1. Home
  2. ਖਬਰਾਂ

ICAR ਵੱਲੋਂ ਕਣਕ ਦੇ ਕਿਸਾਨਾਂ ਨੂੰ ਸਲਾਹ, ਵਾਢੀ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਇਸ ਸਲਾਹ ਨੂੰ ਭੁੱਲ ਕੇ ਵੀ ਨਾ ਕਰਨਾ ਨਜ਼ਰਅੰਦਾਜ਼

ਕਣਕ ਦੀ ਫ਼ਸਲ ਲਗਭਗ ਪੱਕ ਚੁੱਕੀ ਹੈ। ਅਜਿਹੇ ਵਿੱਚ ICAR ਨੇ ਕਣਕ ਦੀ ਵਾਢੀ ਤੋਂ ਪਹਿਲਾਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਕਿਸਾਨ ਗਲਤੀ ਨਾਲ ਵੀ ਇਸ ਨੂੰ ਨਜ਼ਰਅੰਦਾਜ਼ ਨਾ ਕਰਨ, ਨਹੀਂ ਤਾਂ ਕਣਕ ਦੀ ਫਸਲ ਖਰਾਬ ਹੋ ਸਕਦੀ ਹੈ।

Gurpreet Kaur Virk
Gurpreet Kaur Virk
ਕਣਕ ਦੇ ਕਿਸਾਨਾਂ ਨੂੰ ਸਲਾਹ

ਕਣਕ ਦੇ ਕਿਸਾਨਾਂ ਨੂੰ ਸਲਾਹ

Wheat Harvesting: ਹੁਣ ਕਣਕ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਕਿਸਾਨਾਂ ਨੂੰ ਵਾਢੀ ਦੌਰਾਨ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਸ ਸਬੰਧ ਵਿੱਚ, ਭਾਰਤੀ ਕਣਕ ਅਤੇ ਜੌਂ ਖੋਜ ਸੰਸਥਾਨ (IIWBR) ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ (ICAR) ਨੇ ਕਿਸਾਨਾਂ ਲਈ ਸਲਾਹ ਜਾਰੀ ਕੀਤੀ ਹੈ।

ਭਾਰਤੀ ਕਣਕ ਅਤੇ ਜੌਂ ਖੋਜ ਸੰਸਥਾਨ (IIWBR) ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼, ਰਾਜਸਥਾਨ, ਉੱਤਰਾਖੰਡ, ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਨੂੰ ਕਣਕ ਦੀ ਫਸਲ ਲਈ ਨਮੀ ਦੀ ਸਹੀ ਮਾਤਰਾ ਯਕੀਨੀ ਬਣਾਉਣੀ ਚਾਹੀਦੀ ਹੈ ਕਿਉਂਕਿ ਵਾਢੀ 10 ਅਪ੍ਰੈਲ ਤੋਂ ਬਾਅਦ ਸਿਖਰ 'ਤੇ ਹੋਵੇਗੀ।

ਭਾਰਤੀ ਮੌਸਮ ਵਿਭਾਗ ਨੇ ਪਹਿਲਾਂ ਹੀ ਅਪ੍ਰੈਲ-ਜੂਨ ਦੀ ਮਿਆਦ ਵਿੱਚ ਅੱਤ ਦੀ ਗਰਮੀ ਦੀ ਭਵਿੱਖਬਾਣੀ ਕੀਤੀ ਹੈ। IIWBR ਨੇ ਕਿਹਾ ਹੈ ਕਿ ਕੇਂਦਰੀ ਅਤੇ ਪ੍ਰਾਇਦੀਪੀ ਭਾਰਤ ਦੇ ਕਿਸਾਨਾਂ ਨੂੰ ਵਾਢੀ ਦੇ ਸਮੇਂ ਸਹੀ ਨਮੀ (12-13 ਪ੍ਰਤੀਸ਼ਤ) ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਅਤੇ ਸੁਰੱਖਿਅਤ ਸਟੋਰੇਜ ਲਈ ਪ੍ਰਬੰਧ ਕਰਨਾ ਚਾਹੀਦਾ ਹੈ। ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ, "ਉੱਤਰ-ਪੂਰਬੀ ਅਤੇ ਉੱਤਰ-ਪੱਛਮੀ ਭਾਰਤ ਵਿੱਚ ਕਿਸਾਨਾਂ ਨੂੰ ਫ਼ਸਲ ਦੀ ਲੋੜ ਅਨੁਸਾਰ ਹਲਕੀ ਸਿੰਚਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਪਰਿਪੱਕਤਾ ਲਈ ਮਿੱਟੀ ਦੀ ਢੁਕਵੀਂ ਨਮੀ ਬਣਾਈ ਰੱਖੀ ਜਾ ਸਕੇ।"

ਇਸ ਤੋਂ ਇਲਾਵਾ, IIWBR ਦੇ ਡਾਇਰੈਕਟਰ ਗਿਆਨੇਂਦਰ ਸਿੰਘ ਨੇ ਕਿਹਾ ਕਿ ਜੇਕਰ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਤੋਂ ਵੱਧ ਜਾਂਦਾ ਹੈ, ਤਾਂ ਕਿਸਾਨ ਫਸਲ ਨੂੰ ਸੁੱਕਣ ਤੋਂ ਬਚਾਉਣ ਅਤੇ ਗਰਮੀ ਦੇ ਤਣਾਅ ਨੂੰ ਘਟਾਉਣ ਲਈ ਕਣਕ ਦੇ ਐਨਥੀਸਿਸ ਪੜਾਅ ਵਿੱਚ 0.2 ਪ੍ਰਤੀਸ਼ਤ ਮਿਊਰੇਟ ਆਫ਼ ਪੋਟਾਸ਼ (ਐਮਪੀਓ) (200 ਲੀਟਰ ਪਾਣੀ ਵਿੱਚ 400 ਗ੍ਰਾਮ ਐਮਓਪੀ ਪ੍ਰਤੀ ਏਕੜ ਘੋਲ ਕੇ) ਜਾਂ 2 ਪ੍ਰਤੀਸ਼ਤ ਕੇ.ਐਨ.ਓ.3 (200 ਲੀਟਰ ਪਾਣੀ ਵਿੱਚ 4 ਕਿਲੋ ਪ੍ਰਤੀ ਏਕੜ) ਦਾ ਛਿੜਕਾਅ ਕਰ ਸਕਦੇ ਹਨ।

ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਰਗੇ ਪਹਾੜੀ ਖੇਤਰਾਂ ਵਿੱਚ, ਕਿਸਾਨਾਂ ਨੂੰ ਪੀਲੀ ਕੁੰਗੀ ਜਾਂ ਭੂਰੀ ਕੁੰਗੀ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਪ੍ਰੋਪੀਕੋਨਾਜ਼ੋਲ 25 ਈਸੀ ਦਾ ਛਿੜਕਾਅ ਕਰਨਾ ਚਾਹੀਦਾ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ 1 ਮਿਲੀਲਿਟਰ ਪ੍ਰੋਪੀਕੋਨਾਜ਼ੋਲ 25 ਈ ਸੀ ਨੂੰ ਇੱਕ ਲੀਟਰ ਪਾਣੀ ਵਿੱਚ ਅਤੇ 200 ਮਿਲੀਲੀਟਰ ਉੱਲੀਨਾਸ਼ਕ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਕਣਕ ਦੀ ਇੱਕ ਏਕੜ ਵਿੱਚ ਛਿੜਕਾਅ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : Wheat Procurement: ਇਸ ਸਾਲ ਭਾਰਤ ਵਿੱਚ 30% ਤੱਕ ਵਧ ਸਕਦੀ ਹੈ ਕਣਕ ਦੀ ਖਰੀਦ, ਜਾਣੋ ਕੀ ਕਹਿੰਦੇ ਹਨ ਸ਼ੁਰੂਆਤੀ ਅੰਕੜੇ?

ਉਨ੍ਹਾਂ ਕਿਸਾਨਾਂ ਨੂੰ ਪਛੇਤੀ ਬੀਜੀਆਂ ਫ਼ਸਲਾਂ ਵਿੱਚ ਹੀ ਹਲਕੀ ਸਿੰਚਾਈ ਕਰਨ ਲਈ ਆਖਦਿਆਂ ਕਿਹਾ ਕਿ ਉਹ ਫ਼ਸਲ ਦੀ ਕਟਾਈ ਤੋਂ 8-10 ਦਿਨ ਪਹਿਲਾਂ ਹੀ ਸਿੰਚਾਈ ਬੰਦ ਕਰ ਦੇਣ। ਤਾਪਮਾਨ ਵਧਣ ਦੀ ਸਥਿਤੀ ਵਿੱਚ ਸਰਕਾਰ 2022 ਦੀ ਸਥਿਤੀ ਨੂੰ ਦੁਹਰਾਉਣ ਤੋਂ ਬਚਣ 'ਤੇ ਬਹੁਤ ਧਿਆਨ ਕੇਂਦਰਿਤ ਕਰ ਰਹੀ ਹੈ, ਕਿਉਂਕਿ ਦੋ ਸਾਲ ਪਹਿਲਾਂ ਤਾਪਮਾਨ ਵਿੱਚ ਅਚਾਨਕ ਵਾਧਾ ਹੋਣ ਕਾਰਨ ਕਈ ਥਾਵਾਂ ’ਤੇ ਕਣਕ ਸੁੰਗੜ ਗਈ ਸੀ, ਜਿਸ ਕਾਰਨ ਝਾੜ ਅਤੇ ਉਤਪਾਦਨ ’ਤੇ ਅਸਰ ਪਿਆ ਸੀ। ਇਸ ਸਾਲ ਸਰਕਾਰ ਨੇ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਜਲਵਾਯੂ ਅਨੁਕੂਲ ਕਿਸਮਾਂ ਦੀ ਵੰਡ ਕੀਤੀ ਹੈ, ਤਾਂ ਜੋ ਝਾੜ ਵਿੱਚ ਕੋਈ ਨੁਕਸਾਨ ਨਾ ਹੋਵੇ।

Summary in English: Advice from ICAR to wheat farmers, pay special attention to these things before harvesting, do not ignore this advice

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters