Stress Management and Wellness: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਐਨ.ਐਸ.ਐਸ. ਯੂਨਿਟ ਨੇ ਤਣਾਅ ਪ੍ਰਬੰਧਨ ਅਤੇ ਤੰਦਰੁਸਤੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਯੂਨੀਵਰਸਿਟੀ ਦੇ ਡਾਇਮੰਡ ਜੁਬਲੀ ਸਮਾਰੋਹ ਦੀ ਲੜੀ ਵਿੱਚ ਇੱਕ ਪ੍ਰੋਗਰਾਮ ਵਜੋਂ ਇੱਕ ਕੈਂਪ ਦਾ ਆਯੋਜਨ ਕੀਤਾ।
ਜਾਣਕਾਰੀ ਲਈ ਦੱਸ ਦੇਈਏ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਨਿਰਮਲ ਜੌੜਾ, ਨਿਰਦੇਸ਼ਕ ਵਿਦਿਆਰਥੀ ਭਲਾਈ ਸਨ ਅਤੇ ਮੁੱਖ ਬੁਲਾਰੇ ਸਹਿਜ ਯੋਗ ਮਾਹਿਰ ਸ੍ਰੀਮਤੀ ਨੀਤਿਕਾ ਸੁਧਾ ਅਤੇ ਬੱਚਿਆਂ ਅਤੇ ਬਾਲਗਾਂ ਦੇ ਸਲਾਹਕਾਰ ਡਾ. ਸਿਮਰਨ ਕੰਗ ਸਿੱਧੂ ਸਨ।
ਸ੍ਰੀਮਤੀ ਨੀਤਿਕਾ ਸੁਧਾ ਨੇ ਵਿਦਿਆਰਥੀਆਂ ਨੂੰ ਤਣਾਅ ਪ੍ਰਬੰਧਨ ਦੇ ਵੱਖ-ਵੱਖ ਪੜਾਵਾਂ ਬਾਰੇ ਦੱਸਿਆ ਕਿ ਕਿਵੇਂ ਇਹ ਕਦਮ ਸਾਰੇ ਨਕਾਰਾਤਮਕ ਵਿਚਾਰਾਂ ਨੂੰ ਦੂਰ ਕਰਨ ਵਿਚ ਮਦਦ ਕਰਦੇ ਹਨ। ਉਹਨਾਂ ਦੱਸਿਆ ਕਿ ਕੁਝ ਵਿਧੀਆਂ ਅਪਣਾ ਕੇ ਅਸੀਂ ਆਪਣੀ ਜ਼ਿੰਦਗੀ ਵਿੱਚ ਸਕਾਰਤਾਮਕ ਊਰਜਾ ਭਰ ਸਕਦੇ ਹਾਂ।
ਇਹ ਵੀ ਪੜ੍ਹੋ : IYOM 2023: ਪਿੰਡ ਸਵੱਦੀ ਕਲਾਂ ਵਿੱਚ ਮੋਟੇ ਅਨਾਜਾਂ ਬਾਰੇ ਜਾਗਰੂਕਤਾ ਕੈਂਪ
ਡਾ. ਸਿਮਰਨ ਕੰਗ ਸਿੱਧੂ ਨੇ ਵੱਖ-ਵੱਖ ਕਿਸਮਾਂ ਦੇ ਤਣਾਅ ਜਿਵੇਂ ਕਿ ਸਮਾਜਿਕ, ਸਰੀਰਕ ਅਤੇ ਮਾਨਸਿਕ ਤਣਾਅ ਬਾਰੇ ਚਰਚਾ ਕੀਤੀ ਅਤੇ ਉਹਨਾਂ ਨੂੰ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ ਅਤੇ ਸਕਾਰਾਤਮਕ ਊਰਜਾ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਅੱਜ ਦੇ ਮੁਕਾਬਲੇ ਵਾਲੇ ਸੰਸਾਰ ਵਿੱਚ ਹਰ ਕੋਈ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਕਿਸਮ ਦੇ ਤਣਾਅ ਵਿੱਚ ਰਹਿੰਦਾ ਹੈ। ਵੱਖ-ਵੱਖ ਕੰਪਲੈਕਸਾਂ ਬਾਰੇ ਗੱਲ ਕਰਦਿਆਂ ਉਹਨਾਂ ਨੇ ਵਿਦਿਆਰਥੀਆਂ ਨੂੰ ਤਣਾਅ ਤੋਂ ਰਾਹਤ ਪਾਉਣ ਲਈ ਜਾਂ ਤਾਂ ਉਹਨਾਂ ਨੂੰ ਸਵੀਕਾਰ ਕਰਨ ਜਾਂ ਸੁਧਾਰਨ ਲਈ ਕਿਹਾ।
ਇਹ ਵੀ ਪੜ੍ਹੋ : ਪੀਏਯੂ 2nd Punjab Sarkar-Kisan Milni ਅਤੇ NRI Farmers’ Conclave ਕਰਵਾਉਣ ਲਈ ਤਿਆਰ
ਡਾ. ਨਿਰਮਲ ਜੌੜਾ ਨੇ ਮਹਿਮਾਨ ਬੁਲਾਰਿਆਂ ਵੱਲੋਂ ਦਿੱਤੇ ਭਾਸਣਾਂ ਅਤੇ ਵਰਕਸਾਪ ਵਿੱਚ ਐੱਨਐੱਸਐੱਸ ਵਾਲੰਟੀਅਰਾਂ ਦੀ ਸਮੂਲੀਅਤ ਦੀ ਸਲਾਘਾ ਕੀਤੀ। ਡਾ. ਹਰਮੀਤ ਸਿੰਘ ਸਰਲਾਚ, ਐਨਐਸਐਸ ਪ੍ਰੋਗਰਾਮ ਕੋਆਰਡੀਨੇਟਰ ਨੇ ਵਲੰਟੀਅਰਾਂ ਨੂੰ ਸਿਹਤਮੰਦ ਅਤੇ ਤਣਾਅ ਮੁਕਤ ਰਹਿਣ ਲਈ ਆਪਣੇ ਰੋਜਾਨਾ ਜੀਵਨ ਵਿੱਚ ਵਿਚੋਲਗੀ ਦਾ ਅਭਿਆਸ ਕਰਨ ਦੀ ਸਲਾਹ ਦਿੱਤੀ।
ਡਾ. ਦਿਵਿਆ ਉਤਰੇਜਾ, ਐਨਐਸਐਸ ਪ੍ਰੋਗਰਾਮ ਅਫਸਰ ਨੇ ਬੁਲਾਰਿਆਂ ਦੀ ਜਾਣ ਪਛਾਣ ਕਰਵਾਈ ਅਤੇ ਇਸ ਵਰਕਸਾਪ ਦੇ ਸੈਸਨਾਂ ਦਾ ਸੰਚਾਲਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਨ.ਐਸ.ਐਸ ਪ੍ਰੋਗਰਾਮ ਅਫਸਰ ਡਾ. ਮਨਜੋਤ ਕੌਰ, ਡਾ. ਸੰਜੇ ਸਤਪੁਤੇ, ਡਾ. ਕੌਸਕਿ ਮੰਡਲ ਅਤੇ ਡਾ. ਹਰਪ੍ਰੀਤ ਸਿੰਘ ਹਾਜਰ ਸਨ। ਇਸ ਸਮਾਗਮ ਵਿੱਚ ਲਗਭਗ 350 ਵਾਲੰਟੀਅਰਾਂ ਨੇ ਭਾਗ ਲਿਆ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)
Summary in English: Awareness camp for stress management and wellness by NSS unit