1. Home
  2. ਖਬਰਾਂ

PAU-GADVASU ਦਾ ਸਾਂਝਾ ਉਪਰਾਲਾ, ਮਾਈਕ੍ਰੋਬਾਇਓਲੋਜਿਸਟਸ ਦੀ ਐਸੋਸੀਏਸ਼ਨ ਦੀ ਯੂਨਿਟ ਹੋਵੇਗੀ ਸਥਾਪਤ

ਪੀਏਯੂ ਅਤੇ ਗਡਵਾਸੂ ਦੇ ਅਧਿਕਾਰੀ ਸੂਖਮਜੀਵ ਵਿਗਿਆਨੀਆਂ ਦੀ ਜਥੇਬੰਦੀ ਦੀ ਸਥਾਪਿਤ ਕਰਨਗੇ ਲੁਧਿਆਣਾ ਇਕਾਈ।

Gurpreet Kaur Virk
Gurpreet Kaur Virk
ਪੀਏਯੂ-ਗਡਵਾਸੂ ਦੀ ਸਾਂਝੀ ਪਹਿਲਕਦਮੀ

ਪੀਏਯੂ-ਗਡਵਾਸੂ ਦੀ ਸਾਂਝੀ ਪਹਿਲਕਦਮੀ

Great Initiative: ਡਾ. ਯਸ਼ਪਾਲ ਸਿੰਘ ਮਲਿਕ, ਡੀਨ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਅਤੇ ਡਾ. ਜੀ ਐਸ ਕੋਛੜ, ਪ੍ਰਮੁੱਖ ਸੂਖਮਜੀਵ ਵਿਗਿਆਨੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਲੁਧਿਆਣਾ ਵਿਖੇ ਸੂਖਮਜੀਵ ਵਿਗਿਆਨੀਆਂ ਦੀ ਜਥੇਬੰਦੀ ਸਥਾਪਿਤ ਕਰਨ ਲਈ ਕ੍ਰਮਵਾਰ ਬਤੌਰ ਪ੍ਰਧਾਨ ਅਤੇ ਜਨਰਲ ਸਕੱਤਰ ਮਨੋਨੀਤ ਕੀਤਾ ਗਿਆ ਹੈ।

ਡਾ. ਮਲਿਕ ਨੇ ਦੱਸਿਆ ਕਿ ਸੂਖਮਜੀਵ ਵਿਗਿਆਨੀਆਂ ਦੀ ਭਾਰਤੀ ਜਥੇਬੰਦੀ ਦੀ ਕੇਂਦਰੀ ਕਾਊਂਸਲ ਨੇ ਇਹ ਫੈਸਲਾ ਲਿਆ ਹੈ। ਡਾ. ਮਲਿਕ ਨੇ ਦੱਸਿਆ ਕਿ ਇਹ ਸੰਗਠਨ 1938 ਵਿਚ ਸਥਾਪਿਤ ਕੀਤਾ ਗਿਆ ਸੀ। ਇਸ ਵੇਲੇ ਇਸ ਦੇ 5152 ਜੀਵਨ ਤੇ ਸਾਲਾਨਾ ਅਤੇ 450 ਕਾਰਪੋਰੇਟ ਮੈਂਬਰ ਹਨ।

ਡਾ. ਕੇਸ਼ਾਨੀ, ਪੀ ਏ ਯੂ ਨੂੰ ਸਕੱਤਰ, ਡਾ. ਹਰਸ਼ ਪੰਵਾਰ (ਵੈਟਨਰੀ ਯੂਨੀਵਰਸਿਟੀ) ਨੂੰ ਖਜ਼ਾਨਚੀ ਅਤੇ ਡਾ. ਰਸ਼ਪਾਲ ਸਿੰਘ ਕਾਹਲੋਂ (ਪੀ ਏ ਯੂ), ਡਾ. ਸ਼ੰਮੀ ਕਪੂਰ (ਪੀ ਏ ਯੂ), ਡਾ. ਆਦਰਸ਼ ਮਿਸ਼ਰਾ ਅਤੇ ਡਾ. ਸਤਪ੍ਰਕਾਸ਼ ਸਿੰਘ ਦੋਨੋਂ (ਵੈਟਨਰੀ ਯੂਨੀਵਰਸਿਟੀ) ਨੂੰ ਕਾਰਜਕਾਰੀ ਮੈਂਬਰ ਮਨੋਨੀਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Dr. Amarjit Singh Tanda ਵੱਲੋਂ ਲਿਖੀਆਂ Agriculture Books ਰਿਲੀਜ਼

ਡਾ. ਮਲਿਕ ਨੇ ਦੱਸਿਆ ਕਿ ਇਹ ਸੰਗਠਨ ਪੂਰੇ ਮੁਲਕ ਵਿਚ ਸੂਖਮਜੀਵਾਂ ’ਤੇ ਖੋਜ ਕਰਨ ਅਤੇ ਸੰਬੰਧਿਤ ਗਤੀਵਿਧੀਆਂ ਚਲਾ ਰਿਹਾ ਹੈ। ਚੁਣੇ ਗਏ ਸਾਰੇ ਅਹੁਦੇਦਾਰਾਂ ਨੂੰ ਡਾ. ਸਤਿਬੀਰ ਸਿੰਘ ਗੋਸਲ, ਉਪ-ਕੁਲਪਤੀ, ਪੀ ਏ ਯੂ ਅਤੇ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਮੁਬਾਰਕ ਦਿੱਤੀ ਅਤੇ ਵਿਗਿਆਨਕ ਗਿਆਨ ਵਧਾਉਣ ਸੰਬੰਧੀ ਪ੍ਰੇਰਿਆ। ਪ੍ਰੋ. ਆਰ ਸੀ ਕੁਹਾੜ, ਉਪ-ਕੁਲਪਤੀ, ਕੇਂਦਰੀ ਯੂਨੀਵਰਸਿਟੀ, ਹਰਿਆਣਾ ਅਤੇ ਸੂਖਮਜੀਵ ਵਿਗਿਆਨ ਅਕਾਦਮੀ ਦੇ ਪ੍ਰਧਾਨ ਨੇ ਵੀ ਲੁਧਿਆਣਾ ਵਿਖੇ ਇਕਾਈ ਸਥਾਪਿਤ ਕਰਨ ਸੰਬੰਧੀ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।

Summary in English: A joint initiative of PAU-GADVASU, Unit of Association of Microbiologists will be established

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters