ਸਰਕਾਰੀ ਨੌਕਰੀ ਕਰਨਾ ਹਰ ਕਿਸੀ ਦਾ ਸੁਪਨਾ ਹੁੰਦਾ ਹੈ। ਇਸ ਲਈ ਸਰਕਾਰ ਵੱਲੋਂ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਸਮੇਂ-ਸਮੇਂ 'ਤੇ ਖਾਸ ਕਦਮ ਚੁੱਕੇ ਜਾ ਰਹੇ ਹਨ। ਜਿਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਰਹੇ ਹਨ।
ਬਿਜਲੀ ਵਿਭਾਗ (Department of Electricity) `ਚ ਨੌਕਰੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਇਹ ਸੁਨਹਿਰਾ ਮੌਕਾ ਹੈ। ਜੀ ਹਾਂ, ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਬੈਂਗਲੁਰੂ ਇਲੈਕਟ੍ਰੀਸਿਟੀ ਸਪਲਾਈ ਕੰਪਨੀ ਲਿਮਿਟੇਡ ਵੱਲੋਂ (Bangalore Electricity Supply Company Limited) 400 ਅਹੁਦਿਆਂ `ਤੇ ਅਰਜ਼ੀਆਂ ਮੰਗੀਆਂ ਗਈਆਂ ਹਨ। ਇਨ੍ਹਾਂ ਅਸਾਮੀਆਂ 'ਤੇ ਭਰਤੀ ਠੇਕੇ 'ਤੇ ਕੀਤੀ ਜਾ ਰਹੀ ਹੈ। ਜੇਕਰ ਤੁਸੀਂ ਵੀ ਬਿਜਲੀ ਵਿਭਾਗ `ਚ ਨੌਕਰੀ ਕਰਨ ਦੇ ਚਾਹਵਾਨ ਹੋ ਤਾਂ ਜਲਦੀ ਹੀ ਆਪਣਾ ਨਾਮ ਰਜਿਸਟਰ ਕਰਾ ਲਵੋ।
400 ਅਸਾਮੀਆਂ ਦਾ ਵੇਰਵਾ:
● ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕਸ ਇੰਜੀਨੀਅਰਿੰਗ - 143 ਅਸਾਮੀਆਂ
● ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ - 116 ਅਸਾਮੀਆਂ
● ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ - 36 ਅਸਾਮੀਆਂ
● ਸੂਚਨਾ ਵਿਗਿਆਨ ਅਤੇ ਇੰਜੀਨੀਅਰਿੰਗ - 20 ਅਸਾਮੀਆਂ
● ਸਿਵਲ ਇੰਜੀਨੀਅਰਿੰਗ - 5 ਅਸਾਮੀਆਂ
● ਇੰਸਟਰੂਮੈਂਟੇਸ਼ਨ ਟੈਕਨਾਲੋਜੀ ਇੰਜੀਨੀਅਰਿੰਗ - 5 ਅਸਾਮੀਆਂ
● ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕਸ ਇੰਜੀਨੀਅਰਿੰਗ - 55 ਅਸਾਮੀਆਂ
● ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ - 10 ਅਸਾਮੀਆਂ
● ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ - 10 ਅਸਾਮੀਆਂ
ਅੰਤਿਮ ਮਿਤੀ (Last date):
ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੀ ਪ੍ਰਕਿਰਿਆ 15 ਅਕਤੂਬਰ ਤੋਂ ਸ਼ੁਰੂ ਹੋ ਗਈ ਹੈ ਅਤੇ ਅਰਜ਼ੀ ਦੀ ਆਖਰੀ ਮਿਤੀ 7 ਨਵੰਬਰ 2022 ਤੱਕ ਹੈ।
ਇਹ ਵੀ ਪੜ੍ਹੋ : NDDB Recruitment: ਪਸ਼ੂ ਪਾਲਣ ਵਿਭਾਗ `ਚ ਨੌਕਰੀ ਦਾ ਮੌਕਾ, ਆਖਰੀ ਮਿਤੀ ਨੇੜੇ ਹੈ
ਵਿਦਿਅਕ ਯੋਗਤਾ (Educational qualification):
ਗ੍ਰੈਜੂਏਟ ਅਪ੍ਰੈਂਟਿਸਸ਼ਿਪ ਦੇ ਅਹੁਦਿਆਂ `ਤੇ ਭਰਤੀ ਲਈ ਉਮੀਦਵਾਰਾਂ ਨੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੀ.ਈ.(BE), ਬੀ.ਟੈਕ (B.Tech) ਦੀ ਡਿਗਰੀ ਪ੍ਰਾਪਤ ਕੀਤੀ ਹੋਵੇ।
ਉਮੀਦਵਾਰਾਂ ਦੀ ਚੋਣ (Selection of candidates):
ਇਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ (Written examination) ਰਾਹੀਂ ਕੀਤੀ ਜਾਵੇਗੀ।
ਤਨਖਾਹ (Salary):
● ਗ੍ਰੈਜੂਏਟ ਅਪ੍ਰੈਂਟਿਸਸ਼ਿਪ ਦੀਆਂ ਅਸਾਮੀਆਂ 'ਤੇ ਚੁਣੇ ਗਏ ਉਮੀਦਵਾਰਾਂ ਨੂੰ ਪੋਸਟ ਦੇ ਅਨੁਸਾਰ 9008 ਰੁਪਏ ਮਹੀਨਾਵਾਰ ਤਨਖਾਹ ਦਿੱਤੀ ਜਾਵੇਗੀ।
● ਇਸ ਲਈ ਡਿਪਲੋਮਾ ਅਪ੍ਰੈਂਟਿਸ ਦੀਆਂ ਅਸਾਮੀਆਂ 'ਤੇ ਚੁਣੇ ਗਏ ਉਮੀਦਵਾਰਾਂ ਨੂੰ 8000 ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇਗੀ।
ਅਰਜ਼ੀ ਕਿਵੇਂ ਦੇਣੀ ਹੈ (How to apply)?
ਯੋਗ ਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਬੰਗਲੌਰ ਇਲੈਕਟ੍ਰੀਸਿਟੀ ਸਪਲਾਈ ਕੰਪਨੀ ਲਿਮਿਟੇਡ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਰਜ਼ੀ ਦੇਣੀ ਹੋਵੇਗੀ।
Summary in English: Bumper Recruitment for Apprentice Posts in Electricity Department, know the complete process