1. Home
  2. ਖਬਰਾਂ

Kharif Season ਲਈ ਖੇਤੀਬਾੜੀ ਮਾਹਿਰਾਂ ਵੱਲੋਂ ਵਿਚਾਰਾਂ, ਕਿਸਾਨਾਂ ਨੂੰ "PR-126" ਦੀ ਕਾਸ਼ਤ ਦੀ ਅਪੀਲ

ਕਿਸਾਨਾਂ ਨੂੰ ਨਰਮੇ ਦੀ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਲੋੜੀਂਦੀਆਂ ਹਦਾਇਤਾਂ, ਨਾਲ ਹੀ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਵਿਸ਼ੇਸ਼ਕਰ PR-126 ਦੀ ਕਾਸ਼ਤ ਦੀ ਅਪੀਲ।

Gurpreet Kaur Virk
Gurpreet Kaur Virk
ਆਉਂਦੇ ਸਾਉਣੀ ਸੀਜ਼ਨ ਲਈ "PR-126" ਦੀ ਕਾਸ਼ਤ ਦੀ ਅਪੀਲ

ਆਉਂਦੇ ਸਾਉਣੀ ਸੀਜ਼ਨ ਲਈ "PR-126" ਦੀ ਕਾਸ਼ਤ ਦੀ ਅਪੀਲ

Paddy Variety PR 126: ਪੀ.ਏ.ਯੂ. (PAU) ਦੇ ਡਾ. ਖੇਮ ਸਿੰਘ ਗਿੱਲ ਕਿਸਾਨ ਸਲਾਹਕਾਰ ਸੇਵਾ ਕੇਂਦਰ ਵਿੱਚ ਅੱਜ ਖੇਤੀ ਖੋਜ ਅਤੇ ਪਸਾਰ ਮਾਹਿਰਾਂ ਦੀ ਮਾਸਿਕ ਮੀਟਿੰਗ ਹੋਈ। ਇਸਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ।

ਆਉਂਦੇ ਸਾਉਣੀ ਸੀਜ਼ਨ ਲਈ "PR-126" ਦੀ ਕਾਸ਼ਤ ਦੀ ਅਪੀਲ

ਆਉਂਦੇ ਸਾਉਣੀ ਸੀਜ਼ਨ ਲਈ "PR-126" ਦੀ ਕਾਸ਼ਤ ਦੀ ਅਪੀਲ

ਡਾ. ਗੋਸਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਖੇਤੀ ਮਾਹਿਰਾਂ ਨੂੰ ਆਉਂਦੇ ਸਾਉਣੀ ਸੀਜ਼ਨ ਦੀਆਂ ਤਿਆਰੀਆਂ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਨਰਮੇ ਦੀ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਹੁਣ ਤੋਂ ਹੀ ਲੋੜੀਂਦੀਆਂ ਹਦਾਇਤਾਂ ਕਿਸਾਨਾਂ ਵਿੱਚ ਪ੍ਰਸਾਰਿਤ ਕਰਨੀਆਂ ਲਾਜ਼ਮੀ ਹਨ।

ਇਸਦੇ ਨਾਲ ਹੀ ਝੋਨੇ ਦੀ ਸਿੱਧੀ ਬਿਜਾਈ ਵਿਧੀ ਨੂੰ ਵੀ ਹੋਰ ਮਕਬੂਲ ਕਰਨਾ ਸਾਡਾ ਉਦੇਸ਼ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਘੱਟ ਮਿਆਰ ਵਾਲੀਆਂ ਕਿਸਮਾਂ ਦੇ ਗੁਣ ਦੱਸ ਕੇ ਪਾਣੀ ਦੀ ਬੱਚਤ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨਾ ਸਮੇਂ ਦੀ ਲੋੜ ਹੈ।

ਇਹ ਵੀ ਪੜ੍ਹੋ : ਆਉਣ ਵਾਲੇ ਸਾਉਣੀ ਸੀਜ਼ਨ 'ਚ ਕਿਸਾਨ PUSA 44 ਦੀ ਬਜਾਏ PR 126 ਦੀ ਕਿਸਮ ਅਪਣਾਉਣ: PAU

ਡਾ. ਗੋਸਲ ਨੇ ਪੀ.ਏ.ਯੂ. ਵੱਲੋਂ ਸਿਫ਼ਾਰਸ਼ ਕੀਤੇ ਨਰਮੇ ਦੀਆਂ ਕਿਸਮਾਂ ਦੇ ਬੀਜ ਉੱਪਰ ਪੰਜਾਬ ਸਰਕਾਰ ਵੱਲੋਂ 33% ਸਬਸਿਡੀ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਕਿਸਾਨ ਮਿੱਤਰਾਂ ਦੀ ਭਰਤੀ ਕਰਕੇ ਨਰਮਾ ਖੇਤਰ ਵਿੱਚ ਨਵੀਆਂ ਤਕਨੀਕਾਂ ਦਾ ਪ੍ਰਸਾਰ ਕਰਨ ਦੀ ਯੋਜਨਾ ਵੀ ਲਾਹੇਵੰਦ ਸਾਬਿਤ ਹੋਵੇਗੀ।

ਉਨ੍ਹਾਂ ਦੱਸਿਆ ਕਿ ਹੁਣ ਤੱਕ 680 ਕਿਸਾਨ ਮਿੱਤਰਾਂ ਨੂੰ ਪੀ.ਏ.ਯੂ. ਨੇ ਨਰਮੇ ਦੀਆਂ ਕਿਸਮਾਂ, ਵਿਕਸਿਤ ਤਕਨੀਕਾਂ, ਬਿਮਾਰੀਆਂ ਅਤੇ ਕੀੜਿਆਂ ਦੀ ਪਛਾਣ ਅਤੇ ਛਿੜਕਾਅ ਤਕਨਾਲੋਜੀਆਂ ਦੇ ਸੰਬੰਧ ਵਿੱਚ ਸਿੱਖਿਅਤ ਕੀਤਾ ਹੈ। ਵਾਈਸ ਚਾਂਸਲਰ ਨੇ ਨਰਮਾ-ਪੱਟੀ ਵਿੱਚ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਕਿਸਾਨਾਂ ਨੂੰ ਦਿੱਤੀ।

ਉਨ੍ਹਾਂ ਕਿਹਾ ਕਿ ਸਰਫੇਸ ਸੀਡਿੰਗ ਤਕਨੀਕ ਨਾਲ ਬੀਜੀ ਗਈ ਕਣਕ ਦਾ ਮੁਆਇਨਾ ਉਹਨਾਂ ਨੇ ਖੁਦ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਕੀਤਾ ਹੈ। ਇਸ ਵਿਧੀ ਨਾਲ ਬੀਜੀ ਕਣਕ ਬਿਨਾਂ ਡਿੱਗੇ ਅਡੋਲ ਖੜੀ ਰਹੀ ਹੈ ਅਤੇ ਇਸ ਵਿੱਚ ਨਦੀਨਾਂ ਦਾ ਜੰਮ ਵੀ ਘੱਟ ਦੇਖਣ ਵਿੱਚ ਆਇਆ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਵਿਸ਼ੇਸ਼ਕਰ ਪੀ ਆਰ-126 ਦੀ ਕਾਸ਼ਤ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : Kharif Crops: ਪਾਣੀ ਦੀ ਸੁਚੱਜੀ ਵਰਤੋਂ ਅਤੇ ਫ਼ਸਲਾਂ ਦੇ ਵੱਧ ਝਾੜ ਲਈ ਯੋਜਨਾਬੰਦੀ

ਆਉਂਦੇ ਸਾਉਣੀ ਸੀਜ਼ਨ ਲਈ "PR-126" ਦੀ ਕਾਸ਼ਤ ਦੀ ਅਪੀਲ

ਆਉਂਦੇ ਸਾਉਣੀ ਸੀਜ਼ਨ ਲਈ "PR-126" ਦੀ ਕਾਸ਼ਤ ਦੀ ਅਪੀਲ

ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਖੇਤੀ ਖੋਜਕਾਰਾਂ ਅਤੇ ਪਸਾਰ ਮਾਹਿਰਾਂ ਨੂੰ ਅਜੋਕੀਆਂ ਖੇਤੀ ਵੰਗਾਰਾਂ ਦੇ ਸੰਬੰਧ ਵਿੱਚ ਕਈ ਨੁਕਤੇ ਸੁਝਾਏ। ਵਿਸ਼ੇਸ਼ ਕਰਕੇ ਉਹਨਾਂ ਨੇ ਮੱਕੀ ਦੀ ਫ਼ਸਲ ਵਿੱਚ ਫਾਲ ਆਰਮੀਵਰਮ ਦੀ ਰੋਕਥਾਮ ਅਤੇ ਨਰਮੇ ਦੀ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੀ ਬੇਮੌਸਮੀ ਰੋਕਥਾਮ ਲਈ ਮਾਹਿਰਾਂ ਨੂੰ ਪ੍ਰੇਰਿਤ ਕੀਤਾ।

ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਪਿਛਲੀ ਮੀਟਿੰਗ ਦੀ ਕਾਰਵਾਈ ਰਿਪੋਰਟ ਪੇਸ਼ ਕਰਦਿਆਂ ਚੁੱਕੇ ਗਏ ਦੁਖਵੇਂ ਕਦਮਾਂ ਦਾ ਜ਼ਿਕਰ ਕੀਤਾ।

ਇਸ ਮੀਟਿੰਗ ਵਿੱਚ ਪੀ.ਏ.ਯੂ. ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਦੇ ਮਾਹਿਰਾਂ ਦੇ ਨਾਲ-ਨਾਲ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਮਾਹਿਰ ਸ਼ਾਮਲ ਸਨ।

Summary in English: Advice from agricultural experts for Kharif Season, appeal to farmers to cultivate PR-126

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters