ਗੁਰੂ ਨਾਨਕ ਦੇਵ ਜੀ ਦਾ 550 ਪ੍ਰਕਾਸ਼ ਪੂਰਬ 12 ਨਵੰਬਰ ਨੂੰ ਮਨਾਇਆ ਜਾ ਰਿਆ ਹੈ | ਗੁਰੂ ਨਾਨਕ ਦੇਵ ਜੀ ਦਾ ਜਨਮ 14 ਅਪ੍ਰੈਲ 1469 ਉੱਤਰੀ ਪੰਜਾਬ ਦੇ ਤਲਵੰਡੀ ਪਿੰਡ (ਪਾਕਿਸਤਾਨ ਵਿੱਚ ਨਨਕਾਣਾ) ਦੇ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਸੀ। ਜਿਸ ਨੂੰ ਅਜਕਲ ਨਨਕਾਣਾ ਸਾਹਿਬ ਆਖਦੇ ਹਨ | ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਨਾਮ ਮਹਿਤਾ ਕਾਲੁ ਅਤੇ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਸੀ | ਗੁਰੂ ਨਾਨਕ ਦੇਵ ਜੀ ਦੇ ਪਿਤਾ ਤਲਵੰਡੀ ਪਿੰਡ ਵਿੱਚ ਇੱਕ ਪਟਵਾਰੀ ਸਨ। ਪਰਿਵਾਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਦਾਦਾ, ਸ਼ਿਵਰਾਮ, ਦਾਦੀ ਬਨਾਰਸ ਅਤੇ ਚਾਚਾ ਲਾਲੂ ਸ਼ਾਮਲ ਸਨ | ਉਹਨਾਂ ਦਾ ਨਾਮ ਉਹਨਾਂ ਦੀ ਵੱਡੀ ਪੇਨ ਬੇਬੇ ਨਾਨਕੀ ਦੇ ਨਾਮ ਉੱਤੇ ਰੱਖਿਆ ਗਿਆ ਸੀ । ਗੁਰੂ ਨਾਨਕ ਦੇਵ ਜੀ ਨੂੰ ਪਾਰਸੀ ਅਤੇ ਅਰਬੀ ਭਾਸ਼ਾਵਾਂ ਦਾ ਵੀ ਚੰਗਾ ਗਿਆਨ ਸੀ। ਤੇ ਉਹਨਾਂ ਨੇ ਕਦੀ ਵੀ ਜਾਤ - ਪਾਤ ਦਾ ਫਰਕ ਨੀ ਕਰਿਆ |
ਜਦੋ ਗੁਰੂ ਨਾਨਕ ਜੀ ਥੋੜੇ ਜੇ ਵੱਡੇ ਹੋਏ ਸਨ ਤਾ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਮੱਝਾਂ ਚਰਾਉਣ ਲਈ ਭੇਜਿਆ ਸੀ ਤੇ ਉਹ ਮੱਝਾਂ ਲੈ ਜਾ ਕੇ ਖੇਤਾਂ ਵਿੱਚ ਛੱਡ ਦਿੰਦੇ ਤੇ ਉਹ ਆਪ ਪ੍ਰਭੂ ਦੀ ਪੰਗਤੀ ਵਿੱਚ ਸਮਾਧੀ ਲਗਾ ਕੇ ਲੀਨ ਹੋ ਜਾਂਦੇ ਸਨ | ਉਹਨਾਂ ਦੇ ਪਿਤਾ ਉਹਨਾਂ ਨੂੰ ਨਿੱਕ ਵਪਾਰੀ ਦੇ ਰੂਪ ਵਿੱਚ ਵੇਖਣਾ ਚਾਹੁੰਦੇ ਸੀ ਇਸ ਲਈ ਉਹਨਾਂ ਨੇ ਇਕ ਦਿਨ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦੇ ਕੇ ਸ਼ਹਿਰ ਜਾ ਕੇ ਕੋਈ ਚੰਗ਼ਾ ਜਾ ਵਿਪਾਰ ਕਰਨ ਲਈ ਆਖਿਆ ਤਾਕਿ ਉਹ ਕੁਛ ਕਮਾਈ ਕਰ ਸਕਣ | ਪ੍ਰੰਤੂ ਉਹਨਾਂ ਨੇ 20 ਰੁਪਏ ਦਾ ਭੁੱਖੇ ਸਾਧੂਆਂ ਨੂੰ ਲੰਗਰ ਛੱਕਾ ਦਿਤਾ ਸੀ | ਜਦੋ ਪਿਤਾ ਜੀ ਪੁੱਛਿਆ ਤਾ ਉਹਨਾਂ ਨੇ ਕੀਆ ਕਿ ਉਹ ਅਸਲੀ ਕਮਾਈ ਕਰ ਆਏ ਹਨ |
ਆਓ ਜਾਣਦੇ ਹਾਂ ਉਹਨਾਂ ਦੇ ਸਿਖਿਆਵਾਂ ਬਾਰੇ:
1. ਗੁਰੂ ਨਾਨਕ ਦੇਵ ਜੀ ਨੇ 'ਇਕ ਓਂਕਾਰ' ਦਾ ਪ੍ਰਚਾਰ ਕੀਤਾ ਜਿਸਦਾ ਅਰਥ ਹੈ ਕਿ ਪ੍ਰਮਾਤਮਾ ਇਕ ਹੈ। ਉਹ ਮੰਨਦੇ ਸੀ ਕਿ ਰੱਬ ਹਰ ਕਣ ਵਿਚ ਮੌਜੂਦ ਹੈ. ਕੇਵਲ ਉਹ (ਪਰਮਾਤਮਾ) ਸਾਰਿਆਂ ਦਾ ਸਰਵਉੱਚ ਪਿਤਾ ਹੈ, ਇਸ ਲਈ ਮਨੁੱਖ ਨੂੰ ਹਰੇਕ ਨਾਲ ਪਿਆਰ ਨਾਲ ਰਹਿਣਾ ਚਾਹੀਦਾ ਹੈ |
2 . ਗੁਰੂ ਨਾਨਕ ਦੇਵ ਜੀ ਨੇ ਹਉਮੈ ਨੂੰ ਤਿਆਗਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮਨੁੱਖੀ ਸੁਭਾਅ ਨਿਮਰ ਹੋਣਾ ਚਾਹੀਦਾ ਹੈ ਅਤੇ ਕੇਵਲ ਤਦ ਹੀ ਮਨੁੱਖ ਤਰੱਕੀ ਦੇ ਰਾਹ ਤੇ ਅੱਗੇ ਵਧ ਸਕਦਾ ਹੈ ਅਤੇ ਸੇਵਾ ਉਸਦੇ ਮਨ ਵਿੱਚ ਪੈਦਾ ਹੋ ਸਕਦੀ ਹੈ।
3 .ਹੰਕਾਰ ਮਨੁੱਖ ਨੂੰ ਮਨੁੱਖ ਬਣਨ ਨਹੀਂ ਦਿੰਦਾ, ਇਸ ਲਈ ਹੰਕਾਰੀ ਕਦੇ ਨਹੀਂ ਹੋਣਾ ਚਾਹੀਦਾ, ਪਰ ਨਿਮਰ ਹੋਣਾ ਚਾਹੀਦਾ ਹੈ ਅਤੇ ਸੇਵਾ ਨਾਲ ਜ਼ਿੰਦਗੀ ਜੀਉਣਾ ਚਾਹੀਦਾ ਹੈ.
4 ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸੇ ਵੀ ਕਿਸਮ ਦੇ ਲਾਲਚ ਨੂੰ ਤਿਆਗਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਲਾਲਚ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਆਪਣੀ ਮਿਹਨਤ ‘ਤੇ ਭਰੋਸਾ ਕਰਨਾ ਚਾਹੀਦਾ ਹੈ। ਨਾਲੇ, ਹਮੇਸ਼ਾਂ ਇਮਾਨਦਾਰੀ ਨਾਲ ਕਮਾਉਣਾ ਚਾਹੀਦਾ ਹੈ.
5 ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਧਨ ਨੂੰ ਕਦੇ ਵੀ ਤੁਹਾਡੇ ਮਨ ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ। ਇਸ ਦੀ ਵਰਤੋਂ ਸਿਰਫ ਰੋਜ਼ਾਨਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੀਤੀ ਜਾਣੀ ਚਾਹੀਦੀ ਹੈ. ਜੇ ਅਸੀਂ ਪੈਸਿਆਂ ਦੇ ਲਾਲਚ ਵਿਚ ਪੈ ਜਾਂਦੇ ਹਾਂ, ਤਾਂ ਸਾਨੂੰ ਇਸ ਦਾ ਨੁਕਸਾਨ ਸਹਿਣਾ ਵੀ ਪੈ ਸਕਦਾ ਹੈ |
Summary in English: 550th Guru Nanak to be celebrated on 12th November, read Guru Nanak's teachings