New Virus: ਕੋਰੋਨਾ ਤੋਂ ਬਾਅਦ ਮੌਂਕੀਪੌਕਸ ਨੇ ਪੂਰੀ ਦੁਨੀਆ 'ਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ। ਮੌਂਕੀਪੌਕਸ ਦੇ ਮਾਮਲੇ ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਇਹ ਵਾਇਰਸ ਹੁਣ ਖਤਰਨਾਕ ਰੂਪ ਧਾਰਨ ਕਰ ਰਿਹਾ ਹੈ। ਦਿੱਲੀ 'ਚ ਇਸ ਵਾਇਰਸ ਨਾਲ ਸੰਕਰਮਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ, ਮੌਂਕੀਪੌਕਸ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 4 ਹੋ ਗਈ ਹੈ।
Monkeypox Case in Delhi: ਦੁਨੀਆ ਵਿੱਚ ਤੇਜ਼ੀ ਨਾਲ ਵੱਧ ਰਹੇ ਮੌਂਕੀਪੌਕਸ ਦੇ ਮਾਮਲੇ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਹੁਣ ਇਸ ਵਾਇਰਸ ਨੇ ਭਾਰਤ ਵਿੱਚ ਵੀ ਦਸਤਕ ਦੇ ਦਿੱਤੀ ਹੈ। ਭਾਰਤ ਵਿੱਚ ਮੌਂਕੀਪੌਕਸ ਦਾ ਸੰਕਰਮਣ ਤੇਜੀ ਨਾਲ ਵਧਦਾ ਨਜ਼ਰ ਆ ਰਿਹਾ ਹੈ। 24 ਜੁਲਾਈ ਨੂੰ ਦਿੱਲੀ ਵਿੱਚ ਇਸ ਵਾਇਰਸ ਨਾਲ ਸੰਕਰਮਣ ਦਾ ਮਾਮਲਾ ਸਾਹਮਣੇ ਆਇਆ। ਇਸ ਨਾਲ ਦੇਸ਼ ਮੌਂਕੀਪੌਕਸ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹੁਣ 4 ਹੋ ਗਈ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਰਲ ਵਿੱਚ ਇਸ ਵਾਇਰਸ ਦੇ ਤਿੰਨ ਮਰੀਜ਼ ਪਾਏ ਗਏ ਸਨ ਅਤੇ ਇਹ ਤਿੰਨੇ ਮਰੀਜ਼ ਯੂਏਈ ਤੋਂ ਵਾਪਸ ਆਏ ਸਨ। ਪਰ ਦਿੱਲੀ ਵਿੱਚ ਸੰਕਰਮਿਤ ਮਰੀਜ਼ ਦੀ ਕੋਈ ਯਾਤਰਾ ਦਾ ਇਤਿਹਾਸ ਨਹੀਂ ਹੈ।
ਸੰਕਰਮਿਤ ਮਰੀਜ਼ ਦੀ ਹਾਲਤ ਸਥਿਰ
ਦਿੱਲੀ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ 34 ਸਾਲਾ ਪੁਰਸ਼ ਵਿੱਚ ਮੌਂਕੀਪੌਕਸ ਵਾਇਰਸ ਦੇ ਸੰਕਰਮਣ ਦੀ ਪੁਸ਼ਟੀ ਹੋਈ ਹੈ। ਫਿਲਹਾਲ, ਇਸ ਮਰੀਜ਼ ਦਾ ਇਲਾਜ ਚੱਲ ਰਿਹਾ ਹੈ ਅਤੇ ਸੰਕਰਮਿਤ ਮਰੀਜ਼ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਮੌਂਕੀਪੌਕਸ ਵਾਇਰਸ ਦੇ ਲੱਛਣ
ਮੌਂਕੀਪੌਕਸ ਵਾਇਰਸ ਦਾ ਇਨਫੈਕਸ਼ਨ ਕਾਫੀ ਹੱਦ ਤੱਕ ਚੇਚਕ ਵਰਗਾ ਹੈ। ਸੰਕਰਮਿਤ ਮਰੀਜ਼ ਦੇ ਸਰੀਰ 'ਤੇ ਛਾਲੇ ਵਰਗੇ ਨਿਸ਼ਾਨ ਦਿਖਾਈ ਦਿੰਦੇ ਹਨ। ਇਸ ਦੇ ਨਾਲ ਹੀ ਮਰੀਜ਼ 'ਚ ਬੇਚੈਨੀ, ਬੁਖਾਰ, ਧੱਫੜ, ਸੁੱਜੇ ਹੋਏ ਲਿੰਫ ਨੋਡ ਅਤੇ ਠੰਢ ਦੇ ਲੱਛਣ ਨਜ਼ਰ ਆਉਂਦੇ ਹਨ।
ਇਹ ਵੀ ਪੜ੍ਹੋ: 747 Websites ਅਤੇ 94 Youtube Channels ਬੈਨ, ਜਾਣੋ ਪਾਬੰਦੀ ਦਾ ਕਾਰਨ ?
ਸੰਕਰਮਿਤ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਪਛਾਣ
ਨਿਗਰਾਨੀ ਟੀਮਾਂ ਮੌਂਕੀਪੌਕਸ ਨਾਲ ਸੰਕਰਮਿਤ ਮਰੀਜ਼ ਦੇ ਸੰਪਰਕ ਵਿੱਚ ਆਏ ਹੋਰ ਲੋਕਾਂ ਦਾ ਪਤਾ ਲਗਾਉਣ ਵਿੱਚ ਜੁੱਟ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸੰਕਰਮਿਤ ਵਿਅਕਤੀ ਦਾ ਵਿਦੇਸ਼ ਯਾਤਰਾ ਦਾ ਕੋਈ ਇਤਿਹਾਸ ਨਹੀਂ ਹੈ, ਪਰ ਉਸਨੇ ਦੇਸ਼ ਵਿੱਚ ਯਾਨੀ ਘਰੇਲੂ ਯਾਤਰਾ ਕੀਤੀ ਸੀ। ਉਹ ਇਨਫੈਕਸ਼ਨ ਦੀ ਲਪੇਟ 'ਚ ਕਿਵੇਂ ਆਇਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਡਬਲਯੂ.ਐਚ.ਓ ਵੱਲੋਂ ਐਮਰਜੈਂਸੀ ਘੋਸ਼ਿਤ
ਤੇਜ਼ੀ ਨਾਲ ਵੱਧ ਰਹੇ ਮੌਂਕੀਪੌਕਸ ਵਾਇਰਸ ਦੇ ਮਾਮਲਿਆਂ ਨੂੰ ਦੇਖਦੇ ਹੋਏ ਵਿਸ਼ਵ ਸਿਹਤ ਸੰਗਠਨ (WHO) ਨੇ ਸ਼ਨੀਵਾਰ ਨੂੰ ਮੌਂਕੀਪੌਕਸ ਨੂੰ ਵਿਸ਼ਵਵਿਆਪੀ ਐਮਰਜੈਂਸੀ ਘੋਸ਼ਿਤ ਕੀਤਾ ਹੈ। ਗਲੋਬਲ ਹੈਲਥ ਬਾਡੀ ਨੇ ਕਿਹਾ ਕਿ 70 ਤੋਂ ਵੱਧ ਦੇਸ਼ਾਂ ਵਿੱਚ ਮੌਂਕੀਪੌਕਸ ਦਾ ਪ੍ਰਕੋਪ ਇੱਕ ਸਾਧਾਰਨ ਸਥਿਤੀ ਨਹੀਂ ਹੈ।
Summary in English: After Corona, the terror of monkeypox in the country, the number of infected in the country increased to 4