1. Home
  2. ਖਬਰਾਂ

ਕਿਸਾਨਾਂ ਲਈ ਵੱਡੀ ਖਬਰ : ਕਪਾਹ ਦੀਆਂ ਕੀਮਤਾਂ ਵਿਚ ਵਾਧਾ, ਜਾਣੋ ਹੁਣ ਕੀ ਹੋਵੇਗਾ ਭਾਅ?

ਕਪਾਹ ਉਤਪਾਦਕਾਂ (Cotton growers) ਲਈ ਵੱਡੀ ਖੁਸ਼ਖਬਰੀ ਹੈ। ਦਰਅਸਲ , ਇਸ ਦੀ ਕੀਮਤ ਹੁਣ ਰਿਕਾਰਡ ਤੋੜ ਰਹੀ ਹੈ । ਕਪਾਹ ਨੇ 2021 ਵਿਚ ਲਗਭਗ 65% ਦੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਜੋ ਅੱਜ ਨਵੇਂ ਰਿਕਾਰਡ ਦੀ ਉਚਾਈ ਤੇ ਹੈ ।

Pavneet Singh
Pavneet Singh
Cotton Farming

Cotton Farming

ਕਪਾਹ ਉਤਪਾਦਕਾਂ (Cotton growers) ਲਈ ਵੱਡੀ ਖੁਸ਼ਖਬਰੀ ਹੈ। ਦਰਅਸਲ , ਇਸ ਦੀ ਕੀਮਤ ਹੁਣ ਰਿਕਾਰਡ ਤੋੜ ਰਹੀ ਹੈ । ਕਪਾਹ ਨੇ 2021 ਵਿਚ ਲਗਭਗ 65% ਦੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਜੋ ਅੱਜ ਨਵੇਂ ਰਿਕਾਰਡ ਦੀ ਉਚਾਈ ਤੇ ਹੈ । ਇਸ ਕਮੋਡਿਟੀ ਨੂੰ "ਵ੍ਹਾਈਟ ਗੋਲਡ"(White Gold) ਮੰਨਿਆ ਜਾ ਰਿਹਾ ਹੈ।

ਕਪਾਹ ਦੀ ਮੰਗ ਵਿੱਚ ਤੇਜ਼ੀ ਦਾ ਕਾਰਨ (Reasons for the boom in cotton demand)

ਦੱਸ ਦਈਏ ਕਿ ਘੱਟ ਸਪਲਾਈ ਦੇ ਨਾਲ -ਨਾਲ ਮਜਬੂਤ ਘਰੇਲੂ ਅਤੇ ਗਲੋਬਲ ਮੰਗ ਦੇ ਕਾਰਨ ਭਾਰਤੀ ਕਪਾਹ ਦੀ ਕੀਮਤਾਂ ਵਿਚ ਤੇਜੀ (Indian cotton prices rise) ਆਈ ਹੈ । ਨਵੰਬਰ ਦੇ ਪਹਿਲੇ ਹਫਤੇ ਦੇ ਬਾਅਦ ਮੁਖ ਰੁੱਪ ਤੋਂ ਨਵੇਂ ਸੀਜ਼ਨ ਦੀ ਆਮਦ ਦੀ ਰਫ਼ਤਾਰ ਵਧਣ ਕਾਰਨ ਸੰਭਵ ਹੋਇਆ ਹੈ।

ਕਪਾਹ ਨਵੰਬਰ ਦੇ ਬਾਅਦ ਮੰਡੀ ਦੇ ਦੌਰ ਤੋਂ ਉਭਰਿਆ ਹੈ । ਜਿਵੇਂ ਹੀ ਆਮਦ ਦਾ ਦਬਾਵ ਘੱਟ ਹੋਣਾ ਸ਼ੁਰੂ ਹੋਇਆ ਹੈ , ਭਾਰਤ ਵਿਚ ਕਪਾਹ ਦੀ ਕੀਮਤਾਂ (Cotton Prices in India) ਹਫਤਿਆਂ ਵਿਚ ਸਥਿਰ ਹੋਈ ਗਈ ਹੈ । ਨਾਲ ਹੀ ਕਪਾਹ ਉਤਪਾਦਾਂ ਦੇ ਨਿਰਯਾਤ
ਅਤੇ ਘਰੇਲੂ ਮੰਗ ਵੱਧਣਾ ਸ਼ੁਰੂ ਹੋ ਗਈ ਹੈ । ਭਾਰਤੀ ਕਾਰੋਬਾਰ ਦੇ ਨਾਲ-ਨਾਲ ਕਿਸਾਨ ਭਾਈਚਾਰੇ ਨੇ 2021 ਵਿੱਚ ਚੰਗਾ ਰਿਟਰਨ ਦਿੱਤਾ ਸੀ ।

ਕਪਾਹ ਦੇ ਉਤਪਾਦਾਂ ਦਾ ਗਣਿਤ (Cotton production analysis)

ਹਾਲ ਹੀ ਦੇ ਅੰਕੜਿਆਂ ਅਨੁਸਾਰ, ਗਲੋਬਲ ਕਪਾਹ ਉਤਪਾਦਨ ਬਜ਼ਾਰ(Global Cotton Production Market) ਸਾਲ 2019-20 ਵਿੱਚ 26.43 ਮਿਲੀਅਨ ਮੀਟ੍ਰਿਕ ਟਨ ਸੀ ਜੋ ਕਿ MY 2020-21 ਵਿੱਚ 7.60 ਪ੍ਰਤੀਸ਼ਤ ਘੱਟ ਕੇ 24.42 ਮਿਲੀਅਨ ਮੀਟ੍ਰਿਕ ਟਨ ਹੋ ਗਈ ਸੀ ।

ਵਿਸ਼ਵ ਕਪਾਹ ਨਿਰਯਾਤ MY 2019-20 ਵਿੱਚ 8.98 ਮਿਲੀਅਨ ਮੀਟ੍ਰਿਕ ਟਨ ਸੀ, ਜੋ ਕਿ MY 2020-21 ਵਿੱਚ 17.37 ਪ੍ਰਤੀਸ਼ਤ ਦੇ ਵਾਧੇ ਨਾਲ ਵਧ ਕੇ 10.54 ਮਿਲੀਅਨ ਮੀਟ੍ਰਿਕ ਟਨ ਹੋ ਗਿਆ ਹੈ। ਗਲੋਬਲ ਕਪਾਹ ਦੀ ਖਪਤ MY 2019-20 ਵਿੱਚ 22.44 ਮਿਲੀਅਨ ਮੀਟ੍ਰਿਕ ਟਨ ਤੋਂ 17.29 ਪ੍ਰਤੀਸ਼ਤ ਵੱਧ ਕੇ MY 2020-21 ਵਿੱਚ 26.32 ਮਿਲੀਅਨ ਮੀਟ੍ਰਿਕ ਟਨ ਹੋ ਗਈ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਕਾਰਕਾਂ ਨੇ 2021 ਵਿੱਚ ਔਸਤ ਵਿਸ਼ਵ ਕਪਾਹ ਦੀਆਂ ਕੀਮਤਾਂ ਨੂੰ ਉੱਪਰ ਵੱਲ ਰੱਖਿਆ ਹੈ।

ਕਪਾਹ ਉਤਪਾਦਕਾਂ ਦੇ ਲਈ ਉਮੀਦ ਦੀ ਕਿਰਨ (A ray of hope for cotton growers)

ਕਿਸਾਨਾਂ ਦੇ ਲਈ ਇਹ ਇਕ ਚੰਗਾ ਸਾਲ ਸਾਬਤ ਹੋ ਸਕਦਾ ਹੈ । ਭਾਰਤ, ਪਾਕਿਸਤਾਨ , ਮੈਕਸੀਕੋ ਅਤੇ ਬੰਗਲਾਦੇਸ਼ ਵਿਚ ਵੱਧਦੀ ਮੰਗ ਅਤੇ COVID-19 ਦੇ ਅਸਰ ਨੂੰ ਘੱਟ ਕਰਨ ਦੇ ਕਾਰਨ ਕਪਾਹ ਦੀ ਖਪਤ ਲਗਾਤਾਰ ਵੱਧ ਰਹੀ ਹੈ ।

2020-2021 ਦੀ ਤੁਲਨਾ ਵਿੱਚ, 2021/22 ਲਈ ਗਲੋਬਲ ਕਪਾਹ ਬੈਲੇਂਸ ਸ਼ੀਟ ਵਿੱਚ ਉੱਚ ਉਤਪਾਦਨ ਅਤੇ ਖਪਤ, ਅਤੇ ਥੋੜ੍ਹਾ ਘੱਟ ਅੰਤ ਵਾਲਾ ਸਟਾਕ ਸ਼ਾਮਲ ਹੈ। ਅਨੁਮਾਨਿਤ ਗਲੋਬਲ ਖਪਤ 700,000 ਗੱਠੜੀ ਤੋਂ ਉੱਪਰ ਹੈ। 2022 ਵਿੱਚ ਦੁਨੀਆ ਦਾ ਬੰਦ ਹੋਣ ਵਾਲਾ ਸਟਾਕ 86.9 ਮਿਲੀਅਨ ਗੱਠੜੀ ਹੋਣ ਦਾ ਅਨੁਮਾਨ ਹੈ, ਜੋ ਕਿ 2021 ਦੇ ਮੁਕਾਬਲੇ 2.4 ਮਿਲੀਅਨ ਗੱਠੜੀਘੱਟ ਹੈ।

2021-22 ਲਈ ਭਾਰਤ ਦਾ ਕਪਾਹ ਉਤਪਾਦਨ 330 ਲੱਖ ਗੱਠੜੀ ਹੋਣ ਦਾ ਅਨੁਮਾਨ ਹੈ, ਜੋ ਕਿ 2020-21 ਦੇ ਮੁਕਾਬਲੇ 30-35 ਲੱਖ ਗੱਠੜੀ ਘੱਟ ਹੈ। ਮਹਾਰਾਸ਼ਟਰ ਅਤੇ ਦੱਖਣ ਦੇ ਵਧ ਰਹੇ ਖੇਤਰਾਂ ਵਿੱਚ ਨਵੰਬਰ ਦੇ ਦੌਰਾਨ ਭਾਰੀ ਬਾਰਸ਼ ਕਾਰਨ ਭਾਰਤੀ ਫਸਲ ਦੇ ਉਤਪਾਦਨ ਦੇ ਦ੍ਰਿਸ਼ਟੀਕੋਣ ਵਿੱਚ ਕਮੀ ਆਈ ਹੈ। ਕੀੜੇ ਦਾ ਹਮਲਾ ਉੱਤਰੀ ਭਾਰਤ ਵਿੱਚ ਘੱਟ ਫਸਲ ਦੇ ਅਨੁਮਾਨ ਦਾ ਇੱਕ ਹੋਰ ਕਾਰਕ ਹੈ। ਜਿਦਾਂ-ਜਿਦਾਂ ਗਲੋਬਲ ਬਜਾਰ ਮਜਬੂਤ ਰੁੱਖ ਬਣਾਏ ਹੋਏ ਹਨ। ਓਹਦਾ ਹੀ ਘਰੇਲੂ ਕੀਮਤਾਂ ਨਵੀ ਉਚਾਈਆਂ ਬਣਾ ਰਹੀ ਹੈ ।

ਕਪਾਹ ਕਿਸਾਨਾਂ ਦੀ ਆਰਥਕ ਹਾਲਾਤ ਸੁਧਾਰੇਗੀ (Cotton will improve the economic condition of farmers)

ਕਪਾਹ ਉਤਪਾਦਾਂ ਲਈ ਨਿਰਯਾਤ ਦੀਆਂ ਸੰਭਾਵਨਾਵਾਂ ਉਮੀਦਵਾਦੀ ਹੈ । ਇਸ ਤੋਂ ਇਲਾਵਾ, ਕਪਾਹ ਦੀ ਗੁੰਝਲਦਾਰ ਟੋਕਰੀ ਜਿਵੇਂ ਕਪਾਹ ਦੇ ਬੀਜ/ਕਪਾਹ ਫਾਈਬਰ, ਕਪਾਹ ਧੋਣ ਦਾ ਤੇਲ, ਸੂਤੀ ਕੇਕ ਆਦਿ ਲਈ ਘਰੇਲੂ ਖਪਤ ਦੇ ਦ੍ਰਿਸ਼ਟੀਕੋਣ ਵਿੱਚ ਵੀ ਸੁਧਾਰ ਹੋਇਆ ਹੈ। ਕੁੱਲ ਮਿਲਾ ਕੇ ਕਿਸਾਨਾਂ ਲਈ ਇਹ ਇਕ ਹੋਰ ਚੰਗਾ ਸਾਲ ਹੋ ਸਕਦਾ ਹੈ, ਜਿਸ ਨਾਲ ਉਨ੍ਹਾਂ ਨੂੰ ਵਪਾਰਕ ਤੌਰ 'ਤੇ ਵਧੀਆ ਮੁਨਾਫਾ ਮਿਲ ਸਕਦਾ ਹੈ।

ਇਹ ਵੀ ਪੜ੍ਹੋ : ਬੈਟਰੀ ਨਾਲ ਚੱਲਣ ਵਾਲੇ ਸਪਰੇਅ ਪੰਪ 'ਤੇ ਮਿਲੇਗੀ 50% ਸਬਸਿਡੀ, ਹੁਣੇ ਕਰੋ ਅਪਲਾਈ

Summary in English: Big news for farmers: cotton prices jumped, know what will be its price now?

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters