨ੍ਹਾਂ ਨੇ ਯੁਵਕ ਮੇਲੇ ਵਿਚ ਭਾਗ ਲੈ ਰਹੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਯੁਵਕ ਮੇਲੇ ਦੇ ਸਫਲ ਪ੍ਰਬੰਧਨ ਲਈ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਵਧਾਈ ਦਿੱਤੀ।

12ਵੇਂ ਯੁਵਕ ਮੇਲੇ ਦੇ ਸਮਾਪਨ ਸਮਾਰੋਹ 'ਚ ਪਹੁੰਚੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ
ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਸਾਡੇ ਦੇਸ਼ ਦਾ ਭਵਿੱਖ ਹਨ ਤੇ ਵੈਟਨਰੀ ਯੂਨੀਵਰਸਿਟੀ ਵਿਚੋਂ ਹੋਰ ਵਧੇਰੇ ਵਿਦਿਆਰਥੀ ਸਮਾਜ ਦੇ ਵੱਡੇ ਰੁਤਬਿਆਂ ’ਤੇ ਪਹੁੰਚਣ ਦੀ ਕਾਮਨਾ ਕਰਦੇ ਹਾਂ। ਸ. ਮਨਦੀਪ ਸਿੰਘ ਸਿੱਧੂ, ਆਈ ਪੀ ਐਸ, ਪੁਲੀਸ ਕਮਿਸ਼ਨਰ, ਲੁਧਿਆਣਾ ਅਤੇ ਡਾ. ਸਤਿਬੀਰ ਸਿੰਘ ਗੋਸਲ, ਉਪ-ਕੁਲਪਤੀ, ਪੀਏਯੂ ਬਤੌਰ ਪਤਵੰਤੇ ਮਹਿਮਾਨ ਸਮਾਗਮ ਵਿਚ ਪਧਾਰੇ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਵੈਟਨਰੀ ਯੂਨੀਵਰਸਿਟੀ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਯੁਵਕ ਮੇਲਾ ਵਿਦਿਆਰਥੀਆਂ ਦੀ ਸ਼ਖਸੀਅਤ ਨੂੰ ਉੱਚਾ ਚੁੱਕਣ ਲਈ ਬਹੁਤ ਮਹਤੱਵਪੂਰਨ ਹੈ। ਉਨ੍ਹਾਂ ਨੇ ਯੁਵਕ ਮੇਲੇ ਨੂੰ ਸਫ਼ਲਤਾਪੂਰਣ ਢੰਗ ਨਾਲ ਸੰਪੂਰਨ ਕਰਨ ਲਈ ਅਧਿਕਾਰੀਆਂ ਅਤੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ।

12ਵੇਂ ਯੁਵਕ ਮੇਲੇ ਦੇ ਸਮਾਪਨ ਸਮਾਰੋਹ 'ਚ ਪਹੁੰਚੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ
06 ਨਵੰਬਰ ਨੂੰ ਸ਼ੁਰੂ ਹੋਇਆ ਇਹ ਅੰਤਰ-ਕਾਲਜ ਯੁਵਕ ਮੇਲਾ, ਡਾ. ਸਰਵਪ੍ਰੀਤ ਸਿੰਘ ਘੁੰਮਣ, ਨਿਰਦੇਸ਼ਕ ਵਿਦਿਆਰਥੀ ਭਲਾਈ ਦੀ ਅਗਵਾਈ ਹੇਠ ਸਫਲਤਾਪੂਰਵਕ ਕਰਵਾਇਆ ਗਿਆ। ਡਾ. ਘੁੰਮਣ ਨੇ ਯੂਨੀਵਰਸਿਟੀ ਦੇ ਉਪ-ਕੁਲਪਤੀ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਇਸ ਯੁਵਕ ਮੇਲੇ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।
ਡਾ. ਅਪਮਿੰਦਰ ਪਾਲ ਸਿੰਘ ਬਰਾੜ, ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ 200 ਤੋਂ ਵੱਧ ਵਿਦਿਆਰਥੀਆਂ ਨੇ 25 ਮੁਕਾਬਲਿਆਂ ਵਿਚ ਹਿੱਸਾ ਲਿਆ। ਵੈਟਨਰੀ ਸਾਇੰਸ ਕਾਲਜ, ਫ਼ਿਸ਼ਰੀਜ਼ ਕਾਲਜ, ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ, ਵੈਟਨਰੀ ਸਾਇੰਸ ਕਾਲਜ ਰਾਮਪੁਰਾ ਫੂਲ (ਬਠਿੰਡਾ), ਵੈਟਨਰੀ ਪੌਲੀਟੈਕਨਿਕ, ਕਾਲਝਰਾਣੀ ਦੇ ਨਾਲ ਖਾਲਸਾ ਕਾਲਜ ਆਫ ਵੈਟਨਰੀ ਅਤੇ ਐਨੀਮਲ ਸਾਇੰਸਜ਼, ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਯੁਵਕ ਮੇਲੇ ਵਿਚ ਹਿੱਸਾ ਲਿਆ।
ਇਹ ਵੀ ਪੜ੍ਹੋ: IAS Officer Rishipal Singh ਪੀਏਯੂ ਦੇ ਨਵੇਂ ਰਜਿਸਟਰਾਰ ਨਿਯੁਕਤ

12ਵੇਂ ਯੁਵਕ ਮੇਲੇ ਦੇ ਸਮਾਪਨ ਸਮਾਰੋਹ 'ਚ ਪਹੁੰਚੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ
ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ ਵਿਚ ਜਿਵੇਂ ਕਿ ਕੋਮਲ ਕਲਾਵਾਂ, ਥੀਏਟਰ, ਗਾਇਕੀ, ਨਾਚ ਅਤੇ ਸਾਹਿਤਕ ਸਮਾਗਮਾਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪ੍ਰਸਿੱਧ ਪੰਜਾਬੀ ਮਨਮੋਹਨ ਵਾਰਿਸ ਨੇ ਆਪਣੀ ਸੁਰੀਲੀ ਆਵਾਜ਼ ਵਿਚ ਗਾਏ ਗੀਤਾਂ ਨਾਲ ਸਰੋਤਿਆਂ ਨੂੰ ਕੀਲਿਆ। ਇਨਾਮ ਵੰਡ ਸਮਾਰੋਹ ਦੌਰਾਨ ਯੂਨੀਵਰਸਿਟੀ ਦੇ ਸ. ਹਰਪਾਲ ਸਿੰਘ ਚੀਮਾ, ਸ. ਸਿੱਧੂ, ਡਾ. ਗੋਸਲ ਅਤੇ ਡਾ. ਇੰਦਰਜੀਤ ਸਿੰਘ ਤੇ ਹੋਰ ਮੁਹਤਬਰ ਸ਼ਖ਼ਸੀਅਤਾਂ ਨੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਡਾ. ਨਿਧੀ ਸ਼ਰਮਾ, ਭਲਾਈ ਅਫ਼ਸਰ ਨੇ ਯੁਵਕ ਮੇਲੇ ਦੇ ਅਖੀਰਲੇ ਦਿਨ ਦੌਰਾਨ ਹੋਏ ਮੁਕਾਬਲਿਆਂ ਦੇ ਨਤੀਜੇ ਹੇਠ ਲਿਖੇ ਅਨੁਸਾਰ ਸਾਂਝੇ ਕੀਤੇ।
ਓਵਰ ਆਲ ਟਰਾਫੀ
● ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
ਰਨਰਜ਼-ਅਪ ਟਰਾਫੀ
● ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ
ਕੋਮਲ ਕਲਾਵਾਂ ਟਰਾਫੀ
● ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
ਸੰਗੀਤ ਟਰਾਫੀ
● ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ ਅਤੇ ਕਾਲਜ ਆਫ ਫ਼ਿਸ਼ਰੀਜ਼
ਨਾਟਕਾਂ ਦੀ ਟਰਾਫੀ
● ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ
ਨਾਚ ਦੀ ਟਰਾਫੀ
● ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
ਇਹ ਵੀ ਪੜ੍ਹੋ: Youth Festival ਵਿੱਚ ਜ਼ਿੰਦਗੀ ਦੇ ਸਰੋਕਾਰਾਂ ਦਾ ਨਾਟਕੀ ਵਿਧਾਵਾਂ 'ਚ ਮੰਚਨ

12ਵੇਂ ਯੁਵਕ ਮੇਲੇ ਦੇ ਸਮਾਪਨ ਸਮਾਰੋਹ 'ਚ ਪਹੁੰਚੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ
ਸਮੂਹ ਨਾਚ ਲੜਕੇ
1. ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
2. ਕਾਲਜ ਆਫ ਫ਼ਿਸ਼ਰੀਜ਼
3. ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ
ਸਮੂਹ ਨਾਚ ਲੜਕੀਆਂ
1. ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ
2. ਖਾਲਸਾ ਕਾਲਜ ਆਫ ਵੈਟਨਰੀ ਅਤੇ ਐਨੀਮਲ ਸਾਇੰਸਜ਼, ਅੰਮ੍ਰਿਤਸਰ
3. ਕਾਲਜ ਆਫ ਫ਼ਿਸ਼ਰੀਜ਼
ਇਹ ਵੀ ਪੜ੍ਹੋ: Mahindra Tractors ਤੋਂ ਬਾਅਦ FMC Corporation ਦੀ MFOI 2023 ਵਿੱਚ ਐਂਟਰੀ

12ਵੇਂ ਯੁਵਕ ਮੇਲੇ ਦੇ ਸਮਾਪਨ ਸਮਾਰੋਹ 'ਚ ਪਹੁੰਚੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ
● ਸਰਵਉੱਤਮ ਡਾਂਸਰ (ਲੜਕਾ)
ਗਗਨਦੀਪ ਸਿੰਘ, ਕਾਲਜ ਆਫ ਫ਼ਿਸ਼ਰੀਜ਼
● ਸਰਵਉੱਤਮ ਡਾਂਸਰ (ਲੜਕੀ)
ਗੁਰਲੀਨ ਕੌਰ, ਖਾਲਸਾ ਕਾਲਜ ਆਫ ਵੈਟਨਰੀ ਅਤੇ ਐਨੀਮਲ ਸਾਇੰਸਜ਼, ਅੰਮ੍ਰਿਤਸਰ
● ਸਰਵਉੱਤਮ ਅਦਾਕਾਰ (ਲੜਕੀ)
ਦੀਕਸ਼ਾ, ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ
● ਸਰਵਉੱਤਮ ਅਦਾਕਾਰ (ਲੜਕਾ)
ਸਹਿਜਪ੍ਰੀਤ ਸਿੰਘ, ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋੋਜੀ
ਇਹ ਵੀ ਪੜ੍ਹੋ: ਯੁਵਕ ਮੇਲੇ ਵਿੱਚ ਸੰਗੀਤਕ ਅਤੇ ਨਾਚ ਵਿਧਾਵਾਂ ਦੀ ਸ਼ਾਨਦਾਰ ਪੇਸ਼ਕਾਰੀ
● ਸਰਵਉੱਤਮ ਕਲਾਕਾਰ (ਕੋਮਲ ਕਲਾਵਾਂ)
ਨਖਵਾ ਸ਼ਲੋਕ, ਕਾਲਜ ਆਫ ਫ਼ਿਸ਼ਰੀਜ਼
● ਸਰਵਉੱਤਮ ਬੁਲਾਰਾ
ਸਹਿਜਦੀਪ ਕੌਰ, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
ਜੀਤ ਵਰਮਾ, ਕਾਲਜ ਆਫ ਵੈਟਨਰੀ ਸਾਇੰਸ, ਰਾਮਪੁਰਾ ਫੂਲ
● ਸਰਵਉੱਤਮ ਗਾਇਕਾ
ਦਿਲਰਾਜ ਕੌਰ, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ, ਰਾਜਦੀਪ ਕੌਰ, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ, ਸੁਨੇਹਾ ਮੰਡਲ, ਕਾਲਜ ਆਫ ਫ਼ਿਸ਼ਰੀਜ਼
ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।

12ਵੇਂ ਯੁਵਕ ਮੇਲੇ ਦੇ ਸਮਾਪਨ ਸਮਾਰੋਹ 'ਚ ਪਹੁੰਚੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ
Summary in English: 12th Youth Festival concludes at Veterinary University