1. Home
  2. ਖਬਰਾਂ

ਪੱਕੇ ਗੁੰਬਦ ਵਾਲੇ Biogas Plant Technology ਦੇ ਪਸਾਰ ਲਈ MoU Sign

Punjab Agricultural University ਨੇ ਪੱਕੇ ਗੁੰਬਦ ਵਾਲੇ ਬਾਇਓਗੈਸ ਪਲਾਂਟ ਦੀ ਤਕਨੀਕ ਦੇ ਪਸਾਰ ਲਈ ਇਕ ਹੋਰ ਸਮਝੌਤਾ ਕੀਤਾ। ਦੱਸ ਦੇਈਏ ਕਿ ਇਸ ਤਕਨੀਕ ਨਾਲ ਬਣਾਇਆ ਬਾਇਓਗੈਸ ਪਲਾਂਟ ਹਰ ਰੋਜ਼ 1 ਘਣਮੀਟਰ ਪ੍ਰਤੀ ਦਿਨ ਤੋਂ ਲੈ ਕੇ 25 ਘਣਮੀਟਰ ਪ੍ਰਤੀ ਦਿਨ ਤੱਕ ਗੈਸ ਪੈਦਾ ਕਰਨ ਦੀ ਸਮਰਥਾ ਰੱਖਦਾ ਹੈ।

Gurpreet Kaur Virk
Gurpreet Kaur Virk
ਪੱਕੇ ਗੁੰਬਦ ਵਾਲੇ ਬਾਇਓਗੈਸ ਪਲਾਂਟ ਦੀ ਤਕਨੀਕ ਦੇ ਪਸਾਰ ਲਈ ਸਮਝੌਤਾ

ਪੱਕੇ ਗੁੰਬਦ ਵਾਲੇ ਬਾਇਓਗੈਸ ਪਲਾਂਟ ਦੀ ਤਕਨੀਕ ਦੇ ਪਸਾਰ ਲਈ ਸਮਝੌਤਾ

Biogas Plant Technology: ਪੀ.ਏ.ਯੂ. ਨੇ ਅੱਜ ਦਿੱਲੀ ਸਥਿਤ ਇਕ ਗੈਰ ਸਰਕਾਰੀ ਸੰਸਥਾ ਪਾਰਟਨਰਜ਼ ਇਨ ਪਰਾਸਪੈਰਿਟੀ ਨਾਲ ਇੱਕ ਸਮਝੌਤੇ ਉੱਪਰ ਦਸਤਖਤ ਕੀਤੇ। ਇਹ ਸਮਝੌਤਾ ਪੱਕੇ ਗੁੰਬਦ ਵਾਲੇ ਫੈਮਿਲੀ ਸਾਈਜ਼ ਬਾਇਓਗੈਸ ਪਲਾਂਟ ਦੀ ਤਕਨੀਕ ਦੇ ਪਸਾਰ ਲਈ ਕੀਤਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਤਕਨੀਕ ਨਾਲ ਬਣਾਇਆ ਬਾਇਓਗੈਸ ਪਲਾਂਟ (Biogas Plant) ਹਰ ਰੋਜ਼ 1 ਘਣਮੀਟਰ ਪ੍ਰਤੀ ਦਿਨ ਤੋਂ ਲੈ ਕੇ 25 ਘਣਮੀਟਰ ਪ੍ਰਤੀ ਦਿਨ ਤੱਕ ਗੈਸ ਪੈਦਾ ਕਰਨ ਦੀ ਸਮਰਥਾ ਰੱਖਦਾ ਹੈ। ਇਸ ਦੇ ਨਾਲ ਹੋਰ ਕੀ ਕੁਝ ਖ਼ਾਸ ਹੈ ਆਓ ਜਾਣਦੇ ਹਾਂ...

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੋਜ ਨਿਰਦੇਸ਼ਕ ਡਾ. ਅਜਮੇਰ ਸਿੰਘ ਢੱਟ ਅਤੇ ਸਬੰਧਿਤ ਸੰਸਥਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਰੇਸ਼ ਚੌਧਰੀ ਨੇ ਇਸ ਸਮਝੌਤੇ ਦੀਆਂ ਸ਼ਰਤਾਂ 'ਤੇ ਹਸਤਾਖਰ ਕੀਤੇ। ਇਸ ਸਮਝੌਤੇ ਅਨੁਸਾਰ ਸਬੰਧਤ ਫਰਮ ਨੂੰ ਇਸ ਬਾਇਓ ਗੈਸ ਪਲਾਂਟ ਦੀ ਤਕਨਾਲੋਜੀ ਦਾ ਵਪਾਰੀਕਰਨ ਕਰਨ ਦਾ ਅਧਿਕਾਰ ਹੋਵੇਗਾ।

ਬਾਇਓਗੈਸ ਪਲਾਂਟ ਦੀ ਤਕਨੀਕ ਦੇ ਪਸਾਰ ਲਈ ਹੋਏ ਸਮਝੌਤੇ ਦੌਰਾਨ ਵਧੀਕ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ ਨੇ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਰਾਜਨ ਅਗਰਵਾਲ ਅਤੇ ਡਾ. ਸਰਬਜੀਤ ਸਿੰਘ ਸੂਚ ਨੂੰ ਇਸ ਤਕਨੀਕ ਦੇ ਵਿਕਾਸ ਲਈ ਵਧਾਈ ਦਿੱਤੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਐਸ.ਐਸ. ਸੂਚ ਨੇ ਦੱਸਿਆ ਕਿ ਇੱਟਾਂ ਨਾਲ ਅਜਿਹਾ ਪਲਾਂਟ ਬਣਾਇਆ ਜਾ ਸਕਦਾ ਹੈ। ਇਹ ਢਾਂਚਾ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਵਰਤੋਂ ਲਈ ਢੁਕਵਾਂ ਹੈ। ਇਸ ਤਰ੍ਹਾਂ ਬਣਾਏ ਜਾਣ ਵਾਲੇ ਬਾਇਓਗੈਸ ਪਲਾਂਟ ਦੀ ਲਾਗਤ ਰਵਾਇਤੀ ਪਲਾਂਟਾਂ ਨਾਲੋਂ 60-70 ਫੀਸਦੀ ਘੱਟ ਹੈ ਅਤੇ ਇਸ ਦੀ ਸਾਂਭ-ਸੰਭਾਲ ਦੀ ਲਾਗਤ ਵੀ ਘੱਟ ਜਾਂਦੀ ਹੈ।

ਇਹ ਵੀ ਪੜ੍ਹੋ : ਕਣਕ ਦੀ ਬਿਜਾਈ ਲਈ ਘੱਟ ਸਿੰਚਾਈ, ਘੱਟ ਨਦੀਨ ਅਤੇ ਘੱਟ ਖਰਚੇ ਵਾਲੀ Technique, ਕਿਸਾਨਾਂ ਨੂੰ ਮੁਨਾਫ਼ਾ ਹੀ ਮੁਨਾਫ਼ਾ

ਇਸ ਮੌਕੇ ਟੈਕਨਾਲੋਜੀ ਮਾਰਕੀਟਿੰਗ ਸੈੱਲ ਦੇ ਐਸੋਸੀਏਟ ਡਾਇਰੈਕਟਰ ਡਾ. ਖੁਸ਼ਦੀਪ ਧਰਨੀ ਨੇ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਉਦੇਸ਼ ਕੁਦਰਤੀ ਸਰੋਤਾਂ ਤੋਂ ਪੈਦਾ ਹੋਣ ਵਾਲੀ ਊਰਜਾ ਦੀ ਤਕਨੀਕ ਨਾ ਸਿਰਫ਼ ਕਿਸਾਨ ਭਾਈਚਾਰੇ ਨੂੰ ਸਗੋਂ ਆਮ ਨਾਗਰਿਕਾਂ ਨੂੰ ਵੀ ਮੁਹੱਈਆ ਕਰਵਾਉਣਾ ਹੈ।

Summary in English: Agreement for expansion of fixed dome biogas plant technology

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters