1. Home
  2. ਖਬਰਾਂ

ਛੋਟੇ-ਸੀਮਾਂਤ ਕਿਸਾਨਾਂ ਦੀ ਆਮਦਨ ਵਧਾਉਣ ਦਾ ਟੀਚਾ, ਕਿਸਾਨਾਂ ਲਈ ਅੰਤਰ-ਫਸਲੀ ਪ੍ਰਣਾਲੀ ਵਿਕਸਿਤ

ਖੇਤੀ ਉਤਪਾਦਕਤਾ ਅਤੇ ਛੋਟੇ - ਸੀਮਾਂਤ ਕਿਸਾਨਾਂ ਦੀ ਆਮਦਨ ਵਧਾਉਣ ਲਈ ਵੱਖ-ਵੱਖ ਤਕਨੀਕਾਂ ਵਿਕਸਿਤ ਕੀਤੀਆਂ ਗਈਆਂ ਹਨ। ਵਧੇਰੇ ਜਾਣਕਾਰੀ ਲਈ ਲੇਖ ਪੜੋ...

Gurpreet Kaur Virk
Gurpreet Kaur Virk

ਖੇਤੀ ਉਤਪਾਦਕਤਾ ਅਤੇ ਛੋਟੇ - ਸੀਮਾਂਤ ਕਿਸਾਨਾਂ ਦੀ ਆਮਦਨ ਵਧਾਉਣ ਲਈ ਵੱਖ-ਵੱਖ ਤਕਨੀਕਾਂ ਵਿਕਸਿਤ ਕੀਤੀਆਂ ਗਈਆਂ ਹਨ। ਵਧੇਰੇ ਜਾਣਕਾਰੀ ਲਈ ਲੇਖ ਪੜੋ...

ਪੰਜਾਬ ਦੇ ਕਿਸਾਨਾਂ ਲਈ ਅੰਤਰ-ਫਸਲੀ ਪ੍ਰਣਾਲੀ ਵਿਕਸਿਤ

ਪੰਜਾਬ ਦੇ ਕਿਸਾਨਾਂ ਲਈ ਅੰਤਰ-ਫਸਲੀ ਪ੍ਰਣਾਲੀ ਵਿਕਸਿਤ

Good News: ਪੰਜਾਬ ਦੇ ਛੋਟੇ ਅਤੇ ਸੀਮਾਂਤ ਕਿਸਾਨ, ਜੋ ਕਿ ਸੂਬੇ ਵਿੱਚ ਕੁੱਲ ਖੇਤੀ ਜੋਤਾਂ ਦਾ 33% ਹਿੱਸਾ ਹਨ, ਦੀ ਆਮਦਨ ਵਿੱਚ ਵਾਧਾ ਕਰਨਾ ਖੇਤੀ ਦੀਆਂ ਮੁੱਖ ਚੁਣੌਤੀਆਂ ਵਿੱਚੋਂ ਇੱਕ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਨੇ ਖੇਤੀ ਉਤਪਾਦਕਤਾ ਅਤੇ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਆਮਦਨ ਵਧਾਉਣ ਲਈ ਵੱਖ-ਵੱਖ ਤਕਨੀਕਾਂ ਵਿਕਸਿਤ ਕੀਤੀਆਂ ਹਨ।

ਇਸ ਬਾਰੇ ਗੱਲ ਕਰਦਿਆਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਖੇਤੀ ਵਿੱਚ ਜ਼ਮੀਨ ਦੀ ਮਾਲਕੀ ਘਟਣ ਕਾਰਨ ਪ੍ਰਚਲਿਤ ਤਰੀਕੇ ਨਾਲ ਵਿਕਾਸ ਦੀ ਸੰਭਾਵਨਾ ਬਹੁਤ ਘੱਟ ਹੈ ਇਸ ਕਰਕੇ ਬਹੁ ਫਸਲੀ ਪ੍ਰਣਾਲੀ ਰਾਹੀਂ ਖੇਤੀ ਉਤਪਾਦਕਤਾ ਅਤੇ ਆਮਦਨ ਵਧਾਈ ਜਾ ਸਕਦੀ ਹੈ।

ਉਨ੍ਹਾਂ ਨੇ ਕਿਹਾ ਕਿ ਅੰਤਰ-ਫਸਲੀ ਪ੍ਰਣਾਲੀ ਇਸ ਦਿਸ਼ਾ ਵਿੱਚ ਪ੍ਰਮੁੱਖ ਕਦਮ ਹੈ। ਪੀ.ਏ.ਯੂ. (PAU) ਨੇ ਵੱਖ-ਵੱਖ ਅੰਤਰ-ਫਸਲੀ ਪ੍ਰਣਾਲੀਆਂ ਵਿਕਸਿਤ ਕੀਤੀਆਂ ਹਨ ਜੋ ਕਿ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਢੁੱਕਵੀਆਂ ਹਨ। ਇਕਲੌਤੀ ਫਸਲ ਦੇ ਮੁਕਾਬਲੇ ਇਨ੍ਹਾਂ ਵਿਧੀਆਂ ਨਾਲ ਵਧੇਰੇ ਉਤਪਾਦਕਤਾ ਅਤੇ ਮੁਨਾਫਾ ਹਾਸਲ ਕੀਤਾ ਜਾ ਸਕਦਾ ਹੈ।

ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਅੰਤਰ ਫਸਲੀ ਕਾਸ਼ਤ ਲਈ ਪਤਝੜ ਰੁੱਤ ਦੇ ਕਮਾਦ ਨਾਲ ਹੋਰ ਫਸਲਾਂ ਜਿਵੇਂ ਕਿ ਕਣਕ, ਰਾਇਆ, ਗੋਭੀ ਸਰ੍ਹੋਂ, ਤੋਰੀਆ, ਬੰਦਗੋਭੀ, ਮੂਲੀ, ਮਟਰ, ਟਮਾਟਰ, ਪਿਆਜ, ਲਸਣ ਅਤੇ ਛੋਲੇ ਬੀਜੇ ਜਾ ਸਕਦੇ ਹਨ, ਜਦੋਂ ਕਿ ਬਹਾਰ ਰੁੱਤ ਦੇ ਕਮਾਦ ਨਾਲ ਭਿੰਡੀ, ਗਰਮੀ ਰੁੱਤ ਦੀ ਮੂੰਗੀ ਅਤੇ ਮਾਂਹ ਅੰਤਰ-ਫਸਲੀ ਕਾਸ਼ਤ ਲਈ ਢੁਕਵੇਂ ਹਨ।

ਪਤਝੜ ਦੇ ਕਮਾਦ ਵਿੱਚ ਲਸਣ ਅਤੇ ਪਿਆਜ ਦੀ ਅੰਤਰ-ਫਸਲ ਦੀ ਕਾਸ਼ਤ ਕਰਨ ਨਾਲ ਲਗਭਗ 80 ਹਜ਼ਾਰ ਤੋਂ ਇੱਕ ਲੱਖ ਰੁਪਏ ਪ੍ਰਤੀ ਹੈਕਟੇਅਰ, ਜਦਕਿ ਗੋਭੀ ਸਰੋਂ ਨਾਲ ਲਗਭਗ 40 ਹਜ਼ਾਰ ਤੋਂ 50 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਵਾਧੂ ਆਮਦਨ ਮਿਲ ਸਕਦੀ ਹੈ। ਬਾਸਮਤੀ ਦੀ ਫਸਲ ਵਿੱਚ ਕਣਕ ਅਤੇ ਮਟਰ ਵਿੱਚ ਕਰਨੋਲੀ ਦੀ ਰੀਲੇਅ ਫਸਲੀ ਪ੍ਰਣਾਲੀ ਹੋਰ ਇਸ ਸੰਬੰਧ ਵਿੱਚ ਹੋਰ ਪ੍ਰਭਾਵਸਾਲੀ ਬਦਲ ਹਨ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਅਪੀਲ, ਪਾਣੀ ਦੇ ਸੰਕਟ ਤੋਂ ਬਚਣ ਲਈ ਅਪਣਾਓ ਤੁਪਕਾ ਸਿੰਚਾਈ ਨਾਲ ਬਹਾਰ ਰੁੱਤ 'ਚ ਮੱਕੀ ਦੀ ਖੇਤੀ

ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਅੰਤਰ-ਫਸਲ ਦੀ ਕਾਸ਼ਤ ਕਰਨ ਨਾਲ ਨਦੀਨਾਂ, ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੇ ਹਮਲਿਆਂ ਨੂੰ ਰੋਕਣ ਵਿੱਚ ਵੀ ਸਹਾਇਤਾ ਮਿਲਦੀ ਹੈ। ਇਸ ਤੋਂ ਇਲਾਵਾ ਇਸ ਨਾਲ ਛੋਟੇ ਕਿਸਾਨ ਪਰਿਵਾਰ ਵਿੱਚ ਰੁਜਗਾਰ ਦੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਹਨ ਅਤੇ ਘਰੇਲੂ ਲੋੜਾਂ ਦੇ ਸੰਬੰਧ ਵਿੱਚ ਸਵੈ-ਨਿਰਭਰਤਾ ਵਧਦੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਮੱਕੀ ਵਿੱਚ ਸੋਇਆਬੀਨ ਅਤੇ ਮੂੰਗਫਲੀ ਨੂੰ ਅੰਤਰ ਫਸਲ ਵਜੋਂ ਉਗਾਇਆ ਜਾ ਸਕਦਾ ਹੈ। ਕਪਾਹ ਵਿੱਚ ਰੌਂਗੀ ਅਤੇ ਮੱਕੀ (ਚਾਰੇ ਵਜੋਂ), ਅਰਹਰ ਵਿੱਚ ਮੂੰਗੀ ਅਤੇ ਗੋਭੀ ਸਰ੍ਹੋਂ ਵਿੱਚ ਜਵੀਂ ਦਾ ਚਾਰਾ ਹੋਰ ਅੰਤਰ-ਫਸਲੀ ਬਦਲ ਹਨ। ਡੇਅਰੀ ਫਾਰਮ ਵਾਲੇ ਕਿਸਾਨਾਂ ਲਈ ਮੱਕੀ, ਜਵਾਰ ਅਤੇ ਬਾਜਰੇ ਦੇ ਚਾਰੇ ਦਾ ਗੁਆਰਾ ਅਤੇ ਰੌਂਗੀ ਨੂੰ ਰਲਾ ਕੇ ਕਾਸ਼ਤ ਕਰਨ ਨਾਲ ਸੰਤੁਲਿਤ ਪੋਸਣ ਪ੍ਰਦਾਨ ਕਰਦਾ ਹੈ।

ਜ਼ਿਕਰਯੋਗ ਹੈ ਕਿ ਅੰਤਰ-ਫਸਲੀ ਪ੍ਰਣਾਲੀ ਫਸਲੀ ਵਿਭਿੰਨਤਾ ਨੂੰ ਵਧਾਉਂਦੀ ਹੈ ਅਤੇ ਲਾਗਤਾਂ ਨੂੰ ਘੱਟ ਕਰਨ ਵਿੱਚ ਵੀ ਸਹਾਈ ਹੁੰਦੀ ਹੈ। ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਆਪਣੀ ਪਰਿਵਾਰਕ ਆਮਦਨ ਨੂੰ ਵਧਾਉਣ ਲਈ ਅੰਤਰ-ਫਸਲੀ ਪ੍ਰਣਾਲੀ ਨੂੰ ਅਪਣਾਉਣਾ ਚਾਹੀਦਾ ਹੈ।

Summary in English: Aiming to increase income of small-marginal farmers, develop inter-cropping system for farmers

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters