1. Home
  2. ਖਬਰਾਂ

ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਸਲਾਹ, Integrated Farming System ਦਾ ਮਾਡਲ ਅਪਣਾਓ: PAU

PAU ਦੇ Skill Development Centre ਵੱਲੋਂ ਪੰਜਾਬ ਦੇ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ “Organic Farming” ਸੰਬੰਧੀ ਪੰਜ ਦਿਨਾਂ ਸਿਖਲਾਈ ਕੋਰਸ ਦਾ ਪ੍ਰਬੰਧ ਕੀਤਾ।

Gurpreet Kaur Virk
Gurpreet Kaur Virk
ਪੀ.ਏ.ਯੂ ਵੱਲੋਂ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਸਲਾਹ

ਪੀ.ਏ.ਯੂ ਵੱਲੋਂ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਸਲਾਹ

Small and Marginal Farmers: ਜੇਕਰ ਕੋਈ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਲੋੜਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਤਾਂ ਉਹ ਹੈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ। ਜੀ ਹਾਂ, ਪੀਏਯੂ ਸਮੇਂ-ਸਮੇਂ 'ਤੇ ਪੰਜਾਬ ਦੇ ਕਿਸਾਨਾਂ ਨਾਲ ਗੱਲਬਾਤ ਕਰਦੀ ਹੈ ਅਤੇ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਦੀ ਹੈ। ਇਸੇ ਸੋਚ ਨੂੰ ਮੁੱਖ ਰੱਖਦਿਆਂ ਪੀਏਯੂ ਦੇ ਮਾਹਿਰਾਂ ਨੇ ਪੰਜਾਬ ਦੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਇੱਕ ਚੰਗਾ ਸੁਨੇਹਾ ਦਿੱਤਾ ਹੈ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਦੇ ਹੁਨਰ ਵਿਕਾਸ ਕੇਂਦਰ ਵਿਖੇ “ਆਰਗੈਨਿਕ ਖੇਤੀ” ਬਾਰੇ ਪੰਜ ਦਿਨਾਂ ਸਿਖਲਾਈ ਕੋਰਸ ਸਮਾਪਤ ਹੋ ਗਿਆ। ਡਾ. ਜੀ ਐਸ ਬੁੱਟਰ ਨਿਰਦੇਸ਼ਕ ਪਸਾਰ ਸਿੱਖਿਆ ਦੀ ਅਗਵਾਈ ਹੇਠ ਕਰਵਾਏ ਗਏ ਇਸ ਕੋਰਸ ਵਿੱਚ ਕੁੱਲ 34 ਕਿਸਾਨਾਂ ਅਤੇ ਖੇਤ ਔਰਤਾਂ ਨੇ ਭਾਗ ਲਿਆ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਕੁਲਦੀਪ ਸਿੰਘ ਪੰਧੂ, ਐਸੋਸੀਏਟ ਡਾਇਰੈਕਟਰ (Skill Development) ਨੇ ਦੱਸਿਆ ਕਿ ਇਸ ਕੋਰਸ ਦਾ ਮੁੱਖ ਮੰਤਵ ਕਿਸਾਨ ਵੀਰਾਂ ਨੂੰ ਜੈਵਿਕ ਢੰਗਾਂ ਨਾਲ ਖੇਤੀ ਕਰਨਾ ਸਿਖਾਉਣਾ, ਤਾਂ ਜੋ ਕੀਟਨਾਸ਼ਕਾਂ ਦੇ ਮਾਰੂ ਪ੍ਰਭਾਵਾਂ ਤੋਂ ਬਚਿਆ ਜਾ ਸਕੇ ਅਤੇ ਜੀਵਾਣੂੰ ਖਾਦਾਂ ਬਣਾ ਕੇ ਇਸ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ ਲਈ ਪ੍ਰੇਰਿਤ ਕਰਨਾ ਹੈ।

ਇਹ ਵੀ ਪੜ੍ਹੋ : Agricultural Bulletin: ਪੰਜਾਬ ਦੇ ਕਿਸਾਨਾਂ-ਪਸ਼ੂ ਪਾਲਕਾਂ ਲਈ ਮੌਜੂਦਾ ਮੌਸਮ ਅਤੇ ਫਸਲਾਂ ਦਾ ਹਾਲ

ਕੋਰਸ ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਕੋਰਸ ਦੀ ਮਹੱਤਤਾ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਇਸ ਕੋਰਸ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਸ਼ਾ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਜੈਵਿਕ ਖੇਤੀ ਬਾਰੇ ਪੂਰੀ ਜਾਣਕਾਰੀ ਦਿੱਤੀ ਅਤੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਨੇ ਵੀ ਆਪਣੇ ਤਜ਼ਰਬੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ।

ਇਸ ਮੌਕੇ ਡਾ. ਚਰਨਜੀਤ ਸਿੰਘ ਔਲਖ ਨੇ ਜੈਵਿਕ ਖੇਤੀ ਦੇ ਮਿਆਰ ਅਤੇ ਪ੍ਰਮਾਣੀਕਰਣ ਅਤੇ ਪੰਜਾਬ ਵਿੱਚ ਜੈਵਿਕ ਖੇਤੀ ਦੇ ਭਵਿੱਖ ਬਾਰੇ ਲਾਭਦਾਇਕ ਜਾਣਕਾਰੀ ਸਾਂਝੀ ਕੀਤੀ। ਸਕੂਲ ਆਫ਼ ਆਰਗੈਨਿਕ ਫਾਰਮਿੰਗ ਦੇ ਡਾਇਰੈਕਟਰ ਡਾ. ਸੋਹਣ ਸਿੰਘ ਵਾਲੀਆ ਨੇ ਵਧੀਆ ਖੇਤੀ ਤਕਨੀਕਾਂ ਦੀ ਵਰਤੋਂ ਕਰਦਿਆਂ ਸੰਪੂਰਨ ਜੈਵਿਕ ਖੇਤੀ ਅਤੇ ਫ਼ਸਲ ਉਤਪਾਦਨ ਬਾਰੇ ਜਾਣਕਾਰੀ ਸਾਂਝੀ ਕੀਤੀ।

ਇਹ ਵੀ ਪੜ੍ਹੋ : PAU ਵਿੱਚ ਬਰਤਾਨੀਆਂ ਦੇ ਬਾਦਸ਼ਾਹ ਚਾਰਲਸ ਦੀ ਇਤਿਹਾਸਕ ਯਾਤਰਾ ਨੂੰ ਕੀਤਾ ਯਾਦ

ਸਿਖਲਾਈ ਕੋਰਸ ਦੀਆਂ ਮੁਖ ਝਲਕੀਆਂ:

● ਡਾ. ਨੀਰਜ ਰਾਣੀ ਵੱਲੋਂ ਗੰਡੋਆਂ ਖਾਦ ਬਾਰੇ ਜਾਣਕਾਰੀ ਸਾਂਝੀ।

● ਡਾ. ਕੁਲਦੀਪ ਸਿੰਘ ਭੁੱਲਰ ਵੱਲੋਂ ਫਲਦਾਰ ਬੂਟਿਆਂ ਦੀ ਖੇਤੀ ਬਾਰੇ ਜਾਣਕਾਰੀ ਸਾਂਝੀ।

● ਡਾ. ਗੁਲਾਬ ਪਾਂਡੋਵ ਵੱਲੋਂ ਜੈਵਿਕ ਖਾਦਾਂ ਬਾਰੇ ਜਾਣਕਾਰੀ ਸਾਂਝੀ।

● ਡਾ. ਸੁਖਪ੍ਰੀਤ ਸਿੰਘ ਵੱਲੋਂ ਜੈਵਿਕ ਖੇਤੀ ਵਿੱਚ ਪਾਣੀ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਸਾਂਝੀ।

● ਡਾ. ਸੁਭਾਸ਼ ਸਿੰਘ ਵੱਲੋਂ ਜੈਵਿਕ ਖੇਤੀ ਵਿੱਚ ਕੀੜਿਆਂ ਦੀ ਰੋਕਥਾਮ ਬਾਰੇ ਜਾਣਕਾਰੀ ਸਾਂਝੀ।

● ਡਾ. ਅਜੇ ਕੁਮਾਰ ਚੌਧਰੀ ਵੱਲੋਂ ਜੈਵਿਕ ਖੇਤੀ ਵਿੱਚ ਬੀਮਾਰੀਆਂ ਦੀ ਰੋਕਥਾਮ ਬਾਰੇ ਜਾਣਕਾਰੀ ਸਾਂਝੀ।

● ਡਾ. ਵਿਜੇਂਦਰਪਾਲ ਵੱਲੋਂ ਸਰਵਪੱਖੀ ਖੇਤੀ ਪ੍ਰਬੰਧ ਦੁਆਰਾ ਛੋਟੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਬਾਰੇ ਜਾਣਕਾਰੀ ਸਾਂਝੀ।

● ਡਾ. ਰਜਿੰਦਰ ਕੁਮਾਰ ਵੱਲੋਂ ਦਵਾਈਆਂ ਵਾਲੇ ਅਤੇ ਹਰਬਲ ਬੂਟਿਆਂ ਦੀ ਖੇਤੀ ਬਾਰੇ ਜਾਣਕਾਰੀ ਸਾਂਝੀ।

● ਡਾ. ਮਨੀਸ਼ਾ ਠਾਕੁਰ ਵੱਲੋਂ ਸਬਜੀਆਂ ਦੀ ਕੁਦਰਤੀ ਖੇਤੀ ਬਾਰੇ ਜਾਣਕਾਰੀ ਸਾਂਝੀ।

● ਡਾ. ਪਰਮਜੀਤ ਕੌਰ ਵੱਲੋਂ ਦਵਾਈਆਂ ਵਾਲੇ ਅਤੇ ਹਰਬਲ ਬੂਟਿਆਂ ਦੀ ਮਹਤੱਤਾ ਬਾਰੇ ਜਾਣਕਾਰੀ ਸਾਂਝੀ।

● ਡਾ. ਖੁਸ਼ਦੀਪ ਧਰਨੀ ਵੱਲੋਂ ਜੈਵਿਕ ਪਦਾਰਥਾਂ ਦੇ ਮੰਡੀਕਰਣ ਕਰਨ ਬਾਰੇ ਜਾਣਕਾਰੀ ਸਾਂਝੀ।

ਇਹ ਵੀ ਪੜ੍ਹੋ : ਇਸ ਸਾਉਣੀ ਸੀਜ਼ਨ PAU ਵੱਲੋਂ ਘੱਟ ਮਿਆਦ ਵਾਲਿਆਂ ਝੋਨੇ ਦੀਆਂ ਕਿਸਮਾਂ ਦੀ ਸਿਫਾਰਿਸ਼

ਪੀ.ਏ.ਯੂ ਵੱਲੋਂ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਸਲਾਹ

ਪੀ.ਏ.ਯੂ ਵੱਲੋਂ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਸਲਾਹ

ਤੁਹਾਨੂੰ ਦੱਸ ਦੇਈਏ ਕਿ ਕੋਰਸ ਦੀ ਕੋ-ਕੋਆਰਡੀਨੇਟਰ ਸ਼੍ਰੀਮਤੀ ਕੰਵਲਜੀਤ ਕੌਰ ਨੇ ਦੱਸਿਆ ਕਿ ਇਸ ਕੋਰਸ ਦੇ ਸਿਖਿਆਰਥੀਆਂ ਨੂੰ ਸਕੂਲ ਆਫ ਆਰਗੈਨਿਕ ਫਾਰਮਿੰਗ (School of Organic Farming) ਦੇ ਵੱਖ-ਵੱਖ ਯੂਨਿਟਾਂ ਦਾ ਦੌਰਾ ਵੀ ਕਰਵਾਇਆ ਗਿਆ ਜਿਵੇਂ ਕਿ ਸਰਵਪੱਖੀ ਖੇਤੀ ਪ੍ਰਬੰਧ ਫਾਰਮ, ਜੈਵਿਕ ਖੇਤੀ ਦਾ ਖੋਜ ਫਾਰਮ, ਵਰਮੀਕੰਪੋਸਟ ਯੂਨਿਟ ਅਤੇ ਵੱਖ-ਵੱਖ ਖੋਜ ਤਜਰਬਾ ਖੇਤਰਾਂ ਦਾ ਦੌਰਾ ਵੀ ਕਰਵਾਇਆ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਡਾ. ਲਵਲੀਸ਼ ਗਰਗ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

Summary in English: Advice to small and marginal farmers, adopt integrated farming system model: PAU

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters