ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਇੱਕ ਖੁਸ਼ਖਬਰੀ ਹੈ। ਦਰਅਸਲ, 12ਵੀਂ ਪਾਸ ਕਰ ਚੁੱਕੇ ਨੌਜਵਾਨਾਂ ਲਈ ਸਰਕਾਰੀ ਬੈਂਕ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਆਇਆ ਹੈ। ਪੂਰੀ ਖ਼ਬਰ ਪੜੋ...
ਜੇਕਰ ਤੁੱਸੀ 12ਵੀਂ ਪਾਸ ਹੋ ਅਤੇ ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਜੀ ਹਾਂ, ਸਰਕਾਰੀ ਬੈਂਕ 12ਵੀਂ ਤੋਂ ਲੈ ਕੇ ਗ੍ਰੈਜੂਏਟ ਨੌਜਵਾਨਾਂ ਲਈ ਇੱਕ ਸੁਨਹਿਰੀ ਮੌਕਾ ਆਇਆ ਹੈ। ਇੰਡੀਅਨ ਬੈਂਕ ਦੀ ਸਹਾਇਕ ਕੰਪਨੀ ਇੰਡਬੈਂਕ ਮਰਚੈਂਟ ਬੈਂਕਿੰਗ ਸਰਵਿਸਿਜ਼ ਲਿਮਿਟੇਡ ਵੱਲੋਂ ਫੀਲਡ ਸਟਾਫ, ਬ੍ਰਾਂਚ ਹੈੱਡ ਸਮੇਤ 73 ਅਸਾਮੀਆਂ ਭਰਨ ਲਈ ਬਿਨੈ ਪੱਤਰ ਮੰਗੇ ਹਨ। ਯੋਗ ਉਮੀਦਵਾਰ ਇਨ੍ਹਾਂ ਅਸਾਮੀਆਂ 'ਤੇ ਅਪਲਾਈ ਕਰਨ ਲਈ IndBank ਦੀ ਅਧਿਕਾਰਤ ਵੈੱਬਸਾਈਟ indbankonline.com 'ਤੇ ਜਾ ਸਕਦੇ ਹਨ। ਦੱਸ ਦਈਏ ਕਿ ਇਨ੍ਹਾਂ ਅਸਾਮੀਆਂ 'ਤੇ ਆਫਲਾਈਨ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਅਪਲਾਈ ਕਰਨ ਦੀ ਆਖਰੀ ਮਿਤੀ 26 ਅਪ੍ਰੈਲ ਹੈ।
ਇਸ ਤੋਂ ਇਲਾਵਾ ਉਮੀਦਵਾਰ ਇਸ ਲਿੰਕ https://www.indbankonline.com/ 'ਤੇ ਕਲਿੱਕ ਕਰਕੇ ਵੀ ਇਨ੍ਹਾਂ ਅਸਾਮੀਆਂ ਲਈ ਸਿੱਧੇ ਤੌਰ 'ਤੇ ਅਪਲਾਈ ਕਰ ਸਕਦੇ ਹਨ। ਵਧੇਰੀ ਜਾਣਕਾਰੀ ਲਈ ਚਾਹਵਾਨ ਉਮੀਦਵਾਰ 'ਅਧਿਕਾਰਤ ਸੂਚਨਾ' 'ਤੇ ਕਲਿੱਕ ਕਰੋ।
ਖਾਲੀ ਅਸਾਮੀਆਂ ਅਤੇ ਪੋਸਟ ਦੇ ਪੂਰੇ ਵੇਰਵੇ ਜਾਣੋ
ਦੱਸ ਦਈਏ ਕਿ ਇੰਡਬੈਂਕ ਦੀਆਂ ਕੁੱਲ 73 ਅਸਾਮੀਆਂ ਵਿੱਚੋਂ 43 ਫੀਲਡ ਸਟਾਫ ਦੀਆਂ ਹਨ। ਇਸ ਤੋਂ ਬਾਅਦ ਬ੍ਰਾਂਚ ਹੈੱਡ ਦੀਆਂ 7 ਅਸਾਮੀਆਂ ਹਨ। ਇਸ ਤੋਂ ਇਲਾਵਾ ਅਕਾਊਂਟ ਓਪਨ ਸਟਾਫ਼ ਦੀਆਂ 4 ਅਸਾਮੀਆਂ, ਡੀਪੀ ਸਟਾਫ਼, ਹੈਲਪ ਡੈਸਕ ਸਟਾਫ਼, ਬੈਂਕ ਆਫ਼ਿਸ ਮਿਉਚੁਅਲ ਫੰਡ ਦੀਆਂ 2 ਅਸਾਮੀਆਂ ਹਨ। ਇਨ੍ਹਾਂ ਤੋਂ ਇਲਾਵਾ ਰਿਸਰਚ ਐਨਾਲਿਸਟ, ਸਿਸਟਮ ਅਤੇ ਨੈੱਟਵਰਕਿੰਗ ਇੰਜੀਨੀਅਰ, ਹੈੱਡ ਦੀਆਂ 1-1 ਅਸਾਮੀਆਂ ਹਨ।
ਨੌਕਰੀ ਲਈ ਉਮਰ ਸੀਮਾ
ਜਿੱਥੋਂ ਤੱਕ ਉਮਰ ਸੀਮਾ ਦਾ ਸਬੰਧ ਹੈ, ਅਹੁਦਿਆਂ ਦੇ ਅਨੁਸਾਰ ਉਮਰ ਸੀਮਾ ਵੱਖਰੀ ਹੈ। ਫੀਲਡ ਸਟਾਫ ਲਈ ਵੱਧ ਤੋਂ ਵੱਧ ਉਮਰ 35 ਸਾਲ ਰੱਖੀ ਗਈ ਹੈ ਅਤੇ ਖਾਤਾ ਖੋਲ੍ਹਣ ਵਾਲੇ ਸਟਾਫ ਲਈ ਉਮਰ 40 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਤੋਂ ਇਲਾਵਾ ਖਾਤਾ ਖੋਲ੍ਹਣ ਵਾਲੇ ਵਿਭਾਗ ਦੇ ਮੁਖੀ ਲਈ ਵੱਧ ਤੋਂ ਵੱਧ ਉਮਰ 50 ਸਾਲ ਅਤੇ ਰਿਸਰਚ ਐਨਾਲਿਸਟ ਲਈ 40 ਸਾਲ ਹੈ।
ਇਹ ਵੀ ਪੜ੍ਹੋ: ਪੋਸਟ ਆਫਿਸ ਦੀ ਛੋਟੀ ਬਚਤ ਸਕੀਮ ਚ' ਚਾਰਜ ਕਿੱਤੇ ਜਾਣਗੇ ਦੋ ਤਰ੍ਹਾਂ ਦੇ ਟੈਕਸ ! ਜਾਣੋ ਇਸ ਖ਼ਬਰ ਵਿਚ
ਅਸਾਮੀਆਂ ਦੇ ਹਿਸਾਬ ਨਾਲ ਵੱਖ-ਵੱਖ ਤਨਖਾਹ
ਦੱਸ ਦਈਏ ਕਿ ਅਸਾਮੀਆਂ ਦੇ ਹਿਸਾਬ ਨਾਲ ਵੱਖ-ਵੱਖ ਤਨਖਾਹ ਰੱਖੀ ਗਈ ਹੈ। ਫੀਲਡ ਸਟਾਫ, ਖਾਤਾ ਖੋਲਣ ਵਾਲੇ ਸਟਾਫ, ਬੈਂਕ ਆਫ਼ਿਸ, ਹੈਲਪ ਡੈਸਕ ਸਟਾਫ ਨੂੰ 1.5 ਲੱਖ ਰੁਪਏ ਤੋਂ 2 ਲੱਖ ਰੁਪਏ ਅਤੇ ਖਾਤਾ ਖੋਲ੍ਹਣ ਵਾਲੇ ਵਿਭਾਗ ਦੇ ਮੁਖੀ ਨੂੰ 5 ਤੋਂ 6 ਲੱਖ ਰੁਪਏ ਤਨਖਾਹ ਮਿਲੇਗੀ। ਸਭ ਤੋਂ ਵੱਧ ਤਨਖਾਹ ਵਾਲਾ ਅਹੁਦਾ ਬੈਂਕ ਦੇ ਵਾਈਸ ਪ੍ਰੈਸੀਡੈਂਟ ਦਾ ਹੈ, ਜਿਸ ਨੂੰ 8 ਤੋਂ 10 ਲੱਖ ਰੁਪਏ ਤਨਖਾਹ ਮਿਲੇਗੀ।
Summary in English: Apply to 12th pass government bank! Salary from 1.5 to 5 lakhs!