ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਰਾਸ਼ਟਰੀ ਸੇਵਾ ਯੋਜਨਾ ਦੇ 250 ਤੋਂ ਵਧੇਰੇ ਅਤੇ 1 ਪੰਜਾਬ ਰਿਮਾਊਂਟ ਵੈਟਨਰੀ ਸਕਵੈਡਰਨ, ਐਨ ਸੀ ਸੀ ਦੇ 200 ਦੇ ਕਰੀਬ ਕੈਡਿਟਾਂ ਨੇ 7ਵਾਂ ਅੰਤਰ-ਰਾਸ਼ਟਰੀ ਯੋਗਾ ਦਿਵਸ ਬੜੇ ਉਤਸ਼ਾਹ ਨਾਲ ਆਪੋ ਆਪਣੇ ਘਰਾਂ ਵਿਚ ਬੈਠ ਕੇ ਆਨਲਾਈਨ ਵਿਧੀ ਨਾਲ ਮਨਾਇਆ।
ਇਸ ਸੰਬੰਧੀ 15 ਜੂਨ ਤੋਂ ਹੀ ਇਕ ਯੋਗਾ ਕੈਂਪ ਸ਼ੁਰੂ ਕਰ ਦਿੱਤਾ ਗਿਆ ਸੀ ਜਿਸ ਵਿਚ ਵਿਦਿਆਰਥੀਆਂ ਨੂੰ ਯੋਗ ਆਸਣਾਂ, ਪ੍ਰਣਾਯਾਮ, ਸੂਰਯਾ ਨਮਸਕਾਰ ਅਤੇ ਹੋਰ ਕਿ੍ਰਆਵਾਂ ਬਾਰੇ ਸਿੱਖਿਅਤ ਕੀਤਾ ਗਿਆ ਸੀ।ਐਨ ਸੀ ਸੀ ਕੈਡਿਟਾਂ ਨੇ ਯੂਨੀਵਰਸਿਟੀ ਵਿਖੇ ਸਥਾਪਿਤ ਐਨ ਸੀ ਸੀ ਇਕਾਈ ਵਿਖੇ ਵੀ ਕੁਝ ਗਿਣਤੀ ਵਿਚ ਇਕੱਠੇ ਹੋ ਕੇ ਸਾਰੇ ਕੋਵਿਡ ਨੇਮਾਂ ਦਾ ਧਿਆਨ ਰੱਖਦੇ ਹੋਏ ਇਹ ਦਿਨ ਮਨਾਇਆ।ਬਾਕੀ ਬਹੁਤੇ ਵਿਦਿਆਰਥੀਆਂ ਨੇ ਵਟਸਐਪ ਉਤੇ ਸਾਂਝਿਆਂ ਹੋ ਕੇ ਇਸ ਦਿਨ ’ਤੇ ਸਾਂਝ ਪਾਈ।ਇਕ ਨਿਰੀਖਕ ਦੇ ਮਾਧਿਅਮ ਰਾਹੀਂ ਉਨ੍ਹਾਂ ਨੂੰ ਹਦਾਇਤਾਂ ਦੇ ਕੇ ਵੱਖ-ਵੱਖ ਆਸਣ ਕਰਵਾਏ ਗਏ।
ਵਿਦਿਆਰਥੀ ਭਲਾਈ ਨਿਰਦੇਸ਼ਾਲੇ ਅਤੇ ਐਨ ਸੀ ਸੀ ਯੂਨਿਟ ਵਲੋਂ ਮਨਾਏ ਇਸ ਦਿਵਸ ਦਾ ਵਿਸ਼ਾ ਸੀ ’ਯੋਗਾ ਨਾਲ ਰਹੋ, ਘਰ ਵਿਚ ਰਹੋ’।ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਜਾਣਕਾਰੀ ਦਿੱਤੀ ਕਿ ਵਿਦਿਆਰਥੀਆਂ ਨੇ ਯੋਗ ਕਿ੍ਰਆਵਾਂ ਕਰਦੇ ਹੋਏ 15 ਸਕਿੰਟਾਂ ਦੀਆਂ ਛੋਟੀਆਂ ਵੀਡੀਓ ਵੱਖੋ ਵੱਖਰੇ ਸਮਾਜਿਕ ਮੀਡੀਆ ਜਿਵੇਂ ਫੇਸਬੁੱਕ, ਟਵਿਟਰ ਅਤੇ ਯੂ ਟਿਊਬ ’ਤੇ ਵੀ ਸਾਂਝੀਆਂ ਕੀਤੀਆਂ ਸਨ।
ਸ਼੍ਰੀਮਤੀ ਨਿਧੀ ਸ਼ਰਮਾ, ਐਨ ਐਸ ਐਸ ਸੰਯੋਜਕ ਨੇ ਕਿਹਾ ਕਿ ਇਸ ਦਿਵਸ ਦਾ ਉਦੇਸ਼ ਇਹੋ ਸੀ ਕਿ ਵਿਦਿਆਰਥੀਆਂ ਵਿਚ ਯੋਗ ਰਾਹੀਂ ਬਿਹਤਰ ਸਿਹਤ ਸੰਭਾਲ ਦੀ ਲਗਨ ਨੂੰ ਦਿ੍ਰੜ ਕੀਤਾ ਜਾਵੇ।
ਐਨ ਸੀ ਸੀ ਕੈਡਿਟਾਂ ਨੂੰ ਕਰਨਲ, ਐਸ ਕੇ ਭਾਰਦਵਾਜ ਕਮਾਡਿੰਗ ਅਫ਼ਸਰ ਨੇ ਯੋਗ ਦੀ ਮਹੱਤਤਾ ਬਾਰੇ ਦੱਸਿਆ ਅਤੇ ਕਿਹਾ ਕਿ ਮਹਾਂਮਾਰੀ ਨਾਲ ਲੜਨ ਵਾਸਤੇ ਵੀ ਇਹ ਸਾਡੇ ਲਈ ਬਹੁਤ ਸਹਾਈ ਹੈ।ਐਨ ਸੀ ਸੀ ਇਕਾਈ ਵਿਖੇ ਕਰਨਲ ਭਾਰਦਵਾਜ ਦੇ ਨਾਲ ਡਾ. ਨਿਤਿਨ ਦੇਵ ਸਿੰਘ, ਡਾ. ਪੀ ਪੀ ਦੂਬੇ ਅਤੇ ਬਾਕੀ ਸਟਾਫ ਨੇ ਵੀ ਯੋਗ ਆਸਨ ਕੀਤੇ।
ਐਨੀਮਲ ਬਾਇਓਤਕਨਾਲੋਜੀ ਕਾਲਜ ਦੇ ਡਾ. ਮੁਖੋਪਾਧਿਆਇ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੌਦੇ ਲਗਾ ਕੇ ਪ੍ਰਦੂਸ਼ਣ ਮੁਕਤ ਵਾਤਾਵਾਰਣ ਵੀ ਸਿਰਜਣਾ ਚਾਹੀਦਾ ਹੈ ਜਿਸ ਨਾਲ ਯੋਗ ਆਸਨ ਕਰਨ ਵਿਚ ਹੋਰ ਵਧੇਰੇ ਫਾਇਦਾ ਮਿਲਦਾ ਹੈ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: 7th International Yoga Day celebrated at Veterinary University