ਔਰਤਾਂ ਨੂੰ ਬੱਸਾਂ ਵਿਚ ਸਫ਼ਰ ਕਰਨ 'ਤੇ 50 ਫ਼ੀਸਦੀ ਕਿਰਾਏ ਵਿਚ ਛੋਟ ਮਿਲੇਗੀ। ਕੋਰੋਨਾ ਸੰਕਟ ਕਾਰਨ ਸਰਕਾਰ ਇਸ ਮਾਮਲੇ ਵਿਚ ਪਿੱਛੜ ਗਈ ਹੈ ਅਤੇ ਜਲਦ ਹੀ ਇਹ ਸਹੂਲਤ ਸੂਬੇ ਦੀਆਂ ਔਰਤਾਂ ਨੂੰ ਮਿਲੇਗੀ। ਬੁੱਧਵਾਰ ਨੂੰ ਇਹ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 'ਕੈਪਟਨ ਨੂੰ ਸਵਾਲ' ਪ੍ਰਰੋਗਰਾਮ ਦੌਰਾਨ ਬਠਿੰਡਾ ਵਾਸੀ ਇਕ ਵਿਅਕਤੀ ਵੱਲੋਂ ਕੀਤੇ ਗਏ ਸਵਾਲ ਦੇ ਜਵਾਬ ਵਿਚ ਦਿੱਤੀ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਹਸਪਤਾਲਾਂ ਵਿਚ ਓਪੀਡੀ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੋਹਾਲੀ ਮੈਡੀਕਲ ਕਾਲਜ ਵਿਖੇ ਐੱਮਬੀਬੀਐੱਸ ਦੀ ਕਲਾਸਾਂ ਬਹੁਤ ਜਲਦ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਜਦੋਂ ਕਿ ਦੋ ਹੋਰ ਮੈਡੀਕਲ ਕਾਲਜ ਖੋਲ੍ਹਣ ਲਈ ਸਰਕਾਰ ਯਤਨਸ਼ੀਲ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ਵ ਵਿਚ ਕੋਰੋਨਾ ਨਵੇਂ ਰੂਪ ਵਿਚ ਫੈਲਣ 'ਤੇ ਚਿੰਤਾ ਪ੍ਰਗਟ ਕਰਦਿਆਂ ਪੰਜਾਬੀਆਂ ਨੂੰ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਜਿਹੜੇ ਲੋਕ ਉਭਰ ਚੁੱਕੇ ਹਨ, ਉਨ੍ਹਾਂ ਨੂੰ ਬਾਅਦ ਵਿਚ ਕਮਜ਼ੋਰੀ ਵਿਚੋਂ ਗੁਜ਼ਰਨਾ ਪੈ ਰਿਹਾ ਹੈ।
ਮੁੱਖ ਮੰਤਰੀ ਨੇ ਲੰਡਨ ਤੋਂ ਕੱਲ੍ਹ ਅੰਮਿ੍ਤਸਰ ਆਉਣ ਵਾਲੇ ਅੱਠ ਲੋਕਾਂ ਦੇ ਕੋਰੋਨਾ ਪਾਜ਼ੇਟਿਵ ਆਉਣ 'ਤੇ ਕਿਹਾ ਕਿ ਕੋਰੋਨਾ ਵਾਇਰਸ ਦਾ ਨਵਾਂ ਰੂਪ ਵਿਚ ਪੰਜਾਬ ਵਿਚ ਦਾਖਲ ਨਾ ਹੋਵੇ, ਇਸ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਰੋਜ਼ਾਨਾ 30 ਹਜ਼ਾਰ ਟੈਸਟ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ :- ਕੈਪਟਨ ਦਾ ਵੱਡਾ ਬਿਆਨ: ਜਾਨ ਗਵਾਉਣ ਵਾਲੇ ਅੰਨਦਾਤਾ ਦੇ ਪਰਿਵਾਰ ਨੂੰ ਦੇਣਗੇ ਪੰਜ ਲੱਖ ਦੀ ਸਹਾਇਤਾ
Summary in English: Big decision of Punjab government: Women will get 50% discount in bus travel