Army Recruitment: ਡਾਇਰੈਕਟਰ ਭਰਤੀ ਬੋਰਡ, ਅੰਮ੍ਰਿਤਸਰ ਨੇ ਦੱਸਿਆ ਹੈ ਕਿ 31 ਅਕਤੂਬਰ 2023 ਤੋਂ 10 ਨਵੰਬਰ 2023 ਤੱਕ ਤਿੱਬੜੀ ਗੁਰਦਾਸਪੁਰ ਮਿਲਟਰੀ ਸਟੇਸ਼ਨ ਵਿਖੇ ਫੌਜ ਵਿੱਚ ਭਰਤੀ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਦੀ ਉਮਰ ਸਾਢੇ 17 ਸਾਲ ਤੋਂ 21 ਸਾਲ ਦੇ ਵਿਚਕਾਰ ਹੈ, ਉਹ ਇਸ ਫੌਜ ਦੀ ਭਰਤੀ ਵਿੱਚ ਭਾਗ ਲੈ ਸਕਦੇ ਹਨ।
ਆਰਮੀ ਵਿੱਚ ਭਰਤੀ ਲਈ ਲੋੜੀਂਦੇ ਦਸਤਾਵੇਜ
ਡਾਇਰੈਕਟਰ ਭਰਤੀ ਬੋਰਡ ਨੇ ਕਿਹਾ ਹੈ ਕਿ ਆਰਮੀ ਵਿੱਚ ਭਰਤੀ ਹੋਣ ਵਾਲੇ ਨੌਜਵਾਨ ਰੈਲੀ ਦੌਰਾਨ ਆਪਣੇ ਅਸਲ ਦਸਤਾਵੇਜ ਨਾਲ ਲੈ ਕੇ ਆਉਣ। ਜ਼ਰੂਰੀ ਦਸਤਾਵੇਜ ਜਿਵੇਂ ਕਿ:
● ਜਾਤੀ ਸਰਟੀਫਿਕੇਟ
● ਰਿਹਾਇਸ਼ੀ ਸਰਟੀਫਿਕੇਟ
● 10ਵੀਂ ਅਤੇ 12ਵੀਂ ਕਲਾਸ ਦੀ ਮਾਰਕਸ਼ੀਟ
● ਸਕੂਲ ਦਾ ਚਰਿੱਤਰ ਸਰਟੀਫਿਕੇਟ (ਫੋਟੋ ਅਟੈਸਟ ਕੀਤੀ ਹੋਈ)
● 6 ਮਹੀਨੇ ਦੇ ਅੰਦਰ ਬਣਾਇਆ ਹੋਇਆ ਪੁਲੀਸ ਦਾ ਕਰੈਕਟਰ ਸਰਟੀਫਿਕੇਟ (ਫੋਟੋ ਅਟੈਸਟ ਕੀਤੀ ਹੋਈ)
● 6 ਮਹੀਨੇ ਦੇ ਅੰਦਰ ਬਣਾਇਆ ਹੋਇਆ ਸਰਪੰਚ ਦਾ ਅਣਵਿਆਹੇ ਹੋਣ ਸਰਟੀਫੀਕੇਟ (ਫੋਟੋ ਅਟੈਸਟ ਕੀਤੀ ਹੋਈ)
● 6 ਮਹੀਨੇ ਦੇ ਅੰਦਰ ਬਣਾਇਆ ਹੋਇਆ ਸਰਪੰਚ ਦਾ ਕਰੈਕਟਰ ਸਰਟੀਫੀਕੇਟ (ਫੋਟੋ ਅਟੈਸਟ ਕੀਤੀ ਹੋਈ)
● 6 ਮਹੀਨੇ ਦੇ ਅੰਦਰ ਬਣਾਇਆ ਹੋਇਆ ਸਰਪੰਚ ਦਾ ਇਤਰਾਜਹੀਣਤਾ (ਨੋ ਕਲੇਮ ਸਰਟੀਫੀਕੇਟ) (ਫੋਟੋ ਅਟੈਸਟ ਕੀਤੀ ਹੋਈ)
● ਨੋਟਰੀ ਦਾ ਤਸਦੀਕ ਕੀਤਾ ਹੋਇਆ ਹਲਫ਼ੀਆ ਬਿਆਨ (ਉਮੀਦਵਾਰ ਦੁਆਰਾ ਘੋਸ਼ਿਤ ਕਿ ਉਹ ਕਿਸੇ ਵੀ ਅਗਜਨੀ ਜਾਂ ਹੜਤਾਲ ਦਾ ਹਿਸਾ ਨਹੀਂ ਰਿਹਾ ਹੈ)
● ਜੇਕਰ ਉਮੀਦਵਾਰ ਅੱਠਵੀਂ ਜਾਂ ਫਿਰ ਓਪਨ ਸਕੂਲ ਤੋਂ ਹੈ ਤਾਂ ਸਕੂਲ ਛੱਡਣ ਦਾ ਪ੍ਰਮਾਣ ਪੱਤਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੁਆਰਾ ਹਸਤਾਖ਼ਰ ਕੀਤਾ ਹੋਇਆ ਲੈ ਕੇ ਆਉਣ
ਇਹ ਵੀ ਪੜ੍ਹੋ: Veterinary University ਦੇ ਮਿੰਨੀ ਜੰਗਲ ਵਿਖੇ ਨਵੇਕਲੀ ਮੁਹਿੰਮ
ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਐਨ.ਸੀ.ਸੀ. ਸਰਟੀਫੀਕੇਟ (ਜੇਕਰ ਪ੍ਰੋਵਿਜਨਲ ਹੈ ਤਾਂ ਗਰੁੱਪ ਕਮਾਂਡਰ ਦੁਆਰਾ ਸਾਇਨ ਕੀਤਾ ਹੋਇਆ), ਖੇਡ ਸਰਟੀਫੀਕੇਟ (ਜੇਕਰ ਕੋਈ ਹੈ), 10 ਪਾਸਪੋਰਟ ਸਾਇਜ ਫੋਟੋਆਂ (ਨੀਲੇ ਬੈਕਗਰਾਉਂਡ ਵਾਲਾ), ਸਿੱਖ ਉਮੀਦਵਾਰ ਲਈ ਪੱਗ ਵਾਲੀ 20 ਅਤੇ ਪਟਕੇ ਦੇ ਨਾਲ ਵਾਲੀ 20 ਫੋਟੋਆਂ ਨਾਲ ਲੈ ਕੇ ਆਉਣੀਆਂ ਜ਼ਰੂਰੀ ਹਨ। ਉਨਾਂ ਕਿਹਾ ਕਿ ਸਾਰੇ ਉਮੀਦਵਾਰ ਰੈਲੀ ਦੌਰਾਨ ਸਾਰੇ ਦਸਤਾਵੇਜਾਂ ਦੀਆਂ 3-3 ਫੋਟੋ ਕਾਪੀਆਂ ਤਸਦੀਕ ਕਰਵਾ ਕੇ ਲਿਆਉਣ। ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਧੋਖੇਬਾਜ ਏਜੰਟਾਂ ਤੋਂ ਦੂਰ ਰਹਿਣ।
ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਗੁਰਦਾਸਪੁਰ (District Public Relations Office, Gurdaspur)
Summary in English: Army Recruitment at Tibari Military Station, apply for youth up to 21 years