1. Home
  2. ਖਬਰਾਂ

NDDB Recruitment: ਪਸ਼ੂ ਪਾਲਣ ਵਿਭਾਗ `ਚ ਨੌਕਰੀ ਦਾ ਮੌਕਾ, ਆਖਰੀ ਮਿਤੀ ਨੇੜੇ ਹੈ

ਨੈਸ਼ਨਲ ਡੇਅਰੀ ਵਿਕਾਸ ਬੋਰਡ `ਚ ਟ੍ਰੇਨੀ ਦੇ ਪਦਾਂ ਲਈ ਮੰਗੀਆਂ ਅਰਜ਼ੀਆਂ, ਇਸ ਤਰ੍ਹਾਂ ਕਰ ਸਕਦੇ ਹੋ ਅਪਲਾਈ...

Priya Shukla
Priya Shukla
ਨੈਸ਼ਨਲ ਡੇਅਰੀ ਵਿਕਾਸ ਬੋਰਡ `ਚ ਨੌਕਰੀ ਦਾ ਮੌਕਾ

ਨੈਸ਼ਨਲ ਡੇਅਰੀ ਵਿਕਾਸ ਬੋਰਡ `ਚ ਨੌਕਰੀ ਦਾ ਮੌਕਾ

ਜੇਕਰ ਤੁਸੀਂ ਖੇਤੀਬਾੜੀ ਜਾਂ ਖੇਤੀਬਾੜੀ ਨਾਲ ਸੰਬੰਧਿਤ ਵਿਭਾਗ `ਚ ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਹੋ, ਤਾਂ ਤੁਹਾਡੀ ਤਲਾਸ਼ ਅੱਜ ਪੂਰੀ ਹੁੰਦੀ ਹੈ। ਜੀ ਹਾਂ, ਅੱਜ ਅਸੀਂ ਇਸ ਲੇਖ ਰਾਹੀਂ ਤੁਹਾਡੇ ਲਈ ਪਸ਼ੂ ਪਾਲਣ ਵਿਭਾਗ `ਚ ਨੌਕਰੀ ਦਾ ਇੱਕ ਬਹੁਤ ਹੀ ਵਧੀਆ ਮੌਕਾ ਲੈ ਕੇ ਆਏ ਹਾਂ। ਆਓ ਜਾਣਦੇ ਹਾਂ ਇਸ ਨੌਕਰੀ ਬਾਰੇ ਵਧੇਰੇ ਜਾਣਕਾਰੀ।

ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰੀ ਡੇਅਰੀ ਵਿਕਾਸ ਬੋਰਡ (NDDB) ਨੇ ਪਸ਼ੂ ਪਾਲਣ ਵਿਭਾਗ `ਚ ਟ੍ਰੇਨੀ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਹਨ। NDDB ਰਚਨਾਤਮਕ ਤੇ ਨਵੀਨਤਾਕਾਰੀ ਗਤੀਵਿਧੀਆਂ ਲਈ ਕਾਫ਼ੀ ਆਜ਼ਾਦੀ ਦੇ ਨਾਲ ਇੱਕ ਸ਼ਾਨਦਾਰ ਸਿੱਖਣ ਦਾ ਮਾਹੌਲ ਪ੍ਰਦਾਨ ਕਰਦਾ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਵੱਲੋਂ ਪਸ਼ੂ ਪਾਲਣ ਵਿਭਾਗ ਲਈ ਇੱਕ ਨੌਜਵਾਨ ਤੇ ਊਰਜਾਵਾਨ ਸਿਖਿਆਰਥੀ ਦੀ ਭਾਲ ਕੀਤੀ ਜਾਂ ਰਹੀ ਹੈ।

ਨੌਕਰੀ ਦਾ ਵੇਰਵਾ:

● ਅਹੁਦੇ ਦਾ ਨਾਮ: ਟ੍ਰੇਨੀ (Trainee) (ਚਾਰਾ ਉਤਪਾਦਨ)
● ਨੌਕਰੀ ਦੀ ਸ਼੍ਰੇਣੀ: ਪਸ਼ੂ ਪੋਸ਼ਣ
● ਨੌਕਰੀ ਦਾ ਸਥਾਨ: ਇਟੋਲਾ, ਗੁਜਰਾਤ

ਉਮਰ ਸੀਮਾ:

ਇਸ ਅਹੁਦੇ `ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 25 ਸਾਲ ਹੋਣੀ ਚਾਹੀਦੀ ਹੈ। ਇਸ ਤੋਂ ਵੱਧ ਉਮਰ ਦੇ ਉਮੀਦਵਾਰਾਂ ਦੀ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ।

ਵਿੱਦਿਅਕ ਯੋਗਤਾ ਤੇ ਤਜਰਬਾ:

● ਇਸ ਪੋਸਟ `ਤੇ ਅਪਲਾਈ ਕਰਨ ਵਾਲੇ ਉਮੀਦਵਾਰ ਕੋਲ ਕਿਸੇ ਨਾਮਵਰ ਸੰਸਥਾ ਤੋਂ ਐਗਰੀਕਲਚਰ `ਚ ਡਿਪਲੋਮਾ ਜਾਂ ਬੀ.ਐਸ.ਸੀ ਦੀ ਡਿਗਰੀ ਹੋਣੀ ਚਾਹੀਦੀ ਹੈ।
● ਇਸ ਤੋਂ ਇਲਾਵਾ ਕਿਸੇ ਨਾਮਵਰ ਚਾਰਾ ਫਾਰਮ `ਚ ਕੰਮ ਕਰਨ ਦਾ ਤਜਰਬਾ ਰੱਖਣ ਵਾਲੇ ਉਮੀਦਵਾਰ ਨੂੰ ਪਹਿਲ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : IOCL 'ਚ 1500 ਤੋਂ ਵੱਧ ਅਸਾਮੀਆਂ 'ਤੇ ਭਰਤੀ, ਆਖਰੀ ਮਿਤੀ ਤੋਂ ਪਹਿਲਾਂ ਕਰੋ ਅਪਲਾਈ

ਹੋਰ ਜ਼ਰੂਰੀ ਵਿਸ਼ੇਸ਼ਤਾਵਾਂ ਅਤੇ ਹੁਨਰ:

● ਚਾਰੇ ਦੀਆਂ ਫਸਲਾਂ, ਘਾਹ, ਰੁੱਖ ਆਦਿ ਸਮੇਤ ਕਾਸ਼ਤ ਕੀਤੀਆਂ ਫਸਲਾਂ ਦੇ ਖੇਤੀ ਵਿਗਿਆਨਿਕ ਅਭਿਆਸਾਂ ਦਾ ਗਿਆਨ।
● ਚਾਰੇ ਦੇ ਬੀਜ ਉਤਪਾਦਨ, ਪ੍ਰੋਸੈਸਿੰਗ, ਟ੍ਰੀਟਿੰਗ, ਪੈਕਿੰਗ ਤੇ ਟੈਸਟਿੰਗ, ਬੀਜ ਬੈੱਡ ਤਿਆਰ ਕਰਨ ਲਈ ਲੋੜੀਂਦਾ ਖੇਤੀ ਸਾਜੋ-ਸਾਮਾਨ, ਸਿੰਚਾਈ, ਵਾਢੀ ਤੇ ਕੰਪਿਊਟਰ ਐਪਲੀਕੇਸ਼ਨ ਦਾ ਗਿਆਨ।
● ਇਨਪੁਟਸ ਦੀ ਖਰੀਦ, ਲੇਬਰ ਪ੍ਰਬੰਧਨ, ਡਾਟਾ ਰਿਕਾਰਡਿੰਗ ਸਮੇਤ ਚਾਰਾ ਫਾਰਮ ਦਾ ਪ੍ਰਬੰਧਨ
● ਕੰਮਕਾਜੀ ਭਾਸ਼ਾਵਾਂ: ਹਿੰਦੀ, ਅੰਗਰੇਜ਼ੀ ਤੇ ਗੁਜਰਾਤੀ

ਤਨਖ਼ਾਹ:

ਚੁਣੇ ਗਏ ਉਮੀਦਵਾਰਾਂ ਨੂੰ 30000 ਰੁਪਏ ਤਨਖਾਹ ਵਜੋਂ ਦਿੱਤੇ ਜਾਣਗੇ।

ਅਰਜ਼ੀ ਕਿਵੇਂ ਦੇਣੀ ਹੈ?

ਯੋਗ ਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਨੌਕਰੀ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸਦੇ ਲਈ ਉਨ੍ਹਾਂ ਨੂੰ ਐੱਨ.ਡੀ.ਡੀ.ਬੀ ਦੀ ਅਧਿਕਾਰਤ ਵੈਬਸਾਈਟ `ਤੇ ਜਾਂ ਕੇ ਅਰਜ਼ੀ ਫਾਰਮ ਭਰਨਾ ਹੋਵੇਗਾ।

Summary in English: Job opportunity in animal husbandry department, last date is near

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters