ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਇੱਕ ਵੱਡੀ ਖੁਸ਼ਖਬਰੀ ਹੈ। ਪੰਜਾਬ ਸਰਕਾਰ ਨੇ ਪਾਵਰਕੌਮ ਵਿੱਚ ਸਹਾਇਕ ਲਾਈਨਮੈਨ ਲਈ ਸਰਕਾਰੀ ਨੌਕਰੀਆਂ ਜਾਰੀ ਕਰ ਦਿੱਤੀਆਂ ਹਨ। ਨੌਕਰੀ ਦੇ ਚਾਹਵਾਨ ਉਮੀਦਵਾਰ ਇਹ ਖ਼ਬਰ ਜ਼ਰੂਰ ਪੜਣ...
ਨੌਕਰੀ ਦੀ ਭਾਲ ਲਈ ਹੋਰਨਾਂ ਸੂਬਿਆਂ ਵੱਲ ਪਰਤ ਰਹੇ ਬੇਰੁਜ਼ਗਾਰ ਨੌਜਵਾਨਾਂ ਲਈ ਇੱਕ ਰਾਹਤ ਭਰੀ ਖ਼ਬਰ ਹੈ। ਦਰਅਸਲ, ਪੰਜਾਬ ਸਰਕਾਰ ਨੇ ਬੇਰੁਜ਼ਗਾਰਾਂ ਦੀ ਸਾਰ ਲੈਂਦਿਆਂ ਹੋਇਆਂ ਪਾਵਰਕੌਮ ਵਿੱਚ ਸਹਾਇਕ ਲਾਈਨਮੈਨ ਲਈ ਸਰਕਾਰੀ ਨੌਕਰੀਆਂ ਜਾਰੀ ਕਰ ਦਿੱਤੀਆਂ ਹਨ। ਦੱਸ ਦਈਏ ਕਿ ਕੁੱਲ 1690 ਅਸਾਮੀਆਂ ਲਈ ਭਰਤੀ ਕੀਤੀ ਜਾ ਰਹੀ ਹੈ। ਹਾਲਾਂਕਿ, ਪਾਵਰਕਾਮ ਇਨ੍ਹਾਂ ਅਸਾਮੀਆਂ ਨੂੰ ਵਧਾ ਜਾਂ ਘਟਾ ਸਕਦਾ ਹੈ।
ਪਾਵਰਕੌਮ ਨੇ ਇਸ ਸਬੰਧੀ ਪਬਲਿਕ ਨੋਟਿਸ ਜਾਰੀ ਕੀਤਾ ਹੈ। ਪਾਵਰਕੌਮ ਅਨੁਸਾਰ ਸ਼੍ਰੇਣੀ, ਯੋਗਤਾ, ਤਨਖਾਹ-ਸਕੇਲ, ਚੋਣ ਦੀ ਪ੍ਰਕਿਰਿਆ ਅਤੇ ਹੋਰ ਨਿਯਮਾਂ ਅਤੇ ਸ਼ਰਤਾਂ ਸਬੰਧੀ 30 ਅਪਰੈਲ ਤੋਂ ਬਾਅਦ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ। ਚਾਹਵਾਨ ਨੌਜਵਾਨ ਪਾਵਰਕਾਮ ਦੀ ਵੈੱਬਸਾਈਟ www.pspcl.in 'ਤੇ ਦੇਖ ਸਕਦੇ ਹਨ।
ਸਰਕਾਰ ਵੱਲੋਂ 25 ਹਜ਼ਾਰ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ
ਜਿਕਰਯੋਗ ਹੈ ਕਿ ਸੀਐਮ ਭਗਵੰਤ ਮਾਨ ਨੇ ਪੰਜਾਬ ਵਿੱਚ 25 ਹਜ਼ਾਰ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ। ਇਨ੍ਹਾਂ ਨੌਕਰੀਆਂ ਵਿਚੋਂ 10 ਹਜ਼ਾਰ ਇਕੱਲੇ ਪੰਜਾਬ ਪੁਲਿਸ ਵਿੱਚ ਹੋਣਗੇ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਵਿੱਚ 10,300, ਸਿਹਤ ਵਿੱਚ 4837, ਪਾਵਰਕੌਮ ਵਿੱਚ 1690, ਉਚੇਰੀ ਸਿੱਖਿਆ ਵਿੱਚ 997, ਤਕਨੀਕੀ ਸਿੱਖਿਆ ਵਿੱਚ 990, ਪੇਂਡੂ ਵਿਕਾਸ ਵਿੱਚ 803, ਮੈਡੀਕਲ ਸਿੱਖਿਆ ਵਿੱਚ 319, ਹਾਊਸਿੰਗ ਵਿੱਚ 280, ਪਸ਼ੂ ਪਾਲਣ ਵਿੱਚ 250, ਵਾਟਰ ਸਪਲਾਈ ਵਿੱਚ 158, ਆਬਕਾਰੀ ਦੀਆਂ 176 ਅਸਾਮੀਆਂ, ਫੂਡ ਸਪਲਾਈ ਵਿੱਚ 197, ਜਲ ਸਰੋਤ ਵਿੱਚ 197, 148 ਜੇਲ੍ਹ ਵਿਭਾਗ, 82 ਸਮਾਜਿਕ ਸੁਰੱਖਿਆ ਅਤੇ 45 ਸਮਾਜਿਕ ਨਿਆਂ ਵਿੱਚ ਭਰੀਆਂ ਜਾਣਗੀਆਂ।
35 ਹਜ਼ਾਰ ਕੱਚੇ ਕਾਮੇ ਪੱਕਾ ਕਰਨਗੇ
ਇਸ ਤੋਂ ਇਲਾਵਾ ‘ਆਪ’ ਸਰਕਾਰ ਨੇ ਪੰਜਾਬ ਵਿੱਚ 35 ਹਜ਼ਾਰ ਕੱਚੇ ਕਾਮੇ ਪੱਕੇ ਕਰਨ ਦਾ ਵਾਅਦਾ ਕੀਤਾ ਹੈ। ਸੀਐਮ ਮਾਨ ਨੇ ਵੀ ਇਸ ਦਾ ਐਲਾਨ ਕੀਤਾ ਹੈ। ਹਾਲਾਂਕਿ, ਇਨ੍ਹਾਂ ਮੁਲਾਜ਼ਮਾਂ ਦਾ ਠੇਕਾ ਇੱਕ ਸਾਲ ਲਈ ਰੀਨਿਊ ਕੀਤਾ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਇਸ ਲਈ ਨੀਤੀ ਨਹੀਂ ਬਣਦੀ, ਉਦੋਂ ਤੱਕ ਉਨ੍ਹਾਂ ਨੂੰ ਸੇਵਾ ਵਿੱਚ ਵਾਧਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਔਰਤਾਂ ਲਈ ਕਿੱਤਾ ਇਹ ਵੱਡਾ ਐਲਾਨ ? ਜਾਣੋ ਪੂਰੀ ਜਾਣਕਾਰੀ
ਦੱਸ ਦਈਏ ਕਿ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਚੋਣਾਂ ਤੋਂ ਪਹਿਲਾ ਪੰਜਾਬ ਦੇ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ, ਜਿਸ ਨੂੰ ਇੱਕ-ਇੱਕ ਕਰਕੇ ਸਰਕਾਰ ਪੂਰਾ ਵੀ ਕਰ ਰਹੀ ਹੈ। ਬੇਸ਼ਕ 'ਆਪ' ਸਰਕਾਰ ਨੂੰ ਸੱਤਾ ਵਿੱਚ ਆਇਆਂ ਹਾਲੇ ਮਹੀਨਾ ਹੀ ਹੋਇਆ ਹੈ, ਪਰ ਸਰਕਾਰ ਜਨਤਾ ਦੀ ਸਹੂਲਤ ਲਈ ਹਰ ਸੰਭਵ ਕੰਮਾਂ ਨੂੰ ਕਰਨ ਲਈ ਵਚਨਬੱਧ ਹੈ।
Summary in English: Assistant Lineman Jobs at Powercom! Recruitment will be for 1690 posts! Full details on the website!