New President: ਅੱਜ ਦ੍ਰੋਪਦੀ ਮੁਰਮੂ ਨੇ ਦੇਸ਼ ਦੇ 15ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ, ਤੁਹਾਨੂੰ ਦੱਸ ਦੇਈਏ ਕਿ ਉਹ ਹੁਣ ਤੱਕ ਦੀ ਸਭ ਤੋਂ ਛੋਟੀ ਉਮਰ ਦੀ ਅਤੇ ਪਹਿਲੀ ਆਦਿਵਾਸੀ ਰਾਸ਼ਟਰਪਤੀ ਹਨ ਹੈ। ਇਸ ਤਰ੍ਹਾਂ ਦ੍ਰੋਪਦੀ ਮੁਰਮੂ ਦੇਸ਼ ਦੀ ਦੂਜੀ ਮਹਿਲਾ ਰਾਸ਼ਟਰਪਤੀ ਬਣੀ। ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਗਿਆ ਸੀ, ਜਿਸ ਤੋਂ ਬਾਅਦ ਅੱਜ ਦ੍ਰੋਪਦੀ ਮੁਰਮੂ ਨੇ ਸੰਸਦ 'ਚ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ।
Draupadi Murmu: ਦੇਸ਼ ਦੇ ਜੱਜ ਐਨਵੀ ਰਮੰਨਾ (NV Ramanna) ਨੇ ਦ੍ਰੋਪਦੀ ਮੁਰਮੂ (Draupadi Murmu) ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ, ਉਪ ਰਾਸ਼ਟਰਪਤੀ, ਮੁੱਖ ਮੰਤਰੀ, ਤਿੰਨਾਂ ਸੈਨਾਵਾਂ ਦੇ ਸੈਨਾ ਮੁਖੀ ਅਤੇ ਕਈ ਦੇਸ਼ਾਂ ਦੇ ਰਾਜਦੂਤ ਮੌਜੂਦ ਸਨ। ਦੱਸ ਦੇਈਏ ਕਿ ਰਾਸ਼ਟਰਪਤੀ ਲਈ 18 ਜੁਲਾਈ ਨੂੰ ਵੋਟਾਂ ਪਈਆਂ ਗਈਆਂ ਸਨ। ਜਿਸ ਤੋਂ ਬਾਅਦ 21 ਜੁਲਾਈ ਨੂੰ ਹੋਈ ਵੋਟਾਂ ਦੀ ਗਿਣਤੀ ਵਿੱਚ ਦ੍ਰੋਪਦੀ ਮੁਰਮੂ (Draupadi Murmu) ਭਾਰੀ ਬਹੁਮਤ ਨਾਲ ਜਿੱਤ ਗਏ।
ਦ੍ਰੋਪਦੀ ਮੁਰਮੂ (Draupadi Murmu) ਨੇ ਰਾਸ਼ਟਰਪਤੀ ਬਣਨ ਤੋਂ ਬਾਅਦ ਆਪਣੇ ਪਹਿਲੇ ਸੰਬੋਧਨ 'ਚ ਕਿਹਾ ਕਿ ''ਦੇਸ਼ ਦਾ ਰਾਸ਼ਟਰਪਤੀ ਬਣਨਾ ਮੇਰੀ ਨਿੱਜੀ ਪ੍ਰਾਪਤੀ ਨਹੀਂ ਹੈ, ਇਹ ਭਾਰਤ ਦੇ ਹਰ ਗਰੀਬ ਦੀ ਪ੍ਰਾਪਤੀ ਹੈ। ਤੁਸੀਂ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਵੀ ਕਰ ਸਕਦੇ ਹੋ। ਮੈਂ ਓਡੀਸ਼ਾ ਵਿੱਚ ਆਪਣੇ ਪਿੰਡ ਦੀ ਪਹਿਲੀ ਔਰਤ ਹਾਂ, ਜਿਸ ਨੇ ਕਾਲਜ ਵਿੱਚ ਦਾਖਲਾ ਲਿਆ। ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਸਾਰੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਵੋਟ ਦਿੱਤਾ।
ਦ੍ਰੋਪਦੀ ਮੁਰਮੂ (Draupadi Murmu) ਨੇ ਕਾਰਗਿਲ ਵਿਜੇ ਦਿਵਸ (Kargil Vijay Divas) ਦੇ ਮੌਕੇ 'ਤੇ ਵਧਾਈ ਦਿੱਤੀ ਅਤੇ ਕਿਹਾ, "ਕੱਲ ਯਾਨੀ 26 ਜੁਲਾਈ ਕਾਰਗਿਲ ਵਿਜੇ ਦਿਵਸ ਹੈ। ਇਹ ਦਿਨ ਭਾਰਤੀ ਫੌਜ ਦੀ ਬਹਾਦਰੀ ਅਤੇ ਸਬਰ ਦੋਵਾਂ ਦਾ ਪ੍ਰਤੀਕ ਹੈ। ਅੱਜ ਕਾਰਗਿਲ ਵਿਜੇ ਦਿਵਸ 'ਤੇ, ਮੈਂ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਅਤੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ।
ਇਹ ਵੀ ਪੜੋ: Draupadi Murmu’s Journey: ਰਾਇਰੰਗਪੁਰ ਪਿੰਡ ਤੋਂ ਰਾਸ਼ਟਰਪਤੀ ਭਵਨ ਤੱਕ ? ਜਾਣੋ ਕੌਣ ਹਨ ਦ੍ਰੋਪਦੀ ਮੁਰਮੂ
ਇਹ ਗੱਲ ਤਾਂ ਸਭ ਜਾਣਦੇ ਹਨ ਕਿ ਰਾਜਨੀਤੀ (Politics) ਵਿੱਚ ਇੱਕ ਔਰਤ ਦਾ ਸਫ਼ਰ ਬਹੁਤ ਔਖਾ ਹੁੰਦਾ ਹੈ ਅਤੇ ਦ੍ਰੋਪਦੀ ਮੁਰਮੂ (Draupadi Murmu) ਦਾ ਰਾਸ਼ਟਰਪਤੀ ਬਣਨਾ ਵੀ ਕੋਈ ਆਮ ਗੱਲ ਨਹੀਂ ਹੈ। ਦ੍ਰੋਪਦੀ ਮੁਰਮੂ (Draupadi Murmu) ਇੱਕ ਅਜਿਹੀ ਸ਼ਕਸੀਅਤ ਹਨ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਕਈ ਉਤਾਰ-ਚੜਾਵ ਵੇਖੇ। ਮੁਸ਼ਕਿਲਾਂ ਨਾਲ ਜੂਝਦੇ ਹੋਏ ਅਤੇ ਆਪਣੀ ਕੜੀ ਮੇਹਨਤ ਸਦਕਾ ਉਨ੍ਹਾਂ ਨੇ ਵੱਖਰਾ ਮੁਕਾਮ ਹਾਸਿਲ ਕੀਤਾ।
Summary in English: Becoming the President of the country is not my personal achievement, but the achievement of every poor: Murmu