1. Home
  2. ਖਬਰਾਂ

ਲੋਨ ਦੀ EMI ਨਹੀਂ ਦੇ ਪਾ ਰਹੇ ਲੋਕਾਂ ਨੂੰ RBI ਨੇ ਦੀਤੀ ਵੱਡੀ ਰਾਹਤ

ਕੋਰੋਨਾ ਮਹਾਂਮਾਰੀ ਅਤੇ ਤਾਲਾਬੰਦੀ ਕਾਰਨ, ਦੁਨੀਆ ਭਰ ਵਿੱਚ ਮੰਦੀ ਦੀ ਸੰਭਾਵਨਾ ਦਿੱਖ ਰਹੀ ਹੈ | ਨਤੀਜੇ ਵਜੋਂ, ਦੇਸ਼ ਵਿੱਚ ਬਹੁਤ ਸਾਰੇ ਲੋਕ ਹਨ ਜੋ ਇਸ ਸੰਕਟ ਦੀ ਘੜੀ ਵਿੱਚ ਆਪਣੇ ਲੋਨ ਦੀ EMI ਦੇਣ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ | ਪਰ ਹੁਣ ਉਨ੍ਹਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ | ਦਰਅਸਲ ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ (RBI), ਉਨ੍ਹਾਂ ਲਈ ਵੱਡੀ ਰਾਹਤ ਲੈ ਕੇ ਆਇਆ ਹੈ ਜੋ ਸਮੇਂ ਸਿਰ ਆਪਣੀ EMI ਨਹੀਂ ਦੇ ਪਾ ਰਹੇ ਹਨ। RBI ਨੇ ਲੋਨ ਪੁਨਰਗਠਨ ਯੋਜਨਾ (loan restructuring scheme) ਦੀ ਘੋਸ਼ਣਾ ਕੀਤੀ ਹੈ | ਇਸ ਨਾਲ, ਲੋਨ ਲੈਣ ਵਾਲੇ ਲੋਕ EMI 'ਤੇ 2 ਸਾਲ ਦੀ ਰਾਹਤ ਪ੍ਰਾਪਤ ਕਰ ਸਕਦੇ ਹਨ |

KJ Staff
KJ Staff
RBI

RBI

ਕੋਰੋਨਾ ਮਹਾਂਮਾਰੀ ਅਤੇ ਤਾਲਾਬੰਦੀ ਕਾਰਨ, ਦੁਨੀਆ ਭਰ ਵਿੱਚ ਮੰਦੀ ਦੀ ਸੰਭਾਵਨਾ ਦਿੱਖ ਰਹੀ ਹੈ। ਨਤੀਜੇ ਵਜੋਂ, ਦੇਸ਼ ਵਿੱਚ ਬਹੁਤ ਸਾਰੇ ਲੋਕ ਹਨ ਜੋ ਇਸ ਸੰਕਟ ਦੀ ਘੜੀ ਵਿੱਚ ਆਪਣੇ ਲੋਨ ਦੀ EMI ਦੇਣ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਪਰ ਹੁਣ ਉਨ੍ਹਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।

ਦਰਅਸਲ ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ (RBI), ਉਨ੍ਹਾਂ ਲਈ ਵੱਡੀ ਰਾਹਤ ਲੈ ਕੇ ਆਇਆ ਹੈ ਜੋ ਸਮੇਂ ਸਿਰ ਆਪਣੀ EMI ਨਹੀਂ ਦੇ ਪਾ ਰਹੇ ਹਨ। RBI ਨੇ ਲੋਨ ਪੁਨਰਗਠਨ ਯੋਜਨਾ (loan restructuring scheme) ਦੀ ਘੋਸ਼ਣਾ ਕੀਤੀ ਹੈ। ਇਸ ਨਾਲ, ਲੋਨ ਲੈਣ ਵਾਲੇ ਲੋਕ EMI 'ਤੇ 2 ਸਾਲ ਦੀ ਰਾਹਤ ਪ੍ਰਾਪਤ ਕਰ ਸਕਦੇ ਹਨ।

ਜਾਣੋ ਕੀ ਹੈ ਲੋਨ ਦੀ ਪੁਨਰਗਠਨ ਯੋਜਨਾ (Know what is loan restructuring scheme)

ਖਬਰਾਂ ਅਨੁਸਾਰ, ਲੋਨ ਪੁਨਰਗਠਨ ਯੋਜਨਾ (loan restructuring scheme) ਦੇ ਤਹਿਤ, ਬੈਂਕ ਗਾਹਕ ਦੇ ਕਰਜ਼ੇ ਦੀ ਮੁੜ ਅਦਾਇਗੀ ਦੇ ਕਾਰਜਕ੍ਰਮ (Repayment schedule) ਨੂੰ ਬਦਲ ਸਕਣਗੇ। ਇਸ ਯੋਜਨਾ ਦੇ ਤਹਿਤ, ਮੌਜੂਦਾ ਸਥਿਤੀਆਂ ਵਿੱਚ EMI ਨੂੰ ਘਟਾਉਣ ਲਈ, ਗਾਹਕ ਕਰਜ਼ੇ ਦੀ ਸਮਾਂ ਸੀਮਾ ਵਧਾਉਣ ਲਈ ਛੋਟ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ, ਤੁਹਾਡੇ ਕੋਲ ਪੇਮੈਂਟ ਹਾਲੀਡੇ (Payment Holiday) ਦੀ ਵੀ ਸਹੂਲਤ ਹੈ। ਇਸ ਦੇ ਤਹਿਤ ਹਰ ਤਰਾਂ ਦੇ ਕਰਜ਼ੇ ਸ਼ਾਮਲ ਕੀਤੇ ਗਏ ਹਨ।ਦੱਸ ਦੇਈਏ ਕਿ ਕਰਜ਼ਿਆਂ ਦੇ ਪੁਨਰਗਠਨ ਦੇ ਕਾਰਨ, ਗਾਹਕਾਂ ਦੀ EMI ਕੁਝ ਮਹੀਨਿਆਂ ਲਈ ਘੱਟ ਜਾਵੇਗੀ। ਲੋਨ ਪੁਨਰਗਠਨ ਯੋਜਨਾ ਦੇ ਤਹਿਤ, ਪੁਨਰਗਠਨ ਦੁਆਰਾ EMI ਨੂੰ ਕੁਝ ਮਹੀਨਿਆਂ ਲਈ ਅੱਗੇ ਵੀ ਵਧਾਇਆ ਜਾ ਸਕਦਾ ਹੈ।

Loan Emi

Loan Emi

ਲੋਨ ਪੁਨਰਗਠਨ ਯੋਜਨਾ ਦਾ ਲਾਭ ਕੌਣ ਲੈ ਸਕਦਾ ਹੈ? (Who can avail the benefits of Loan Restructuring Scheme?)

ਜੇ ਤੁਹਾਡੀ ਆਮਦਨੀ ਤੇ ਅਸਰ ਪਿਆ ਹੈ ਅਤੇ ਤੁਹਾਨੂੰ EMI ਤੋਂ ਤੁਰੰਤ ਰਾਹਤ ਦੀ ਲੋੜ ਹੈ, ਤਾਂ ਤੁਸੀਂ ਲੋਨ ਪੁਨਰਗਠਨ ਯੋਜਨਾ loan restructuring scheme ਦਾ ਲਾਭ ਲੈ ਸਕਦੇ ਹੋ। ਹਾਲਾਂਕਿ, ਇਸਦੇ ਲਈ, ਤੁਹਾਡੇ ਲੋਨ ਖਾਤੇ ਦੀ ਸਥਿਤੀ ਮਿਆਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ, 1 ਮਾਰਚ, 2020 ਤਕ, ਤੁਹਾਡਾ ਖਾਤਾ 30 ਦਿਨਾਂ ਤੋਂ ਵੱਧ ਸਮੇਂ ਲਈ ਡਿਫੌਲਟ ਨਹੀਂ ਹੋਣਾ ਚਾਹੀਦਾ।

ਲੋਨ ਪੁਨਰਗਠਨ ਯੋਜਨਾ ਦੇ ਲਾਭ (Benefits of a loan restructuring plan)

1. ਲੋਨ ਪੁਨਰਗਠਨ ਯੋਜਨਾ loan restructuring scheme ਦਾ ਲਾਭ ਲੈ ਕੇ NPA ਕੋਈ ਕਰਜ਼ਾ ਨਹੀਂ ਹੋਵੇਗਾ।

2. ਗਾਹਕਾਂ ਤੋਂ ਬੈਂਕ ਜਬਰਦਸਤੀ ਵਸੂਲੀ ਨਹੀਂ ਕਰੇਗਾ।

3. loan restructuring ਤੋਂ ਘੱਟ ਹੋ ਸਕਦੀ ਹੈ ਤੁਹਾਡੀ EMI।

4. ਇਸ ਤੋਂ ਇਲਾਵਾ ਲੋਨ ਪੁਨਰਗਠਨ ਸਕੀਮ ਰਾਹੀਂ ਕਰਜ਼ੇ ਦੀ ਮਿਆਦ ਵਿੱਚ ਵਾਧਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ :- ਬਿਟਕਵਾਇਨ ਦੀ ਕੀਮਤ ਪਹੁੰਚੀ 20 ਲੱਖ ਰੁਪਏ ਦੇ ਨੇੜੇ, ਇਕ ਸਾਲ ਵਿਚ ਹੋਇਆ 271 ਪ੍ਰਤੀਸ਼ਤ ਦਾ ਵਾਧਾ

Summary in English: Big relief by RBI for loan EMI

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters